ਯਿਰਮਿਯਾਹ14
ਸੋਕਾ, ਕਾਲ, ਤਲਵਾਰ
1ਇਹ ਯਾਹਵੇਹ ਦਾ ਬਚਨ ਹੈ ਜੋ ਸੋਕੇ ਦੇ ਬਾਰੇ ਯਿਰਮਿਯਾਹ ਕੋਲ ਆਇਆ:2“ਯਹੂਦਾਹ ਸੋਗ ਕਰਦਾ ਹੈ,ਉਸ ਦੇ ਸ਼ਹਿਰ ਸੁੰਨੇ ਪਏ ਹਨ;ਉਹ ਧਰਤੀ ਲਈ ਵਿਰਲਾਪ ਕਰਦੇ ਹਨ,ਅਤੇ ਯੇਰੂਸ਼ਲੇਮ ਵਿੱਚੋਂ ਇੱਕ ਚੀਕ ਉੱਠਦੀ ਹੈ।3ਪਤਵੰਤੇ ਆਪਣੇ ਸੇਵਕਾਂ ਨੂੰ ਪਾਣੀ ਲਈ ਭੇਜਦੇ ਹਨ;ਉਹ ਚੁਬੱਚਿਆਂ ਵੱਲ ਜਾਂਦੇ ਹਨਪਰ ਪਾਣੀ ਨਹੀਂ ਮਿਲਦਾ;ਉਹ ਆਪਣੇ ਘੜੇ ਖਾਲੀ ਹੀ ਲੈ ਕੇ ਮੁੜਦੇ ਹਨ,ਉਹ ਸ਼ਰਮਿੰਦੇ ਹੁੰਦੇਅਤੇ ਮੂੰਹ ਕਾਲੇ ਹੋ ਕੇ ਆਪਣੇ ਸਿਰ ਢੱਕ ਲੈਂਦੇ ਹਨ।4ਜ਼ਮੀਨ ਵਿੱਚ ਦਰਾਰ ਹੈਕਿਉਂਕਿ ਜ਼ਮੀਨ ਉੱਤੇ ਮੀਂਹ ਨਹੀਂ ਪੈਂਦਾ;ਕਿਸਾਨ ਨਿਰਾਸ਼ ਹਨ,ਅਤੇ ਆਪਣੇ ਸਿਰ ਢੱਕਦੇ ਹਨ।5ਹਿਰਨੀ ਵੀ ਖੇਤ ਵਿੱਚ ਬੱਚੇ ਨੂੰ ਜਣਦੀ ਹੈਅਤੇ ਬੱਚਾ ਉਜਾੜ ਵਿੱਚ ਛੱਡ ਜਾਂਦੀ ਹੈਕਿਉਂਕਿ ਉੱਥੇ ਘਾਹ ਨਹੀਂ ਹੁੰਦਾ।6ਜੰਗਲੀ ਗਧੇ ਬੰਜਰ ਉਚਾਈਆਂ ਤੇ ਖੜ੍ਹੇ ਹਨਅਤੇ ਗਿੱਦੜਾਂ ਵਾਂਗ ਘੁਰਕਦੇ ਹਨ;ਉਹਨਾਂ ਦੀਆਂ ਅੱਖਾਂਭੋਜਨ ਦੀ ਕਮੀ ਕਾਰਨ ਬੰਦ ਹੋ ਜਾਂਦੀਆਂ ਹਨ।”7ਭਾਵੇਂ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ,ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਕੁਝ ਕਰ,ਕਿਉਂਕਿ ਅਸੀਂ ਅਕਸਰ ਬਗਾਵਤ ਕੀਤੀ ਹੈ;ਅਸੀਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ।8ਤੂੰ ਜਿਹੜਾ ਇਸਰਾਏਲ ਦੀ ਆਸ ਹੈ,ਮੁਸੀਬਤ ਵਿੱਚ ਉਹ ਦਾ ਮੁਕਤੀਦਾਤਾ ਹੈ,ਤੂੰ ਧਰਤੀ ਵਿੱਚ ਪਰਦੇਸੀ ਵਰਗਾ ਕਿਉਂ ਹੈ,ਉਸ ਮੁਸਾਫ਼ਰ ਵਰਗਾ ਜੋ ਸਿਰਫ ਇੱਕ ਰਾਤ ਠਹਿਰਦਾ ਹੈ?9ਤੂੰ ਕਿਉਂ ਮਨੁੱਖ ਵਾਂਗੂੰ ਘਬਰਾ ਜਾਂਦਾ ਹੈ?ਉਸ ਸੂਰਮੇ ਵਾਂਗੂੰ ਜੋ ਬਚਾਉਣ ਦੀ ਸ਼ਕਤੀ ਨਹੀਂ ਰੱਖਦਾ?ਤਾਂ ਵੀ ਹੇ ਯਾਹਵੇਹ, ਤੂੰ ਸਾਡੇ ਵਿਚਕਾਰ ਹੈਅਤੇ ਅਸੀਂ ਤੇਰੇ ਨਾਮ ਦੇ ਕਹਾਉਂਦੇ ਹਾਂ;ਸਾਨੂੰ ਨਾ ਛੱਡ!10ਯਾਹਵੇਹ ਇਨ੍ਹਾਂ ਲੋਕਾਂ ਬਾਰੇ ਆਖਦਾ ਹੈ:“ਉਹ ਭਟਕਣਾ ਬਹੁਤ ਪਸੰਦ ਕਰਦੇ ਹਨ;ਉਹ ਆਪਣੇ ਪੈਰਾਂ ਨੂੰ ਨਹੀਂ ਰੋਕਦੇ।ਇਸ ਲਈ ਯਾਹਵੇਹ ਉਹਨਾਂ ਨੂੰ ਸਵੀਕਾਰ ਨਹੀਂ ਕਰਦਾ;ਉਹ ਹੁਣ ਉਹਨਾਂ ਦੀਆਂ ਬੁਰਾਈਆਂ ਨੂੰ ਯਾਦ ਕਰੇਗਾਅਤੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।”11ਤਦ ਯਾਹਵੇਹ ਨੇ ਮੈਨੂੰ ਕਿਹਾ, “ਇਨ੍ਹਾਂ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਨਾ ਕਰ।12ਭਾਵੇਂ ਉਹ ਵਰਤ ਰੱਖਦੇ ਹਨ, ਮੈਂ ਉਹਨਾਂ ਦੀ ਦੁਹਾਈ ਨਹੀਂ ਸੁਣਾਂਗਾ; ਭਾਵੇਂ ਉਹ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਚੜ੍ਹਾਉਣ, ਮੈਂ ਉਹਨਾਂ ਨੂੰ ਸਵੀਕਾਰ ਨਹੀਂ ਕਰਾਂਗਾ। ਸਗੋਂ ਮੈਂ ਉਹਨਾਂ ਨੂੰ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਤਬਾਹ ਕਰ ਦਿਆਂਗਾ।”13ਪਰ ਮੈਂ ਕਿਹਾ, “ਹਾਏ, ਸਰਬਸ਼ਕਤੀਮਾਨ ਯਾਹਵੇਹ! ਨਬੀ ਤਾਂ ਉਹਨਾਂ ਨੂੰ ਕਹਿੰਦੇ ਰਹਿੰਦੇ ਹਨ, ‘ਤੁਸੀਂ ਨਾ ਤਲਵਾਰ ਵੇਖੋਂਗੇ ਅਤੇ ਨਾ ਹੀ ਕਾਲ ਝੱਲੋਗੇ। ਸੱਚਮੁੱਚ, ਮੈਂ ਤੁਹਾਨੂੰ ਇਸ ਸਥਾਨ ਵਿੱਚ ਸਥਾਈ ਸ਼ਾਂਤੀ ਦਿਆਂਗਾ।’ ”14ਤਦ ਯਾਹਵੇਹ ਨੇ ਮੈਨੂੰ ਕਿਹਾ, “ਨਬੀ ਮੇਰੇ ਨਾਮ ਉੱਤੇ ਝੂਠੇ ਅਗੰਮਵਾਕ ਕਰਦੇ ਹਨ। ਮੈਂ ਉਹਨਾਂ ਨੂੰ ਨਾ ਭੇਜਿਆ ਹੈ, ਨਾ ਉਹਨਾਂ ਨੂੰ ਨਿਯੁਕਤ ਕੀਤਾ ਹੈ ਅਤੇ ਨਾ ਹੀ ਉਹਨਾਂ ਨਾਲ ਗੱਲ ਕੀਤੀ ਹੈ। ਉਹ ਤੁਹਾਡੇ ਲਈ ਝੂਠੇ ਦਰਸ਼ਨਾਂ, ਭਵਿੱਖਬਾਣੀਆਂ, ਮੂਰਤੀ ਪੂਜਾ ਅਤੇ ਆਪਣੇ ਮਨਾਂ ਦੇ ਭਰਮ ਦੀ ਭਵਿੱਖਬਾਣੀ ਕਰ ਰਹੇ ਹਨ।15ਇਸ ਲਈ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ ਜੋ ਮੇਰੇ ਨਾਮ ਲੈ ਕੇ ਭਵਿੱਖਬਾਣੀ ਕਰਦੇ ਹਨ: ਮੈਂ ਉਹਨਾਂ ਨੂੰ ਨਹੀਂ ਭੇਜਿਆ, ਪਰ ਉਹ ਫਿਰ ਵੀ ਕਹਿ ਰਹੇ ਹਨ, ‘ਕੋਈ ਤਲਵਾਰ ਜਾਂ ਕਾਲ ਇਸ ਧਰਤੀ ਨੂੰ ਨਹੀਂ ਛੂਹੇਗਾ।’ ਉਹੀ ਨਬੀ ਤਲਵਾਰ ਅਤੇ ਕਾਲ ਨਾਲ ਮਰ ਜਾਣਗੇ।16ਅਤੇ ਜਿਨ੍ਹਾਂ ਲੋਕਾਂ ਬਾਰੇ ਉਹ ਭਵਿੱਖਬਾਣੀ ਕਰ ਰਹੇ ਹਨ, ਉਹਨਾਂ ਨੂੰ ਕਾਲ ਅਤੇ ਤਲਵਾਰ ਦੇ ਕਾਰਨ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਸੁੱਟ ਦਿੱਤਾ ਜਾਵੇਗਾ। ਉਹਨਾਂ ਨੂੰ, ਉਹਨਾਂ ਦੀਆਂ ਪਤਨੀਆਂ, ਉਹਨਾਂ ਦੇ ਪੁੱਤਰਾਂ ਅਤੇ ਉਹਨਾਂ ਦੀਆਂ ਧੀਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੋਵੇਗਾ। ਮੈਂ ਉਹਨਾਂ ਉੱਤੇ ਉਹ ਬਿਪਤਾ ਪਾਵਾਂਗਾ ਜਿਸ ਦੇ ਉਹ ਹੱਕਦਾਰ ਹਨ।17“ਉਹਨਾਂ ਨੂੰ ਇਹ ਸ਼ਬਦ ਕਹੋ:“ ‘ਮੇਰੀਆਂ ਅੱਖਾਂ ਲਗਾਤਾਰ ਰਾਤ ਅਤੇ ਦਿਨਹੰਝੂ ਵਹਾਉਣਗੀਆਂ ਅਤੇ ਰੁਕਣਗੀਆਂ ਨਹੀਂ;ਕਿਉਂਕਿ ਮੇਰੇ ਲੋਕਾਂ ਦੀ ਕੁਆਰੀ ਧੀਨੂੰ ਇੱਕ ਗੰਭੀਰ ਜ਼ਖ਼ਮ,ਇੱਕ ਕੁਚਲਣ ਵਾਲਾ ਝਟਕਾ ਲੱਗਾ ਹੈ।18ਜੇਕਰ ਮੈਂ ਦੇਸ਼ ਵਿੱਚ ਜਾਵਾਂ,ਮੈਂ ਉਹਨਾਂ ਨੂੰ ਤਲਵਾਰ ਨਾਲ ਵੱਢੇ ਹੋਏ ਵੇਖਦਾ ਹਾਂ;ਜੇ ਮੈਂ ਸ਼ਹਿਰ ਵਿੱਚ ਜਾਵਾਂ,ਮੈਂ ਕਾਲ ਦੀ ਤਬਾਹੀ ਵੇਖਦਾ ਹਾਂ।ਨਬੀ ਅਤੇ ਜਾਜਕਦੋਨੋਂ ਉਸ ਦੇਸ਼ ਵਿੱਚ ਗਏ ਹਨ ਜਿਸ ਨੂੰ ਉਹ ਨਹੀਂ ਜਾਣਦੇ ਸਨ।’ ”19ਕੀ ਤੂੰ ਯਹੂਦਾਹ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ?ਕੀ ਤੂੰ ਸੀਯੋਨ ਨੂੰ ਤੁੱਛ ਜਾਣਦਾ ਹੈ?ਤੂੰ ਸਾਨੂੰ ਕਿਉਂ ਦੁੱਖ ਦਿੱਤਾ ਹੈਤਾਂ ਜੋ ਅਸੀਂ ਚੰਗੇ ਨਾ ਹੋ ਸੱਕੀਏ?ਅਸੀਂ ਸ਼ਾਂਤੀ ਦੀ ਆਸ ਰੱਖੀਪਰ ਕੋਈ ਭਲਿਆਈ ਹੈ ਹੀ ਨਹੀਂ,ਅਰੋਗਤਾ ਦੇ ਵੇਲੇ ਲਈ ਵੀਪਰ ਸਿਰਫ ਦਹਿਸ਼ਤ ਹੀ ਸੀ।20ਹੇ ਯਾਹਵੇਹ, ਅਸੀਂ ਆਪਣੀ ਦੁਸ਼ਟਤਾ,ਅਤੇ ਆਪਣੇ ਪੁਰਖਿਆਂ ਦੇ ਦੋਸ਼ ਨੂੰ ਸਵੀਕਾਰ ਕਰਦੇ ਹਾਂ;ਅਸੀਂ ਸੱਚਮੁੱਚ ਤੇਰੇ ਵਿਰੁੱਧ ਪਾਪ ਕੀਤਾ ਹੈ।21ਤੇਰੇ ਨਾਮ ਦੀ ਖ਼ਾਤਰ ਸਾਨੂੰ ਤੁੱਛ ਨਾ ਸਮਝ;ਆਪਣੇ ਪਰਤਾਪਵਾਨ ਸਿੰਘਾਸਣ ਦਾ ਨਿਰਾਦਰ ਨਾ ਕਰ।ਸਾਡੇ ਨਾਲ ਆਪਣੇ ਨੇਮ ਨੂੰ ਯਾਦ ਰੱਖਅਤੇ ਇਸ ਨੂੰ ਨਾ ਤੋੜ।22ਕੀ ਕੌਮਾਂ ਦੇ ਨਿਕੰਮੇ ਬੁੱਤਾਂ ਵਿੱਚੋਂ ਕੋਈ ਵਰਖਾ ਲਿਆਉਂਦਾ ਹੈ?ਕੀ ਅਕਾਸ਼ ਖੁਦ ਹੀ ਵਰਖਾ ਕਰਦੇ ਹਨ?ਹੇ ਯਾਹਵੇਹ ਸਾਡੇ ਪਰਮੇਸ਼ਵਰ, ਕੀ ਤੂੰ ਉਹ ਨਹੀਂ?ਇਸ ਲਈ ਸਾਡੀ ਉਮੀਦ ਤੇਰੇ ਉੱਤੇ ਹੈ,ਕਿਉਂਕਿ ਇਹ ਸਭ ਕੁਝ ਕਰਨ ਵਾਲੇ ਤੁਸੀਂ ਹੀ ਹੋ।Biblica, Inc.