ਯਿਰਮਿਯਾਹ13

ਇੱਕ ਸੂਤੀ ਕਮਰ ਕੱਸ

1ਯਾਹਵੇਹ ਨੇ ਮੈਨੂੰ ਕਿਹਾ, “ਇੱਕ ਕਤਾਨ ਦਾ ਕਮਰ ਕੱਸਾ ਮੁੱਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਪਾਣੀ ਵਿੱਚ ਨਾ ਭੇਵੀਂ ਨਾ।”2ਇਸ ਲਈ ਮੈਂ ਇੱਕ ਕਮਰ ਕੱਸਾ ਮੁੱਲ ਲਿਆ ਜਿਵੇਂ ਕਿ ਯਾਹਵੇਹ ਨੇ ਨਿਰਦੇਸ਼ ਦਿੱਤਾ ਅਤੇ ਇਸਨੂੰ ਆਪਣੀ ਕਮਰ ਦੇ ਦੁਆਲੇ ਪਾ ਲਿਆ ਹੈ।
3ਫਿਰ ਮੇਰੇ ਕੋਲ ਦੂਸਰੀ ਵਾਰ ਯਾਹਵੇਹ ਦਾ ਬਚਨ ਆਇਆ:4“ਜਿਹੜਾ ਕਮਰ ਕੱਸਾ ਤੂੰ ਮੁੱਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਸ ਨੂੰ ਲੈ, ਉੱਠ ਅਤੇ ਫ਼ਰਾਤ ਨੂੰ ਜਾ ਅਤੇ ਉੱਥੇ ਉਹ ਨੂੰ ਇੱਕ ਚੱਟਾਨ ਦੀ ਤੇੜ ਵਿੱਚ ਲੁਕਾ ਦੇ।”5ਇਸ ਲਈ ਮੈਂ ਜਾ ਕੇ ਇਸ ਨੂੰ ਫ਼ਰਾਤ ਕੋਲ ਛੁਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੈਨੂੰ ਹੁਕਮ ਦਿੱਤਾ ਸੀ।
6ਕਈ ਦਿਨਾਂ ਬਾਅਦ ਯਾਹਵੇਹ ਨੇ ਮੈਨੂੰ ਕਿਹਾ, “ਹੁਣ ਫ਼ਰਾਤ ਜਾ ਅਤੇ ਉਸ ਕਮਰ ਕੱਸੇ ਲੈ ਜੋ ਮੈਂ ਤੈਨੂੰ ਉੱਥੇ ਲੁਕਾਉਣ ਲਈ ਕਿਹਾ ਸੀ।”7ਇਸ ਲਈ ਮੈਂ ਫ਼ਰਾਤ ਨੂੰ ਗਿਆ ਅਤੇ ਕਮਰ ਕੱਸ ਪੁੱਟ ਕੇ ਉਸ ਥਾਂ ਤੋਂ ਲੈ ਗਿਆ ਜਿੱਥੇ ਮੈਂ ਇਸਨੂੰ ਲੁਕਾਇਆ ਸੀ, ਪਰ ਹੁਣ ਉਹ ਬਰਬਾਦ ਅਤੇ ਪੂਰੀ ਤਰ੍ਹਾਂ ਬੇਕਾਰ ਸੀ।
8ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:9“ਯਾਹਵੇਹ ਇਹ ਆਖਦਾ ਹੈ: ‘ਇਸੇ ਤਰ੍ਹਾਂ ਮੈਂ ਯਹੂਦਾਹ ਦੇ ਹੰਕਾਰ ਅਤੇ ਯੇਰੂਸ਼ਲੇਮ ਦੇ ਮਹਾਨ ਹੰਕਾਰ ਨੂੰ ਤਬਾਹ ਕਰ ਦਿਆਂਗਾ।10ਇਹ ਦੁਸ਼ਟ ਲੋਕ, ਜੋ ਮੇਰੀਆਂ ਗੱਲਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ, ਜੋ ਆਪਣੇ ਮਨ ਦੀ ਜ਼ਿੱਦ ਦੇ ਪਿੱਛੇ ਚੱਲਦੇ ਹਨ ਅਤੇ ਦੂਸਰੇ ਦੇਵਤਿਆਂ ਦੀ ਸੇਵਾ ਕਰਨ ਅਤੇ ਉਹਨਾਂ ਦੀ ਪੂਜਾ ਕਰਨ ਲਈ ਜਾਂਦੇ ਹਨ, ਇਸ ਕਮਰ ਕੱਸ ਵਰਗੇ ਹੋਣਗੇ, ਜੋ ਬਿਲਕੁਲ ਵਿਅਰਥ ਹੈ!11ਕਿਉਂ ਜੋ ਜਿਵੇਂ ਕਮਰ ਕੱਸਾ ਕਿਸੇ ਮਨੁੱਖ ਦੇ ਲੱਕ ਨਾਲ ਬੱਝਾ ਰਹਿੰਦਾ ਹੈ ਉਸੇ ਤਰ੍ਹਾਂ ਇਸਰਾਏਲ ਦਾ ਸਾਰਾ ਘਰਾਣਾ ਅਤੇ ਯਹੂਦਾਹ ਦਾ ਸਾਰਾ ਘਰਾਣਾ ਮੇਰੇ ਨਾਲ ਬੱਝੇ ਰਹਿਣ, ਯਾਹਵੇਹ ਦਾ ਵਾਕ ਹੈ, ਕਿ ਉਹ ਮੇਰੇ ਲਈ ਲੋਕ, ਨਾਮ, ਉਸਤਤ ਅਤੇ ਆਦਰ ਹੋਣ ਪਰ ਉਹਨਾਂ ਨੇ ਨਾ ਮੰਨਿਆ।’

ਮਸ਼ਕਾਂ

12“ਉਹਨਾਂ ਨੂੰ ਆਖ: ‘ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਹਰ ਮਸ਼ਕ ਦਾਖ਼ਰਸ ਨਾਲ ਭਰੀ ਹੋਣੀ ਚਾਹੀਦੀ ਹੈ।’ ਅਤੇ ਜੇਕਰ ਉਹ ਤੁਹਾਨੂੰ ਆਖਣ, ‘ਕੀ ਅਸੀਂ ਨਹੀਂ ਜਾਣਦੇ ਕਿ ਹਰ ਮਸ਼ਕ ਦਾਖ਼ਰਸ ਨਾਲ ਭਰੀ ਜਾਣੀ ਚਾਹੀਦੀ ਹੈ।’13ਤਦ ਉਹਨਾਂ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ ਕਿ ਵੇਖ, ਮੈਂ ਇਸ ਦੇ ਸਾਰੇ ਵਾਸੀਆਂ ਨੂੰ ਅਤੇ ਰਾਜਿਆਂ ਨੂੰ ਜਿਹੜੇ ਦਾਵੀਦ ਦੇ ਸਿੰਘਾਸਣ ਉੱਤੇ ਬੈਠਦੇ ਹਨ, ਜਾਜਕਾਂ ਨੂੰ, ਨਬੀਆਂ ਨੂੰ ਅਤੇ ਯੇਰੂਸ਼ਲੇਮ ਦੇ ਸਾਰੇ ਵਾਸੀਆਂ ਨੂੰ ਨਸ਼ੇ ਨਾਲ ਦਬਾ ਕੇ ਭਰ ਦਿਆਂਗਾ।14ਮੈਂ ਉਹਨਾਂ ਨੂੰ ਇੱਕ-ਦੂਜੇ ਦੇ ਵਿਰੁੱਧ ਤੋੜ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤਰ ਨਾਲ, ਯਾਹਵੇਹ ਦਾ ਵਾਕ ਹੈ, ਉਹਨਾਂ ਨੂੰ ਤਬਾਹ ਕਰਨ ਵੇਲੇ, ਮੈਨੂੰ ਉਹਨਾਂ ਲਈ ਨਾ ਤਾਂ ਰਹਿਮ ਆਵੇਗਾ ਅਤੇ ਨਾ ਹੀ ਤਰਸ ਆਵੇਗਾ।’ ”

ਬੰਦੀ ਦੀ ਧਮਕੀ

15ਸੁਣੋ ਅਤੇ ਧਿਆਨ ਦਿਓ,ਹੰਕਾਰ ਨਾ ਕਰੋ,ਕਿਉਂਕਿ ਯਾਹਵੇਹ ਨੇ ਬੋਲਿਆ ਹੈ।16ਯਾਹਵੇਹ ਆਪਣੇ ਪਰਮੇਸ਼ਵਰ ਦੀ ਵਡਿਆਈ ਕਰੋ,ਇਸ ਤੋਂ ਪਹਿਲਾਂ ਕਿ ਉਹ ਹਨੇਰਾ ਲਿਆਵੇ,ਇਸ ਤੋਂ ਪਹਿਲਾਂ ਕਿ ਤੁਹਾਡੇ ਪੈਰਾਂ ਨੂੰ ਠੋਕਰ ਲੱਗੇ,ਘੁਸਪੈਠ ਦੇ ਪਹਾੜ ਉੱਤੇ,ਜਦੋਂ ਤੁਸੀਂ ਰੋਸ਼ਨੀ ਦੀ ਉਡੀਕ ਕਰਦੇ ਹੋ,ਉਹ ਉਸ ਨੂੰ ਹਨੇਰੇ ਨਾਲ ਬਦਲ ਦੇਵੇ,ਅਤੇ ਉਸ ਨੂੰ ਮੌਤ ਦਾ ਪਰਛਾਵਾਂ ਬਣਾ ਦੇਵੇ।17ਜੇ ਤੁਸੀਂ ਨਾ ਸੁਣੋ,ਮੈਂ ਤੇਰੇ ਹੰਕਾਰ ਦੇ ਕਾਰਨਗੁਪਤ ਵਿੱਚ ਰੋਵਾਂਗਾ।ਮੇਰੀਆਂ ਅੱਖਾਂ ਫੁੱਟ-ਫੁੱਟ ਕੇ ਰੋਣਗੀਆਂ,ਹੰਝੂਆਂ ਨਾਲ ਭਰ ਜਾਣਗੀਆਂ,ਕਿਉਂਕਿ ਯਾਹਵੇਹ ਦਾ ਇੱਜੜ ਬੰਦੀ ਬਣਾ ਲਿਆ ਜਾਵੇਗਾ।
18ਰਾਜਾ ਅਤੇ ਰਾਣੀ ਨੂੰ ਆਖ,“ਹੇਠਾਂ ਬੈਠੋ! ਕਿਉਂ ਜੋ ਤੁਹਾਡਾ ਸੋਹਣਾ ਮੁਕਟਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈਤੁਹਾਡੇ ਸਿਰਾਂ ਤੋਂ ਡਿੱਗ ਜਾਣਗੇ।”19ਨੇਗੇਵ ਦੇ ਸ਼ਹਿਰ ਬੰਦ ਕਰ ਦਿੱਤੇ ਜਾਣਗੇ,ਅਤੇ ਉਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ ਹੋਵੇਗਾ।ਸਾਰੇ ਯਹੂਦਾਹ ਨੂੰ ਗ਼ੁਲਾਮੀ ਵਿੱਚ ਲੈ ਜਾਇਆ ਜਾਵੇਗਾ,ਪੂਰੀ ਤਰ੍ਹਾਂ ਦੂਰ ਕੀਤਾ ਜਾਵੇਗਾ।
20ਉੱਪਰ ਵੱਲ ਵੇਖੋ ਅਤੇਉਹਨਾਂ ਨੂੰ ਦੇਖੋ ਜਿਹੜੇ ਉੱਤਰ ਤੋਂ ਆ ਰਹੇ ਹਨ।ਉਹ ਇੱਜੜ ਕਿੱਥੇ ਹੈ ਜੋ ਤੁਹਾਨੂੰ ਸੌਂਪਿਆ ਗਿਆ ਸੀ,ਉਹ ਭੇਡਾਂ ਜਿਨ੍ਹਾਂ ਉੱਤੇ ਤੁਸੀਂ ਸ਼ੇਖੀ ਮਾਰਦੇ ਸੀ?21ਤੁਸੀਂ ਕੀ ਕਹੋਗੇ ਜਦੋਂ ਯਾਹਵੇਹ ਤੁਹਾਡੇ ਉੱਤੇ ਬਿਰਾਜਮਾਨ ਹੋਵੇਗਾਜਿਨ੍ਹਾਂ ਨੂੰ ਤੁਸੀਂ ਆਪਣੇ ਖਾਸ ਸਹਿਯੋਗੀ ਹੋਣ ਲਈ ਬੀਜਿਆਂ?ਕੀ ਤੈਨੂੰ ਪੀੜਾਂ ਨਾ ਲੱਗਣਗੀਆਂ?ਜਿਵੇਂ ਔਰਤ ਨੂੰ ਜਣਨ ਦੀਆਂ ਲੱਗਦੀਆਂ ਹਨ?22ਅਤੇ ਜੇ ਤੁਸੀਂ ਆਪਣੇ ਆਪ ਨੂੰ ਪੁੱਛੋ,“ਮੇਰੇ ਨਾਲ ਅਜਿਹਾ ਕਿਉਂ ਹੋਇਆ?”ਇਹ ਤੁਹਾਡੇ ਬਹੁਤ ਸਾਰੇ ਪਾਪਾਂ ਦੇ ਕਾਰਨ ਹੈਕਿ ਤੁਹਾਡੀਆਂ ਘੱਗਰਿਆਂ ਪਾੜੀਆਂ ਗਈਆਂ ਹਨਅਤੇ ਤੁਹਾਡੇ ਸਰੀਰ ਨਾਲ ਦੁਰਵਿਵਹਾਰ ਕੀਤਾ ਗਿਆ ਹੈ।23ਕੀ ਕੋਈ ਕੂਸ਼ੀ ਆਪਣੀ ਚਮੜੀਜਾਂ ਚੀਤੇ ਦੇ ਚਟਾਕ ਬਦਲ ਸਕਦਾ ਹੈ?ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈ,ਜਿਸ ਨੇ ਬੁਰਿਆਈ ਸਿੱਖੀ ਹੋਈ ਹੈ।
24ਯਾਹਵੇਹ ਆਖਦਾ ਹੈ, “ਮੈਂ ਉਹਨਾਂ ਨੂੰ ਭੋਹ ਵਾਂਗੂੰ ਖਿਲਾਰ ਦਿਆਂਗਾ,ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ।25ਇਹ ਤੁਹਾਡਾ ਗੁਣ ਹੈ,ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ,ਯਾਹਵੇਹ ਦਾ ਵਾਕ ਹੈ,ਕਿਉਂ ਜੋ ਤੂੰ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ।26ਮੈਂ ਤੇਰੇ ਮੂੰਹ ਉੱਤੇ ਤੇਰੀਆਂ ਲਕੀਰਾਂ ਪੁੱਟਾਂਗਾਤਾਂ ਜੋ ਤੇਰੀ ਲਾਜ ਦਿਖਾਈ ਦੇਵੇ,27ਤੇਰਾ ਵਿਭਚਾਰ ਅਤੇ ਕਾਮਨਾਤਮਕ ਗੁਆਂਢੀਆਂ,ਤੇਰੀ ਬੇਸ਼ਰਮ ਵੇਸਵਾਗਮਨੀ!ਮੈਂ ਪਹਾੜੀਆਂ ਅਤੇ ਖੇਤਾਂਵਿੱਚ ਤੇਰੇ ਘਿਣਾਉਣੇ ਕੰਮ ਵੇਖੇ ਹਨ।ਹੇ ਯੇਰੂਸ਼ਲੇਮ, ਤੇਰੇ ਉੱਤੇ ਹਾਏ!ਤੁਸੀਂ ਕਦੋਂ ਤੱਕ ਅਸ਼ੁੱਧ ਰਹੋਗੇ?”

Biblica, Inc.

https://app.library.bible/content/38de522697cd8943