ਯਿਰਮਿਯਾਹ15
1ਤਦ ਯਾਹਵੇਹ ਨੇ ਮੈਨੂੰ ਕਿਹਾ ਕਿ, “ਭਾਵੇਂ ਮੋਸ਼ੇਹ ਅਤੇ ਸਮੂਏਲ ਮੇਰੇ ਸਾਹਮਣੇ ਖੜੇ ਹੋਣ, ਮੇਰਾ ਦਿਲ ਇਨ੍ਹਾਂ ਲੋਕਾਂ ਵੱਲ ਨਹੀਂ ਜਾਵੇਗਾ। ਉਹਨਾਂ ਨੂੰ ਮੇਰੀ ਹਜ਼ੂਰੀ ਤੋਂ ਦੂਰ ਭੇਜ ਦਿਉ ਕਿ ਉਹ ਚਲੇ ਜਾਣ!2ਅਤੇ ਜੇਕਰ ਉਹ ਤੁਹਾਨੂੰ ਪੁੱਛਣ, ‘ਅਸੀਂ ਕਿੱਥੇ ਜਾਵਾਂਗੇ?’ ਤਾਂ ਉਹਨਾਂ ਨੂੰ ਦੱਸੋ, ‘ਯਾਹਵੇਹ ਇਹ ਆਖਦਾ ਹੈ:“ ‘ਜਿਹੜੇ ਮੌਤ ਦੇ ਲਈ, ਉਹ ਮੌਤ ਵੱਲ;ਜਿਹੜੇ ਤਲਵਾਰ ਲਈ, ਉਹ ਤਲਵਾਰ ਵੱਲ;ਜਿਹੜੇ ਕਾਲ ਲਈ, ਉਹ ਕਾਲ ਵੱਲ;ਜਿਹੜੇ ਗ਼ੁਲਾਮੀ ਲਈ, ਉਹ ਗ਼ੁਲਾਮੀ ਵੱਲ।’ ”3ਯਾਹਵੇਹ ਇਹ ਆਖਦਾ ਹੈ, “ਮੈਂ ਉਹਨਾਂ ਦੇ ਵਿਰੁੱਧ ਚਾਰ ਤਰ੍ਹਾਂ ਦੀਆਂ ਵਸਤੂਆਂ ਨੂੰ ਠਹਿਰਾਵਾਂਗਾ, ਮਾਰਨ ਲਈ ਤਲਵਾਰ, ਕੁੱਤਿਆਂ ਨੂੰ ਪਾੜਨ ਲਈ ਅਤੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਨਿਗਲਣ ਅਤੇ ਤਬਾਹ ਕਰਨ ਲਈ।4ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਪੁੱਤਰ ਮਨੱਸ਼ੇਹ ਨੇ ਜੋ ਯੇਰੂਸ਼ਲੇਮ ਵਿੱਚ ਕੀਤਾ, ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਘਿਣਾਉਣੀ ਬਣਾ ਦਿਆਂਗਾ।5“ਯੇਰੂਸ਼ਲੇਮ, ਤੇਰੇ ਉੱਤੇ ਕੌਣ ਤਰਸ ਕਰੇਗਾ?ਤੇਰੇ ਲਈ ਕੌਣ ਸੋਗ ਕਰੇਗਾ?ਇਹ ਪੁੱਛਣ ਲਈ ਕੌਣ ਰੁਕੇਗਾ ਕਿ ਤੂੰ ਕਿਵੇਂ ਹੈ?6ਤੁਸੀਂ ਮੈਨੂੰ ਰੱਦ ਕਰ ਦਿੱਤਾ ਹੈ,”ਯਾਹਵੇਹ ਇਹ ਆਖਦਾ ਹੈ।“ਤੁਸੀਂ ਪਿੱਛੇ ਮੁੱੜ ਜਾਂਦੇ ਹੋ।ਮੈਂ ਤੁਹਾਡੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੁਹਾਨੂੰ ਨਾਸ ਕਰ ਦਿਆਂਗਾ।ਮੈਂ ਤੁਹਾਨੂੰ ਮਾਫ ਕਰ ਕੇ ਥੱਕ ਗਿਆ ਹਾਂ।7ਮੈਂ ਉਹਨਾਂ ਨੂੰ ਦੇਸ਼ ਦੇ ਸ਼ਹਿਰ ਦੇ ਦਰਵਾਜ਼ਿਆਂ ਤੇਕਾਂਟੇ ਨਾਲ ਵਿੰਨ੍ਹ ਦਿਆਂਗਾ।ਮੈਂ ਆਪਣੇ ਲੋਕਾਂ ਉੱਤੇ ਸੋਗ ਅਤੇ ਤਬਾਹੀ ਲਿਆਵਾਂਗਾ,ਕਿਉਂ ਜੋ ਉਹਨਾਂ ਨੇ ਆਪਣੇ ਰਾਹ ਨਹੀਂ ਬਦਲੇ।8ਮੈਂ ਉਹਨਾਂ ਦੀਆਂ ਵਿਧਵਾਵਾਂ ਨੂੰਸਮੁੰਦਰ ਦੀ ਰੇਤ ਨਾਲੋਂ ਵੀ ਵੱਧ ਕਰ ਦਿਆਂਗਾ।ਦੁਪਹਿਰ ਵੇਲੇ ਮੈਂ ਉਹਨਾਂ ਦੇ ਜਵਾਨਾਂ ਦੀਆਂ ਮਾਵਾਂ ਦੇ ਵਿਰੁੱਧਇੱਕ ਵਿਨਾਸ਼ਕਾਰੀ ਲਿਆਵਾਂਗਾ।ਅਚਾਨਕ ਮੈਂ ਉਹਨਾਂ ਉੱਤੇਕਸ਼ਟ ਅਤੇ ਦਹਿਸ਼ਤ ਲਿਆਵਾਂਗਾ।9ਸੱਤ ਬੱਚਿਆਂ ਦੀ ਮਾਂ ਬੇਹੋਸ਼ ਹੋ ਜਾਵੇਗੀਅਤੇ ਆਖਰੀ ਸਾਹ ਲਵੇਗੀ।ਉਸ ਦਾ ਸੂਰਜ ਡੁੱਬ ਜਾਵੇਗਾ ਜਦੋਂ ਅਜੇ ਦਿਨ ਹੀ ਹੋਵੇਗਾ।ਉਹ ਸ਼ਰਮਿੰਦੀ ਅਤੇ ਬੇਇੱਜ਼ਤ ਹੋਵੇਗੀ।ਮੈਂ ਬਚੇ ਹੋਏ ਲੋਕਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਤਲਵਾਰ ਅੱਗੇ ਸੁੱਟ ਦਿਆਂਗਾ,”ਯਾਹਵੇਹ ਇਹ ਆਖਦਾ ਹੈ।10ਹਾਏ ਮੇਰੀ ਮਾਂ, ਤੂੰ ਮੈਨੂੰ ਜਨਮ ਦਿੱਤਾ,ਇੱਕ ਆਦਮੀ ਜਿਸ ਦੇ ਨਾਲ ਸਾਰੀ ਧਰਤੀ ਸੰਘਰਸ਼ ਕਰਨ ਦੀ ਹੈ!ਨਾ ਮੈਂ ਉਧਾਰ ਦਿੱਤਾ ਹੈ, ਨਾ ਉਧਾਰ ਲਿਆ ਹੈ,ਤਾਂ ਵੀ ਸਾਰੇ ਮੈਨੂੰ ਸਰਾਪ ਦਿੰਦੇ ਹਨ।11ਯਾਹਵੇਹ ਨੇ ਕਿਹਾ,“ਯਕੀਨਨ ਮੈਂ ਤੁਹਾਨੂੰ ਇੱਕ ਚੰਗੇ ਮਕਸਦ ਲਈ ਬਚਾਵਾਂਗਾ;ਮੈਂ ਸੱਚ-ਮੁੱਚ ਬੁਰਿਆਈ ਦੇ ਸਮੇਂ ਵਿੱਚ ਅਤੇ ਦੁੱਖ ਦੇ ਸਮੇਂ ਵਿੱਚਵੈਰੀਆਂ ਕੋਲੋਂ ਤੇਰੇ ਅੱਗੇ ਤਰਲੇ ਕਰਾਵਾਂਗਾ।12“ਕੀ ਕੋਈ ਲੋਹੇ ਨੂੰ, ਹਾਂ,ਉੱਤਰੀ ਲੋਹੇ ਜਾਂ ਪਿੱਤਲ ਨੂੰ ਤੋੜ ਸਕਦਾ ਹੈ?13“ਤੁਹਾਡੀ ਦੌਲਤ ਅਤੇ ਤੁਹਾਡੇ ਖ਼ਜ਼ਾਨੇਮੈਂ ਤੁਹਾਡੇ ਸਾਰੇ ਦੇਸ਼ ਵਿੱਚਤੁਹਾਡੇ ਸਾਰੇ ਪਾਪਾਂ ਦੇ ਕਾਰਨ,ਬਿਨਾਂ ਕਿਸੇ ਕੀਮਤ ਦੇ ਲੁੱਟ ਦੇ ਦਿਆਂਗਾ।14ਮੈਂ ਤੈਨੂੰ ਤੇਰੇ ਦੁਸ਼ਮਣਾਂ ਦਾ ਗ਼ੁਲਾਮ ਬਣਾਵਾਂਗਾਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ,ਕਿਉਂ ਜੋ ਮੇਰੇ ਕ੍ਰੋਧ ਵਿੱਚ ਅੱਗ ਮੱਚ ਉੱਠੀ ਹੈਜੋ ਤੁਹਾਡੇ ਉੱਤੇ ਮੱਚੇਗੀ।”15ਹੇ ਯਾਹਵੇਹ, ਤੂੰ ਸਮਝ;ਮੈਨੂੰ ਯਾਦ ਰੱਖ ਅਤੇ ਮੇਰੀ ਦੇਖਭਾਲ ਕਰ।ਮੇਰੇ ਸਤਾਉਣ ਵਾਲਿਆਂ ਤੋਂ ਬਦਲਾ ਲੈ।ਆਪਣੇ ਧੀਰਜ ਵਿੱਚੋਂ ਮੈਨੂੰ ਨਾ ਚੁੱਕ ਲਈਂ,ਜਾਣ ਲੈ ਕਿ ਮੈਂ ਤੇਰੇ ਲਈ ਉਲਾਹਮਾ ਝੱਲਿਆ ਹੈ।16ਜਦੋਂ ਤੇਰੀਆਂ ਗੱਲਾਂ ਲੱਭੀਆਂ, ਮੈਂ ਉਹਨਾਂ ਨੂੰ ਖਾ ਲਿਆ;ਉਹ ਮੇਰੀ ਖੁਸ਼ੀ ਅਤੇ ਮੇਰੇ ਦਿਲ ਦਾ ਅਨੰਦ ਹਨ,ਕਿਉਂਕਿ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ,ਹੇ ਸਰਬਸ਼ਕਤੀਮਾਨ ਪਰਮੇਸ਼ਵਰ।17ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ,ਨਾ ਹੀ ਮੈਂ ਆਪਣੇ ਆਪ ਨੂੰ ਖੁਸ਼ ਕੀਤਾ ਹੈ।ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ,ਤੂੰ ਆਪਣੇ ਗੁੱਸੇ ਨਾਲ ਮੈਨੂੰ ਭਰ ਦਿੱਤਾ ਸੀ।18ਮੇਰਾ ਦਰਦ ਨਾ ਖ਼ਤਮ ਹੋਣ ਵਾਲਾ ਕਿਉਂ ਹੈਅਤੇ ਮੇਰਾ ਜ਼ਖ਼ਮ ਗੰਭੀਰ ਅਤੇ ਲਾਇਲਾਜ ਕਿਉਂ ਹਨ?ਤੁਸੀਂ ਮੇਰੇ ਲਈ ਇੱਕ ਧੋਖੇਬਾਜ਼ ਝਰਨੇ ਵਾਂਗ ਹੋ,ਉਸ ਝਰਨੇ ਵਾਂਗ ਜੋ ਅਸਫ਼ਲ ਹੋ ਜਾਂਦਾ ਹੈ।19ਇਸ ਲਈ ਯਾਹਵੇਹ ਇਹ ਆਖਦਾ ਹੈ:“ਜੇ ਤੂੰ ਤੋਬਾ ਕਰੇ, ਤਾਂ ਮੈਂ ਤੈਨੂੰ ਬਹਾਲ ਕਰਾਂਗਾਤਾਂ ਜੋ ਤੂੰ ਮੇਰੀ ਸੇਵਾ ਕਰ ਸਕੇ;ਜੇ ਤੂੰ ਅਯੋਗ ਸ਼ਬਦ ਨਾ ਵਰਤ ਕੇ, ਯੋਗ ਸ਼ਬਦ ਵਰਤੇਤਾਂ ਤੂੰ ਮੇਰਾ ਬੋਲਣ ਵਾਲਾ ਹੋਵੇਗਾ।ਇਹ ਲੋਕ ਤੁਹਾਡੇ ਵੱਲ ਮੁੜਨ,ਪਰ ਤੁਸੀਂ ਉਹਨਾਂ ਵੱਲ ਨਾ ਮੁੜੋ।20ਮੈਂ ਤੈਨੂੰ ਇਹ ਲੋਕਾਂ ਲਈ ਇੱਕ ਕੰਧ ਬਣਾਵਾਂਗਾ,ਪਿੱਤਲ ਦੀ ਇੱਕ ਕਿਲ੍ਹੇ ਵਾਲੀ ਕੰਧ;ਉਹ ਤੁਹਾਡੇ ਨਾਲ ਲੜਨਗੇਪਰ ਤੁਹਾਡੇ ਤੇ ਕਾਬੂ ਨਹੀਂ ਪਾਉਣਗੇ,ਕਿਉਂਕਿ ਮੈਂ ਤੁਹਾਨੂੰ ਛੁਡਾਉਣ ਅਤੇ ਬਚਾਉਣ ਲਈ ਤੁਹਾਡੇ ਨਾਲ ਹਾਂ,”ਯਾਹਵੇਹ ਦਾ ਇਹ ਐਲਾਨ ਹੈ।21“ਮੈਂ ਤੈਨੂੰ ਦੁਸ਼ਟਾਂ ਦੇ ਹੱਥੋਂ ਬਚਾਵਾਂਗਾਅਤੇ ਜ਼ਾਲਮਾਂ ਦੇ ਹੱਥੋਂ ਤੈਨੂੰ ਛੁਡਾਵਾਂਗਾ।”
Biblica, Inc.