ਯਿਰਮਿਯਾਹ12

ਯਿਰਮਿਯਾਹ ਦੀ ਬੇਨਤੀ

1ਹੇ ਯਾਹਵੇਹ, ਤੂੰ ਹਮੇਸ਼ਾ ਧਰਮੀ ਹੈ,ਜਦੋਂ ਮੈਂ ਤੇਰੇ ਸਾਹਮਣੇ ਦਲੀਲ ਲਿਆਉਂਦਾ ਹਾਂ।ਤਾਂ ਵੀ ਮੈਂ ਤੇਰੇ ਨਾਲ ਤੇਰੇ ਨਿਆਂ ਬਾਰੇ ਗੱਲ ਕਰਾਂਗਾ:ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ?ਸਾਰੇ ਅਵਿਸ਼ਵਾਸੀ ਆਰਾਮ ਨਾਲ ਕਿਉਂ ਰਹਿੰਦੇ ਹਨ?2ਤੂੰ ਉਹਨਾਂ ਨੂੰ ਲਾਇਆ ਅਤੇ ਉਹਨਾਂ ਨੇ ਜੜ੍ਹ ਵੀ ਫੜ ਲਈ;ਉਹ ਵਧਦੇ ਅਤੇ ਫਲ ਦਿੰਦੇ ਹਨ।ਤੂੰ ਸਦਾ ਉਹਨਾਂ ਦੇ ਬੁੱਲ੍ਹਾਂ ਉੱਤੇ ਹੈਪਰ ਉਹਨਾਂ ਦੇ ਦਿਲਾਂ ਤੋਂ ਦੂਰ ਹੈ।3ਪਰ ਹੇ ਯਾਹਵੇਹ, ਤੂੰ ਮੈਨੂੰ ਜਾਣਦਾ ਹੈ;ਤੂੰ ਮੈਨੂੰ ਜਾਚਦਾ ਹੈ ਅਤੇ ਮੇਰੇ ਵਿਚਾਰਾਂ ਨੂੰ ਪਰਖਦਾ ਹੈ ਜਿਹੜੇ ਤੇਰੇ ਬਾਰੇ ਹਨ।ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ,ਉਹਨਾਂ ਨੂੰ ਕਤਲ ਦੇ ਦਿਨ ਲਈ ਵੱਖਰਾ ਰੱਖ!4ਕਦ ਤੱਕ ਧਰਤੀ ਸੁੱਕੀ ਰਹੇਗੀਅਤੇ ਹਰ ਖੇਤ ਦਾ ਘਾਹ ਕੁਮਲਾਇਆ ਰਹੇਗਾ?ਕਿਉਂ ਜੋ ਉਸ ਵਿੱਚ ਰਹਿਣ ਵਾਲੇ ਦੁਸ਼ਟ ਹਨ,ਜਾਨਵਰ ਅਤੇ ਪੰਛੀ ਨਾਸ ਹੋ ਗਏ ਹਨ।ਇਸ ਤੋਂ ਇਲਾਵਾ, ਲੋਕ ਕਹਿ ਰਹੇ ਹਨ,“ਉਹ ਨਹੀਂ ਵੇਖੇਗਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”

ਪਰਮੇਸ਼ਵਰ ਵੱਲੋਂ ਉੱਤਰ

5“ਜੇਕਰ ਤੂੰ ਆਦਮੀਆਂ ਨਾਲ ਦੌੜ ਕੇ,ਥੱਕ ਗਿਆ ਹੈ,ਤਾਂ ਤੂੰ ਘੋੜਿਆਂ ਨਾਲ ਕਿਵੇਂ ਮੁਕਾਬਲਾ ਕਰੇਂਗਾ?ਜੇਕਰ ਤੂੰ ਮੈਦਾਨ ਵਿੱਚ ਖੜਾ ਨਹੀਂ ਹੋ ਸਕਦਾ,ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ?6ਤੇਰੇ ਭਰਾਵਾਂ ਨੇ ਵੀ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਵੀ,ਇਹਨਾਂ ਨੇ ਵੀ ਤੇਰੇ ਨਾਲ ਛਲ ਕੀਤਾ ਹੈ;ਉਹਨਾਂ ਨੇ ਤੇਰੇ ਵਿਰੁੱਧ ਉੱਚੀ ਆਵਾਜ਼ ਉਠਾਈ ਹੈ।ਉਹਨਾਂ ਤੇ ਭਰੋਸਾ ਨਾ ਕਰੋ,ਭਾਵੇਂ ਉਹ ਤੁਹਾਡੇ ਬਾਰੇ ਚੰਗਾ ਬੋਲਣ।
7“ਮੈਂ ਆਪਣਾ ਘਰ ਛੱਡ ਦਿਆਂਗਾ,ਆਪਣੀ ਵਿਰਾਸਤ ਨੂੰ ਛੱਡ ਦਿਆਂਗਾ;ਮੈਂ ਜਿਸ ਨੂੰ ਪਿਆਰ ਕਰਦਾ ਹਾਂਉਸਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ।8ਮੇਰੀ ਵਿਰਾਸਤ ਮੇਰੇ ਲਈਜੰਗਲ ਵਿੱਚ ਸ਼ੇਰ ਵਰਗੀ ਹੋ ਗਈ ਹੈ।ਉਹ ਮੇਰੇ ਉੱਤੇ ਗਰਜਦੀ ਹੈ;ਇਸ ਲਈ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ।9ਕੀ ਮੇਰੀ ਵਿਰਾਸਤ ਮੇਰੇ ਲਈਸ਼ਿਕਾਰੀ ਪੰਛੀ ਵਾਂਗ ਨਹੀਂ ਹੋ ਗਈਜਿਸ ਨੂੰ ਹੋਰ ਸ਼ਿਕਾਰੀ ਪੰਛੀ ਘੇਰ ਕੇ ਹਮਲਾ ਕਰਦੇ ਹਨ?ਜਾਓ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਇਕੱਠਾ ਕਰੋ;ਉਹਨਾਂ ਨੂੰ ਨਿਗਲਣ ਲਈ ਲਿਆਓ।10ਬਹੁਤ ਸਾਰੇ ਚਰਵਾਹੇ ਮੇਰੇ ਅੰਗੂਰੀ ਬਾਗ਼ ਨੂੰ ਤਬਾਹ ਕਰ ਦੇਣਗੇਅਤੇ ਮੇਰੇ ਖੇਤ ਨੂੰ ਮਿੱਧਣਗੇ।ਉਹ ਮੇਰੇ ਸੁਹਾਵਣੇ ਖੇਤ ਨੂੰ ਉਜਾੜ ਵਿੱਚ ਬਦਲ ਦੇਣਗੇ।11ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ,ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ,ਸਾਰੀ ਧਰਤੀ ਵਿਰਾਨ ਕੀਤੀ ਗਈ ਹੈਕਿਉਂਕਿ ਕੋਈ ਪਰਵਾਹ ਕਰਨ ਵਾਲਾ ਨਹੀਂ ਹੈ।12ਉਜਾੜ ਦੀਆਂ ਸਾਰੀਆਂ ਬੰਜਰ ਉਚਾਈਆਂ ਉੱਤੇਵਿਨਾਸ਼ਕਾਰੀ ਟਹਿਲਣਗੇ,ਕਿਉਂਕਿ ਯਾਹਵੇਹ ਦੀ ਤਲਵਾਰ ਧਰਤੀ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਨਿਗਲ ਜਾਵੇਗੀ;ਕੋਈ ਵੀ ਸੁਰੱਖਿਅਤ ਨਹੀਂ ਬਚੇਗਾ।13ਉਹ ਕਣਕ ਬੀਜਣਗੇ ਪਰ ਕੰਡੇ ਵੱਢਣਗੇ;ਉਹ ਆਪਣੇ ਆਪ ਨੂੰ ਥਕਾ ਲੈਣਗੇ ਪਰ ਕੁਝ ਹਾਸਲ ਨਹੀਂ ਕਰਨਗੇ।ਯਾਹਵੇਹ ਦੇ ਭਿਆਨਕ ਕ੍ਰੋਧ ਦੇ ਕਾਰਨਉਹ ਆਪਣੀ ਵਾਢੀ ਦੀ ਸ਼ਰਮ ਨੂੰ ਝੱਲਣਗੇ।”
14ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਜਿਵੇਂ ਕਿ ਮੇਰੇ ਸਾਰੇ ਦੁਸ਼ਟ ਗੁਆਂਢੀ ਜੋ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਦਿੱਤੀ ਹੈ ਉਸ ਨੂੰ ਖੋਹ ਲੈਂਦੇ ਹਨ, ਮੈਂ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਉਖਾੜ ਸੁੱਟਾਂਗਾ ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਉਹਨਾਂ ਵਿੱਚੋਂ ਉਖਾੜ ਸੁੱਟਾਂਗਾ।15ਪਰ ਜਦੋਂ ਮੈਂ ਉਹਨਾਂ ਨੂੰ ਉਖਾੜ ਸੁੱਟਾਂਗਾ, ਮੈਂ ਫਿਰ ਤਰਸ ਕਰਾਂਗਾ ਅਤੇ ਉਹਨਾਂ ਵਿੱਚੋਂ ਹਰ ਇੱਕ ਨੂੰ ਉਹਨਾਂ ਦੀ ਆਪਣੀ ਵਿਰਾਸਤ ਅਤੇ ਆਪਣੇ ਦੇਸ਼ ਵਿੱਚ ਵਾਪਸ ਲਿਆਵਾਂਗਾ।16ਤਦ ਇਸ ਤਰ੍ਹਾਂ ਹੋਵੇਗਾ ਕਿ ਜੇ ਉਹ ਦਿਲ ਲਾ ਕੇ ਮੇਰੇ ਲੋਕਾਂ ਦੇ ਮਾਰਗਾਂ ਨੂੰ ਸਿੱਖਣ ਅਤੇ ‘ਮੇਰੇ ਨਾਮ ਦੀ ਸਹੁੰ ਖਾਣ ਕਿ ਯਾਹਵੇਹ ਜੀਉਂਦਾ ਹੈ’ ਜਿਵੇਂ ਉਹਨਾਂ ਨੇ ਮੇਰੇ ਲੋਕਾਂ ਨੂੰ ਬਆਲ ਦੀ ਸਹੁੰ ਖਾਣੀ ਸਿਖਾਈ ਤਾਂ ਉਹ ਮੇਰੇ ਲੋਕਾਂ ਵਿੱਚ ਮਿਲ ਕੇ ਬਣ ਜਾਣਗੇ।17ਪਰ ਜੇ ਕੋਈ ਕੌਮ ਨਾ ਸੁਣੇ, ਤਾਂ ਮੈਂ ਉਸ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਾਂਗਾ ਅਤੇ ਨਸ਼ਟ ਕਰ ਦਿਆਂਗਾ,” ਯਾਹਵੇਹ ਦਾ ਇਹ ਬਚਨ ਹੈ।

Biblica, Inc.

https://app.library.bible/content/38de522697cd8943