ਯਿਰਮਿਯਾਹ11

ਨੇਮ ਦਾ ਟੁੱਟਣਾ

1ਇਹ ਉਹ ਬਚਨ ਹੈ ਜੋ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ ਸੀ:2“ਇਸ ਨੇਮ ਦੀਆਂ ਗੱਲਾਂ ਨੂੰ ਸੁਣੋ ਅਤੇ ਉਹਨਾਂ ਨੂੰ ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੱਸੋ।3ਉਹਨਾਂ ਨੂੰ ਦੱਸੋ ਕਿ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਇਸ ਨੇਮ ਦੀਆਂ ਗੱਲਾਂ ਨੂੰ ਨਹੀਂ ਮੰਨਦਾ,4ਉਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ ਜਦੋਂ ਮੈਂ ਉਹਨਾਂ ਨੂੰ ਮਿਸਰ ਦੀ ਲੋਹੇ ਦੀ ਭੱਠੀ ਵਿੱਚੋਂ ਬਾਹਰ ਲਿਆਇਆ ਸੀ।’ ਮੈਂ ਕਿਹਾ, ‘ਮੇਰੀ ਗੱਲ ਮੰਨੋ ਅਤੇ ਉਹ ਸਭ ਕੁਝ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ।5ਫਿਰ ਮੈਂ ਉਸ ਸਹੁੰ ਨੂੰ ਪੂਰਾ ਕਰਾਂਗਾ ਜੋ ਮੈਂ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ, ਉਹਨਾਂ ਨੂੰ ਦੁੱਧ ਅਤੇ ਸ਼ਹਿਦ’ ਵਗਣ ਵਾਲੀ ਧਰਤੀ ਦੇਵਾਂਗਾ।” ਜਿਵੇਂ ਅੱਜ ਦੇ ਦਿਨ ਹੈ।
ਮੈਂ ਉੱਤਰ ਦਿੱਤਾ ਅਤੇ ਆਖਿਆ, “ਹੇ ਯਾਹਵੇਹ, ਆਮੀਨ।”
6ਯਾਹਵੇਹ ਨੇ ਮੈਨੂੰ ਆਖਿਆ, “ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਇਹ ਸਾਰੇ ਸ਼ਬਦ ਸੁਣਾਓ: ‘ਇਸ ਨੇਮ ਦੀਆਂ ਗੱਲਾਂ ਨੂੰ ਸੁਣੋ ਅਤੇ ਉਹਨਾਂ ਦੀ ਪਾਲਣਾ ਕਰੋ।7ਜਦੋਂ ਤੋਂ ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਇਆ, ਅੱਜ ਤੱਕ, ਮੈਂ ਉਹਨਾਂ ਨੂੰ ਵਾਰ-ਵਾਰ ਚੇਤਾਵਨੀ ਦਿੰਦਾ ਰਿਹਾ ਅਤੇ ਕਹਿੰਦਾ ਰਿਹਾ, “ਮੇਰੀ ਗੱਲ ਮੰਨੋ।”8ਪਰ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਇਸ ਦੀ ਬਜਾਏ, ਉਹ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦਾ ਅਨੁਸਾਰ ਚਲਦੇ ਰਹੇ। ਇਸ ਲਈ ਮੈਂ ਉਹਨਾਂ ਉੱਤੇ ਉਸ ਨੇਮ ਦੇ ਸਾਰੇ ਸਰਾਪ ਲਿਆਂਦੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਪਰ ਉਹਨਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ।’ ”
9ਤਦ ਯਾਹਵੇਹ ਨੇ ਮੈਨੂੰ ਆਖਿਆ, “ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਵਿੱਚ ਇੱਕ ਸਾਜ਼ਿਸ਼ ਹੈ।10ਉਹ ਆਪਣੇ ਪੁਰਖਿਆਂ ਦੇ ਪਾਪਾਂ ਵੱਲ ਮੁੜ ਗਏ ਹਨ, ਜਿਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ। ਉਹਨਾਂ ਨੇ ਦੂਸਰੇ ਦੇਵਤਿਆਂ ਦੀ ਪਿੱਛੇ ਚਲੇ ਗਏ ਹਨ ਅਤੇ ਹੋਰ ਦੇਵਤਿਆਂ ਦੀ ਪੂਜਾ ਕੀਤੀ ਹੈ। ਇਸਰਾਏਲ ਅਤੇ ਯਹੂਦਾਹ ਦੋਹਾਂ ਨੇ ਉਸ ਨੇਮ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ।11ਇਸ ਲਈ ਯਾਹਵੇਹ ਇਹ ਆਖਦਾ ਹੈ, ‘ਮੈਂ ਉਹਨਾਂ ਉੱਤੇ ਇੱਕ ਬਿਪਤਾ ਲਿਆਵਾਂਗਾ ਜਿਸ ਤੋਂ ਉਹ ਬਚ ਨਹੀਂ ਸਕਦੇ। ਭਾਵੇਂ ਉਹ ਮੈਨੂੰ ਪੁਕਾਰਨ, ਪਰ ਮੈਂ ਉਹਨਾਂ ਦੀ ਗੱਲ ਨਹੀਂ ਸੁਣਾਂਗਾ।12ਯਹੂਦਾਹ ਦੇ ਕਸਬੇ ਅਤੇ ਯੇਰੂਸ਼ਲੇਮ ਦੇ ਲੋਕ ਜਾਣਗੇ ਅਤੇ ਉਹਨਾਂ ਦੇਵਤਿਆਂ ਨੂੰ ਪੁਕਾਰਨਗੇ ਜਿਨ੍ਹਾਂ ਦੇ ਅੱਗੇ ਉਹ ਧੂਪ ਧੁਖਾਉਂਦੇ ਹਨ, ਪਰ ਬਿਪਤਾ ਦੇ ਸਮੇਂ ਉਹ ਉਹਨਾਂ ਦੀ ਮਦਦ ਨਹੀਂ ਕਰਨਗੇ।13ਯਹੂਦਾਹ, ਤੇਰੇ ਕੋਲ ਜਿੰਨੇ ਕਸਬੇ ਹਨ, ਓਨੇ ਦੇਵਤੇ ਹਨ ਅਤੇ ਜਿਹੜੀਆਂ ਜਗਵੇਦੀਆਂ ਤੁਸੀਂ ਉਸ ਸ਼ਰਮਨਾਕ ਦੇਵਤੇ ਬਆਲ ਲਈ ਧੂਪ ਧੁਖਾਉਣ ਲਈ ਬਣਾਈਆਂ ਹਨ ਉਹ ਯੇਰੂਸ਼ਲੇਮ ਦੀਆਂ ਗਲੀਆਂ ਜਿੰਨੀਆਂ ਹਨ।’
14“ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਨਾ ਇਨ੍ਹਾਂ ਲਈ ਕੋਈ ਬੇਨਤੀ ਅਤੇ ਨਾ ਤਰਲਾਂ ਕਰ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ।15“ਮੇਰੀ ਪ੍ਰੀਤਮ ਮੇਰੇ ਘਰ ਵਿੱਚ ਕੀ ਕਰ ਰਹੀ ਹੈਜਦੋਂ ਉਸ ਨੇ ਹੋਰ ਬਹੁਤ ਸਾਰਿਆਂ ਨਾਲ ਭੈੜੇ ਕੰਮ ਕੀਤੇ?ਕੀ ਪਵਿੱਤਰ ਮਾਸ ਤੁਹਾਡੀ ਸਜ਼ਾ ਨੂੰ ਟਾਲ ਸਕਦਾ ਹੈ?ਜਦੋਂ ਤੁਸੀਂ ਆਪਣੀਆਂ ਬੁਰਾਈਆਂ ਵਿੱਚ ਰੁੱਝ ਜਾਂਦੇ ਹੋ,ਤਦ ਤੁਸੀਂ ਖੁਸ਼ ਹੁੰਦੇ ਹੋ।”
16ਯਾਹਵੇਹ ਨੇ ਤੇਰੇ ਨਾਮ ਨੂੰ ਐਉਂ ਬੁਲਾਇਆ,ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ,ਜਿਸਦਾ ਫਲ ਸੁੰਦਰ ਰੂਪ ਵਿੱਚ ਹੈ।ਪਰ ਇੱਕ ਵੱਡੇ ਤੂਫ਼ਾਨ ਦੀ ਗਰਜ ਨਾਲਉਹ ਉਸ ਨੂੰ ਅੱਗ ਲਾ ਦੇਵੇਗਾ,ਅਤੇ ਉਹ ਦੀਆਂ ਟਹਿਣੀਆਂ ਟੁੱਟ ਜਾਣਗੀਆਂ।
17ਸਰਬਸ਼ਕਤੀਮਾਨ ਯਾਹਵੇਹ ਨੇ, ਜਿਸ ਨੇ ਤੁਹਾਨੂੰ ਲਾਇਆ, ਤੁਹਾਡੇ ਲਈ ਤਬਾਹੀ ਦਾ ਹੁਕਮ ਦਿੱਤਾ ਹੈ, ਕਿਉਂਕਿ ਇਸਰਾਏਲ ਅਤੇ ਯਹੂਦਾਹ ਦੋਹਾਂ ਦੇ ਲੋਕਾਂ ਨੇ ਬੁਰਾਈ ਕੀਤੀ ਹੈ ਅਤੇ ਬਆਲ ਲਈ ਧੂਪ ਧੁਖਾ ਕੇ ਮੇਰਾ ਕ੍ਰੋਧ ਭੜਕਾਇਆ ਹੈ।

ਯਿਰਮਿਯਾਹ ਦੇ ਵਿਰੁੱਧ ਸਾਜ਼ਿਸ਼

18ਕਿਉਂਕਿ ਯਾਹਵੇਹ ਨੇ ਮੈਨੂੰ ਉਹਨਾਂ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ, ਮੈਂ ਇਹ ਜਾਣਦਾ ਸੀ, ਕਿਉਂਕਿ ਉਸ ਸਮੇਂ ਉਸਨੇ ਮੈਨੂੰ ਦਿਖਾਇਆ ਕਿ ਉਹ ਕੀ ਕਰ ਰਹੇ ਸਨ।19ਮੈਨੂੰ ਕਤਲ ਕਰਨ ਲਈ ਇੱਕ ਕੋਮਲ ਲੇਲੇ ਵਾਂਗ ਲੈਜਾਇਆ ਗਿਆ ਸੀ; ਮੈਨੂੰ ਅਹਿਸਾਸ ਨਹੀਂ ਹੋਇਆ ਕਿ ਉਹਨਾਂ ਨੇ ਮੇਰੇ ਵਿਰੁੱਧ ਸਾਜ਼ਿਸ਼ ਰਚੀ ਸੀ,“ਆਓ ਅਸੀਂ ਰੁੱਖ ਅਤੇ ਇਸਦੇ ਫਲ ਨੂੰ ਨਸ਼ਟ ਕਰੀਏ;ਆਓ ਅਸੀਂ ਉਸ ਨੂੰ ਜੀਉਂਦਿਆਂ ਦੀ ਧਰਤੀ ਤੋਂ ਕੱਟ ਦੇਈਏ,ਤਾਂ ਜੋ ਉਸ ਦਾ ਨਾਮ ਹੋਰ ਚੇਤੇ ਨਾ ਕੀਤਾ ਜਾਵੇ।”20ਪਰ ਤੂੰ, ਸਰਬਸ਼ਕਤੀਮਾਨ ਯਾਹਵੇਹ, ਜੋ ਧਰਮੀ ਨਿਆਂ ਕਰਦਾ ਹੈਅਤੇ ਦਿਲ ਅਤੇ ਦਿਮਾਗ ਦੀ ਪਰਖ ਕਰਦਾ ਹੈ,ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ,ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ।
21ਇਸ ਲਈ ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਅਨਾਥੋਥ ਕਸਬੇ ਦੇ ਮਨੁੱਖਾਂ ਦੇ ਬਾਰੇ ਜਿਹੜੇ ਤੇਰੀ ਜਾਨ ਨੂੰ ਭਾਲਦੇ ਹਨ ਅਤੇ ਆਖਦੇ ਹਨ, “ਕਿ ਯਾਹਵੇਹ ਦੇ ਨਾਮ ਦਾ ਅਗੰਮਵਾਕ ਨਾ ਕਰ ਮਤੇ ਤੂੰ ਸਾਡੇ ਹੱਥੋਂ ਮਾਰਿਆ ਜਾਵੇਂ”22ਇਸ ਲਈ ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਮੈਂ ਉਹਨਾਂ ਨੂੰ ਸਜ਼ਾ ਦਿਆਂਗਾ। ਉਹਨਾਂ ਦੇ ਜਵਾਨ ਤਲਵਾਰ ਨਾਲ, ਉਹਨਾਂ ਦੇ ਪੁੱਤਰ ਅਤੇ ਧੀਆਂ ਕਾਲ ਨਾਲ ਮਰਨਗੇ।23ਉਹਨਾਂ ਵਿੱਚੋਂ ਕੋਈ ਨਾ ਬਚੇਗਾ ਕਿਉਂ ਜੋ ਮੈਂ ਅਨਾਥੋਥ ਦੇ ਮਨੁੱਖਾਂ ਉੱਤੇ ਬਦੀ ਉਹਨਾਂ ਦੇ ਖ਼ਬਰ ਲੈਣ ਦੇ ਸਾਲ ਵਿੱਚ ਲਿਆਵਾਂਗਾ।”

Biblica, Inc.

https://app.library.bible/content/38de522697cd8943