ਯਿਰਮਿਯਾਹ1

1ਹਿਲਕੀਯਾਹ ਦੇ ਪੁੱਤਰ ਯਿਰਮਿਯਾਹ ਦੇ ਵਚਨ, ਜੋ ਬਿਨਯਾਮੀਨ ਦੇ ਇਲਾਕੇ ਵਿੱਚ ਅਨਾਥੋਥ ਦੇ ਜਾਜਕਾਂ ਵਿੱਚੋਂ ਇੱਕ ਸੀ।2ਯਹੂਦਾਹ ਦੇ ਰਾਜੇ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਰਾਜ ਦੇ ਤੇਰ੍ਹਵੇਂ ਸਾਲ ਵਿੱਚ ਯਾਹਵੇਹ ਦਾ ਇਹ ਬਚਨ ਯਿਰਮਿਯਾਹ ਦੇ ਕੋਲ ਆਇਆ।3ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਤੋਂ ਲੈ ਕੇ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਦੇ ਗਿਆਰਵੇਂ ਸਾਲ ਦੇ ਪੰਜਵੇਂ ਮਹੀਨੇ ਦੇ ਅੰਤ ਤੱਕ ਆਇਆ ਜਦੋਂ ਯੇਰੂਸ਼ਲੇਮ ਦੇ ਲੋਕ ਗ਼ੁਲਾਮੀ ਵਿੱਚ ਗਏ ਸਨ।

ਯਿਰਮਿਯਾਹ ਦੀ ਬੁਲਾਹਟ

4ਯਾਹਵੇਹ ਦਾ ਬਚਨ ਮੇਰੇ ਕੋਲ ਆਇਆ,5“ਤੈਨੂੰ ਕੁੱਖ ਵਿੱਚ ਰਚਣ ਤੋਂ ਪਹਿਲਾਂ ਹੀ ਮੈਂ ਤੈਨੂੰ ਜਾਣਦਾ ਹਾਂ,ਤੇਰੇ ਜਨਮ ਤੋਂ ਪਹਿਲਾਂ ਹੀ ਮੈਂ ਤੈਨੂੰ ਅੱਡ ਕੀਤਾ;ਮੈਂ ਤੈਨੂੰ ਕੌਮਾਂ ਲਈ ਨਬੀ ਵਜੋਂ ਨਿਯੁਕਤ ਕੀਤਾ ਹੈ।”
6ਇਹ ਸੁਣ ਕੇ ਮੈਂ ਕਿਹਾ, “ਹਾਏ, ਸਰਬਸ਼ਕਤੀਮਾਨ ਯਾਹਵੇਹ, ਮੈਨੂੰ ਬੋਲਣਾ ਨਹੀਂ ਆਉਂਦਾ; ਮੈਂ ਬਹੁਤ ਛੋਟਾ ਹਾਂ।”
7ਪਰ ਯਾਹਵੇਹ ਨੇ ਮੈਨੂੰ ਕਿਹਾ, “ਇਹ ਨਾ ਕਹਿ, ‘ਮੈਂ ਬਹੁਤ ਛੋਟਾ ਹਾਂ।’ ਤੂੰ ਸਾਰਿਆਂ ਕੋਲ ਜਿਹਨਾਂ ਕੋਲ ਮੈਂ ਤੈਨੂੰ ਭੇਜਾਂਗਾ ਤੂੰ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਗਾ।8ਉਹਨਾਂ ਤੋਂ ਨਾ ਡਰ, ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਤੈਨੂੰ ਬਚਾਵਾਂਗਾ,” ਯਾਹਵੇਹ ਇਹ ਆਖਦਾ ਹੈ।
9ਤਦ ਯਾਹਵੇਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੂਹਿਆ ਅਤੇ ਮੈਨੂੰ ਕਿਹਾ, “ਮੈਂ ਆਪਣੇ ਸ਼ਬਦ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ।10ਵੇਖੋ, ਅੱਜ ਮੈਂ ਤੁਹਾਨੂੰ ਕੌਮਾਂ ਅਤੇ ਰਾਜਾਂ ਉੱਤੇ ਨਿਯੁਕਤ ਕਰਦਾ ਹਾਂ। ਤੂੰ ਉਹਨਾਂ ਨੂੰ ਪੁੱਟ ਦੇਵੇਂਗਾ ਅਤੇ ਢਾਹ ਦੇਵੇਂਗਾ। ਤੂੰ ਤਬਾਹ ਕਰ ਦੇਵੇਂਗਾ ਅਤੇ ਉਖਾੜ ਦੇਵੇਂਗਾ। ਤੂੰ ਉਸਾਰੇਗਾ ਅਤੇ ਉਗਾਵੇਂਗਾ।”
11ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਯਿਰਮਿਯਾਹ, ਤੂੰ ਕੀ ਵੇਖਦਾ ਹੈ?”
ਮੈਂ ਜਵਾਬ ਦਿੱਤਾ, “ਮੈਂ ਬਦਾਮ ਦੇ ਰੁੱਖ ਦੀ ਟਾਹਣੀ ਵੇਖਦਾ ਹਾਂ।”
12ਯਾਹਵੇਹ ਨੇ ਮੈਨੂੰ ਕਿਹਾ, “ਤੂੰ ਠੀਕ ਦੇਖਿਆ ਹੈ, ਕਿਉਂਕਿ ਮੈਂ ਇਹ ਵੇਖਣ ਲਈ ਦੇਖ ਰਿਹਾ ਹਾਂ ਕਿ ਮੇਰਾ ਬਚਨ ਪੂਰਾ ਹੁੰਦਾ ਹੈ।”
13ਯਾਹਵੇਹ ਦਾ ਸ਼ਬਦ ਮੇਰੇ ਕੋਲ ਦੁਬਾਰਾ ਆਇਆ, “ਤੂੰ ਕੀ ਦੇਖਦਾ ਹਾਂ?”
ਮੈਂ ਜਵਾਬ ਦਿੱਤਾ, “ਮੈਂ ਇੱਕ ਖਾਣਾ ਪਕਾਉਣ ਵਾਲਾ ਭਾਂਡਾ ਦੇਖਦਾ ਹਾਂ, ਜੋ ਉੱਤਰ ਵੱਲੋਂ ਸਾਡੇ ਵੱਲ ਝੁਕਿਆ ਹੋਇਆ ਹੈ।”
14ਯਾਹਵੇਹ ਨੇ ਮੈਨੂੰ ਕਿਹਾ, “ਉੱਤਰ ਵੱਲੋਂ ਤਬਾਹੀ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਡੋਲ੍ਹ ਦਿੱਤੀ ਜਾਵੇਗੀ।15ਮੈਂ ਉੱਤਰੀ ਰਾਜਾਂ ਦੇ ਸਾਰੇ ਲੋਕਾਂ ਨੂੰ ਬੁਲਾਉਣ ਜਾ ਰਿਹਾ ਹਾਂ,” ਯਾਹਵੇਹ ਦਾ ਵਾਕ ਹੈ।“ਉਹਨਾਂ ਦੇ ਰਾਜੇ ਆਉਣਗੇ ਅਤੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਪ੍ਰਵੇਸ਼ ਦੁਆਰ ਵਿੱਚ ਆਪਣੇ ਸਿੰਘਾਸਣ ਸਥਾਪਤ ਕਰਨਗੇ;ਉਹ ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੰਧਾਂਅਤੇ ਯਹੂਦਾਹ ਦੇ ਸਾਰੇ ਨਗਰਾਂ ਦੇ ਵਿਰੁੱਧ ਆਉਣਗੇ।16ਮੈਂ ਆਪਣੇ ਲੋਕਾਂ ਉੱਤੇ ਆਪਣਾ ਨਿਆਉਂ ਸੁਣਾਵਾਂਗਾਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਕੇਅਤੇ ਹੋਰ ਦੇਵਤਿਆਂ ਲਈ ਧੂਪ ਧੁਖਾ ਕੇ ਬੁਰਿਆਈ ਕੀਤੀ ਹੈ।ਉਹ ਦੇਵਤੇ ਜੋ ਉਹਨਾਂ ਨੇ ਆਪਣੇ ਹੱਥਾਂ ਨਾਲ ਬਣੇ ਹਨ।
17“ਆਪਣੇ ਆਪ ਨੂੰ ਤਿਆਰ ਕਰੋ! ਖੜ੍ਹੇ ਹੋਵੋ ਅਤੇ ਉਹਨਾਂ ਨੂੰ ਕਹੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। ਉਹਨਾਂ ਤੋਂ ਨਾ ਘਬਰਾਓ, ਨਹੀਂ ਤਾਂ ਮੈਂ ਉਹਨਾਂ ਦੇ ਸਾਮ੍ਹਣੇ ਤੁਹਾਨੂੰ ਡਰਾਵਾਂਗਾ।18ਹੁਣ ਇਹ ਸਮਝ ਲੈ ਕਿ ਅੱਜ ਮੈਂ ਤੈਨੂੰ ਸਾਰੇ ਦੇਸ਼ ਲਈ, ਯਹੂਦੀਆ ਦੇ ਰਾਜਿਆਂ ਲਈ, ਉਸ ਦੇ ਉੱਚ ਅਧਿਕਾਰੀਆਂ ਲਈ, ਉਹ ਦੇ ਜਾਜਕਾਂ ਲਈ ਅਤੇ ਦੇਸ਼ ਵਾਸੀਆਂ ਲਈ ਇੱਕ ਗੜ੍ਹ, ਇੱਕ ਲੋਹੇ ਦੇ ਥੰਮ੍ਹ ਅਤੇ ਪਿੱਤਲ ਦੀ ਕੰਧ ਬਣਾ ਦਿੱਤਾ ਹੈ।19ਉਹ ਤੁਹਾਡੇ ਵਿਰੁੱਧ ਲੜਨਗੇ ਪਰ ਤੁਹਾਡੇ ਉੱਤੇ ਜਿੱਤ ਪ੍ਰਾਪਤ ਨਹੀਂ ਕਰਨਗੇ, ਕਿਉਂਕਿ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਛੁਡਾਵਾਂਗਾ,” ਯਾਹਵੇਹ ਦਾ ਵਾਕ ਹੈ।

Biblica, Inc.

https://app.library.bible/content/38de522697cd8943