ਯਸ਼ਾਯਾਹ66

ਨਿਆਂ ਅਤੇ ਉਮੀਦ

1ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:“ਸਵਰਗ ਮੇਰਾ ਸਿੰਘਾਸਣ ਹੈ,ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।ਉਹ ਘਰ ਕਿੱਥੇ ਹੈ ਜੋ ਤੁਸੀਂ ਮੇਰੇ ਲਈ ਬਣਾਓਗੇ?ਮੇਰਾ ਆਰਾਮ ਕਰਨ ਦਾ ਸਥਾਨ ਕਿੱਥੇ ਹੋਵੇਗਾ?2ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ,ਅਤੇ ਇਸ ਤਰ੍ਹਾਂ ਹੋਂਦ ਵਿੱਚ ਆਏ?”ਯਾਹਵੇਹ ਦਾ ਵਾਕ ਹੈ।“ਇਹ ਉਹ ਹਨ ਜਿਨ੍ਹਾਂ ਨੂੰ ਮੈਂ ਮਿਹਰਬਾਨੀ ਨਾਲ ਵੇਖਦਾ ਹਾਂ:ਉਹ ਜਿਹੜੇ ਨਿਮਰ ਹਨ ਅਤੇ ਆਤਮਾ ਵਿੱਚ ਪਛਤਾਏ ਹਨ,ਅਤੇ ਜੋ ਮੇਰੇ ਬਚਨ ਤੋਂ ਕੰਬਦੇ ਹਨ।3ਪਰ ਜਿਹੜਾ ਬਲਦ ਦੀ ਬਲੀ ਚੜ੍ਹਾਉਂਦਾ ਹੈ,ਉਸ ਵਰਗਾ ਹੈ ਜੋ ਇੱਕ ਮਨੁੱਖ ਨੂੰ ਮਾਰਦਾ ਹੈ,ਅਤੇ ਲੇਲੇ ਨੂੰ ਕੱਟਣ ਵਾਲਾਕੁੱਤੇ ਦੀ ਧੌਣ ਭੰਨਣ ਵਾਲੇ ਜਿਹਾ ਹੈ,ਮੈਦੇ ਦੀ ਭੇਟ ਦਾ ਚੜ੍ਹਾਉਣ ਵਾਲਾ ਸੂਰ ਦਾ ਲਹੂ ਚੜ੍ਹਾਉਣ ਵਾਲੇ ਜਿਹਾ ਹੈ,ਲੁਬਾਨ ਦਾ ਧੁਖਾਉਣ ਵਾਲਾ ਮੂਰਤ ਨੂੰ ਧੰਨ ਆਖਣ ਵਾਲੇ ਜਿਹਾ ਹੈ,ਹਾਂ, ਇਹਨਾਂ ਨੇ ਆਪਣੇ ਰਾਹ ਚੁਣ ਲਏ ਹਨ,ਅਤੇ ਇਹਨਾਂ ਦਾ ਜੀਅ ਇਹਨਾਂ ਦੇ ਘਿਣਾਉਣੇ ਕੰਮਾਂ ਵਿੱਚ ਪ੍ਰਸੰਨ ਰਹਿੰਦਾ।4ਇਸ ਲਈ ਮੈਂ ਵੀ ਉਨ੍ਹਾਂ ਨਾਲ ਕਠੋਰ ਸਲੂਕ ਕਰਾਂਗਾਅਤੇ ਉਨ੍ਹਾਂ ਉੱਤੇ ਉਹ ਲਿਆਵਾਂਗਾ ਜਿਸ ਤੋਂ ਉਹ ਡਰਦੇ ਹਨ।ਕਿਉਂਕਿ ਜਦੋਂ ਮੈਂ ਪੁਕਾਰਿਆ ਤਾਂ, ਕਿਸੇ ਨੇ ਉੱਤਰ ਨਾ ਦਿੱਤਾ।ਜਦੋਂ ਮੈਂ ਬੋਲਿਆਂ ਕਿਸੇ ਨੇ ਨਾ ਸੁਣਿਆਉਨ੍ਹਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ,ਅਤੇ ਉਹ ਚੁਣਿਆ ਜੋ ਮੈਨੂੰ ਨਾਰਾਜ਼ ਕਰਦਾ ਹੈ।”
5ਤੁਸੀਂ ਜੋ ਯਾਹਵੇਹ ਦਾ ਬਚਨ ਸੁਣ ਕੇ ਕੰਬਦੇ ਹੋ,ਉਸ ਦਾ ਇਹ ਬਚਨ ਸੁਣੋ:“ਤੁਹਾਡੇ ਆਪਣੇ ਲੋਕ ਜੋ ਤੁਹਾਨੂੰ ਨਫ਼ਰਤ ਕਰਦੇ ਹਨ,ਅਤੇ ਮੇਰੇ ਨਾਮ ਦੇ ਕਾਰਨ ਤੁਹਾਨੂੰ ਵੱਖ ਕਰਦੇ ਹਨ, ਨੇ ਕਿਹਾ ਹੈ,‘ਯਾਹਵੇਹ ਦੀ ਵਡਿਆਈ ਹੋਵੇ,ਤਾਂ ਜੋ ਅਸੀਂ ਤੁਹਾਡੀ ਖੁਸ਼ੀ ਵੇਖੀਏ।’ਤਾਂ ਵੀ ਉਹ ਸ਼ਰਮਸਾਰ ਹੋਣਗੇ।6ਸ਼ਹਿਰ ਵਿੱਚੋਂ ਉਸ ਰੌਲੇ ਨੂੰ ਸੁਣੋ,ਹੈਕਲ ਵਿੱਚੋਂ ਉਹ ਰੌਲਾ ਸੁਣੋ!ਇਹ ਯਾਹਵੇਹ ਦੀ ਆਵਾਜ਼ ਹੈਜੋ ਆਪਣੇ ਦੁਸ਼ਮਣਾਂ ਨੂੰ ਉਹ ਸਭ ਕੁਝ ਦੇ ਰਿਹਾ ਹੈ ਜਿਸ ਦੇ ਉਹ ਹੱਕਦਾਰ ਹਨ।
7“ਪੀੜਾਂ ਲੱਗਣ ਤੋਂ ਪਹਿਲਾਂ ਉਸ ਨੇ ਜਨਮ ਦਿੱਤਾ,ਦਰਦ ਹੋਣ ਤੋਂ ਪਹਿਲਾਂ ਉਸ ਦੇ ਪੁੱਤਰ ਜੰਮਿਆ।8ਇਹੋ ਜਿਹੀਆਂ ਗੱਲਾਂ ਕਿਸ ਨੇ ਸੁਣੀਆਂ ਹਨ?ਕਿਸ ਨੇ ਅਜਿਹੀਆਂ ਗੱਲਾਂ ਵੇਖੀਆਂ?ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਸਕਦਾ ਹੈ?ਜਾਂ ਇੱਕ ਪਲ ਵਿੱਚ ਇੱਕ ਕੌਮ ਜੰਮ ਸਕਦੀ ਹੈ,ਜਿੰਨੀ ਜਲਦੀ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ।9ਯਾਹਵੇਹ ਆਖਦਾ ਹੈ,ਭਲਾ, ਮੈਂ ਜੰਮਣ ਦੇ ਸਮੇਂ ਤੱਕ ਪਹੁੰਚਾਵਾਂਅਤੇ ਨਾ ਜਨਮਾਵਾਂ? ਜਾਂ ਕੀ ਜਦੋਂ ਜੰਮਣ ਦਾ ਸਮਾਂ ਆ ਜਾਵੇਤਾਂ ਮੈਂ ਕੁੱਖ ਨੂੰ ਬੰਦ ਕਰਾਂ?”ਤੇਰਾ ਪਰਮੇਸ਼ਵਰ ਆਖਦਾ ਹੈ।10“ਹੇ ਯੇਰੂਸ਼ਲੇਮ ਦੇ ਨਾਲ ਅਨੰਦ ਕਰੋ ਅਤੇ ਉਸ ਲਈ ਖੁਸ਼ ਹੋਵੋ,ਹੇ ਸਾਰੇ ਜਿਹੜੇ ਉਸ ਨੂੰ ਪਿਆਰ ਕਰਦੇ ਹਨ;ਉਹ ਦੇ ਨਾਲ ਬਹੁਤ ਅਨੰਦ ਕਰੋ,ਤੁਸੀਂ ਸਾਰੇ ਜਿਹੜੇ ਉਸ ਲਈ ਸੋਗ ਕਰਦੇ ਹੋ।11ਕਿਉਂ ਜੋ ਤੁਸੀਂ ਉਸ ਦੇ ਦਿਲਾਸੇ ਭਰੇ,ਛਾਤੀਆਂ ਨੂੰ ਦੁੱਧ ਚੁੰਘਾਓਗੇ ਅਤੇ ਸੰਤੁਸ਼ਟ ਹੋਵੋਗੇ।ਤੁਸੀਂ ਡੂੰਘਾਈ ਨਾਲ ਪੀਓਗੇ,ਅਤੇ ਉਹ ਦੀ ਬਹੁਤਾਤ ਵਿੱਚ ਅਨੰਦ ਕਰੋਗੇ।”
12ਕਿਉਂਕਿ ਯਾਹਵੇਹ ਇਹ ਆਖਦਾ ਹੈ:“ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਪ੍ਰਦਾਨ ਕਰਾਂਗਾ,ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ;ਤੁਹਾਨੂੰ ਦੁੱਧ ਪਿਲਾਇਆਂ ਜਾਵੇਗਾ ਅਤੇ ਉਸ ਦੀ ਬਾਂਹ ਦੁਆਰਾ ਉਠਾਇਆ ਜਵੇਗਾਅਤੇ ਉਸ ਦੇ ਗੋਡਿਆਂ ਤੇ ਬਿਠਾਏ ਜਾਵੋਗੇ।13ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ,ਮੈਂ ਤੁਹਾਨੂੰ ਦਿਲਾਸਾ ਦੇਵਾਂਗਾ।ਅਤੇ ਤੁਹਾਨੂੰ ਯੇਰੂਸ਼ਲੇਮ ਉੱਤੇ ਦਿਲਾਸਾ ਮਿਲੇਗਾ।”
14ਜਦੋਂ ਤੁਸੀਂ ਇਹ ਵੇਖੋਂਗੇ, ਤਾਂ ਤੁਹਾਡਾ ਦਿਲ ਖੁਸ਼ ਹੋਵੇਗਾਅਤੇ ਤੁਸੀਂ ਘਾਹ ਵਾਂਗ ਹਰੇ ਭਰੇ ਉੱਗੋਗੇ।ਯਾਹਵੇਹ ਦਾ ਹੱਥ ਉਸਦੇ ਸੇਵਕਾਂ ਉੱਤੇ ਪਰਗਟ ਕੀਤਾ ਜਾਵੇਗਾ,ਪਰ ਉਸਦਾ ਕਹਿਰ ਉਸਦੇ ਦੁਸ਼ਮਣਾਂ ਨੂੰ ਵਿਖਾਇਆ ਜਾਵੇਗਾ।15ਵੇਖੋ, ਯਾਹਵੇਹ ਅੱਗ ਨਾਲ ਆ ਰਿਹਾ ਹੈ,ਅਤੇ ਉਹ ਦੇ ਰਥ ਵਾਵਰੋਲੇ ਵਾਂਗ ਹਨ।ਉਹ ਆਪਣੇ ਕ੍ਰੋਧ ਤੇਜ਼ੀ ਨਾਲ,ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ।16ਕਿਉਂ ਜੋ ਯਾਹਵੇਹ ਆਪਣੀ ਤਲਵਾਰ ਨਾਲ,ਸਾਰੇ ਲੋਕਾਂ ਦਾ ਨਿਆਂ ਕਰੇਗਾ,ਅਤੇ ਬਹੁਤ ਸਾਰੇ ਲੋਕ ਜਿਹੜੇ ਯਾਹਵੇਹ ਦੁਆਰਾ ਮਾਰੇ ਗਏ ਹਨ।
17“ਜਿਹੜੇ ਆਪਣੇ ਆਪ ਨੂੰ ਬਗੀਚਿਆਂ ਵਿੱਚ ਜਾਣ ਲਈ ਪਵਿੱਤਰ ਅਤੇ ਸ਼ੁੱਧ ਕਰਦੇ ਹਨ, ਸੂਰਾਂ, ਚੂਹਿਆਂ ਅਤੇ ਹੋਰ ਅਸ਼ੁੱਧ ਚੀਜ਼ਾਂ ਦਾ ਮਾਸ ਖਾਣ ਵਾਲੇ ਲੋਕਾਂ ਵਿੱਚੋਂ ਇੱਕ ਦਾ ਅਨੁਸਰਣ ਕਰਦੇ ਹਨ, ਉਹ ਆਪਣੇ ਆਪ ਨੂੰ ਉਸੇ ਦੇ ਨਾਲ ਪੂਰਾ ਕਰਨਗੇ ਜਿਸਦੀ ਉਹ ਪਾਲਣਾ ਕਰਦੇ ਹਨ, ਯਾਹਵੇਹ ਦਾ ਵਾਕ ਹੈ।
18“ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਕੰਮਾਂ ਦੇ ਕਾਰਨ ਆਉਣ ਵਾਲਾ ਹਾਂ ਅਤੇ ਸਾਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਕੱਠਾ ਕਰਨ ਵਾਲਾ ਹਾਂ ਅਤੇ ਉਹ ਆ ਕੇ ਮੇਰੀ ਮਹਿਮਾ ਵੇਖਣਗੇ।
19“ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁੱਖ ਕੱਸਦੇ ਹਨ, ਤੂਬਲ ਅਤੇ ਯਾਵਾਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ।20ਅਤੇ ਉਹ ਤੇਰੇ ਸਾਰੇ ਲੋਕਾਂ ਨੂੰ, ਸਾਰੀਆਂ ਕੌਮਾਂ ਵਿੱਚੋਂ, ਯੇਰੂਸ਼ਲੇਮ ਵਿੱਚ ਮੇਰੇ ਪਵਿੱਤਰ ਪਰਬਤ ਉੱਤੇ, ਘੋੜਿਆਂ, ਰਥਾਂ, ਗੱਡੇ, ਖੱਚਰਾਂ ਅਤੇ ਊਠਾਂ ਉੱਤੇ, ਯਾਹਵੇਹ ਦੇ ਅੱਗੇ ਭੇਟ ਵਜੋਂ ਲੈ ਆਉਣਗੇ।” ਯਾਹਵੇਹ ਆਖਦਾ ਹੈ। “ਉਹ ਉਨ੍ਹਾਂ ਨੂੰ ਲੈ ਕੇ ਆਉਣਗੇ, ਜਿਵੇਂ ਕਿ ਇਸਰਾਏਲੀ ਆਪਣੀਆਂ ਅਨਾਜ ਦੀਆਂ ਭੇਟਾਂ ਨੂੰ ਰਸਮੀ ਤੌਰ ਤੇ ਸਾਫ਼ ਭਾਂਡਿਆਂ ਵਿੱਚ ਯਾਹਵੇਹ ਦੇ ਭਵਨ ਵਿੱਚ ਲਿਆਉਂਦੇ ਹਨ।21ਅਤੇ ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਜਕ ਅਤੇ ਲੇਵੀ ਬਣਨ ਲਈ ਵੀ ਚੁਣਾਂਗਾ,” ਯਾਹਵੇਹ ਆਖਦਾ ਹੈ।
22“ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਜੋ ਮੈਂ ਬਣਾਵਾਂਗਾ ਮੇਰੇ ਅੱਗੇ ਕਾਇਮ ਰਹਿਣਗੇ,” ਯਾਹਵੇਹ ਆਖਦਾ ਹੈ, “ਉਸੇ ਤਰ੍ਹਾਂ ਤੁਹਾਡਾ ਨਾਮ ਅਤੇ ਉੱਤਰਾਧਿਕਾਰੀ ਕਾਇਮ ਰਹਿਣਗੇ।23ਅਜਿਹਾ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੱਕ ਅਤੇ ਸਬਤ ਤੋਂ ਸਬਤ ਤੱਕ,” ਸਾਰੇ ਪ੍ਰਾਣੀ ਆਉਣਗੇ ਤਾਂ ਜੋ ਮੇਰੇ ਸਨਮੁਖ ਮੱਥਾ ਟੇਕਣ, ਯਾਹਵੇਹ ਆਖਦਾ ਹੈ।24“ਮੇਰੇ ਲੋਕ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜਿਨ੍ਹਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਕਿਉਂ ਜੋ ਉਨ੍ਹਾਂ ਦਾ ਕੀੜਾ ਕਦੀ ਨਹੀਂ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਉਹ ਸਾਰੇ ਪ੍ਰਾਣੀਆਂ ਲਈ ਬਹੁਤ ਹੀ ਘਿਣਾਉਣੇ ਹੋਣਗੇ।”

Biblica, Inc.

https://app.library.bible/content/38de522697cd8943