ਯਿਰਮਿਯਾਹ2

ਇਸਰਾਏਲ ਦਾ ਪਰਮੇਸ਼ਵਰ ਨੂੰ ਤਿਆਗਣਾ

1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:2“ਕਿ ਜਾ ਅਤੇ ਯੇਰੂਸ਼ਲੇਮ ਵਿੱਚ ਪੁਕਾਰ ਅਤੇ ਆਖੋ:
“ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ ‘ਮੈਨੂੰ ਤੇਰੀ ਜਵਾਨੀ ਦੀ ਸ਼ਰਧਾ ਯਾਦ ਹੈ,ਤੂੰ ਇੱਕ ਲਾੜੀ ਵਾਂਗ ਮੈਨੂੰ ਪਿਆਰ ਕੀਤਾਅਤੇ ਉਜਾੜ ਜ਼ਮੀਨ ਵਿੱਚ ਮੇਰੇ ਪਿੱਛੇ ਚੱਲੀ,ਉਸ ਜ਼ਮੀਨ ਵਿੱਚ ਜਿੱਥੇ ਬੀਜਿਆ ਨਹੀਂ ਗਿਆ ਸੀ।
3ਇਸਰਾਏਲ ਯਾਹਵੇਹ ਲਈ ਪਵਿੱਤਰ ਕੀਤਾ ਗਿਆ ਸੀ,ਅਤੇ ਉਹ ਯਾਹਵੇਹ ਦੇ ਲਈ ਫ਼ਸਲ ਦਾ ਪਹਿਲਾ ਫਲ ਸੀ;ਉਸ ਨੂੰ ਨਿਗਲਣ ਵਾਲੇ ਸਾਰੇ, ਦੋਸ਼ੀ ਠਹਿਰਾਏ ਗਏ,ਅਤੇ ਬਿਪਤਾ ਨੇ ਉਹਨਾਂ ਨੂੰ ਘੇਰ ਲਿਆ।’ ”ਯਾਹਵੇਹ ਦਾ ਇਹ ਵਾਕ ਹੈ।
4ਹੇ ਯਾਕੋਬ ਦੀ ਸੰਤਾਨ, ਹੇ ਇਸਰਾਏਲ ਦੇ ਸਾਰੇ ਘਰਾਣੇ,ਯਾਹਵੇਹ ਦਾ ਬਚਨ ਸੁਣੋ।
5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:“ਤੁਹਾਡੇ ਪੁਰਖਿਆਂ ਨੇ ਮੇਰੇ ਵਿੱਚ ਕੀ ਗਲਤ ਵੇਖਿਆ,ਕਿ ਉਹ ਮੇਰੇ ਤੋਂ ਦੂਰ ਚਲੇ ਗਏ?ਉਹ ਨਿਕੰਮੇ ਬੁੱਤਾਂ ਦੇ ਮਗਰ ਲੱਗੇਅਤੇ ਆਪਣੇ ਆਪ ਨਿਕੰਮੇ ਹੋ ਗਏ।6ਉਹਨਾਂ ਨੇ ਇਹ ਨਹੀਂ ਪੁੱਛਿਆ, ‘ਯਾਹਵੇਹ ਕਿੱਥੇ ਹੈ,ਜੋ ਸਾਨੂੰ ਮਿਸਰ ਦੇਸ਼ ਤੋਂ ਉਤਾਹ ਲਿਆਇਆਅਤੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ,ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ,ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ,ਉਹ ਧਰਤੀ ਜਿਸ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ?’7ਮੈਂ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆਂਦਾਤਾਂ ਜੋ ਉਸ ਦੇ ਫਲ ਅਤੇ ਭਰਪੂਰ ਉਪਜ ਖਾ ਸਕੋ।ਪਰ ਤੁਸੀਂ ਆ ਕੇ ਮੇਰੀ ਧਰਤੀ ਨੂੰ ਪਲੀਤ ਕੀਤਾਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਬਣਾਇਆ।8ਜਾਜਕਾਂ ਨੇ ਇਹ ਨਹੀਂ ਪੁੱਛਿਆ,‘ਯਾਹਵੇਹ ਕਿੱਥੇ ਹੈ?’ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ;ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ,ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮਵਾਕ ਕੀਤਾ,ਨਿਕੰਮੀਆਂ ਮੂਰਤੀਆਂ ਦੇ ਮਗਰ ਲੱਗ ਗਏ।
9“ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ,”ਯਾਹਵੇਹ ਦਾ ਵਾਕ ਹੈ।“ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ।10ਸਮੁੰਦਰ ਪਾਰ ਕਰੋ ਅਤੇ ਕਿੱਤੀਮ ਦੇ ਤੱਟਵਰਤੀ ਖੇਤਰਾਂ ਨੂੰ ਦੇਖੋ,ਕੇਦਾਰ ਨੂੰ ਭੇਜੋ ਅਤੇ ਧਿਆਨ ਨਾਲ ਸੋਚੋ;ਅਤੇ ਇਹ ਪਤਾ ਲਗਾਓ ਕਿ ਕੀ ਅਜਿਹਾ ਕਦੇ ਹੋਇਆ ਹੈ:11ਕੀ ਕਿਸੇ ਵੀ ਕੌਮ ਨੇ ਕਦੀ ਆਪਣੇ ਦੇਵਤਿਆਂ ਨੂੰ ਬਦਲਿਆ ਹੈ?ਭਾਵੇਂ ਉਹ ਅਸਲੀ ਦੇਵਤੇ ਨਹੀਂ ਹਨ।ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰਨਿਕੰਮੀਆਂ ਮੂਰਤੀਆਂ ਦੇ ਲਈ ਬਦਲ ਦਿੱਤਾ ਹੈ।12ਹੇ ਅਕਾਸ਼, ਇਸ ਤੋਂ ਘਬਰਾਓ,ਅਤੇ ਬਹੁਤ ਡਰ ਨਾਲ ਕੰਬ ਜਾਓ,”ਯਾਹਵੇਹ ਦਾ ਵਾਕ ਹੈ।13“ਮੇਰੇ ਲੋਕਾਂ ਨੇ ਦੋ ਪਾਪ ਕੀਤੇ ਹਨ:ਉਹਨਾਂ ਨੇ ਜੀਉਂਦੇ ਪਾਣੀ ਦੇ ਚਸ਼ਮਾ ਨੂੰਤਿਆਗ ਦਿੱਤਾ ਹੈ,ਅਤੇ ਆਪਣੇ ਖੁਦ ਦੇ ਟੋਏ ਪੁੱਟ ਲਏ ਹਨ,ਟੁੱਟੇ ਹੋਏ ਟੋਏ ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ।14ਕੀ ਇਸਰਾਏਲ ਗੁਲਾਮ ਹੈ? ਕੀ ਉਹ ਮੁੱਢੋਂ ਗੁਲਾਮੀ ਵਿੱਚ ਹੈ?ਉਹ ਕਿਉਂ ਲੁੱਟ ਦਾ ਮਾਲ ਬਣਿਆ?15ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ,ਉਹਨਾਂ ਨੇ ਆਪਣੀ ਆਵਾਜ਼ ਕੱਢੀ,ਉਹਨਾਂ ਨੇ ਉਸਦੀ ਧਰਤੀ ਨੂੰ ਉਜਾੜ ਦਿੱਤਾ ਹੈ।ਉਹ ਦੇ ਨਗਰ ਸਾੜੇ ਗਏ ਅਤੇ ਨਾਸ਼ ਹੋ ਗਏ।16ਨਾਲੇ ਨੋਫ਼ ਅਤੇ ਤਾਹਪਨਹੇਸ ਨੇਤੇਰੇ ਸਿਰ ਦੀ ਖੋਪੜੀ ਭੰਨੀ।17ਕੀ ਤੂੰ ਆਪ ਹੀ ਇਸ ਬਿਪਤਾ ਨੂੰ ਆਪਣੇ ਉੱਤੇ ਨਹੀਂ ਲਿਆਏ,ਜਦ ਯਾਹਵੇਹ ਤੈਨੂੰ ਰਾਹ ਵਿੱਚ ਲਈ ਜਾਂਦਾ ਸੀ?ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ।18ਹੁਣ ਨੀਲ ਨਦੀ ਦਾ ਪਾਣੀ ਪੀਣ ਲਈਮਿਸਰ ਕਿਉਂ ਜਾਵਾਂ?ਅਤੇ ਫ਼ਰਾਤ ਨਦੀ ਦਾ ਪਾਣੀ ਪੀਣ ਲਈ ਅੱਸ਼ੂਰ ਕਿਉਂ ਜਾਵਾਂ?ਕੀ ਤੁਹਾਡਾ ਮਕਸਦ ਨਦੀ ਦਾ ਪਾਣੀ ਪੀਣਾ ਹੈ?19ਤੁਹਾਡੀ ਦੁਸ਼ਟਤਾ ਤੁਹਾਨੂੰ ਸਜ਼ਾ ਦੇਵੇਗੀ;ਤੁਹਾਡਾ ਫਿਰ ਜਾਣਾ ਤੁਹਾਨੂੰ ਝਿੜਕੇਗਾ।ਤਾਂ ਸੋਚੋ ਅਤੇ ਸਮਝੋਇਹ ਤੁਹਾਡੇ ਲਈ ਕਿੰਨਾ ਬੁਰਾ ਅਤੇ ਕੌੜਾ ਹੈਜਦੋਂ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ,”ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
20“ਬਹੁਤ ਸਮਾਂ ਪਹਿਲਾਂ ਤੂੰ ਆਪਣੇ ਜੂਲੇ ਨੂੰ ਤੋੜ ਲਿਆ ਸੀਅਤੇ ਆਪਣੇ ਬੰਧਨਾਂ ਨੂੰ ਤੋੜ ਦਿੱਤਾ ਸੀ;ਤੂੰ ਕਿਹਾ, ‘ਮੈਂ ਤੇਰੀ ਸੇਵਾ ਨਹੀਂ ਕਰਾਂਗਾ!’ਸੱਚਮੁੱਚ, ਹਰ ਉੱਚੇ ਟਿੱਬੇਅਤੇ ਹਰ ਫੈਲੇ ਰੁੱਖ ਦੇ ਹੇਠਾਂਤੁਸੀਂ ਵੇਸਵਾ ਵਾਂਗ ਲੇਟ ਗਏ ਹੋ।21ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆਜੋ ਖਾਲ਼ਸ ਬੀਜ ਤੋਂ ਸੀ।ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂਕੁੰਬਲਾਂ ਵਿੱਚ ਬਦਲ ਗਈ?22ਭਾਵੇਂ ਤੂੰ ਆਪਣੇ ਆਪ ਨੂੰ ਸਾਬਣ ਨਾਲ ਧੋਵੇਂਅਤੇ ਬਹੁਤ ਸਾਰੇ ਸਾਬਣ ਦੀ ਵਰਤੋਂ ਕਰਦੇ ਹੋ,ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ,”ਪ੍ਰਭੂ ਯਾਹਵੇਹ ਦਾ ਵਾਕ ਹੈ।23“ਤੁਸੀਂ ਕਿਵੇਂ ਕਹਿ ਸਕਦੇ ਹੋ, ‘ਮੈਂ ਅਸ਼ੁੱਧ ਨਹੀਂ ਹਾਂ;ਮੈਂ ਬਆਲ ਦੇ ਪਿੱਛੇ ਨਹੀਂ ਭੱਜਿਆ’?ਵੇਖੋ ਕਿ ਤੁਸੀਂ ਘਾਟੀ ਵਿੱਚ ਕਿਵੇਂ ਵਿਹਾਰ ਕੀਤਾ;ਇਸ ਬਾਰੇ ਵਿਚਾਰ ਕਰੋ ਕਿ ਤੁਸੀਂ ਕੀ ਕੀਤਾ ਹੈ।ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈ,24ਤੁਸੀਂ ਉਸ ਜੰਗਲੀ ਖੋਤੀ ਵਰਗੇ ਹੋ ਜਿਹੜੀ ਜੰਗਲਾਂ ਵਿੱਚ ਪਲੀ ਹੈ,ਆਪਣੀ ਲਾਲਸਾ ਵਿੱਚ ਹਵਾ ਨੂੰ ਸੁੰਘਦੀ ਹੈ,ਉਸਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ?ਉਸ ਨੂੰ ਚਾਹੁਣ ਵਾਲਿਆਂ ਨੂੰ ਖੋਜਣ ਦੀ ਲੋੜ ਨਹੀਂ,ਕਿਉਂਕਿ ਉਹ ਉਹਨਾਂ ਕੋਲ ਦੌੜਦੀ ਹੈ!25ਤੁਸੀਂ ਕਦੋਂ ਦੌੜਨਾ ਬੰਦ ਕਰੋਗੇ? ਜਦੋਂ ਤੱਕ ਤੁਹਾਡੇ ਪੈਰ ਨੰਗੇ ਨਾ ਹੋਣਅਤੇ ਤੁਸੀਂ ਹੋਰ ਦੇਵਤਿਆਂ ਦੇ ਪਿੱਛੇ ਹਟਣਾ ਕਦੋਂ ਬੰਦ ਕਰੋਗੇ?ਪਰ ਤੁਸੀਂ ਕਹਿੰਦੇ ਹੋ, ‘ਆਪਣਾ ਸਾਹ ਬਚਾਓ!ਮੈਨੂੰ ਇਨ੍ਹਾਂ ਵਿਦੇਸ਼ੀ ਦੇਵਤਿਆਂ ਨਾਲ ਪਿਆਰ ਹੈ,ਅਤੇ ਮੈਂ ਹੁਣ ਉਹਨਾਂ ਨੂੰ ਪਿਆਰ ਕਰਨਾ ਬੰਦ ਨਹੀਂ ਕਰ ਸਕਦਾ!’
26“ਜਿਵੇਂ ਚੋਰ ਫੜੇ ਜਾਣ ਤੇ ਬਦਨਾਮ ਕੀਤਾ ਜਾਂਦਾ ਹੈ,ਇਸੇ ਤਰ੍ਹਾਂ ਇਸਰਾਏਲ ਦੇ ਲੋਕ, ਉਹਨਾਂ ਦੇ ਰਾਜੇ ਅਤੇ ਉਹਨਾਂ ਦੇ ਅਧਿਕਾਰੀ,ਉਹਨਾਂ ਦੇ ਜਾਜਕ ਅਤੇ ਉਹਨਾਂ ਦੇ ਨਬੀ ਬਦਨਾਮ ਹੁੰਦੇ ਹਨ।27ਉਹ ਲੱਕੜ ਨੂੰ ਕਹਿੰਦੇ ਹਨ, ‘ਤੂੰ ਮੇਰਾ ਪਿਤਾ ਹੈ,’ਅਤੇ ਪੱਥਰ ਨੂੰ, ‘ਤੂੰ ਮੈਨੂੰ ਜਨਮ ਦਿੱਤਾ ਹੈ।’ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ;ਅਤੇ ਆਪਣਾ ਮੂੰਹ ਨਹੀਂਫਿਰ ਵੀ ਜਦੋਂ ਉਹ ਮੁਸੀਬਤ ਵਿੱਚ ਹੁੰਦੇ ਹਨ, ਉਹ ਕਹਿੰਦੇ ਹਨ,‘ਆ ਅਤੇ ਸਾਨੂੰ ਬਚਾ!’28ਕਿੱਥੇ ਹਨ ਤੇਰੇ ਦੇਵਤੇ, ਜਿਹਨਾਂ ਨੂੰ ਤੂੰ ਆਪਣੇ ਲਈ ਬਣਾਇਆ?ਉਹ ਉੱਠਣ ਜੇ ਉਹ ਤੇਰੀ ਬਿਪਤਾ ਦੇ ਵੇਲੇਤੈਨੂੰ ਬਚਾ ਸਕਣ,ਹੇ ਯਹੂਦਾਹ, ਜਿੰਨੇ ਕੁ ਤੇਰੇ ਸ਼ਹਿਰ ਹਨ,ਓਨ੍ਹੇ ਤੇਰੇ ਦੇਵਤੇ ਹਨ!
29“ਤੁਸੀਂ ਕਿਉਂ ਮੇਰੇ ਨਾਲ ਝਗੜੋਗੇ?ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ,”ਯਾਹਵੇਹ ਦਾ ਵਾਕ ਹੈ।30“ਮੈਂ ਤੁਹਾਡੇ ਲੋਕਾਂ ਨੂੰ ਵਿਅਰਥ ਸਜ਼ਾ ਦਿੱਤੀ।ਉਹਨਾਂ ਨੇ ਸੁਧਾਰ ਦਾ ਜਵਾਬ ਨਹੀਂ ਦਿੱਤਾ।ਤੇਰੀ ਤਲਵਾਰ ਨੇ ਤੁਹਾਡੇ ਨਬੀਆਂ ਨੂੰਪਾਗਲ ਸ਼ੇਰ ਵਾਂਗ ਖਾ ਲਿਆ ਹੈ।
31“ਇਸ ਪੀੜ੍ਹੀ ਦੇ ਲੋਕੋ, ਯਾਹਵੇਹ ਦੇ ਬਚਨ ਨੂੰ ਧਿਆਨ ਵਿੱਚ ਰੱਖੋ:“ਕੀ ਮੈਂ ਇਸਰਾਏਲ ਲਈ ਉਜਾੜ ਵਾਂਗ ਰਿਹਾ ਹਾਂ?ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ?ਮੇਰੇ ਲੋਕ ਕਿਉਂ ਕਹਿੰਦੇ ਹਨ, ‘ਅਸੀਂ ਘੁੰਮਣ ਲਈ ਅਜ਼ਾਦ ਹਾਂ;ਅਸੀਂ ਤੁਹਾਡੇ ਕੋਲ ਹੋਰ ਨਹੀਂ ਆਵਾਂਗੇ’?32ਕੀ ਇੱਕ ਮੁਟਿਆਰ ਆਪਣੇ ਗਹਿਣੇ ਭੁੱਲ ਜਾਂਦੀ ਹੈ,ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ?ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂਮੈਨੂੰ ਭੁਲਾ ਛੱਡਿਆ ਹੈ।33ਤੁਸੀਂ ਪਿਆਰ ਦਾ ਪਿੱਛਾ ਕਰਨ ਵਿੱਚ ਕਿੰਨੇ ਕੁ ਹੁਨਰਮੰਦ ਹੋ!ਸਭ ਤੋਂ ਭੈੜੀਆਂ ਔਰਤਾਂ ਵੀ ਤੁਹਾਡੇ ਤਰੀਕਿਆਂ ਤੋਂ ਸਿੱਖ ਸਕਦੀਆਂ ਹਨ।34ਤੇਰੇ ਕੱਪੜਿਆਂ ਉੱਤੇਨਿਰਦੋਸ਼ ਗਰੀਬਾਂ ਦਾ ਲਹੂ ਪਾਇਆ ਹੋਇਆ ਹੈ,ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਤੁਹਾਡੇ ਘਰ ਵੜ ਗਏ।35ਤੂੰ ਆਖਿਆ, ‘ਮੈਂ ਨਿਰਦੋਸ਼ ਹਾਂ;ਉਹ ਮੇਰੇ ਨਾਲ ਨਾਰਾਜ਼ ਨਹੀਂ ਹੈ।’ਪਰ ਮੈਂ ਤੁਹਾਨੂੰ ਸਜ਼ਾ ਸੁਣਾਵਾਂਗਾਕਿਉਂਕਿ ਤੂੰ ਆਖਿਆ, ‘ਮੈਂ ਪਾਪ ਨਹੀਂ ਕੀਤਾ।’36ਤੂੰ ਆਪਣਾ ਰਾਹ ਬਦਲਣ ਲਈਕਿਉਂ ਬਹੁਤ ਬੇਚੈਨ ਫਿਰਦਾ?ਤੁਸੀਂ ਮਿਸਰ ਤੋਂ ਲੱਜਿਆਵਾਨ ਹੋਵੋਂਗੇਜਿਵੇਂ ਤੁਸੀਂ ਅੱਸ਼ੂਰ ਤੋਂ ਸੀ।37ਤੁਸੀਂ ਵੀ ਆਪਣੇ ਸਿਰ ਉੱਤੇ ਹੱਥ ਰੱਖ ਕੇਉਸ ਥਾਂ ਨੂੰ ਛੱਡ ਦਿਓਗੇ,ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ;ਤੂੰ ਉਹਨਾਂ ਨਾਲ ਸਫ਼ਲ ਨਾ ਹੋਵੇਗੀ।

Biblica, Inc.

https://app.library.bible/content/38de522697cd8943