ਯਸ਼ਾਯਾਹ65
ਨਿਆਂ ਅਤੇ ਮੁਕਤੀ
1“ਮੈਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਪ੍ਰਗਟ ਕੀਤਾ ਜਿਨ੍ਹਾਂ ਨੇ ਮੈਨੂੰ ਨਹੀਂ ਮੰਗਿਆ;ਉਹਨਾਂ ਲੋਕਾਂ ਨੇ ਮੈਨੂੰ ਪਾ ਲਿਆ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ।ਉਸ ਕੌਮ ਨੂੰ ਜੋ ਮੇਰਾ ਨਾਮ ਨਹੀਂ ਲੈਂਦੀ ਸੀ,ਮੈਂ ਕਿਹਾ, ‘ਮੈਂ ਹਾਂ, ਮੈਂ ਹਾਂ।’2ਸਾਰਾ ਦਿਨ ਮੈਂ ਆਪਣਾ ਹੱਥਬੁਰੇ ਲੋਕਾਂ ਲਈ ਪਸਾਰਿਆ ਹੋਇਆ ਸੀ।ਜਿਹੜੇ ਚੰਗੇ ਮਾਰਗਾਂ ਉੱਤੇ ਚੱਲਦੇ ਹਨ,ਆਪਣੀਆਂ ਹੀ ਕਲਪਨਾਵਾਂ ਦਾ ਪਿੱਛਾ ਕਰਦੇ ਹਨ,3ਇੱਕ ਅਜਿਹੀ ਪਰਜਾ ਜਿਸ ਨੇ ਲਗਾਤਾਰਮੇਰੇ ਚਿਹਰੇ ਦੇ ਗੁੱਸੇ ਭੜਕਾਇਆ,ਬਾਗ਼ਾਂ ਵਿੱਚ ਬਲੀਆਂ ਚੜ੍ਹਾ ਕੇਅਤੇ ਇੱਟਾਂ ਦੀਆਂ ਜਗਵੇਦੀਆਂ ਉੱਤੇ ਧੂਪ ਧੁਖਾਈ;4ਜਿਹੜੇ ਕਬਰਾਂ ਵਿੱਚ ਬੈਠਦੇ ਹਨਅਤੇ ਆਪਣੀਆਂ ਰਾਤਾਂ ਗੁਪਤ ਥਾਵਾਂ ਤੇ ਜਾਗਦੇ ਹੋਏ ਕੱਟਦੇ ਹਨ;ਜੋ ਸੂਰਾਂ ਦਾ ਮਾਸ ਖਾਂਦੇ ਹਨ,ਅਤੇ ਜਿਨ੍ਹਾਂ ਦੇ ਬਰਤਨਾਂ ਵਿੱਚ ਅਸ਼ੁੱਧ ਮਾਸ ਦਾ ਬਰੋਥ ਹੁੰਦਾ ਹੈ।5ਜਿਹੜੇ ਆਖਦੇ ਹਨ, ‘ਦੂਰ ਰਹੋ; ਮੇਰੇ ਨੇੜੇ ਨਾ ਆਓ,’ਕਿਉਂਕਿ ਮੈਂ ਤੇਰੇ ਤੋਂ ਬਹੁਤ ਪਵਿੱਤਰ ਹਾਂ!ਅਜਿਹੇ ਲੋਕ ਮੇਰੇ ਨੱਕ ਵਿੱਚ ਧੂੰਆਂ ਹਨ,ਅਤੇ ਇੱਕ ਅੱਗ ਵਾਂਗੂੰ ਹਨ, ਜੋ ਸਾਰਾ ਦਿਨ ਬਲਦੀ ਰਹਿੰਦੀ ਹੈ।6“ਵੇਖੋ, ਇਹ ਮੇਰੇ ਅੱਗੇ ਲਿਖਿਆ ਹੋਇਆ ਹੈ:ਮੈਂ ਚੁੱਪ ਨਹੀਂ ਰਹਾਂਗਾ, ਪਰ ਮੈਂ ਪੂਰਾ ਬਦਲਾ ਲਵਾਂਗਾ।ਮੈਂ ਇਸ ਨੂੰ ਉਨ੍ਹਾਂ ਦੀਆਂ ਝੋਲੀਆਂ ਵਿੱਚ ਮੋੜ ਦਿਆਂਗਾ,7ਤੁਹਾਡੇ ਪਾਪ ਅਤੇ ਤੁਹਾਡੇ ਪੁਰਖਿਆਂ ਦੇ ਪਾਪ,”ਯਾਹਵੇਹ ਆਖਦਾ ਹੈ।“ਕਿਉਂਕਿ ਉਨ੍ਹਾਂ ਨੇ ਪਹਾੜਾਂ ਉੱਤੇ ਬਲੀਆਂ ਚੜ੍ਹਾਈਆਂ,ਅਤੇ ਪਹਾੜੀਆਂ ਉੱਤੇ ਮੇਰੀ ਨਿੰਦਿਆ ਕੀਤੀ,ਇਸ ਲਈ ਮੈਂ ਉਹਨਾਂ ਦੇ ਪਹਿਲੇ ਕੰਮਾਂ ਦਾ ਫਲ,ਉਹਨਾਂ ਦੀ ਝੋਲੀ ਵਿੱਚ ਮਿਣ ਕੇ ਪਾਵਾਂਗਾ।”8ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:“ਜਿਵੇਂ ਅੰਗੂਰਾਂ ਦੇ ਗੁੱਛੇ ਵਿੱਚ ਨਵਾਂ ਰਸ ਪਾਇਆ ਜਾਂਦਾ ਹੈ,ਅਤੇ ਲੋਕ ਆਖਦੇ ਹਨ, ‘ਇਸ ਨੂੰ ਨਸ਼ਟ ਨਾ ਕਰੋ,ਕਿਉ ਜੋ ਇਸ ਵਿੱਚ ਅਜੇ ਵੀ ਬਰਕਤ ਹੈ।’ਉਸੇ ਤਰ੍ਹਾਂ ਹੀ ਮੈਂ ਆਪਣੇ ਸੇਵਕਾਂ ਲਈ ਅਜਿਹਾ ਹੀ ਕਰਾਂਗਾ;ਮੈਂ ਉਨ੍ਹਾਂ ਸਾਰਿਆਂ ਨੂੰ ਨਾਸ਼ ਨਹੀਂ ਕਰਾਂਗਾ।9ਮੈਂ ਯਾਕੋਬ ਵਿੱਚੋਂ ਉੱਤਰਾਧਿਕਾਰੀ ਪੈਦਾ ਕਰਾਂਗਾ।ਅਤੇ ਯਹੂਦਾਹ ਵਿੱਚੋਂ ਜਿਹੜੇ ਮੇਰੇ ਪਹਾੜਾਂ ਉੱਤੇ ਕਬਜ਼ਾ ਕਰਨ ਵਾਲੇ ਕੱਢਾਂਗਾ;ਮੇਰੇ ਚੁਣੇ ਹੋਏ ਲੋਕ ਉਨ੍ਹਾਂ ਦੇ ਵਾਰਸ ਹੋਣਗੇ,ਅਤੇ ਉੱਥੇ ਮੇਰੇ ਸੇਵਕ ਰਹਿਣਗੇ।10ਮੇਰੀ ਪਰਜਾ ਲਈ ਜਿਨ੍ਹਾਂ ਨੇ ਮੈਨੂੰ ਭਾਲਿਆ ਹੈ,ਉਨ੍ਹਾਂ ਲਈ ਸ਼ਰੋਨ ਇੱਜੜਾਂ ਦਾ ਵਾੜਾਅਤੇ ਆਕੋਰ ਦੀ ਘਾਟੀ ਚੌਣੇ ਦੇ ਬੈਠਣ ਦਾ ਥਾਂ ਹੋਵੇਗੀ।11“ਪਰ ਤੁਸੀਂ ਜੋ ਯਾਹਵੇਹ ਨੂੰ ਤਿਆਗ ਦਿੰਦੇ ਹੋ,ਅਤੇ ਮੇਰੇ ਪਵਿੱਤਰ ਪਰਬਤਾਂ ਨੂੰ ਭੁੱਲ ਜਾਂਦੇ ਹੋ,ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ,ਅਤੇ ਭਾਗ ਦੀ ਦੇਵੀ ਲਈ ਰਲਵੀਂ ਦਾਖ਼ਰਸ ਭਰਦੇ ਹੋ।12ਮੈਂ ਤਲਵਾਰ ਨੂੰ ਤੁਹਾਡਾ ਭਾਗ ਠਹਿਰਾਵਾਂਗਾ,ਅਤੇ ਤੁਸੀਂ ਸਾਰੇ ਵੱਢੇ ਜਾਵੋਂਗੇ।ਕਿਉਂ ਜੋ ਮੈਂ ਪੁਕਾਰਿਆ ਪਰ ਤੁਸੀਂ ਉੱਤਰ ਨਾ ਦਿੱਤਾ,ਮੈਂ ਬੋਲਿਆ ਪਰ ਤੁਸੀਂ ਨਾ ਸੁਣੀ।ਤੁਸੀਂ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ,ਅਤੇ ਉਸ ਨੂੰ ਚੁਣਿਆ ਜੋ ਮੈਨੂੰ ਪਸੰਦ ਨਹੀਂ ਸੀ।”13ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ:“ਮੇਰੇ ਸੇਵਕ ਖਾਣਗੇ,ਪਰ ਤੁਸੀਂ ਭੁੱਖੇ ਰਹੋਗੇ।ਮੇਰੇ ਸੇਵਕ ਪੀਣਗੇ,ਪਰ ਤੁਸੀਂ ਪਿਆਸੇ ਹੋਵੋਗੇ।ਮੇਰੇ ਸੇਵਕ ਅਨੰਦ ਕਰਨਗੇ,ਪਰ ਤੁਸੀਂ ਸ਼ਰਮਿੰਦਾ ਹੋਵੋਗੇ।14ਮੇਰੇ ਸੇਵਕ ਆਪਣੇ ਦਿਲਾਂ ਦੀ ਖੁਸ਼ੀ ਵਿੱਚ ਗਾਉਣਗੇ,ਪਰ ਤੁਸੀਂ ਸੋਗ ਨਾਲ ਚਿੱਲਾਓਗੇ, ਅਤੇ ਦੁਖੀ ਆਤਮਾ ਨਾਲ ਚੀਕਾਂ ਮਾਰੋਗੇ।15ਮੇਰੇ ਚੁਣੇ ਹੋਏ ਲੋਕਤੁਹਾਡਾ ਨਾਮ ਲੈ-ਲੈ ਕੇ ਸਰਾਪ ਦੇਣਗੇ,ਅਤੇ ਪ੍ਰਭੂ ਯਾਹਵੇਹ ਤੁਹਾਨੂੰ ਮਰਵਾ ਸੁੱਟੇਗਾ,ਪਰ ਉਹ ਆਪਣੇ ਦਾਸਾਂ ਨੂੰ ਦੂਸਰੇ ਨਾਮ ਤੋਂ ਬੁਲਾਵੇਗਾ।16ਜੋ ਕੋਈ ਧਰਤੀ ਵਿੱਚ ਅਸੀਸ ਮੰਗਦਾ ਹੈ,ਉਹ ਇੱਕ ਸੱਚੇ ਪਰਮੇਸ਼ਵਰ ਦੁਆਰਾ ਅਜਿਹਾ ਕਰੇਗਾ;ਜੋ ਕੋਈ ਦੇਸ਼ ਵਿੱਚ ਸਹੁੰ ਖਾਂਦਾ ਹੈ,ਇੱਕ ਸੱਚੇ ਪਰਮੇਸ਼ਵਰ ਦੀ ਸਹੁੰ ਖਾਵੇਗਾ।ਕਿਉਂਕਿ ਪਿਛਲੀਆਂ ਮੁਸੀਬਤਾਂ ਭੁਲਾਈਆ ਜਾਣਗੀਆਂ,ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।ਨਵਾਂ ਅਕਾਸ਼ ਅਤੇ ਨਵੀਂ ਧਰਤੀ
17“ਵੇਖੋ, ਮੈਂਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ।ਪਹਿਲੀਆਂ ਗੱਲਾਂ ਚੇਤੇ ਨਹੀਂ ਰਹਿਣਗੀਆਂ,ਨਾ ਸੋਚ ਵਿਚਾਰਾ ਵਿੱਚ ਆਉਣਗੀਆਂ।18ਪਰ ਖੁਸ਼ ਰਹੋ ਅਤੇ ਸਦਾ ਲਈ ਅਨੰਦ ਕਰੋਜੋ ਮੈਂ ਉਤਪੰਨ ਕਰਦਾ ਹਾਂ,ਕਿਉਂ ਜੋ ਮੈਂ ਯੇਰੂਸ਼ਲੇਮ ਨੂੰ ਅਨੰਦ ਲਈ ਬਣਾਵਾਂਗਾ।ਇਸ ਵਿੱਚ ਹੋਰ ਨਹੀਂ ਸੁਣਿਆ ਜਾਵੇਗਾ।19ਮੈਂ ਯੇਰੂਸ਼ਲੇਮ ਵਿੱਚ ਅਨੰਦ ਕਰਾਂਗਾਅਤੇ ਮੈਂ ਆਪਣੇ ਲੋਕਾਂ ਨਾਲ ਖੁਸ਼ ਹੋਵਾਂਗਾ।ਤਦ ਯੇਰੂਸ਼ਲੇਮ ਵਿੱਚ ਨਾ ਰੋਣਾ ਨਾ ਰੋਣਾ ਸੁਣਿਆ ਜਾਵੇਗਾ।20“ਉੱਥੇ ਫੇਰ ਕੋਈ ਥੋੜ੍ਹੇ ਦਿਨਾਂ ਦਾ ਬੱਚਾ ਨਾ ਹੋਵੇਗਾ,ਨਾ ਕੋਈ ਬਜ਼ੁਰਗ ਜਿਸ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ,ਕਿਉਂਕਿ ਸੌ ਸਾਲ ਦੀ ਉਮਰ ਵਿੱਚ ਮਰੇਗਾ, ਉਸ ਨੂੰ ਬੱਚਾ ਹੀ ਮੰਨਿਆ ਜਾਵੇਗਾ,ਪਰ ਸੌ ਸਾਲ ਦਾ ਪਾਪੀ ਸਰਾਪੀ ਹੋਵੇਗਾ।21ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ।ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।22ਉਹ ਹੁਣ ਘਰ ਨਹੀਂ ਬਣਾਉਣਗੇ ਕਿ ਕੋਈ ਦੂਸਰਾ ਉਸ ਵਿੱਚ ਵੱਸੇ,ਉਹ ਨਾਂ ਲਾਉਣਗੇ ਕਿ ਦੂਸਰੇ ਖਾਣ।ਕਿਉਂਕਿ ਜਿਵੇਂ ਰੁੱਖ ਦੇ ਦਿਨ,ਉਸੇ ਤਰ੍ਹਾਂ ਮੇਰੇ ਲੋਕਾਂ ਦੇ ਦਿਨ ਹੋਣਗੇ।ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਲੰਬੇ ਸਮੇਂ ਤੱਕ ਅਨੰਦ ਲੈਣਗੇ।23ਉਹ ਵਿਅਰਥ ਦੀ ਮਿਹਨਤ ਨਹੀਂ ਕਰਨਗੇ,ਨਾ ਉਹ ਬੱਚੇ ਪੈਦਾ ਕਰਨਗੇ ਜੋ ਮੁਸੀਬਤ ਦੇ ਮਾਰੇ ਹੋਏ ਹਨ।ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ,ਯਾਹਵੇਹ ਦੀ ਮੁਬਾਰਕ ਅੰਸ ਹੋਣਗੇ।24ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ,ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ।25ਬਘਿਆੜ ਅਤੇ ਲੇਲਾ ਇਕੱਠੇ ਚਰਨਗੇ,ਅਤੇ ਸ਼ੇਰ ਬਲਦ ਵਾਂਗ ਘਾਹ ਖਾਵੇਗਾ,ਅਤੇ ਮਿੱਟੀ ਸੱਪ ਦੀ ਖੁਰਾਕ ਹੋਵੇਗੀ।ਉਹ ਮੇਰੇ ਸਾਰੇ ਪਵਿੱਤਰ ਪਰਬਤ ਉੱਤੇ ਨਾ ਤਾਂ ਨੁਕਸਾਨ ਕਰਨਗੇ ਦੁੱਖ ਦੇਣਗੇ,”ਯਾਹਵੇਹ ਆਖਦਾ ਹੈ।Biblica, Inc.