ਯਸ਼ਾਯਾਹ64
1ਹਾਏ, ਕਿ ਤੂੰ ਅਕਾਸ਼ ਨੂੰ ਪਾੜ ਕੇ ਹੇਠਾਂ ਆ ਜਾਵੇਗਾ,ਕਿ ਪਹਾੜ ਤੁਹਾਡੇ ਅੱਗੇ ਕੰਬਣਗੇ!2ਜਿਵੇਂ ਅੱਗ ਟਹਿਣੀਆਂ ਨੂੰ ਬਲਦੀ ਹੈਅਤੇ ਪਾਣੀ ਨੂੰ ਉਬਲਦਾ ਹੈ,ਆਪਣੇ ਵੈਰੀਆਂ ਨੂੰ ਆਪਣਾ ਨਾਮ ਦੱਸਣਅਤੇ ਕੌਮਾਂ ਨੂੰ ਤੇਰੇ ਸਾਹਮਣੇ ਹਿਲਾ ਦੇਣ!3ਕਿਉਂਕਿ ਜਦੋਂ ਤੁਸੀਂ ਉਹ ਅਚਰਜ ਕੰਮ ਕੀਤੇ ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ,ਤੂੰ ਹੇਠਾਂ ਉੱਤਰ ਆਇਆ, ਅਤੇ ਪਹਾੜ ਤੁਹਾਡੇ ਅੱਗੇ ਕੰਬ ਗਏ।4ਪੁਰਾਣੇ ਸਮਿਆਂ ਤੋਂ ਕਿਸੇ ਨੇ ਨਹੀਂ ਸੁਣਿਆ,ਨਾ ਕਿਸੇ ਦੇ ਕੰਨ ਵਿੱਚ ਇਹ ਪਿਆ,ਤੇਰੇ ਤੋਂ ਬਿਨਾਂ ਕਿਸੇ ਅੱਖ ਨੇ ਨਹੀਂ ਵੇਖਿਆ,ਜੋ ਉਸ ਦੀ ਉਡੀਕ ਕਰਨ ਵਾਲਿਆਂ ਲਈ ਕੰਮ ਕਰਦਾ ਹੈ।5ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਆਉਂਦੇ ਹੋ ਜੋ ਖੁਸ਼ੀ ਨਾਲ ਨੇਕ ਕੰਮ ਕਰਦੇ ਹਨ,ਜੋ ਤੇਰੇ ਰਾਹਾਂ ਨੂੰ ਯਾਦ ਕਰਦੇ ਹਨ।ਪਰ ਜਦੋਂ ਅਸੀਂ ਉਨ੍ਹਾਂ ਦੇ ਵਿਰੁੱਧ ਪਾਪ ਕਰਦੇ ਰਹੇ,ਤੂੰ ਕ੍ਰੋਧਵਾਨ ਹੋਇਆ।ਤਾਂ ਅਸੀਂ ਕਿਵੇਂ ਬਚਾਏ ਜਾ ਸਕਦੇ ਹਾਂ?6ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ,ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ।ਅਸੀਂ ਪੱਤੇ ਵਾਂਗੂੰ ਕੁਮਲਾ ਜਾਂਦੇ ਹਾਂ,ਅਤੇ ਸਾਡੀਆਂ ਬਦੀਆਂ ਹਵਾ ਵਾਂਗੂੰ ਸਾਨੂੰ ਚੁੱਕ ਲੈ ਜਾਂਦੀਆਂ ਹਨ।7ਕੋਈ ਤੇਰਾ ਨਾਮ ਨਹੀਂ ਪੁਕਾਰਦਾ,ਨਾਂ ਕੋਸ਼ਿਸ਼ ਕਰਦਾ ਹੈ ਕਿ ਤੈਨੂੰ ਫੜ੍ਹ ਕੇ ਰੱਖੇ;ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋ ਲੁਕਾਇਆ ਹੈਅਤੇ ਸਾਨੂੰ ਸਾਡੇ ਪਾਪਾਂ ਦੇ ਵਿੱਚ ਛੱਡ ਦਿੱਤਾ ਹੈ।8ਫਿਰ ਵੀ ਤੂੰ, ਯਾਹਵੇਹ, ਸਾਡਾ ਪਿਤਾ ਹੈ।ਅਸੀਂ ਮਿੱਟੀ ਹਾਂ, ਤੂੰ ਘੁਮਿਆਰ ਹੈ;ਅਸੀਂ ਸਾਰੇ ਤੇਰੇ ਹੱਥ ਦੇ ਕੰਮ ਹਾਂ।9ਹੇ ਯਾਹਵੇਹ, ਤੂੰ ਅੱਤ ਕ੍ਰੋਧਵਾਨ ਨਾ ਹੋ;ਨਾ ਸਾਡੇ ਪਾਪਾਂ ਨੂੰ ਸਦਾ ਲਈ ਯਾਦ ਰੱਖ।ਸਾਡੇ ਵੱਲ ਵੇਖ, ਅਸੀਂ ਪ੍ਰਾਰਥਨਾ ਕਰਦੇ ਹਾਂ,ਕਿਉਂ ਜੋ ਅਸੀਂ ਸਾਰੇ ਹੀ ਤੇਰੇ ਲੋਕ ਹਾਂ।10ਤੇਰੇ ਪਵਿੱਤਰ ਸ਼ਹਿਰ ਉਜਾੜ ਹੋ ਗਏ ਹਨ।ਸੀਯੋਨ ਸੁੰਨਸਾਨ, ਯੇਰੂਸ਼ਲੇਮ ਵਿਰਾਨ ਹੋ ਗਿਆ ਹੈ।11ਸਾਡਾ ਪਵਿੱਤਰ ਅਤੇ ਸ਼ਾਨਦਾਰ ਮੰਦਰ, ਜਿੱਥੇ ਸਾਡੇ ਪੁਰਖਿਆਂ ਨੇ ਤੇਰੀ ਉਸਤਤ ਕੀਤੀ ਸੀ,ਅੱਗ ਨਾਲ ਸਾੜ ਦਿੱਤਾ ਗਿਆ ਹੈ,ਅਤੇ ਉਹ ਸਭ ਕੁਝ ਜੋ ਸਾਡੇ ਕੋਲ ਰੱਖਿਆ ਹੋਇਆ ਸੀ ਤਬਾਹ ਹੋ ਗਿਆ ਹੈ।12ਇਸ ਸਭ ਤੋਂ ਬਾਅਦ, ਯਾਹਵੇਹ, ਕੀ ਤੂੰ ਆਪਣੇ ਆਪ ਨੂੰ ਰੋਕ ਲਵੇਗਾ?ਕੀ ਤੂੰ ਚੁੱਪ ਰਹੇਗਾ ਅਤੇ ਸਾਨੂੰ ਹੱਦੋਂ ਵੱਧ ਸਜ਼ਾ ਦੇਵੇਂਗਾ?
Biblica, Inc.