ਯਸ਼ਾਯਾਹ59

ਪਾਪ, ਇਕਰਾਰ ਅਤੇ ਛੁਟਕਾਰਾ

1ਵੇਖੋ, ਯਾਹਵੇਹ ਦਾ ਹੱਥ ਅਜਿਹਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ,ਨਾ ਉਹ ਦਾ ਕੰਨ ਅਜਿਹਾ ਭਾਰੀ ਹੈ ਕਿ ਉਹ ਸੁਣੇ ਨਾ।2ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ਵਰ ਤੋਂ ਵੱਖ ਕਰ ਦਿੱਤਾ ਹੈ।ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਤੋਂ ਲੁਕਾਇਆ ਹੈ,ਤਾਂ ਜੋ ਉਹ ਨਾ ਸੁਣੇ।3ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਲਿੱਬੜੇ ਹੋਏ ਹਨ,ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ,ਤੁਹਾਡੇ ਬੁੱਲ੍ਹ ਝੂਠ ਨਾਲ ਭਰੇ ਹੋਏ ਹਨਅਤੇ ਤੁਹਾਡੀ ਜੀਭ ਬਦੀ ਬਕਦੀ ਹੈ।4ਕੋਈ ਆਪਣਾ ਮੁਕੱਦਮਾ ਧਰਮ ਨਾਲ ਪੇਸ਼ ਨਹੀਂ ਕਰਦਾ,ਨਾ ਕੋਈ ਸਚਿਆਈ ਨਾਲ ਇਨਸਾਫ਼ ਕਰਦਾ,ਉਹ ਖਾਲੀ ਦਲੀਲਾਂ ਉੱਤੇ ਭਰੋਸਾ ਕਰਦੇ ਹਨ, ਉਹ ਝੂਠ ਬੋਲਦੇ ਹਨ;ਉਹ ਮੁਸੀਬਤ ਪੈਦਾ ਕਰਦੇ ਹਨ ਅਤੇ ਬਦੀ ਨੂੰ ਜਨਮ ਦਿੰਦੇ ਹਨ।5ਉਹ ਸੱਪਾਂ ਦੇ ਆਂਡੇ ਸੇਉਂਦੇ ਹਨਅਤੇ ਮੱਕੜੀ ਦਾ ਜਾਲਾ ਬੁਣਦੇ ਹਨ।ਜੋ ਕੋਈ ਵੀ ਇਨ੍ਹਾਂ ਦੇ ਆਂਡੇ ਖਾਵੇ ਉਹ ਮਰ ਜਾਵੇਗਾ,ਅਤੇ ਜਿਹੜਾ ਤੋੜਿਆ ਜਾਵੇ ਉਸ ਤੋਂ ਫਨੀਅਰ ਸੱਪ ਨਿੱਕਲਦਾ ਹੈ।6ਉਨ੍ਹਾਂ ਦੇ ਜਾਲੇ ਕੱਪੜਿਆਂ ਲਈ ਬੇਕਾਰ ਹਨ,ਉਹ ਆਪਣੇ ਆਪ ਨੂੰ ਉਸ ਨਾਲ ਢੱਕ ਨਹੀਂ ਸਕਦੇ ਜੋ ਉਹ ਬਣਾਉਂਦੇ ਹਨ।ਉਨ੍ਹਾਂ ਦੇ ਕੰਮ ਬੁਰੇ ਕੰਮ ਹਨ,ਅਤੇ ਹਿੰਸਾ ਦੇ ਕੰਮ ਉਨ੍ਹਾਂ ਦੇ ਹੱਥ ਵਿੱਚ ਹਨ।7ਉਨ੍ਹਾਂ ਦੇ ਪੈਰ ਪਾਪ ਵੱਲ ਦੌੜਦੇ ਹਨ;ਉਹ ਨਿਰਦੋਸ਼ ਦਾ ਖੂਨ ਵਹਾਉਣ ਲਈ ਤੇਜ਼ ਹਨ।ਉਹ ਬੁਰੀਆਂ ਯੋਜਨਾਵਾਂ ਦਾ ਪਿੱਛਾ ਕਰਦੇ ਹਨ;ਹਿੰਸਾ ਦੀਆਂ ਕਾਰਵਾਈਆਂ ਉਹਨਾਂ ਦੇ ਤਰੀਕਿਆਂ ਨੂੰ ਚਿੰਨ੍ਹਿਤ ਕਰਦੀਆਂ ਹਨ।8ਸ਼ਾਂਤੀ ਦਾ ਰਾਹ ਉਹ ਨਹੀਂ ਜਾਣਦੇ।ਉਹਨਾਂ ਦੇ ਰਾਹਾਂ ਵਿੱਚ ਕੋਈ ਇਨਸਾਫ਼ ਨਹੀਂ ਹੈ।ਉਹਨਾਂ ਦੇ ਮਾਰਗ ਟੇਢੇ ਹਨ;ਜੋ ਉਹਨਾਂ ਦੇ ਨਾਲ ਤੁਰਦਾ ਉਹ ਸ਼ਾਂਤੀ ਨਹੀਂ ਜਾਣਦਾ।
9ਇਸੇ ਕਾਰਨ ਨਿਆਂ ਸਾਡੇ ਕੋਲੋਂ ਦੂਰ ਹੈ,ਅਤੇ ਧਰਮ ਸਾਡੇ ਨੇੜੇ ਨਹੀਂ ਆਉਂਦਾ,ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਹਨ੍ਹੇਰਾ ਹੀ ਹਨ੍ਹੇਰਾ!ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਹਨੇਰੇ ਵਿੱਚ ਚਲਦੇ ਹਾਂ।10ਅਸੀਂ ਅੰਨ੍ਹੇ ਵਾਂਗ ਕੰਧ ਨਾਲ ਟਹਿਕਦੇ ਹਾਂ,ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ।ਦੁਪਹਿਰ ਵੇਲੇ ਅਸੀਂ ਠੋਕਰ ਖਾਂਦੇ ਹਾਂ ਜਿਵੇਂ ਉਹ ਸ਼ਾਮ ਹੋਵੇ;ਬਲਵਾਨਾਂ ਦੇ ਵਿਚਕਾਰ, ਅਸੀਂ ਮੁਰਦਿਆਂ ਵਰਗੇ ਹਾਂ।11ਅਸੀਂ ਸਾਰੇ ਰਿੱਛਾਂ ਵਾਂਗੂੰ ਗੁਰਰਾਉਂਦੇ ਹਾਂ,ਅਸੀਂ ਕਬੂਤਰਾਂ ਵਾਂਗੂੰ ਹੂੰਗਦੇ ਰਹਿੰਦੇ ਹਾਂ।ਅਸੀਂ ਇਨਸਾਫ਼ ਲੱਭਦੇ ਹਾਂ, ਪਰ ਕੋਈ ਨਹੀਂ ਲੱਭਦਾ,ਮੁਕਤੀ ਨੂੰ, ਪਰ ਉਹ ਬਹੁਤ ਦੂਰ ਹੈ।
12ਕਿਉਂ ਜੋ ਤੇਰੀ ਨਿਗਾਹ ਵਿੱਚ ਸਾਡੇ ਅਪਰਾਧ ਬਹੁਤ ਹਨ,ਅਤੇ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ।ਸਾਡੇ ਅਪਰਾਧ ਸਦਾ ਸਾਡੇ ਨਾਲ ਹਨ,ਅਤੇ ਅਸੀਂ ਆਪਣੀਆਂ ਬਦੀਆਂ ਨੂੰ ਜਾਣਦੇ ਹਾਂ:13ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਅਤੇ ਧੋਖੇਬਾਜ਼ੀ,ਅਸੀਂ ਪਰਮੇਸ਼ਵਰ ਤੋਂ ਮੂੰਹ ਮੋੜ ਲਿਆ,ਅਸੀਂ ਜ਼ੁਲਮ ਕੀਤਾ ਅਤੇ ਵਿਦਰੋਹੀ ਹੋ ਗਏ,ਅਸੀਂ ਮਨ ਦੀਆ ਜੁਗਤਾ ਕਰ ਕੇ ਝੂਠੀਆਂ ਗੱਲਾਂ ਕੀਤੀਆਂ।14ਇਸ ਲਈ ਨਿਆਂ ਪਿੱਛੇ ਹਟ ਜਾਂਦਾ ਹੈ,ਅਤੇ ਧਰਮ ਦੂਰ ਖੜ੍ਹਾਂ ਰਹਿੰਦਾ ਹੈ।ਸੱਚ ਨੂੰ ਗਲੀਆਂ ਵਿੱਚ ਠੋਕਰ ਲੱਗ ਗਈ ਹੈ,ਇਮਾਨਦਾਰੀ ਅੰਦਰ ਨਹੀਂ ਆ ਸਕਦੀ।15ਸਚਿਆਈ ਦਾ ਕਿਤੇ ਵੀ ਪਤਾ ਨਹੀਂ ਹੈ,ਅਤੇ ਜੋ ਕੋਈ ਬੁਰਾਈ ਤੋਂ ਦੂਰ ਰਹਿੰਦਾ ਹੈ ਉਹ ਸ਼ਿਕਾਰ ਬਣ ਜਾਂਦਾ ਹੈ।ਯਾਹਵੇਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ।16ਉਸ ਨੇ ਵੇਖਿਆ ਕਿ ਉੱਥੇ ਕੋਈ ਨਹੀਂ ਸੀ,ਉਹ ਘਬਰਾ ਗਿਆ ਕਿ ਉੱਥੇ ਦਖਲ ਦੇਣ ਵਾਲਾ ਕੋਈ ਨਹੀਂ ਸੀ।ਤਾਂ ਉਸ ਦੀ ਆਪਣੀ ਬਾਂਹ ਨੇ ਉਸ ਲਈ ਮੁਕਤੀ ਪ੍ਰਾਪਤ ਕੀਤੀ,ਅਤੇ ਉਸ ਦੀ ਆਪਣੀ ਧਾਰਮਿਕਤਾ ਨੇ ਉਸ ਨੂੰ ਸੰਭਾਲਿਆ।17ਉਸ ਨੇ ਧਰਮ ਨੂੰ ਸੰਜੋ ਵਾਂਗ ਪਹਿਨਿਆ,ਅਤੇ ਮੁਕਤੀ ਦਾ ਟੋਪ ਆਪਣੇ ਸਿਰ ਉੱਤੇ ਪਾਇਆ।ਉਸ ਨੇ ਬਦਲਾ ਲੈਣ ਦੇ ਬਸਤਰ ਪਹਿਨ ਲਏ,ਅਤੇ ਜੋਸ਼ ਨਾਲ ਆਪਣੇ ਆਪ ਨੂੰ ਚਾਦਰ ਵਿੱਚ ਲਪੇਟ ਲਿਆ।18ਜੋ ਕੁਝ ਉਨ੍ਹਾਂ ਨੇ ਕੀਤਾ ਹੈ,ਉਸ ਦੇ ਅਨੁਸਾਰ ਉਹ ਆਪਣੇ ਵੈਰੀਆਂ ਉੱਤੇ ਕ੍ਰੋਧਅਤੇ ਆਪਣੇ ਵੈਰੀਆਂ ਨੂੰ ਬਦਲਾ ਦੇਵੇਗਾ।ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇਵੇਗਾ।19ਪੱਛਮ ਤੋਂ ਲੋਕ ਯਾਹਵੇਹ ਦੇ ਨਾਮ ਤੋਂ ਡਰਨਗੇ,ਅਤੇ ਸੂਰਜ ਦੇ ਚੜ੍ਹਨ ਤੋਂ, ਉਹ ਉਸਦੀ ਮਹਿਮਾ ਦਾ ਆਦਰ ਕਰਨਗੇ।ਕਿਉਂਕਿ ਉਹ ਰੁਕੇ ਹੋਏ ਹੜ੍ਹ ਵਾਂਗ ਆਵੇਗਾਤਦ ਯਾਹਵੇਹ ਦਾ ਆਤਮਾ ਉਸ ਦੇ ਵਿਰੁੱਧ ਝੰਡਾ ਖੜ੍ਹਾ ਕਰੇਗਾ।
20ਸੀਯੋਨ ਲਈ ਇੱਕ ਛੁਟਕਾਰਾ ਦੇਣ ਵਾਲਾ ਆਵੇਗਾਅਰਥਾਤ ਉਨ੍ਹਾਂ ਲਈ ਜੋ ਯਾਕੋਬ ਵਿੱਚ ਅਪਰਾਧਾਂ ਤੋਂ ਮਨ ਫਿਰਾਉਂਦੇ ਹਨ,ਯਾਹਵੇਹ ਦਾ ਵਾਕ ਹੈ।
21“ਜਿੱਥੇ ਤੱਕ ਮੇਰੇ ਲਈ, ਇਹ ਉਹਨਾਂ ਨਾਲ ਮੇਰਾ ਨੇਮ ਹੈ,” ਯਾਹਵੇਹ ਆਖਦਾ ਹੈ। “ਮੇਰਾ ਆਤਮਾ, ਜੋ ਤੁਹਾਡੇ ਉੱਤੇ ਹੈ, ਤੁਹਾਡੇ ਕੋਲੋਂ ਨਹੀਂ ਹਟੇਗਾ, ਅਤੇ ਮੇਰੇ ਬਚਨ ਜੋ ਮੈਂ ਤੁਹਾਡੇ ਮੂੰਹ ਵਿੱਚ ਪਾਏ ਹਨ, ਹਮੇਸ਼ਾ ਤੁਹਾਡੇ ਬੁੱਲ੍ਹਾਂ ਉੱਤੇ, ਤੁਹਾਡੇ ਬੱਚਿਆਂ ਦੇ ਬੁੱਲ੍ਹਾਂ ਉੱਤੇ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਬੁੱਲ੍ਹਾਂ ਉੱਤੇ ਹੋਣਗੇ, ਇਸ ਸਮੇਂ ਤੋਂ ਅਤੇ ਸਦਾ ਲਈ,” ਯਾਹਵੇਹ ਦਾ ਵਾਕ ਹੈ।

Biblica, Inc.

https://app.library.bible/content/38de522697cd8943