ਯਸ਼ਾਯਾਹ58
ਸੱਚਾ ਵਰਤ
1“ਸੰਘ ਅੱਡ ਕੇ ਪੁਕਾਰ, ਸਰਫ਼ਾ ਨਾ ਕਰ,ਤੁਰ੍ਹੀ ਵਾਂਗੂੰ ਆਪਣੀ ਆਵਾਜ਼ ਉੱਚੀ ਕਰ!ਮੇਰੀ ਪਰਜਾ ਨੂੰ ਉਹਨਾਂ ਦੇ ਅਪਰਾਧ,ਅਤੇ ਯਾਕੋਬ ਦੇ ਘਰਾਣੇ ਨੂੰ ਉਹਨਾਂ ਦੇ ਪਾਪ ਦੱਸ।2ਉਹ ਹਰ ਰੋਜ਼ ਮੈਨੂੰ ਭਾਲਦੇ ਹਨ;ਉਹ ਮੇਰੇ ਰਾਹਾਂ ਨੂੰ ਜਾਣਨ ਲਈ ਉਤਾਵਲੇ ਜਾਪਦੇ ਹਨ,ਜਿਵੇਂ ਉਹ ਇੱਕ ਕੌਮ ਹੋਣ ਜੋ ਸਹੀ ਕੰਮ ਕਰਦੀ ਹੈਅਤੇ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਤਿਆਗਿਆ,ਉਹ ਮੇਰੇ ਤੋਂ ਨਿਰਪੱਖ ਫੈਸਲੇ ਮੰਗਦੇ ਹਨ।ਅਤੇ ਪਰਮੇਸ਼ਵਰ ਦੇ ਨੇੜੇ ਆਉਣ ਲਈ ਖੁਸ਼ ਹੁੰਦੇ ਹਨ।3ਉਹ ਆਖਦੇ ਹਨ, ‘ਅਸੀਂ ਵਰਤ ਕਿਉਂ ਰੱਖਿਆ,’ਅਤੇ ਤੂੰ ਨਹੀਂ ਦੇਖਿਆ?ਅਸੀਂ ਆਪਣੇ ਆਪ ਨੂੰ ਨਿਮਰ ਬਣਾਇਆ,ਅਤੇ ਤੂੰ ਧਿਆਨ ਨਹੀਂ ਦਿੱਤਾ?“ਵੇਖੋ ਤੁਸੀਂ ਵਰਤ ਦੇ ਦਿਨ, ਆਪਣੀ ਮਰਜ਼ੀ ਅਨੁਸਾਰ ਚਲਦੇ ਹੋਅਤੇ ਆਪਣੇ ਸਾਰੇ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹੋ।4ਤੁਹਾਡੇ ਵਰਤ ਦਾ ਅੰਤ ਝਗੜੇ-ਰਗੜੇ ਨਾਲ,ਅਤੇ ਇੱਕ-ਦੂਜੇ ਨੂੰ ਬੁਰਿਆਈ ਦੇ ਮੁੱਕੇ ਮਾਰਨ ਨਾਲ ਹੁੰਦਾ ਹੈ।ਜਿਹੋ ਜਿਹੇ ਵਰਤ ਤੁਸੀਂ ਰੱਖਦੇ ਹੋ ਉਸ ਨਾਲਤੁਹਾਡੀ ਆਵਾਜ਼ ਉਚਿਆਈ ਤੇ ਨਹੀਂ ਸੁਣੇਗੀ।5ਕੀ ਇਹ ਉਹੋ ਜਿਹਾ ਵਰਤ ਹੈ ਜੋ ਮੈਂ ਚੁਣਿਆ ਹੈ,ਸਿਰਫ ਇੱਕ ਦਿਨ ਜਿਸ ਵਿੱਚ ਮਨੁੱਖ ਆਪਣੇ ਆਪ ਨੂੰ ਨਿਮਰ ਕਰੇ?ਕੀ ਇਹ ਸਿਰਫ ਕਾਨੇ ਵਾਂਗ ਸਿਰ ਝੁਕਾਉਣ ਲਈਅਤੇ ਤੱਪੜ ਅਤੇ ਸੁਆਹ ਵਿੱਚ ਲੇਟਣ ਲਈ ਹੈ?ਕੀ ਇਸ ਨੂੰ ਤੁਸੀਂ ਵਰਤ ਕਹਿੰਦੇ ਹੋ,ਇੱਕ ਦਿਨ ਯਾਹਵੇਹ ਨੂੰ ਪ੍ਰਵਾਨ ਹੈ?6“ਕੀ ਇਹ ਉਹ ਵਰਤ ਨਹੀਂ ਹੈ ਜੋ ਮੈਂ ਚੁਣਿਆ ਹੈ:ਬੇਇਨਸਾਫ਼ੀ ਦੀਆਂ ਜੰਜ਼ੀਰਾਂ ਨੂੰ ਖੋਲ੍ਹੋਅਤੇ ਜੂਲੇ ਦੀਆਂ ਰੱਸੀਆਂ ਨੂੰ ਖੋਲ੍ਹਣਾ,ਬੰਧਨਾਂ ਨੂੰ ਅਜ਼ਾਦ ਕਰਨ ਲਈਅਤੇ ਹਰੇਕ ਜੂਲੇ ਨੂੰ ਤੋੜਨ ਲਈ?7ਕੀ ਇਹ ਨਹੀਂ ਕਿ ਤੁਸੀਂ ਭੁੱਖਿਆ ਨੂੰ ਆਪਣਾ ਭੋਜਨ ਵੰਡ ਦਿਓਅਤੇ ਗਰੀਬ ਭਟਕਣ ਵਾਲਿਆਂ ਨੂੰ ਆਸਰਾ ਦਿਓ,ਜਦੋਂ ਤੁਸੀਂ ਕਿਸੇ ਨੂੰ ਨੰਗਾ ਵੇਖੋ, ਉਸ ਨੂੰ ਕੱਜੋ,ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?8ਤਦ ਤੇਰਾ ਚਾਨਣ ਸਵੇਰ ਵਾਂਗ ਚਮਕੇਗਾ,ਅਤੇ ਤੇਰੀ ਤੰਦਰੁਸਤੀ ਜਲਦੀ ਹੀ ਪ੍ਰਗਟ ਹੋਵੇਗੀ।ਤਦ ਤੁਹਾਡੀ ਧਾਰਮਿਕਤਾ ਤੁਹਾਡੇ ਅੱਗੇ ਚੱਲੇਗੀ,ਅਤੇ ਯਾਹਵੇਹ ਦੀ ਮਹਿਮਾ ਤੁਹਾਡੇ ਪਿੱਛੇ ਪਹਿਰੇਦਾਰ ਹੋਵੇਗੀ।9ਜਦ ਤੂੰ ਪੁਕਾਰੇਗਾ ਤਦ ਯਾਹਵੇਹ ਉੱਤਰ ਦੇਵੇਗਾ;ਤੂੰ ਮਦਦ ਲਈ ਪੁਕਾਰੇਗਾ, ਅਤੇ ਉਹ ਆਖੇਗਾ: ਮੈਂ ਇੱਥੇ ਹਾਂ।“ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾਅਤੇ ਦੁਰਬਚਨ ਬੋਲਣਾ ਦੂਰ ਕਰੇ,10ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇ,ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ,ਅਤੇ ਤੇਰਾ ਘੁੱਪ ਹਨ੍ਹੇਰਾ ਦੁਪਹਿਰ ਵਾਂਗੂੰ ਹੋਵੇਗਾ।11ਯਾਹਵੇਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ;ਉਹ ਤੁਹਾਡੀਆਂ ਲੋੜਾਂ ਨੂੰ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਪੂਰੀਆਂ ਕਰੇਗਾਅਤੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ।ਤੁਸੀਂ ਸਿੰਜੇ ਹੋਏ ਬਾਗ਼ ਵਰਗੇ ਹੋਵੋਂਗੇ,ਉਸ ਝਰਨੇ ਵਾਂਗ ਜਿਹ ਦਾ ਪਾਣੀ ਕਦੇ ਮੁੱਕਦਾ ਨਹੀਂ।12ਤੁਹਾਡੇ ਲੋਕ ਪੁਰਾਣੇ ਖੰਡਰਾਂ ਨੂੰ ਦੁਬਾਰਾ ਬਣਾਉਣਗੇਅਤੇ ਪੁਰਾਣੀਆਂ ਨੀਂਹਾਂ ਨੂੰ ਉੱਚਾ ਚੁੱਕਣਗੇ।ਤੁਹਾਨੂੰ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਨ ਵਾਲਾ,ਘਰਾਂ ਦੇ ਨਾਲ ਗਲੀਆਂ ਨੂੰ ਬਹਾਲ ਕਰਨ ਵਾਲਾ ਕਿਹਾ ਜਾਵੇਗਾ।13“ਜੇ ਤੁਸੀਂ ਆਪਣੇ ਪੈਰਾਂ ਨੂੰ ਸਬਤ ਦੇ ਦਿਨ ਨੂੰ ਤੋੜਨ,ਅਤੇ ਕੰਮ ਕਰਨ ਤੋਂ ਰੋਕਦੇ ਹੋ।ਜੇ ਤੁਸੀਂ ਸਬਤ ਦੇ ਦਿਨ ਨੂੰ ਅਨੰਦਮਈ ਆਖਦੇ ਹੋ,ਅਤੇ ਯਾਹਵੇਹ ਦੇ ਪਵਿੱਤਰ ਦਿਨ ਨੂੰ ਆਦਰਯੋਗ ਆਖ ਕੇ,ਅਤੇ ਇਸ ਦਾ ਆਦਰ ਕਰੇ ਹੋ ਤਾਂ ਤੂੰ ਆਪਣੇ ਤਰੀਕੇ ਨਾਲ ਨਾ ਚੱਲੇਅਤੇ ਆਪਣੀ ਮਰਜ਼ੀ ਅਨੁਸਾਰ ਨਾ ਕਰੇ ਜਾਂ ਵਿਅਰਥ ਸ਼ਬਦ ਨਾ ਬੋਲੇ,14ਤਦ ਤੂੰ ਯਾਹਵੇਹ ਵਿੱਚ ਆਪਣੀ ਖੁਸ਼ੀ ਪਾਏਗਾ,ਅਤੇ ਮੈਂ ਤੁਹਾਨੂੰ ਧਰਤੀ ਦੀਆਂ ਉੱਚਾਈਆਂਉੱਤੇ ਜਿੱਤ ਦੀ ਸਵਾਰੀ ਕਰਾਂਗਾ ਅਤੇ ਤੁਹਾਡੇ ਪਿਤਾ ਯਾਕੋਬ ਦੀ ਵਿਰਾਸਤ ਵਿੱਚ ਦਾਵਤ ਕਰਾਂਗਾ।”ਕਿਉਂ ਜੋ ਇਹ ਯਾਹਵੇਹ ਦੇ ਮੂੰਹ ਦਾ ਵਾਕ ਹੈ।Biblica, Inc.