ਯਸ਼ਾਯਾਹ60

ਸੀਯੋਨ ਦੀ ਮਹਿਮਾ

1“ਉੱਠ, ਚਮਕ, ਕਿਉਂਕਿ ਤੇਰਾ ਚਾਨਣ ਆ ਗਿਆ ਹੈ,ਅਤੇ ਯਾਹਵੇਹ ਦਾ ਪਰਤਾਪ ਤੇਰੇ ਉੱਤੇ ਚਮਕਿਆ।2ਵੇਖੋ, ਹਨੇਰਾ ਧਰਤੀ ਨੂੰ ਢੱਕਦਾ ਹੈਅਤੇ ਸੰਘਣਾ ਹਨੇਰਾ ਲੋਕਾਂ ਉੱਤੇ ਹੈ,ਪਰ ਯਾਹਵੇਹ ਤੇਰੇ ਉੱਤੇ ਚਮਕਿਆ ਹੈਅਤੇ ਉਸ ਦੀ ਮਹਿਮਾ ਤੁਹਾਡੇ ਉੱਤੇ ਪ੍ਰਗਟ ਹੁੰਦੀ ਹੈ।3ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ,ਅਤੇ ਰਾਜੇ ਤੇਰੀ ਸਵੇਰ ਦੀ ਚਮਕ ਵੱਲ ਆਉਣਗੇ।
4“ਆਪਣੀਆਂ ਅੱਖਾਂ ਚੁੱਕੋ ਅਤੇ ਆਪਣੇ ਆਲੇ-ਦੁਆਲੇ ਵੇਖੋ:ਸਾਰੇ ਇਕੱਠੇ ਹੋ ਕੇ ਤੁਹਾਡੇ ਕੋਲ ਆਉਣ;ਤੁਹਾਡੇ ਪੁੱਤਰ ਦੂਰੋਂ ਆਉਂਦੇ ਹਨ,ਅਤੇ ਤੁਹਾਡੀਆਂ ਧੀਆਂ ਕੁੱਛੜ ਚੁੱਕੀਆਂ ਜਾਂਦੀਆਂ ਹਨ।5ਤਦ ਤੁਸੀਂ ਵੇਖੋਂਗੇ ਅਤੇ ਚਮਕਦਾਰ ਹੋਵੋਗੇ,ਤੁਹਾਡਾ ਦਿਲ ਖੁਸ਼ੀ ਨਾਲ ਧੜਕੇਗਾ ਅਤੇ ਫੁੱਲ ਜਾਵੇਗਾ।ਸਮੁੰਦਰਾਂ ਦਾ ਧਨ ਤੁਹਾਡੇ ਕੋਲ ਲਿਆਇਆ ਜਾਵੇਗਾ,ਕੌਮਾਂ ਦਾ ਧਨ ਤੁਹਾਡੇ ਕੋਲ ਆਵੇਗਾ।6ਊਠਾਂ ਦੇ ਝੁੰਡ ਤੇਰੀ ਧਰਤੀ ਨੂੰ ਢੱਕ ਲੈਣਗੇ,ਮਿਦਯਾਨ ਅਤੇ ਏਫਾਹ ਦੇ ਜਵਾਨ ਊਠ ਨਾਲੇਸਾਰੇ ਸ਼ਬਾ ਦੇਸ ਤੋਂ ਆਉਣਗੇ,ਸੋਨਾ ਅਤੇ ਧੂਪ ਲੈ ਕੇਅਤੇ ਯਾਹਵੇਹ ਦੀ ਉਸਤਤ ਦਾ ਪ੍ਰਚਾਰ ਕਰਨਗੇ।7ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ,ਨਬਾਯੋਥ ਦੇ ਭੇਡੂ ਤੇਰੀ ਸੇਵਾ ਕਰਨਗੇ।ਉਹ ਮੇਰੀ ਜਗਵੇਦੀ ਉੱਤੇ ਚੜ੍ਹਾਵੇ ਵਜੋਂ ਸਵੀਕਾਰ ਕੀਤੇ ਜਾਣਗੇ,ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ।
8“ਇਹ ਕੌਣ ਹਨ ਜਿਹੜੇ ਬੱਦਲਾਂ ਵਾਂਗੂੰ,ਕਬੂਤਰਾਂ ਵਾਂਗੂੰ ਆਪਣੇ ਆਲ੍ਹਣਿਆਂ ਵਿੱਚ ਉੱਡਦੇ ਹਨ?9ਸੱਚ-ਮੁੱਚ ਟਾਪੂ ਮੇਰੀ ਉਡੀਕ ਕਰਨਗੇ,ਸਭ ਤੋਂ ਅੱਗੇ ਤਰਸ਼ੀਸ਼ ਦੇ ਜਹਾਜ਼ ਹੋਣਗੇ,ਜੋ ਤੁਹਾਡੇ ਬੱਚਿਆਂ ਨੂੰ ਦੂਰੋਂ ਲੈ ਕੇ ਆਉਂਦੇ ਹਨ,ਉਹਨਾਂ ਦੇ ਚਾਂਦੀ ਅਤੇ ਸੋਨੇ ਨਾਲ,ਯਾਹਵੇਹ ਤੇਰੇ ਪਰਮੇਸ਼ਵਰਅਰਥਾਤ ਇਸਰਾਏਲ ਦੇ ਪਵਿੱਤਰ ਪੁਰਖ ਲਈ ਤੇਰੇ ਕੋਲ ਦੂਰੋਂ ਲਿਆਉਣ,ਕਿਉਂ ਜੋ ਉਸ ਨੇ ਤੈਨੂੰ ਆਪਣੀ ਸ਼ਾਨ ਨਾਲ ਭਰਿਆ ਹੈ।
10“ਪਰਦੇਸੀ ਤੁਹਾਡੀਆਂ ਕੰਧਾਂ ਨੂੰ ਦੁਬਾਰਾ ਬਣਾਉਣਗੇ,ਅਤੇ ਉਨ੍ਹਾਂ ਦੇ ਰਾਜੇ ਤੇਰੀ ਸੇਵਾ ਕਰਨਗੇ।ਭਾਵੇਂ ਮੈਂ ਤੈਨੂੰ ਕ੍ਰੋਧ ਵਿੱਚ ਮਾਰਿਆ,ਪਰ ਮੈਂ ਆਪਣੀ ਪ੍ਰਸੰਨਤਾ ਵਿੱਚ ਤੇਰੇ ਉੱਤੇ ਰਹਮ ਕਰਾਂਗਾ।11ਤੁਹਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ,ਉਹ ਦਿਨ ਜਾਂ ਰਾਤ ਕਦੇ ਬੰਦ ਨਹੀਂ ਹੋਣਗੇ,ਤਾਂ ਜੋ ਲੋਕ ਤੁਹਾਡੇ ਲਈ ਕੌਮਾਂ ਦੀ ਦੌਲਤ ਲਿਆ ਸਕਣਅਤੇ ਉਹਨਾਂ ਦੇ ਰਾਜਿਆਂ ਨੂੰ ਬੰਦੀ ਬਣਾ ਕੇ ਜਿੱਤ ਦੇ ਜਲੂਸ ਵਿੱਚ ਤੇਰੇ ਕੋਲ ਲਿਆਉਣ।12ਕਿਉਂਕਿ ਜਿਹੜੀ ਕੌਮ ਜਾਂ ਰਾਜ ਤੁਹਾਡੀ ਸੇਵਾ ਨਹੀਂ ਕਰੇਗਾ ਉਹ ਨਾਸ ਹੋ ਜਾਵੇਗਾ।ਇਹ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।
13“ਲਬਾਨੋਨ ਦੀ ਮਹਿਮਾ ਤੁਹਾਡੇ ਕੋਲ ਆਵੇਗੀ,ਅਰਥਾਤ ਸਰੂ, ਚੀਲ ਅਤੇ ਚਨਾਰ ਤੇਰੇ ਕੋਲ ਇਕੱਠੇ ਕੀਤੇ ਜਾਣਗੇ,ਤਾਂ ਜੋ ਉਹ ਮੇਰੇ ਪਵਿੱਤਰ ਸਥਾਨ ਨੂੰ ਸਜਾਉਣ;ਇਸ ਤਰ੍ਹਾਂ ਮੈਂ ਆਪਣੇ ਪੈਰਾਂ ਦੇ ਸਥਾਨ ਨੂੰ ਸ਼ਾਨਦਾਰ ਬਣਾਵਾਂਗਾ।14ਤੈਨੂੰ ਦੁੱਖ ਦੇਣ ਵਾਲਿਆ ਦੇ ਬੱਚੇ ਤੇਰੇ ਅੱਗੇ ਮੱਥਾ ਟੇਕਣਗੇ।ਤੈਨੂੰ ਤੁੱਛ ਜਾਣਨ ਵਾਲੇ ਸਾਰੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇਉਹ ਤੈਨੂੰ ਯਾਹਵੇਹ ਦਾ ਸ਼ਹਿਰ,ਇਸਰਾਏਲ ਦੇ ਪਵਿੱਤਰ ਪਰਮੇਸ਼ਵਰ ਦਾ ਸੀਯੋਨ ਆਖਣਗੇ।
15“ਭਾਵੇਂ ਤੂੰ ਤਿਆਗੀ ਹੋਈ ਅਤੇ ਘਿਣਾਉਣੀ ਸੀ,ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ,ਪਰ ਮੈਂ ਤੈਨੂੰ ਸਦਾ ਲਈ ਮਾਣਅਤੇ ਪੀੜ੍ਹੀਓ ਪੀੜ੍ਹੀ ਤੱਕ ਖੁਸ਼ੀ ਦਾ ਕਾਰਨ ਬਣਾਵਾਂਗਾ।16ਤੂੰ ਕੌਮਾਂ ਦਾ ਦੁੱਧ ਚੁੰਘੇਗੀ,ਅਤੇ ਰਾਜਿਆਂ ਦੀ ਛਾਤੀ ਚੁੰਘੇਗੀ,ਤੂੰ ਜਾਣ ਲਵੇਂਗੀ ਕਿ ਮੈਂ ਯਾਹਵੇਹ ਤੇਰਾ ਬਚਾਉਣ ਵਾਲਾ ਹਾਂ,ਤੇਰਾ ਛੁਡਾਉਣ ਵਾਲਾ, ਯਾਕੋਬ ਦਾ ਸਰਵਸ਼ਕਤੀਮਾਨ ਹਾਂ।17ਪਿੱਤਲ ਦੀ ਥਾਂ ਮੈਂ ਸੋਨਾਅਤੇ ਲੋਹੇ ਦੀ ਥਾਂ ਮੈਂ ਚਾਂਦੀ ਲਿਆਵਾਂਗਾ,ਲੱਕੜੀ ਦੇ ਥਾਂ ਪਿੱਤਲਅਤੇ ਪੱਥਰਾਂ ਦੇ ਥਾਂ ਲੋਹਾ ਲਿਆਵਾਂਗਾ,ਮੈਂ ਸ਼ਾਂਤੀ ਨੂੰ ਤੇਰਾ ਹਾਕਮਅਤੇ ਸੁੱਖ ਨੂੰ ਤੇਰਾ ਧਰਮ ਬਣਾਵਾਂਗਾ।18ਹੁਣ ਤੁਹਾਡੇ ਦੇਸ਼ ਵਿੱਚ ਹਿੰਸਾ ਸੁਣਾਈ ਨਹੀਂ ਦੇਵੇਗੀ,ਨਾ ਤੁਹਾਡੀਆਂ ਹੱਦਾਂ ਵਿੱਚ ਬਰਬਾਦੀ ਜਾਂ ਤਬਾਹੀ,ਪਰ ਤੁਸੀਂ ਆਪਣੀਆਂ ਕੰਧਾਂ ਨੂੰ ਮੁਕਤੀਅਤੇ ਤੁਹਾਡੇ ਦਰਵਾਜ਼ਿਆਂ ਨੂੰ ਉਸਤਤ ਕਹੋਗੇ।19ਫੇਰ ਦਿਨ ਨੂੰ ਸੂਰਜ ਤੇਰਾ ਚਾਨਣ ਨਾ ਹੋਵੇਗਾ,ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ,ਪਰ ਯਾਹਵੇਹ ਤੇਰਾ ਸਦੀਪਕ ਚਾਨਣ ਹੋਵੇਗਾ,ਅਤੇ ਤੇਰਾ ਪਰਮੇਸ਼ਵਰ ਤੇਰੀ ਸ਼ੋਭਾ ਠਹਿਰੇਗਾ।20ਤੇਰਾ ਸੂਰਜ ਫੇਰ ਨਹੀਂ ਲੱਥੇਗਾ,ਨਾ ਤੇਰੇ ਲਈ ਚੰਦ ਦੀ ਰੋਸ਼ਨੀ ਘੱਟ ਹੋਵੇਗੀ,ਕਿਉਂ ਜੋ ਯਾਹਵੇਹ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ,ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।21ਤੇਰੇ ਸਾਰੇ ਲੋਕ ਧਰਮੀ ਹੋਣਗੇ,ਉਹ ਧਰਤੀ ਨੂੰ ਸਦਾ ਲਈ ਵੱਸ ਵਿੱਚ ਰੱਖਣਗੇ,ਉਹ ਮੇਰੇ ਲਾਏ ਹੋਏ ਬੂਟੇਅਤੇ ਮੇਰੇ ਹੱਥਾਂ ਦਾ ਕੰਮ ਠਹਿਰਣਗੇ ਤਾਂ ਜੋ ਮੇਰੀ ਸ਼ੋਭਾ ਪਰਗਟ ਹੋਵੇ।22ਤੁਹਾਡੇ ਵਿੱਚੋਂ ਸਭ ਤੋਂ ਛੋਟਾ ਇੱਕ ਹਜ਼ਾਰ ਵਰਗਾ ਹੋਵੇਗਾ,ਸਭ ਤੋਂ ਕਮਜ਼ੋਰ ਇੱਕ ਸ਼ਕਤੀਸ਼ਾਲੀ ਕੌਮ ਹੋਵੇਗਾ।ਮੈਂ ਯਾਹਵੇਹ ਹਾਂ;ਸਮੇਂ ਸਿਰ ਇਸ ਨੂੰ ਛੇਤੀ ਪੂਰਾ ਕਰਾਂਗਾ।”

Biblica, Inc.

https://app.library.bible/content/38de522697cd8943