ਯਸ਼ਾਯਾਹ57
1ਧਰਮੀ ਨਾਸ ਹੋ ਜਾਂਦੇ ਹਨ,ਅਤੇ ਕੋਈ ਇਸ ਦੀ ਚਿੰਤਾ ਨਹੀਂ ਕਰਦਾ।ਸ਼ਰਧਾਲੂ ਖੋਹ ਲਏ ਜਾਂਦੇ ਹਨ,ਅਤੇ ਕੋਈ ਨਹੀਂ ਸਮਝਦਾਕਿ ਧਰਮੀ ਨੂੰ ਬਦੀ ਤੋਂ ਬਚਾਇਆ ਜਾਂਦਾ ਹੈ।2ਜਿਹੜੇ ਸਿੱਧੇ ਚੱਲਦੇ ਹਨਸ਼ਾਂਤੀ ਵਿੱਚ ਪ੍ਰਵੇਸ਼ ਕਰਦੇ ਹਨ।ਉਹ ਅਰਾਮ ਪਾਉਂਦੇ ਹਨ ਜਿਵੇਂ ਉਹ ਮੌਤ ਵਿੱਚ ਪਏ ਰਹਿੰਦੇ ਹਨ।3“ਪਰ ਤੁਸੀਂ ਜਾਦੂਗਰਨੀ ਦੇ ਬੱਚਿਓ,ਹੇ ਵਿਭਚਾਰੀਆਂ ਅਤੇ ਵੇਸਵਾਵਾਂ ਦੀ ਸੰਤਾਨ, ਇੱਥੇ ਆਓ!4ਤੁਸੀਂ ਕਿਸ ਦਾ ਮਜ਼ਾਕ ਉਡਾ ਰਹੇ ਹੋ?ਤੁਸੀਂ ਕਿਸ ਦਾ ਮਜ਼ਾਕ ਉਡਾਉਂਦੇ ਹੋ ਅਤੇ ਆਪਣੀ ਜੀਭ ਕੱਢਦੇ ਹੋ?ਕੀ ਤੁਸੀਂ ਬਾਗੀਆਂ ਦੀ ਸੰਤਾਨ ਨਹੀਂ,ਝੂਠਿਆਂ ਦੀ ਅੰਸ ਨਹੀਂ ਹੋ?5ਤੁਸੀਂ ਬਲੂਤ ਦੇ ਬੂਟਿਆਂ ਵਿੱਚਅਤੇ ਹਰ ਫੈਲਣ ਵਾਲੇ ਰੁੱਖ ਦੇ ਹੇਠਾਂ ਕਾਮ-ਵਾਸਨਾ ਨਾਲ ਸੜਦੇ ਹੋ।ਤੁਸੀਂ ਆਪਣੇ ਬੱਚਿਆਂ ਨੂੰ ਦਰਿਆਵਾਂ ਵਿੱਚਅਤੇ ਉੱਚੀਆਂ ਚਟਾਨਾਂ ਹੇਠ ਕੁਰਬਾਨ ਕਰ ਦਿੰਦੇ ਹੋ।6ਦਰਿਆਵਾਂ ਦੇ ਮੁਲਾਇਮ ਪੱਥਰਾਂ ਵਿੱਚੋਂ ਮੂਰਤੀਆਂ ਤੇਰਾ ਹਿੱਸਾ ਹਨ,ਸੱਚਮੁੱਚ, ਉਹ ਤੁਹਾਡਾ ਹੀ ਭਾਗ ਹਨ।ਹਾਂ, ਤੁਸੀਂ ਉਨ੍ਹਾਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਹਨਅਤੇ ਅਨਾਜ ਦੀਆਂ ਭੇਟਾਂ ਚੜ੍ਹਾਈਆਂ ਹਨ।ਇਸ ਸਭ ਦੇ ਮੱਦੇਨਜ਼ਰ, ਕੀ ਮੈਨੂੰ ਹੌਂਸਲਾ ਰੱਖਣਾ ਚਾਹੀਦਾ ਹੈ?7ਤੂੰ ਇੱਕ ਉੱਚੀ ਅਤੇ ਉੱਚੀ ਪਹਾੜੀ ਉੱਤੇ ਆਪਣਾ ਬਿਸਤਰਾ ਬਣਾਇਆ ਹੈ;ਉੱਥੇ ਤੁਸੀਂ ਆਪਣੀਆਂ ਬਲੀਆਂ ਚੜ੍ਹਾਉਣ ਲਈ ਗਏ ਸੀ।8ਆਪਣੇ ਦਰਵਾਜ਼ਿਆਂ ਅਤੇ ਆਪਣੀਆਂ ਚੌਂਕਾਂ ਦੇ ਪਿੱਛੇਤੁਸੀਂ ਆਪਣੇ ਮੂਰਤੀ ਪੂਜਾ ਦੇ ਚਿੰਨ੍ਹ ਲਗਾਏ ਹਨ।ਮੈਨੂੰ ਤਿਆਗ ਕੇ, ਤੂੰ ਆਪਣਾ ਬਿਸਤਰਾ ਖੋਲ੍ਹਿਆ,ਤੁਸੀਂ ਇਸ ਵਿੱਚ ਚੜ੍ਹੇ ਅਤੇ ਇਸ ਨੂੰ ਚੌੜਾ ਕੀਤਾ;ਤੁਸੀਂ ਉਨ੍ਹਾਂ ਨਾਲ ਸਮਝੌਤਾ ਕੀਤਾ ਜਿਨ੍ਹਾਂ ਦੇ ਬਿਸਤਰੇ ਤੁਹਾਨੂੰ ਪਿਆਰੇ ਹਨ,ਅਤੇ ਤੁਸੀਂ ਉਨ੍ਹਾਂ ਦੇ ਨੰਗੇ ਸਰੀਰਾਂ ਨੂੰ ਕਾਮਨਾ ਨਾਲ ਵੇਖਿਆ।9ਤੁਸੀਂ ਜ਼ੈਤੂਨ ਦੇ ਤੇਲ ਨਾਲ ਮੋਲੇਕ ਦੇਵਤੇ ਕੋਲ ਗਏਅਤੇ ਆਪਣੇ ਅਤਰ ਵਿੱਚ ਵਾਧਾ ਕੀਤਾ।ਤੁਸੀਂ ਆਪਣੇ ਰਾਜਦੂਤਾਂ ਨੂੰ ਬਹੁਤ ਦੂਰ ਭੇਜਿਆ ਹੈ;ਤੁਸੀਂ ਮੁਰਦਿਆਂ ਦੇ ਖੇਤਰ ਵਿੱਚ ਉਤਰੇ ਹੋ!10ਤੁਸੀਂ ਇਸ ਤਰ੍ਹਾਂ ਘੁੰਮ ਕੇ ਥੱਕ ਗਏ ਹੋ,ਪਰ ਤੁਸੀਂ ਇਹ ਨਹੀਂ ਕਹੋਗੇ, ‘ਇਹ ਨਿਰਾਸ਼ਾਜਨਕ ਹੈ।’ਤੁਹਾਨੂੰ ਆਪਣੀ ਤਾਕਤ ਵਿੱਚ ਨਵੀਨੀਕਰਨ ਮਿਲਿਆ,ਇਸ ਲਈ ਤੁਸੀਂ ਨਾ ਥੱਕੇ।11“ਤੂੰ ਕਿਸ ਤੋਂ ਇੰਨਾ ਘਬਰਾਇਆ ਅਤੇ ਡਰਿਆ ਹੈ ਕਿ ਤੁਸੀਂ ਮੇਰੇ ਨਾਲ ਸੱਚੇ ਨਹੀਂ ਰਹੇ,ਅਤੇ ਨਾ ਮੈਨੂੰ ਯਾਦ ਕੀਤਾਅਤੇ ਨਾ ਇਸ ਗੱਲ ਨੂੰ ਦਿਲ ਵਿੱਚ ਲਿਆ?ਕੀ ਇਹ ਇਸ ਲਈ ਨਹੀਂ ਕਿ ਮੈਂ ਲੰਬੇ ਸਮੇਂ ਤੋਂ ਚੁੱਪ ਹਾਂਕਿ ਤੁਸੀਂ ਮੇਰੇ ਤੋਂ ਨਹੀਂ ਡਰਦੇ?12ਮੈਂ ਤੇਰੀ ਧਾਰਮਿਕਤਾ ਅਤੇ ਤੇਰੇ ਕੰਮਾਂ ਨੂੰ ਪਰਗਟ ਕਰ ਦਿਆਂਗਾ,ਅਤੇ ਉਨ੍ਹਾਂ ਦਾ ਤੈਨੂੰ ਕੋਈ ਲਾਭ ਨਹੀਂ ਹੋਵੇਗਾ।13ਜਦੋਂ ਤੁਸੀਂ ਮਦਦ ਲਈ ਪੁਕਾਰਦੇ ਹੋ,ਤੁਹਾਡੀਆਂ ਮੂਰਤੀਆਂ ਦਾ ਭੰਡਾਰ ਤੁਹਾਨੂੰ ਬਚਾ ਲਵੇ!ਹਵਾ ਉਨ੍ਹਾਂ ਸਾਰਿਆਂ ਨੂੰ ਉਡਾ ਦੇਵੇਗੀ,ਇੱਕ ਸਾਹ ਹੀ ਉਨ੍ਹਾਂ ਨੂੰ ਉਡਾ ਦੇਵੇਗਾ,ਪਰ ਜੋ ਕੋਈ ਮੇਰੇ ਵਿੱਚ ਪਨਾਹ ਲੈਂਦਾ ਹੈ।ਉਹ ਦਾ ਵਾਰਸ ਹੋਵੇਗਾ,ਅਤੇ ਮੇਰੇ ਪਵਿੱਤਰ ਪਰਬਤ ਦਾ ਮਾਲਕ ਬਣੋ।”
ਪਛਤਾਵੇ ਲਈ ਦਿਲਾਸਾ
14ਅਤੇ ਇਹ ਕਿਹਾ ਜਾਵੇਗਾ:“ਭਰਤੀ ਪਾਓ, ਭਰਤੀ, ਸੜਕ ਤਿਆਰ ਕਰੋ!ਰਸਤੇ ਵਿੱਚੋਂ ਰੁਕਾਵਟਾਂ ਨੂੰ ਦੂਰ ਕਰੋ।”15ਕਿਉਂ ਜੋ ਉੱਚਾ ਅਤੇ ਉੱਚਾ ਪੁਰਖ ਇਹ ਆਖਦਾ ਹੈ,ਉਹ ਜਿਹੜਾ ਸਦਾ ਲਈ ਜੀਉਂਦਾ ਹੈ, ਜਿਸ ਦਾ ਨਾਮ ਪਵਿੱਤਰ ਹੈ:“ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਰਹਿੰਦਾ ਹਾਂ,ਪਰ ਪਛਤਾਉਣ ਵਾਲੇ ਦੇ ਨਾਲ ਵੀ ਅਤੇ ਨੀਚ ਆਤਮਾ ਵਿੱਚ,ਦੀਨਾਂ ਦੀ ਆਤਮਾ ਨੂੰ ਸੁਰਜੀਤ ਕਰਨ ਲਈ,16ਮੈਂ ਸਦਾ ਲਈ ਉਨ੍ਹਾਂ ਉੱਤੇ ਦੋਸ਼ ਨਹੀਂ ਲਵਾਂਗਾ,ਨਾ ਮੈਂ ਸਦਾ ਗੁੱਸੇ ਰਹਾਂਗਾ,ਕਿਉਂਕਿ ਤਦ ਉਹ ਮੇਰੇ ਕਾਰਨ ਬੇਹੋਸ਼ ਹੋ ਜਾਣਗੇ,ਉਹ ਲੋਕ ਜਿਨ੍ਹਾਂ ਨੂੰ ਮੈਂ ਬਣਾਇਆ ਹੈ।17ਮੈਂ ਉਨ੍ਹਾਂ ਦੇ ਪਾਪੀ ਲਾਲਚ ਤੋਂ ਗੁੱਸੇ ਸੀ;ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ, ਅਤੇ ਕ੍ਰੋਧ ਵਿੱਚ ਆਪਣਾ ਮੂੰਹ ਲੁਕਾਇਆ,ਤਾਂ ਵੀ ਉਹ ਆਪਣੀ ਮਰਜ਼ੀ ਨਾਲ ਚੱਲਦੇ ਰਹੇ।18ਮੈਂ ਉਨ੍ਹਾਂ ਦੇ ਰਾਹ ਵੇਖੇ ਹਨ, ਪਰ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ ਅਤੇ ਇਸਰਾਏਲ ਦੇ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇਵਾਂਗਾ,19ਆਪਣੇ ਬੁੱਲ੍ਹਾਂ ਉੱਤੇ ਉਸਤਤ ਪੈਦਾ ਕਰਦੇ ਹਨ।ਸ਼ਾਂਤੀ, ਸ਼ਾਂਤੀ, ਦੂਰ ਅਤੇ ਨੇੜੇ ਦੇ ਲੋਕਾਂ ਨੂੰ,ਯਾਹਵੇਹ ਆਖਦਾ ਹੈ,ਅਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।”20ਪਰ ਦੁਸ਼ਟ ਉਛਾਲਦੇ ਸਮੁੰਦਰ ਵਰਗੇ ਹਨ,ਜਿਹੜਾ ਅਰਾਮ ਨਹੀਂ ਕਰ ਸਕਦਾ,ਜਿਸ ਦੀਆਂ ਲਹਿਰਾਂ ਚਿੱਕੜ ਅਤੇ ਚਿੱਕੜ ਸੁੱਟਦੀਆਂ ਹਨ।21ਮੇਰਾ ਪਰਮੇਸ਼ਵਰ ਆਖਦਾ ਹੈ, “ਦੁਸ਼ਟਾਂ ਲਈ ਸ਼ਾਂਤੀ ਨਹੀਂ ਹੈ।”Biblica, Inc.