ਯਸ਼ਾਯਾਹ56

ਦੂਸਰਿਆਂ ਲਈ ਮੁਕਤੀ

1ਯਾਹਵੇਹ ਆਖਦਾ ਹੈ:“ਇਨਸਾਫ਼ ਨੂੰ ਕਾਇਮ ਰੱਖੋਅਤੇ ਜੋ ਸਹੀ ਹੈ ਉਹ ਕਰੋ,ਕਿਉਂਕਿ ਮੇਰੀ ਮੁਕਤੀ ਨੇੜੇ ਹੈਅਤੇ ਮੇਰੀ ਧਾਰਮਿਕਤਾ ਛੇਤੀ ਹੀ ਪ੍ਰਗਟ ਹੋਵੇਗੀ।2ਮੁਬਾਰਕ ਹੈ ਉਹ ਮਨੁੱਖ ਜਿਹੜਾ ਅਜਿਹਾ ਕਰਦਾ ਹੈ,ਉਹ ਜਿਹੜਾ ਇਸ ਨੂੰ ਫੜੀ ਰੱਖਦਾ ਹੈ, ਜਿਹੜਾ ਇਸ ਨੂੰ ਸੰਭਾਲਦਾ ਹੈ।ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦਾ ਹੈ,ਅਤੇ ਆਪਣੇ ਹੱਥਾਂ ਨੂੰ ਕਿਸੇ ਵੀ ਬੁਰਾਈ ਤੋਂ ਰੋਕਦਾ ਹੈ।”
3ਕੋਈ ਵੀ ਪਰਦੇਸੀ ਜਿਹੜਾ ਯਾਹਵੇਹ ਨਾਲ ਬੰਨ੍ਹਿਆ ਹੋਇਆ ਹੈ ਇਹ ਨਾ ਆਖੇ,“ਯਾਹਵੇਹ ਜ਼ਰੂਰ ਮੈਨੂੰ ਆਪਣੇ ਲੋਕਾਂ ਵਿੱਚੋਂ ਕੱਢ ਦੇਵੇਗਾ।”ਅਤੇ ਕੋਈ ਖੁਸਰਾ ਸ਼ਿਕਾਇਤ ਨਾ ਕਰੇ,“ਮੈਂ ਸਿਰਫ ਇੱਕ ਸੁੱਕਾ ਰੁੱਖ ਹਾਂ।”
4ਕਿਉਂਕਿ ਯਾਹਵੇਹ ਇਹ ਆਖਦਾ ਹੈ:“ਉਨ੍ਹਾਂ ਖੁਸਰਿਆਂ ਨੂੰ ਜਿਹੜੇ ਮੇਰੇ ਸਬਤਾਂ ਦੀ ਪਾਲਨਾ ਕਰਦੇ ਹਨ,ਜੋ ਮੈਨੂੰ ਚੰਗਾ ਲੱਗਦਾ ਹੈ,ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ,5ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ ਕੰਧਾਂ ਦੇ ਅੰਦਰ, ਇੱਕ ਯਾਦਗਾਰ ਅਤੇ ਇੱਕ ਨਾਮ ਦਿਆਂਗਾਜੋ ਪੁੱਤਰਾਂ ਅਤੇ ਧੀਆਂ ਨਾਲੋਂ ਵੀ ਉੱਤਮ ਹੈ।ਮੈਂ ਉਨ੍ਹਾਂ ਨੂੰ ਇੱਕ ਸਦੀਪਕ ਨਾਮ ਦਿਆਂਗਾਜੋ ਸਦਾ ਕਾਇਮ ਰਹੇਗਾ।6ਅਤੇ ਉਹ ਪਰਦੇਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਯਾਹਵੇਹ ਨਾਲ ਬੰਨਿਆ ਹੈ,ਕਿ ਉਹ ਉਸ ਦੀ ਸੇਵਾ ਕਰਨ,ਯਾਹਵੇਹ ਦੇ ਨਾਮ ਨੂੰ ਪਿਆਰ ਕਰਨ,ਅਤੇ ਉਸ ਦੇ ਸੇਵਕ ਹੋਣ,ਯਾਹਵੇਹ ਦੇ ਨਾਮ ਨੂੰ ਪਿਆਰ ਕਰਨਾ,ਅਤੇ ਉਸ ਦੇ ਸੇਵਕ ਬਣਨਾ,ਉਹ ਸਾਰੇ ਜੋ ਸਬਤ ਨੂੰ ਅਪਵਿੱਤਰ ਕੀਤੇ ਬਿਨਾਂ ਮੰਨਦੇ ਹਨਅਤੇ ਜੋ ਮੇਰੇ ਨੇਮ ਨੂੰ ਫੜੀ ਰੱਖਦੇ ਹਨ,7ਮੈਂ ਇਨ੍ਹਾਂ ਨੂੰ ਆਪਣੇ ਪਵਿੱਤਰ ਪਰਬਤ ਉੱਤੇ ਲਿਆਵਾਂਗਾਅਤੇ ਉਨ੍ਹਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦਿਆਂਗਾ।ਉਨ੍ਹਾਂ ਦੀਆਂ ਹੋਮ ਦੀਆਂ ਭੇਟਾਂ ਅਤੇ ਬਲੀਆਂਮੇਰੀ ਜਗਵੇਦੀ ਉੱਤੇ ਸਵੀਕਾਰ ਕੀਤੀਆਂ ਜਾਣਗੀਆਂ।ਅਤੇ ਮੇਰਾ ਘਰ ਸਾਰੀਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ।”8ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ,ਉਹ ਜਿਹੜਾ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰਦਾ ਹੈ:“ਮੈਂ ਹੋਰਨਾਂ ਨੂੰ ਉਹ ਦੇ ਕੋਲ ਉਨ੍ਹਾਂ ਇਕੱਠਿਆਂ ਹੋਇਆਂ ਦੇ ਨਾਲ ਇਕੱਠਾ ਕਰਾਂਗਾ।”9ਹੇ ਮੈਦਾਨ ਦੇ ਸਾਰੇ ਜੰਤੂਓ,ਹੇ ਜੰਗਲ ਦੇ ਸਾਰੇ ਜਾਨਵਰੋਂ! ਖਾਣ ਲਈ ਆ ਜਾਓ!10ਇਸਰਾਏਲ ਦੇ ਪਹਿਰੇਦਾਰ ਅੰਨ੍ਹੇ ਹਨ,ਉਨ੍ਹਾਂ ਸਾਰਿਆਂ ਵਿੱਚ ਗਿਆਨ ਦੀ ਕਮੀ ਹੈ।ਉਹ ਸਾਰੇ ਗੂੰਗੇ ਕੁੱਤੇ ਹਨ,ਉਹ ਭੌਂਕ ਨਹੀਂ ਸਕਦੇ।ਉਹ ਸੁਫ਼ਨੇ ਵੇਖਦੇ, ਲੰਮੇ ਪੈਂਦੇਅਤੇ ਨੀਂਦਰ ਦੇ ਪ੍ਰੇਮੀ ਹਨ।11ਇਹ ਕੁੱਤੇ ਬਹੁਤ ਭੁੱਖੇ ਹਨ,ਇਹ ਰੱਜਣਾ ਨਹੀਂ ਜਾਣਦੇ,ਅਤੇ ਇਹ ਅਯਾਲੀ ਸਮਝ ਨਹੀਂ ਰੱਖਦੇ,ਇਹਨਾਂ ਸਾਰਿਆਂ ਨੇ ਆਪਣੇ-ਆਪਣੇ ਲਾਭ ਲਈਆਪਣਾ-ਆਪਣਾ ਮਾਰਗ ਚੁਣ ਲਿਆ ਹੈ।12ਉਹ ਸਾਰੇ ਆਖਦੇ ਹਨ, “ਆਓ, ਅਸੀਂ ਦਾਖ਼ਰਸ ਲਿਆਈਏਅਤੇ ਰੱਜ ਕੇ ਪੀਵੀਏ,ਕੱਲ ਦਾ ਦਿਨ ਅੱਜ ਜਿਹਾ ਹੋਵੇਗਾਸਗੋਂ ਬਹੁਤ ਹੀ ਵੱਧ ਕੇ ਹੋਵੇਗਾ।”

Biblica, Inc.

https://app.library.bible/content/38de522697cd8943