ਯਸ਼ਾਯਾਹ55

ਪਿਆਸੇ ਨੂੰ ਸੱਦਾ

1“ਤੁਸੀਂ ਜਿਹੜੇ ਸਾਰੇ ਪਿਆਸੇ ਹੋ, ਆਓਪਾਣੀ ਵੱਲ ਆਓ;ਅਤੇ ਤੁਸੀਂ ਜਿਨ੍ਹਾਂ ਕੋਲ ਪੈਸੇ ਨਹੀਂ ਹਨ,ਆਓ, ਖਰੀਦੋ ਅਤੇ ਖਾਓ!ਆਓ, ਦਾਖ਼ਰਸ ਅਤੇ ਦੁੱਧ ਖਰੀਦੋਬਿਨਾਂ ਪੈਸੇ ਅਤੇ ਬਿਨਾਂ ਖਰਚੇ।2ਜਿਹੜੀ ਰੋਟੀ ਨਹੀਂ,ਉਹ ਦੇ ਲਈ ਤੁਸੀਂ ਆਪਣੀ ਚਾਂਦੀਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ?ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ,ਤੁਹਾਡਾ ਜੀ ਚਿਕਨਾਈ ਨਾਲ ਤ੍ਰਿਪਤ ਹੋ ਜਾਵੇ।3ਕੰਨ ਲਾਓ ਅਤੇ ਮੇਰੇ ਕੋਲ ਆਓ;ਸੁਣੋ ਤਾਂ ਜੋ ਤੁਸੀਂ ਜੀਉਂਦੇ ਰਹੋ।ਮੈਂ ਤੁਹਾਡੇ ਨਾਲ ਇੱਕ ਨੇਮ ਬੰਨ੍ਹਾਂਗਾ,ਮੇਰੇ ਵਫ਼ਾਦਾਰ ਪਿਆਰ ਨੇ ਦਾਵੀਦ ਨਾਲ ਵਾਅਦਾ ਕੀਤਾ ਸੀ।4ਵੇਖੋ, ਮੈਂ ਉਹ ਨੂੰ ਲੋਕਾਂ ਲਈ ਗਵਾਹ, ਲੋਕਾਂ ਦਾ ਹਾਕਮ ਅਤੇ ਸੈਨਾਪਤੀ ਬਣਾਇਆ ਹੈ।5ਵੇਖ, ਤੂੰ ਇੱਕ ਕੌਮ ਨੂੰ ਸੱਦੇਂਗਾ ਜਿਸ ਨੂੰ ਤੂੰ ਨਹੀਂ ਜਾਣਦਾ,ਅਤੇ ਅਜਿਹੀਆਂ ਕੌਮਾਂ ਨੂੰ ਜੋ ਤੈਨੂੰ ਨਹੀਂ ਜਾਣਦੀਆਂ, ਤੇਰੇ ਕੋਲ ਭੱਜੀਆਂ ਆਉਣਗੀਆਂ,ਇਹ ਯਾਹਵੇਹ ਤੇਰੇ ਪਰਮੇਸ਼ਵਰ ਅਤੇਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਹੋਵੇਗਾ,ਜਿਸ ਨੇ ਤੈਨੂੰ ਸ਼ੋਭਾਮਾਨ ਕੀਤਾ ਹੈ।”
6ਯਾਹਵੇਹ ਨੂੰ ਭਾਲੋ ਜਦੋਂ ਤੱਕ ਉਹ ਮਿਲ ਜਾਵੇ;ਉਸ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ।7ਦੁਸ਼ਟ ਆਪਣੇ ਰਾਹਾਂ ਨੂੰ ਛੱਡ ਦੇਣ,ਅਤੇ ਕੁਧਰਮੀ ਆਪਣੇ ਵਿਚਾਰਾਂ ਨੂੰ ਤਿਆਗ ਦੇਣ।ਉਨ੍ਹਾਂ ਨੂੰ ਯਾਹਵੇਹ ਵੱਲ ਮੁੜਨ ਦਿਓ, ਅਤੇ ਉਹ ਉਨ੍ਹਾਂ ਉੱਤੇ ਮਿਹਰ ਕਰੇਗਾ,ਅਤੇ ਸਾਡੇ ਪਰਮੇਸ਼ਵਰ ਵੱਲ, ਕਿਉਂਕਿ ਉਹ ਖੁੱਲ੍ਹ ਕੇ ਮਾਫ਼ ਕਰੇਗਾ।
8“ਕਿਉਂਕਿ ਮੇਰੇ ਵਿਚਾਰ ਤੁਹਾਡੇ ਵਿਚਾਰ ਨਹੀਂ ਹਨ,ਨਾ ਹੀ ਤੁਹਾਡੇ ਰਾਹ ਮੇਰੇ ਰਾਹ ਹਨ,”ਯਾਹਵੇਹ ਦਾ ਵਾਕ ਹੈ।9“ਜਿਵੇਂ ਅਕਾਸ਼ ਧਰਤੀ ਨਾਲੋਂ ਉੱਚੇ ਹਨ,ਉਸੇ ਤਰ੍ਹਾਂ ਮੇਰੇ ਰਾਹ ਤੁਹਾਡੇ ਰਾਹਾਂ ਨਾਲੋਂਅਤੇ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਨਾਲੋਂ ਉੱਚੇ ਹਨ।10ਜਿਵੇਂ ਮੀਂਹ ਅਤੇ ਬਰਫ਼,ਅਕਾਸ਼ ਤੋਂ ਹੇਠਾਂ ਆਉਂਦੀ ਹੈ,ਅਤੇ ਉੱਥੇ ਮੁੜ ਨਹੀਂ ਜਾਂਦੀ,ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀਅਤੇ ਖਿੜਾਉਂਦੀ ਹੈ,ਇਸ ਤਰ੍ਹਾਂ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ,11ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ,ਇਹ ਮੇਰੇ ਕੋਲ ਖਾਲੀ ਨਹੀਂ ਮੁੜੇਗਾ,ਪਰ ਉਸ ਨੂੰ ਪੂਰਾ ਕਰੇਗਾ ਜੋ ਮੈਂ ਚਾਹੁੰਦਾ ਹਾਂਅਤੇ ਉਸ ਉਦੇਸ਼ ਨੂੰ ਪ੍ਰਾਪਤ ਕਰੇਗਾ ਜਿਸ ਲਈ ਮੈਂ ਇਸ ਨੂੰ ਭੇਜਿਆ ਹੈ।12ਤੁਸੀਂ ਅਨੰਦ ਨਾਲ ਬਾਹਰ ਜਾਵੋਂਗੇਅਤੇ ਸ਼ਾਂਤੀ ਨਾਲ ਅੱਗੇ ਵਧੋਗੇ।ਪਹਾੜਾਂ ਅਤੇ ਟਿੱਬੇਤੁਹਾਡੇ ਸਾਹਮਣੇ ਖੁੱਲ੍ਹ ਕੇ ਜੈਕਾਰੇ ਗਜਾਉਣਗੇ,ਅਤੇ ਖੇਤ ਦੇ ਸਾਰੇ ਰੁੱਖ ਤਾੜੀਆਂ ਵਜਾਉਣਗੇ।13ਕੰਡਿਆਲੀ ਝਾੜੀ ਦੀ ਥਾਂ ਸਰੂ ਦੇ ਰੁੱਖ ਉੱਗੇਗਾ,ਅਤੇ ਝਾੜੀਆਂ ਦੀ ਥਾਂ ਮਹਿੰਦੀ ਉੱਗੇਗੀ।ਇਸ ਤੋਂ ਯਾਹਵੇਹ ਲਈ ਨਾਮ ਹੋਵੇਗਾ,ਇੱਕ ਸਦੀਪਕ ਚਿੰਨ੍ਹ ਲਈ,ਜੋ ਸਦਾ ਲਈ ਕਾਇਮ ਰਹੇਗਾ।”

Biblica, Inc.

https://app.library.bible/content/38de522697cd8943