ਯਸ਼ਾਯਾਹ51
ਸੀਯੋਨ ਲਈ ਸਦੀਪਕ ਮੁਕਤੀ
1“ਹੇ ਧਰਮ ਉੱਤੇ ਚੱਲਣ ਵਾਲਿਓ, ਮੇਰੀ ਸੁਣੋ!ਹੇ ਯਾਹਵੇਹ ਨੂੰ ਭਾਲਣ ਵਾਲਿਓ:ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ,ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ;2ਆਪਣੇ ਪਿਤਾ ਅਬਰਾਹਾਮ ਵੱਲ ਵੇਖੋ,ਅਤੇ ਸਾਰਾਹ ਵੱਲ, ਜਿਸ ਨੇ ਤੈਨੂੰ ਜਨਮ ਦਿੱਤਾ ਹੈ।ਜਦੋਂ ਮੈਂ ਉਸਨੂੰ ਬੁਲਾਇਆ ਤਾਂ ਉਹ ਇੱਕ ਹੀ ਆਦਮੀ ਸੀ,ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ।3ਯਾਹਵੇਹ ਜ਼ਰੂਰ ਸੀਯੋਨ ਨੂੰ ਦਿਲਾਸਾ ਦੇਵੇਗਾ,ਅਤੇ ਉਹ ਦੇ ਸਾਰੇ ਖੰਡਰਾਂ ਨੂੰ ਤਰਸ ਨਾਲ ਵੇਖੇਗਾ।ਉਹ ਉਸ ਦੇ ਮਾਰੂਥਲਾਂ ਨੂੰ ਅਦਨ ਵਰਗਾ,ਉਸ ਦੀਆਂ ਉਜਾੜਾਂ ਨੂੰ ਯਾਹਵੇਹ ਦੇ ਬਾਗ਼ ਵਰਗਾ ਬਣਾ ਦੇਵੇਗਾ।ਖੁਸ਼ੀ ਅਤੇ ਅਨੰਦ ਉਸ ਵਿੱਚ ਪਾਇਆ ਜਾਵੇਗਾ,ਨਾਲੇ ਧੰਨਵਾਦ ਅਤੇ ਭਜਨ ਗਾਉਣ ਦੀ ਆਵਾਜ਼।4“ਹੇ ਮੇਰੇ ਲੋਕੋ, ਮੇਰੀ ਗੱਲ ਸੁਣੋ।ਹੇ ਮੇਰੀ ਕੌਮ, ਮੇਰੀ ਸੁਣ:ਸਿੱਖਿਆ ਮੇਰੇ ਵੱਲੋਂ ਦਿੱਤੀ ਜਾਵੇਗੀ।ਮੇਰਾ ਨਿਆਂ ਕੌਮਾਂ ਲਈ ਚਾਨਣ ਹੋਵੇਗਾ।5ਮੇਰੀ ਧਾਰਮਿਕਤਾ ਤੇਜ਼ੀ ਨਾਲ ਨੇੜੇ ਆਉਂਦੀ ਹੈ,ਮੇਰੀ ਮੁਕਤੀ ਰਾਹ ਵਿੱਚ ਹੈ,ਅਤੇ ਮੇਰੀ ਬਾਂਹ ਕੌਮਾਂ ਨੂੰ ਨਿਆਂ ਦੇਵੇਗੀ।ਟਾਪੂ ਮੇਰੇ ਵੱਲ ਵੇਖਣਗੇਅਤੇ ਮੇਰੀ ਬਾਂਹ ਦੀ ਆਸ ਨਾਲ ਉਡੀਕ ਕਰਨਗੇ।6ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ,ਹੇਠਾਂ ਧਰਤੀ ਵੱਲ ਵੇਖੋ;ਅਕਾਸ਼ ਧੂੰਏਂ ਵਾਂਗ ਅਲੋਪ ਹੋ ਜਾਵੇਗਾ,ਧਰਤੀ ਕੱਪੜੇ ਵਾਂਗੂੰ ਪੁਰਾਣੀ ਹੋ ਜਾਵੇਗੀਅਤੇ ਇਸ ਦੇ ਵਾਸੀ ਮੱਖੀਆਂ ਵਾਂਗੂੰ ਮਰ ਜਾਣਗੇ।ਪਰ ਮੇਰੀ ਮੁਕਤੀ ਸਦਾ ਲਈ ਰਹੇਗੀ,ਅਤੇ ਮੇਰੀ ਧਾਰਮਿਕਤਾ ਕਦੇ ਨਾ ਮੁੱਕੇਗੀ।7“ਹੇ ਲੋਕੋ, ਜੋ ਸਹੀ ਹੈ, ਮੇਰੀ ਸੁਣੋ,ਹੇ ਲੋਕੋ ਜਿਨ੍ਹਾਂ ਨੇ ਮੇਰੀ ਸਿੱਖਿਆ ਨੂੰ ਦਿਲ ਵਿੱਚ ਲਿਆ ਹੈ:ਮਨੁੱਖਾਂ ਦੀ ਨਿੰਦਿਆ ਤੋਂ ਨਾ ਡਰੋ,ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਬਰਾਓ।8ਕਿਉਂ ਜੋ ਕੀੜਾ ਉਨ੍ਹਾਂ ਨੂੰ ਕੱਪੜੇ ਵਾਂਗ ਖਾ ਜਾਵੇਗਾ।ਕੀਟ ਉਨ੍ਹਾਂ ਨੂੰ ਉੱਨ ਵਾਂਗ ਖਾ ਜਾਵੇਗਾ।ਪਰ ਮੇਰੀ ਧਾਰਮਿਕਤਾ ਸਦਾ ਲਈ ਰਹੇਗੀ,ਮੇਰੀ ਮੁਕਤੀ ਸਾਰੀਆਂ ਪੀੜ੍ਹੀਆਂ ਤੱਕ।”9ਜਾਗ, ਜਾਗ, ਯਾਹਵੇਹ ਦੀ ਬਾਂਹ,ਆਪਣੇ ਆਪ ਨੂੰ ਤਾਕਤ ਦੇ ਕੱਪੜੇ ਪਹਿਨ ਲੈ।ਜਾਗਦੇ ਰਹੋ, ਜਿਵੇਂ ਪੁਰਾਣਿਆਂ ਦਿਨਾਂ ਵਿੱਚ,ਪ੍ਰਾਚੀਨ ਪੀੜ੍ਹੀਆਂ ਵਾਂਗ!ਕੀ ਉਹ ਤੂੰ ਨਹੀਂ ਸੀ ਜਿਸਨੇ ਰਾਹਾਬ ਦੇ ਟੁਕੜੇ-ਟੁਕੜੇ ਕੀਤੇ,ਜਿਸ ਨੇ ਉਸ ਅਜਗਰ ਨੂੰ ਵਿੰਨ੍ਹਿਆ?10ਕੀ ਉਹ ਤੂੰ ਨਹੀਂ ਸੀ ਜਿਸ ਨੇ ਸਮੁੰਦਰ ਨੂੰ,ਵੱਡੇ ਡੂੰਘੇ ਪਾਣੀਆਂ ਨੂੰ,ਸਮੁੰਦਰ ਦੀ ਡੂੰਘਾਈ ਵਿੱਚ ਇੱਕ ਰਾਹ ਬਣਾਇਆਤਾਂ ਜੋ ਛੁਟਕਾਰਾ ਪਾਉਣ ਵਾਲੇ ਪਾਰ ਲੰਘ ਜਾਣ?11ਜਿਨ੍ਹਾਂ ਨੂੰ ਯਾਹਵੇਹ ਨੇ ਛੁਡਾਇਆ ਹੈ ਉਹ ਵਾਪਸ ਆ ਜਾਣਗੇ,ਉਹ ਗਾਉਂਦੇ ਹੋਏ ਸੀਯੋਨ ਵਿੱਚ ਦਾਖਲ ਹੋਣਗੇ;ਸਦੀਪਕ ਅਨੰਦ ਉਨ੍ਹਾਂ ਦੇ ਸਿਰਾਂ ਉੱਤੇ ਹੋਵੇਗਾ;ਉਹ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਗੇ;ਸੋਗ ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।12“ਮੈਂ, ਹਾਂ! ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ,ਤੂੰ ਕੌਣ ਹੈ ਜੋ ਸਿਰਫ ਮਰਨਹਾਰ ਮਨੁੱਖਾਂ ਤੋਂ ਡਰੇਂ,ਮਨੁੱਖਾਂ ਤੋਂ, ਜੋ ਸਿਰਫ ਘਾਹ ਵਾਂਗੂੰ ਹਨ,13ਕਿ ਤੂੰ ਆਪਣੇ ਸਿਰਜਣਹਾਰ ਯਾਹਵੇਹ ਨੂੰ ਭੁੱਲਾ ਦਿੱਤਾ,ਜੋ ਅਕਾਸ਼ ਦਾ ਤਾਣਨ ਵਾਲਾਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ,ਤੂੰ ਹਰ ਰੋਜ਼ ਲਗਾਤਾਰ ਡਰ ਵਿੱਚ ਰਹਿੰਦਾ ਹੈਕਿਉਂ ਜੋ ਜ਼ਾਲਮ ਦੇ ਕ੍ਰੋਧ ਦੇ ਕਾਰਨ,ਕੌਣ ਤਬਾਹੀ ਵੱਲ ਤੁਲਿਆ ਹੋਇਆ ਹੈ?ਕਿਉਂਕਿ ਜ਼ਾਲਮ ਦਾ ਕ੍ਰੋਧ ਕਿੱਥੇ ਹੈ?14ਡਰੇ ਹੋਏ ਕੈਦੀ ਜਲਦੀ ਹੀ ਰਿਹਾ ਕੀਤੇ ਜਾਣਗੇ;ਉਹ ਆਪਣੀ ਕੋਠੜੀ ਵਿੱਚ ਨਹੀਂ ਮਰਨਗੇ,ਨਾ ਉਨ੍ਹਾਂ ਨੂੰ ਰੋਟੀ ਦੀ ਘਾਟ ਹੋਵੇਗੀ।15ਕਿਉਂਕਿ ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ,ਜੋ ਸਮੁੰਦਰ ਨੂੰ ਉਛਾਲਦਾ ਹੈ ਕਿ ਉਹ ਦੀਆਂ ਲਹਿਰਾਂ ਗਰਜਦੀਆਂ ਹਨਸਰਬਸ਼ਕਤੀਮਾਨ ਯਾਹਵੇਹ ਉਸਦਾ ਨਾਮ ਹੈ।16ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ ਹਨਅਤੇ ਆਪਣੇ ਹੱਥ ਦੇ ਪਰਛਾਵੇਂ ਨਾਲ ਤੈਨੂੰ ਢੱਕਿਆ ਹੈ,ਤਾਂ ਜੋ ਮੈਂ ਜਿਸ ਨੇ ਅਕਾਸ਼ ਨੂੰ ਸਥਾਪਿਤ ਕੀਤਾ,ਜਿਸ ਨੇ ਧਰਤੀ ਦੀ ਨੀਂਹ ਰੱਖੀ,ਅਤੇ ਜੋ ਸੀਯੋਨ ਨੂੰ ਆਖਾਂ, ‘ਤੁਸੀਂ ਮੇਰੇ ਲੋਕ ਹੋ।’ ”ਯਾਹਵੇਹ ਦੇ ਕ੍ਰੋਧ ਦਾ ਪਿਆਲਾ
17ਜਾਗੋ, ਜਾਗੋ!ਹੇ ਯੇਰੂਸ਼ਲੇਮ, ਜਾਗ ਉੱਠ,ਤੂੰ ਜਿਸ ਨੇ ਯਾਹਵੇਹ ਦੇ ਹੱਥੋਂਉਸ ਦੇ ਕ੍ਰੋਧ ਦਾ ਪਿਆਲਾ ਪੀਤਾ ਹੈ,ਤੂੰ ਜਿਸ ਨੇ ਡਗਮਗਾ ਦੇਣ ਵਾਲੇ ਪਿਆਲੇ ਨੂੰਪੀ ਕੇ ਖਾਲੀ ਕੀਤਾ।18ਸਾਰੇ ਬੱਚਿਆਂ ਵਿੱਚ ਉਸ ਨੇ ਜਨਮ ਲਿਆਉਸ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ।ਉਨ੍ਹਾਂ ਸਾਰੇ ਬੱਚਿਆਂ ਵਿੱਚ ਜਿਨ੍ਹਾਂ ਨੂੰ ਉਸਨੇ ਪਾਲਿਆਕੋਈ ਵੀ ਉਸਦਾ ਹੱਥ ਫੜਨ ਵਾਲਾ ਨਹੀਂ ਸੀ।19ਇਹ ਦੋ ਬਿਪਤਾਵਾਂ ਤੇਰੇ ਉੱਤੇ ਆ ਪਈਆਂ,ਕੌਣ ਤੈਨੂੰ ਤਸੱਲੀ ਦੇਵੇਗਾ?ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ,ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?20ਤੁਹਾਡੇ ਬੱਚੇ ਬੇਹੋਸ਼ ਹੋ ਗਏ ਹਨ;ਉਹ ਹਰ ਗਲੀ ਦੇ ਕੋਨੇ ਉੱਤੇ ਡਿੱਗੇ ਪਏ ਹਨ,ਜਾਲ ਵਿੱਚ ਫਸੇ ਹਿਰਨ ਵਾਂਗ ਹਨ।ਉਹ ਯਾਹਵੇਹ ਦੇ ਕ੍ਰੋਧ ਨਾਲ ਭਰੇ ਹੋਏ ਹਨ,ਤੁਹਾਡੇ ਪਰਮੇਸ਼ਵਰ ਦੀ ਝਿੜਕ ਨਾਲ ਭਰੇ ਹੋਏ ਹਨ।21ਇਸ ਲਈ ਇਹ ਸੁਣ, ਤੁਸੀਂ ਇੱਕ ਨੂੰ ਦੁਖੀ ਕੀਤਾ,ਸ਼ਰਾਬੀ ਹੋਇਆ, ਪਰ ਦਾਖ਼ਰਸ ਨਾਲ ਨਹੀਂ।22ਇਹ ਹੈ ਜੋ ਤੁਹਾਡਾ ਯਾਹਵੇਹ ਆਖਦਾ ਹੈ,ਤੁਹਾਡਾ ਪਰਮੇਸ਼ਵਰ, ਜੋ ਆਪਣੇ ਲੋਕਾਂ ਦੀ ਰੱਖਿਆ ਕਰਦਾ ਹੈ:“ਵੇਖੋ, ਮੈਂ ਤੁਹਾਡੇ ਹੱਥ ਵਿੱਚੋਂ ਉਹ ਪਿਆਲਾ ਲੈ ਲਿਆ ਹੈਜਿਸ ਨੇ ਤੁਹਾਨੂੰ ਡਗਮਗਾ ਦਿੱਤਾ ਸੀ।ਉਸ ਪਿਆਲੇ ਵਿੱਚੋਂ, ਮੇਰੇ ਕ੍ਰੋਧ ਦਾ ਪਿਆਲਾ,ਤੁਸੀਂ ਫੇਰ ਕਦੇ ਨਹੀਂ ਪੀਓਗੇ।23ਮੈਂ ਇਸ ਨੂੰ ਤੁਹਾਡੇ ਤਸੀਹੇ ਦੇਣ ਵਾਲਿਆਂ ਦੇ ਹੱਥਾਂ ਵਿੱਚ ਪਾ ਦਿਆਂਗਾ,ਜਿਨ੍ਹਾਂ ਨੇ ਤੁਹਾਨੂੰ ਕਿਹਾ ਸੀ,‘ਤੂੰ ਝੁੱਕ ਜਾ, ਤਾਂ ਜੋ ਅਸੀਂ ਤੇਰੇ ਉੱਪਰੋਂ ਦੀ ਹੋ ਕੇ ਲੰਘ ਜਾਈਏ।’ਅਤੇ ਤੁਸੀਂ ਆਪਣੀ ਪਿੱਠ ਜ਼ਮੀਨ ਵਰਗੀ ਬਣਾਈ,ਉਸ ਗਲੀ ਵਾਂਗੂੰ ਜਿਸ ਉੱਤੇ ਤੁਰਿਆ ਜਾਵੇ।”Biblica, Inc.