ਯਸ਼ਾਯਾਹ50
ਇਸਰਾਏਲ ਦਾ ਪਾਪ ਅਤੇ ਦਾਸ ਦੀ ਆਗਿਆਕਾਰੀ
1ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:“ਤੇਰੀ ਮਾਤਾ ਦਾ ਤਲਾਕ ਦਾ ਪੱਤਰ ਕਿੱਥੇ ਹੈ,ਜਿਸ ਨਾਲ ਮੈਂ ਉਸਨੂੰ ਭੇਜਿਆ ਸੀ?ਜਾਂ ਮੈਂ ਤੈਨੂੰ ਆਪਣੇ ਕਿਸ ਲੈਣਦਾਰ ਨੂੰ ਵੇਚ ਦਿੱਤਾ?ਤੁਹਾਡੇ ਪਾਪਾਂ ਦੇ ਕਾਰਨ ਤੁਸੀਂ ਵੇਚੇ ਗਏ ਹੋ;ਤੇਰੇ ਅਪਰਾਧਾਂ ਦੇ ਕਾਰਨ ਤੇਰੀ ਮਾਤਾ ਨੂੰ ਭੇਜ ਦਿੱਤਾ ਗਿਆ।2ਜਦੋਂ ਮੈਂ ਆਇਆ ਤਾਂ ਉੱਥੇ ਕੋਈ ਮਨੁੱਖ ਕਿਉਂ ਨਹੀਂ ਸੀ?ਜਦੋਂ ਮੈਂ ਪੁਕਾਰਿਆ, ਤਾਂ ਕੋਈ ਉੱਤਰ ਦੇਣ ਵਾਲਾ ਕਿਉਂ ਨਹੀਂ ਸੀ?ਕੀ ਮੇਰੀ ਬਾਂਹ ਤੁਹਾਨੂੰ ਛੁਡਾਉਣ ਲਈ ਬਹੁਤ ਛੋਟੀ ਸੀ?ਕੀ ਮੈਂ ਤੁਹਾਨੂੰ ਛੁਡਾਉਣ ਦੀ ਤਾਕਤ ਨਹੀਂ ਰੱਖਦਾ?ਮੈਂ ਸਿਰਫ ਝਿੜਕ ਨਾਲ ਸਮੁੰਦਰ ਨੂੰ ਸੁੱਕਾ ਦਿੰਦਾ ਹਾਂ,ਮੈਂ ਨਦੀਆਂ ਨੂੰ ਮਾਰੂਥਲ ਵਿੱਚ ਬਦਲ ਦਿੰਦਾ ਹਾਂ।ਉਨ੍ਹਾਂ ਦੀਆਂ ਮੱਛੀਆਂ ਪਾਣੀ ਦੀ ਘਾਟ ਕਾਰਨ ਸੜ ਜਾਂਦੀਆਂ ਹਨਅਤੇ ਪਿਆਸ ਨਾਲ ਮਰ ਜਾਂਦੀਆਂ ਹਨ।3ਮੈਂ ਅਕਾਸ਼ ਨੂੰ ਜਾਣੋ ਸੋਗ ਦਾ ਕਾਲਾ ਕੱਪੜਾ ਪਹਿਨਾਉਂਦਾ ਹਾਂ,ਅਤੇ ਤੱਪੜ ਉਹਨਾਂ ਦਾ ਓੜ੍ਹਨਾ ਬਣਾ ਦਿੰਦਾ ਹਾਂ।”4ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਇੱਕ ਚੰਗੀ ਸਿੱਖਿਆ ਦੇਣ ਵਾਲੀ ਜੀਭ ਦਿੱਤੀ ਹੈ,ਤਾਂ ਜੋ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ।ਉਹ ਮੈਨੂੰ ਸਵੇਰੇ-ਸਵੇਰੇ ਜਗਾਉਂਦਾ ਹੈ,ਮੇਰੇ ਕੰਨਾਂ ਨੂੰ ਸੁਣਨ ਲਈ ਖੋਲ੍ਹਦਾ ਹੈ ਜਿਵੇਂ ਮੈਨੂੰ ਸਿਖਾਇਆ ਗਿਆ ਹੋਵੇ।5ਸਰਬਸ਼ਕਤੀਮਾਨ ਯਾਹਵੇਹ ਨੇ ਮੇਰੇ ਕੰਨ ਖੋਲ੍ਹ ਦਿੱਤੇ ਹਨ;ਮੈਂ ਬਾਗੀ ਨਹੀਂ ਹੋਇਆ,ਮੈਂ ਮੂੰਹ ਨਹੀਂ ਮੋੜਿਆ।6ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ,ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ,ਮੈਂ ਆਪਣਾ ਮੂੰਹ ਸ਼ਰਮਿੰਦਗੀਅਤੇ ਥੁੱਕ ਤੋਂ ਨਾ ਲੁਕਾਇਆ।7ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਮੇਰੀ ਸਹਾਇਤਾ ਕਰਦਾ ਹੈ,ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।ਇਸ ਲਈ ਮੈਂ ਆਪਣਾ ਚਿਹਰਾ ਚਕਮਕ ਵਾਂਗ ਰੱਖਿਆ ਹੈ,ਅਤੇ ਮੈਂ ਜਾਣਦਾ ਹਾਂ ਕਿ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।8ਉਹ ਜਿਹੜਾ ਮੈਨੂੰ ਧਰਮੀ ਠਹਿਰਾਉਣ ਵਾਲਾ ਮੇਰੇ ਨੇੜੇ ਹੈ।ਫਿਰ ਮੇਰੇ ਉੱਤੇ ਦੋਸ਼ ਕੌਣ ਲਾਵੇਗਾ?ਆਓ ਇੱਕ-ਦੂਜੇ ਦਾ ਸਾਹਮਣਾ ਕਰੀਏ!ਮੇਰਾ ਦੋਸ਼ੀ ਕੌਣ ਹੈ?ਉਸਨੂੰ ਮੇਰਾ ਸਾਮ੍ਹਣਾ ਕਰਨ ਦਿਓ!9ਇਹ ਸਰਬਸ਼ਕਤੀਮਾਨ ਯਾਹਵੇਹ ਹੈ ਜੋ ਮੇਰੀ ਮਦਦ ਕਰਦਾ ਹੈ।ਕੌਣ ਮੈਨੂੰ ਦੋਸ਼ੀ ਠਹਿਰਾਵੇਗਾ?ਉਹ ਸਾਰੇ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ;ਕੀੜੇ ਉਨ੍ਹਾਂ ਨੂੰ ਖਾ ਜਾਣਗੇ।10ਤੁਹਾਡੇ ਵਿੱਚੋਂ ਕੌਣ ਯਾਹਵੇਹ ਤੋਂ ਡਰਦਾ ਹੈ ਅਤੇ ਉਸਦੇ ਸੇਵਕ ਦੇ ਬਚਨ ਨੂੰ ਮੰਨਦਾ ਹੈ?ਉਹ ਜਿਹੜਾ ਹਨੇਰੇ ਵਿੱਚ ਚੱਲਦਾ ਹੈ,ਜਿਸ ਕੋਲ ਕੋਈ ਰੋਸ਼ਨੀ ਨਹੀਂ ਹੈ,ਯਾਹਵੇਹ ਦੇ ਨਾਮ ਵਿੱਚ ਭਰੋਸਾ ਰੱਖਣ ਅਤੇ ਆਪਣੇ ਪਰਮੇਸ਼ਵਰ ਉੱਤੇ ਭਰੋਸਾ ਰੱਖਣ।11ਵੇਖੋ, ਤੁਸੀਂ ਸਾਰੇ ਅੱਗ ਬਾਲਣ ਵਾਲਿਓ,ਜਿਹੜੇ ਆਪਣੇ ਕੋਲ ਮਸ਼ਾਲਾਂ ਜਗਾਈ ਰੱਖਦੇ ਹੋ,ਤੁਸੀਂ ਆਪਣੀ ਅੱਗ ਦੀ ਲੋ ਵਿੱਚ ਅਤੇ ਆਪਣੀਆਂ ਹੀ ਜਗਦੀਆਂ ਮਸ਼ਾਲਾਂ ਦੇ ਵਿਚਕਾਰ ਤੁਰੋ ਫਿਰੋ!ਮੇਰੇ ਹੱਥੋਂ ਤੁਹਾਡੇ ਲਈ ਇਹ ਫਲ ਹੋਵੇਗਾ, ਤੁਸੀਂ ਤਕਲੀਫ਼ ਵਿੱਚ ਪਏ ਰਹੋਗੇ।Biblica, Inc.