ਯਸ਼ਾਯਾਹ52
1ਜਾਗ, ਜਾਗ, ਹੇ ਸੀਯੋਨ,ਆਪਣੀ ਤਾਕਤ ਪਹਿਨ ਲੈ!ਆਪਣੇ ਸ਼ੋਭਾ ਦੇ ਬਸਤਰ ਪਹਿਨੋ,ਯੇਰੂਸ਼ਲੇਮ, ਪਵਿੱਤਰ ਸ਼ਹਿਰ।ਅਸੁੰਨਤ ਅਤੇ ਅਸ਼ੁੱਧਤੁਹਾਡੇ ਵਿੱਚ ਫੇਰ ਪ੍ਰਵੇਸ਼ ਨਹੀਂ ਕਰੇਗਾ।2ਹੇ ਯੇਰੂਸ਼ਲੇਮ! ਆਪਣੇ ਆਪ ਤੋਂ ਧੂੜ ਝਾੜ ਅਤੇ ਉੱਠ ਬੈਠ,ਆਪਣੀ ਗਰਦਨ ਦੇ ਬੰਧਨ ਖੋਲ੍ਹ ਕੇ ਸੁੱਟ ਦੇ, ਹੇ ਸੀਯੋਨ ਦੀਏ ਬੱਧੀਏ ਧੀਏ!3ਕਿਉਂਕਿ ਯਾਹਵੇਹ ਇਹ ਆਖਦਾ ਹੈ:“ਤੁਸੀਂ ਬਿਨਾਂ ਕਿਸੇ ਕੀਮਤ ਦੇ ਵੇਚੇ ਗਏ ਸੀ,ਅਤੇ ਬਿਨਾਂ ਪੈਸੇ ਦੇ ਤੁਹਾਨੂੰ ਛੁਡਾਇਆ ਜਾਵੇਗਾ।”4ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:“ਪਹਿਲਾਂ ਤਾਂ ਮੇਰੇ ਲੋਕ ਰਹਿਣ ਲਈ ਮਿਸਰ ਨੂੰ ਗਏ;ਹਾਲ ਹੀ ਵਿੱਚ, ਅੱਸ਼ੂਰ ਨੇ ਉਨ੍ਹਾਂ ਉੱਤੇ ਜ਼ੁਲਮ ਕੀਤਾ ਹੈ।5“ਅਤੇ ਹੁਣ ਮੇਰੇ ਕੋਲ ਇੱਥੇ ਕੀ ਹੈ?” ਯਾਹਵੇਹ ਦਾ ਵਾਕ ਹੈ,“ਕਿਉਂਕਿ ਮੇਰੀ ਪਰਜਾ ਬਿਨਾਂ ਕਿਸੇ ਕਾਰਨ ਖੋਹ ਲਈ ਗਈ ਹੈ,ਅਤੇ ਜੋ ਉਹਨਾਂ ਉੱਤੇ ਰਾਜ ਕਰਦੇ ਹਨ, ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ,”ਯਾਹਵੇਹ ਦਾ ਵਾਕ ਹੈ।“ਅਤੇ ਸਾਰਾ ਦਿਨਮੇਰੇ ਨਾਮ ਦੀ ਨਿੰਦਿਆ ਕੀਤੀ ਜਾਂਦੀ ਹੈ।6ਇਸ ਲਈ ਮੇਰੇ ਲੋਕ ਮੇਰਾ ਨਾਮ ਜਾਣਨਗੇ।ਇਸ ਲਈ ਉਸ ਦਿਨ ਉਨ੍ਹਾਂ ਨੂੰ ਪਤਾ ਲੱਗ ਜਾਵੇਗਾਕਿ ਇਹ ਮੈਂ ਹੀ ਹਾਂ ਜਿਸਨੇ ਇਹ ਭਵਿੱਖਬਾਣੀ ਕੀਤੀ ਸੀ।ਹਾਂ, ਇਹ ਮੈਂ ਹੀ ਹਾਂ।”7ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ,ਉਹਨਾਂ ਲੋਕਾਂ ਦੇ ਪੈਰ ਪਹਾੜਾਂ ਉੱਤੇ ਕਿੰਨੇ ਸੋਹਣੇ ਲੱਗਦੇ ਹਨ,ਜੋ ਸ਼ਾਂਤੀ ਦਾ ਪਰਚਾਰ ਕਰਦੇ ਹਨ,ਜੋ ਖੁਸ਼ਖਬਰੀ ਸੁਣਾਉਂਦੇ ਹਨ,ਜੋ ਮੁਕਤੀ ਦਾ ਪਰਚਾਰ ਕਰਦੇ ਹਨ,ਜੋ ਸੀਯੋਨ ਨੂੰ ਆਖਦੇ ਹਨ,“ਤੁਹਾਡਾ ਪਰਮੇਸ਼ਵਰ ਰਾਜ ਕਰਦਾ ਹੈ!”8ਸੁਣੋ! ਤੇਰੇ ਰਾਖੇ ਉੱਚੀ ਆਵਾਜ਼ ਵਿੱਚ ਪੁਕਾਰ ਰਹੇ ਹਨ;ਉਹ ਇਕੱਠੇ ਹੋ ਕੇ ਜੈਕਾਰੇ ਗਜਾਉਂਦੇ ਹਨ।ਜਦੋਂ ਯਾਹਵੇਹ ਸੀਯੋਨ ਨੂੰ ਵਾਪਸ ਆਵੇਗਾ,ਉਹ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣਗੇ।9ਖੁਸ਼ੀ ਦੇ ਗੀਤਾਂ ਵਿੱਚ ਇਕੱਠੇ ਹੋਵੋ,ਹੇ ਯੇਰੂਸ਼ਲੇਮ ਦੇ ਖੰਡਰੋ,ਕਿਉਂ ਜੋ ਯਾਹਵੇਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ,ਉਸ ਨੇ ਯੇਰੂਸ਼ਲੇਮ ਨੂੰ ਛੁਡਾਇਆ।10ਯਾਹਵੇਹ ਆਪਣੀਆਂ ਪਵਿੱਤਰ ਬਾਹਾਂ ਸਾਰੀਆਂ ਕੌਮਾਂ ਦੇ ਸਾਹਮਣੇ ਰੱਖੇਗਾ,ਸਾਰੀਆਂ ਕੌਮਾਂ ਦੀ ਨਜ਼ਰ ਵਿੱਚਅਤੇ ਧਰਤੀ ਦੇ ਸਾਰੇ ਸਿਰੇ,ਸਾਡੇ ਪਰਮੇਸ਼ਵਰ ਦੀ ਮੁਕਤੀ ਨੂੰ ਵੇਖਣਗੇ।11ਦੂਰ ਹੋਵੋ, ਦੂਰ ਹੋਵੋ, ਉੱਥੋਂ ਨਿੱਕਲ ਜਾਓ!ਕਿਸੇ ਵੀ ਅਸ਼ੁੱਧ ਵਸਤੂ ਨੂੰ ਹੱਥ ਨਾ ਲਾਓ!ਤੁਸੀਂ ਇਸ ਵਿੱਚੋਂ ਨਿੱਕਲ ਆਓ ਅਤੇ ਪਵਿੱਤਰ ਬਣੋ।ਤੁਸੀਂ ਜੋ ਯਾਹਵੇਹ ਦੇ ਘਰ ਦੀਆਂ ਵਸਤਾਂ ਨੂੰ ਚੁੱਕਦੇ ਹੋ,12ਪਰ ਤੁਸੀਂ ਕਾਹਲੀ ਵਿੱਚ ਨਾ ਜਾਓਗੇਅਤੇ ਨਾ ਹੀ ਉੱਡੋਗੇ,ਕਿਉਂਕਿ ਯਾਹਵੇਹ ਤੁਹਾਡੇ ਅੱਗੇ-ਅੱਗੇ ਚੱਲੇਗਾ,ਇਸਰਾਏਲ ਦਾ ਪਰਮੇਸ਼ਵਰ ਪਿੱਛੋਂ ਤੁਹਾਡੀ ਰਾਖੀ ਕਰੇਗਾ।
ਦਾਸ ਦਾ ਦੁੱਖ ਅਤੇ ਮਹਿਮਾ
13ਵੇਖੋ, ਮੇਰਾ ਸੇਵਕ ਸਮਝਦਾਰੀ ਨਾਲ ਕੰਮ ਕਰੇਗਾ;ਉਹ ਉੱਚਾ ਅਤੇ ਉਤਾਹਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ।14ਜਿਵੇਂ ਬਹੁਤੇ ਤੇਰੇ ਉੱਤੇ ਹੈਰਾਨ ਹੋਏ,ਕਿਉਂ ਜੋ ਉਹ ਦਾ ਮੂੰਹ ਅਜਿਹਾ ਵਿਗੜਿਆ ਹੋਇਆ ਸੀ ਕਿ ਉਹ ਮਨੁੱਖਾਂ ਵਰਗਾ ਨਹੀਂ ਸੀ ਜਾਪਦਾਅਤੇ ਉਸ ਦਾ ਰੂਪ ਵੀ ਆਦਮ ਵੰਸ਼ੀਆਂ ਵਰਗਾ ਨਹੀਂ ਸੀ।15ਇਸ ਤਰ੍ਹਾਂ ਉਹ ਬਹੁਤ ਸਾਰੀਆਂ ਕੌਮਾਂ ਉੱਤੇ ਛਿੜਕੇਗਾ ।ਅਤੇ ਰਾਜੇ ਉਸ ਦੇ ਕਾਰਨ ਆਪਣੇ ਮੂੰਹ ਬੰਦ ਕਰ ਲੈਣਗੇ।ਕਿਉਂਕਿ ਜੋ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ, ਉਹ ਵੇਖਣਗੇ,ਅਤੇ ਜੋ ਉਨ੍ਹਾਂ ਨੇ ਨਹੀਂ ਸੁਣਿਆ, ਉਹ ਸਮਝਣਗੇ।Biblica, Inc.