ਯਸ਼ਾਯਾਹ49

ਯਾਹਵੇਹ ਦੇ ਸੇਵਕ

1ਹੇ ਟਾਪੂਆਂ ਦੇ ਲੋਕੋ, ਮੇਰੀ ਗੱਲ ਸੁਣੋ;ਹੇ ਦੂਰ-ਦੁਰਾਡੇ ਦੀਓ ਕੌਮੋ, ਇਹ ਸੁਣੋ:ਮੇਰੇ ਜਨਮ ਤੋਂ ਪਹਿਲਾਂ ਯਾਹਵੇਹ ਨੇ ਮੈਨੂੰ ਬੁਲਾਇਆ ਸੀ;ਮੇਰੀ ਮਾਂ ਦੀ ਕੁੱਖ ਤੋਂ ਉਸ ਨੇ ਮੇਰਾ ਨਾਮ ਬੋਲਿਆ ਹੈ।2ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਰਗਾ ਬਣਾਇਆ,ਆਪਣੇ ਹੱਥ ਦੇ ਸਾਯੇ ਵਿੱਚ ਉਸ ਨੇ ਮੈਨੂੰ ਛੁਪਾ ਲਿਆ।ਉਸ ਨੇ ਮੈਨੂੰ ਇੱਕ ਚਮਕਦਾਰ ਤੀਰ ਬਣਾਇਆਅਤੇ ਮੈਨੂੰ ਆਪਣੇ ਤਰਕਸ਼ ਵਿੱਚ ਛੁਪਾਇਆ।3ਉਸ ਨੇ ਮੈਨੂੰ ਆਖਿਆ, ਹੇ ਇਸਰਾਏਲ, ਤੂੰ ਮੇਰਾ ਦਾਸ ਹੈਜਿਸ ਵਿੱਚ ਮੈਂ ਆਪਣਾ ਪਰਤਾਪ ਵਿਖਾਵਾਂਗਾ।4ਪਰ ਮੈਂ ਆਖਿਆ, ਮੈਂ ਵਿਅਰਥ ਮਿਹਨਤ ਕੀਤੀ ਹੈ।ਮੈਂ ਆਪਣੀ ਤਾਕਤ ਬੇਕਾਰ ਖਰਚ ਕੀਤੀ ਹੈ।ਫਿਰ ਵੀ ਜੋ ਮੇਰਾ ਹੱਕ ਹੈ, ਉਹ ਯਾਹਵੇਹ ਦੇ ਹੱਥ ਵਿੱਚ ਹੈ,ਅਤੇ ਮੇਰਾ ਇਨਾਮ ਮੇਰੇ ਪਰਮੇਸ਼ਵਰ ਦੇ ਕੋਲ ਹੈ।
5ਅਤੇ ਹੁਣ ਯਾਹਵੇਹ ਆਖਦਾ ਹੈ,ਜਿਸ ਨੇ ਮੈਨੂੰ ਗਰਭ ਵਿੱਚੋਂ ਹੀ ਆਪਣਾ ਸੇਵਕ ਹੋਣ ਲਈ ਬਣਾਇਆ,ਤਾਂ ਜੋ ਯਾਕੋਬ ਨੂੰ ਆਪਣੇ ਕੋਲ ਵਾਪਸ ਲਿਆਵੇਅਤੇ ਇਸਰਾਏਲ ਨੂੰ ਆਪਣੇ ਕੋਲ ਇਕੱਠਾ ਕੀਤਾ ਜਾਵੇ,ਕਿਉਂਕਿ ਮੈਂ ਯਾਹਵੇਹ ਦੀ ਨਿਗਾਹ ਵਿੱਚ ਆਦਰਯੋਗ ਹਾਂਅਤੇ ਮੇਰਾ ਪਰਮੇਸ਼ਵਰ ਮੇਰੀ ਤਾਕਤ ਹੈ,6ਹਾਂ, ਉਹ ਆਖਦਾ ਹੈ,“ਤੇਰੇ ਲਈ ਮੇਰਾ ਦਾਸ ਹੋਣ ਲਈ ਇਹ ਛੋਟੀ ਜਿਹੀ ਗੱਲ ਹੈ,ਕਿ ਤੂੰ ਯਾਕੋਬ ਦੀਆਂ ਗੋਤਾਂ ਨੂੰ ਉਠਾਉਂਣ ਲਈਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ,ਸਗੋਂ ਮੈਂ ਤੈਨੂੰ ਗ਼ੈਰ-ਯਹੂਦੀਆਂ ਲਈ ਇੱਕ ਚਾਨਣ ਬਣਾਵਾਂਗਾ,ਤਾਂ ਜੋ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੱਕ ਪਹੁੰਚੇ।”
7ਇਹ ਹੈ ਜੋ ਯਾਹਵੇਹ ਆਖਦਾ ਹੈ,ਇਸਰਾਏਲ ਦਾ ਮੁਕਤੀਦਾਤਾ ਅਤੇ ਪਵਿੱਤਰ ਪੁਰਖ,ਉਸ ਨੂੰ ਜੋ ਕੌਮ ਦੁਆਰਾ ਤੁੱਛ ਜਾਣਿਆ ਜਾਂਦਾ ਅਤੇ ਨਫ਼ਰਤ ਕੀਤੀ ਗਈ ਸੀ,ਹਾਕਮਾਂ ਦੇ ਸੇਵਕ ਨੂੰ:“ਰਾਜੇ ਤੈਨੂੰ ਵੇਖਣਗੇ ਅਤੇ ਖੜੇ ਹੋਣਗੇ,ਸਰਦਾਰ ਵੇਖਣਗੇ ਅਤੇ ਮੱਥਾ ਟੇਕਣਗੇ,ਯਾਹਵੇਹ ਦੇ ਕਾਰਨ, ਜੋ ਵਫ਼ਾਦਾਰ ਹੈ,ਇਸਰਾਏਲ ਦੇ ਪਵਿੱਤਰ ਪੁਰਖ, ਜਿਸ ਨੇ ਤੈਨੂੰ ਚੁਣਿਆ ਹੈ।”

ਇਸਰਾਏਲ ਬਹਾਲ

8ਇਹੀ ਹੈ ਜੋ ਯਾਹਵੇਹ ਆਖਦਾ ਹੈ:“ਮਨਭਾਉਂਦੇ ਸਮੇਂ ਵਿੱਚ ਮੈਂ ਤੈਨੂੰ ਉੱਤਰ ਦਿਆਂਗਾ,ਅਤੇ ਮੁਕਤੀ ਦੇ ਦਿਨ ਵਿੱਚ ਮੈਂ ਤੇਰੀ ਸਹਾਇਤਾ ਕਰਾਂਗਾ;ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਇੱਕ ਨੇਮ ਬਣਾਵਾਂਗਾ,ਦੇਸ ਨੂੰ ਮੁੜ ਬਹਾਲ ਕਰਾਂਗਾਅਤੇ ਉਸ ਦੀ ਵਿਰਾਨ ਵਿਰਾਸਤ ਨੂੰ ਦੁਬਾਰਾ ਸੌਪਾਂਗਾ,9ਕੈਦੀਆਂ ਨੂੰ ਆਖ, ‘ਬਾਹਰ ਆ ਜਾਓ!’ਅਤੇ ਜਿਹੜੇ ਹਨੇਰੇ ਵਿੱਚ ਹਨ, ‘ਅਜ਼ਾਦ ਹੋ ਜਾਓ!’“ਉਹ ਸੜਕਾਂ ਦੇ ਕਿਨਾਰੇ ਚਰਨਗੇਅਤੇ ਹਰ ਬੰਜਰ ਪਹਾੜੀ ਉੱਤੇ ਚਰਾਗਾਹ ਲੱਭਣਗੇ।10ਉਹ ਨਾ ਭੁੱਖੇ ਹੋਣਗੇ, ਨਾ ਤਿਹਾਏ,ਨਾ ਉਜਾੜ ਦੀ ਤਪਸ਼ ਅਤੇ ਨਾ ਸੂਰਜ ਦੀ ਗਰਮੀ ਉਨ੍ਹਾਂ ਉੱਤੇ ਡਿੱਗੇਗਾ।ਜਿਹੜਾ ਉਨ੍ਹਾਂ ਉੱਤੇ ਦਇਆ ਕਰਦਾ ਹੈ ਉਹ ਉਨ੍ਹਾਂ ਦੀ ਅਗਵਾਈ ਕਰੇਗਾਅਤੇ ਉਨ੍ਹਾਂ ਨੂੰ ਪਾਣੀ ਦੇ ਚਸ਼ਮੇ ਕੋਲ ਲੈ ਜਾਵੇਗਾ।11ਮੈਂ ਆਪਣੇ ਸਾਰੇ ਪਹਾੜਾਂ ਨੂੰ ਸੜਕਾਂ ਬਣਾ ਦਿਆਂਗਾ,ਅਤੇ ਮੇਰੇ ਮਾਰਗ ਉੱਚੇ ਕੀਤੇ ਜਾਣਗੇ।12ਵੇਖੋ, ਉਹ ਦੂਰੋਂ ਆਉਣਗੇ—ਕੁਝ ਉੱਤਰ ਤੋਂ, ਕੁਝ ਪੱਛਮ ਤੋਂ,ਕੁਝ ਅਸਵਾਨ ਦੇ ਦੇਸ ਤੋਂ।”
13ਹੇ ਅਕਾਸ਼ੋਂ, ਜੈਕਾਰਾ ਗਜਾਓ!ਹੇ ਧਰਤੀ, ਖੁਸ਼ ਹੋ!ਹੇ ਪਹਾੜੋ, ਜੈਕਾਰਾ ਗਜਾਓ!ਕਿਉਂਕਿ ਯਾਹਵੇਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ,ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ।
14ਪਰ ਸੀਯੋਨ ਨੇ ਆਖਿਆ, “ਯਾਹਵੇਹ ਨੇ ਮੈਨੂੰ ਤਿਆਗ ਦਿੱਤਾ ਹੈ,ਯਾਹਵੇਹ ਮੈਨੂੰ ਭੁੱਲ ਗਿਆ ਹੈ।”
15“ਕੀ ਇੱਕ ਮਾਂ ਆਪਣੇ ਦੁੱਧ ਚੁੰਘਦੇ ਦੇ ਬੱਚੇ ਨੂੰ ਭੁੱਲ ਸਕਦੀ ਹੈਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬੱਚੇ ਉੱਤੇ ਰਹਮ ਨਾ ਕਰੇ?ਉਹ ਤਾਂ ਭਾਵੇਂ ਭੁੱਲ ਜਾਵੇਪਰ ਮੈਂ ਤੈਨੂੰ ਨਹੀਂ ਭੁੱਲਾਂਗਾ!16ਵੇਖ, ਮੈਂ ਤੈਨੂੰ ਆਪਣੇ ਹੱਥਾਂ ਦੀਆਂ ਹਥੇਲੀਆਂ ਉੱਤੇ ਉੱਕਰਿਆ ਹੈ;ਤੁਹਾਡੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ।17ਤੇਰੇ ਬੱਚੇ ਫੁਰਤੀ ਨਾਲ ਆ ਰਹੇ ਹਨ,ਤੈਨੂੰ ਢਾਉਣ ਵਾਲੇ ਅਤੇ ਤੈਨੂੰ ਉਜਾੜਨ ਵਾਲੇ ਤੇਰੇ ਵਿੱਚੋਂ ਨਿੱਕਲ ਜਾਣਗੇ।18ਆਪਣੀਆਂ ਅੱਖਾਂ ਚੁੱਕੋ ਅਤੇ ਆਲੇ-ਦੁਆਲੇ ਵੇਖੋ;ਤੇਰੇ ਸਾਰੇ ਬੱਚੇ ਇਕੱਠੇ ਹੋ ਕੇ ਤੇਰੇ ਕੋਲ ਆਉਂਦੇ ਹਨ।ਸੱਚ-ਮੁੱਚ, ਮੈਂ ਜਿਉਂਦਾ ਹਾਂ,” ਯਾਹਵੇਹ ਦਾ ਵਾਕ ਹੈ,“ਤੁਸੀਂ ਇਨ੍ਹਾਂ ਸਾਰਿਆਂ ਨੂੰ ਗਹਿਣਿਆਂ ਵਜੋਂ ਪਹਿਨੋਗੇ;ਅਤੇ ਉਹਨਾਂ ਨੂੰ ਲਾੜੀ ਵਾਂਗੂੰ ਆਪਣੇ ਉੱਤੇ ਬੰਨ੍ਹੇਗੀ।
19“ਭਾਵੇਂ ਤੁਸੀਂ ਬਰਬਾਦ ਅਤੇ ਵਿਰਾਨ ਹੋ ਗਏ ਹੋਅਤੇ ਤੇਰੀ ਧਰਤੀ ਉਜਾੜ ਦਿੱਤੀ ਗਈ ਸੀ,ਹੁਣ ਤੂੰ ਆਪਣੇ ਲੋਕਾਂ ਲਈ ਬਹੁਤ ਛੋਟਾ ਹੋਵੋਗੇ,ਅਤੇ ਜਿਹੜੇ ਤੈਨੂੰ ਖਾ ਗਏ ਹਨ ਉਹ ਦੂਰ ਹੋਣਗੇ।20ਜਿਹੜੇ ਬੱਚੇ ਤੈਥੋਂ ਲਏ ਗਏ ਸਨ,ਉਹ ਫੇਰ ਤੇਰੇ ਕੰਨਾਂ ਵਿੱਚ ਆਖਣਗੇ,‘ਇਹ ਥਾਂ ਸਾਡੇ ਲਈ ਭੀੜਾ ਹੈ,ਸਾਨੂੰ ਜਗ੍ਹਾ ਦੇ ਤਾਂ ਜੋ ਅਸੀਂ ਵੱਸੀਏ।’21ਤਦ ਤੂੰ ਆਪਣੇ ਮਨ ਵਿੱਚ ਆਖੇਗੀ,‘ਕਿਸ ਨੇ ਇਹਨਾਂ ਨੂੰ ਮੇਰੇ ਲਈ ਜਣਿਆ?ਮੈਂ ਦੁਖੀ ਅਤੇ ਬਾਂਝ ਸੀ;ਮੈਂ ਕੱਢੀ ਹੋਈ ਅਤੇ ਛੱਡੀ ਹੋਈ ਸੀ।ਇਨ੍ਹਾਂ ਨੂੰ ਕਿਸ ਨੇ ਪਾਲਿਆ ਹੈ?ਮੈਂ ਬਿਲਕੁਲ ਇਕੱਲੀ ਰਹਿ ਗਈ ਸੀ,ਪਰ ਇਹ ਕਿੱਥੋਂ ਆਏ ਹਨ?’ ”
22ਪ੍ਰਭੂ ਯਾਹਵੇਹ ਇਹ ਆਖਦਾ ਹੈ:“ਵੇਖੋ, ਮੈਂ ਕੌਮਾਂ ਨੂੰ ਇਸ਼ਾਰਾ ਕਰਾਂਗਾ।ਮੈਂ ਆਪਣਾ ਝੰਡਾ ਲੋਕਾਂ ਲਈ ਉੱਚਾ ਕਰਾਂਗਾ;ਉਹ ਤੇਰੇ ਪੁੱਤਰਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਆਉਣਗੇਅਤੇ ਤੁਹਾਡੀਆਂ ਧੀਆਂ ਨੂੰ ਆਪਣੇ ਕਮਰ ਤੇ ਚੁੱਕ ਲੈਣਗੇ।23ਰਾਜੇ ਤੇਰੇ ਪਾਲਣ ਵਾਲੇ,ਅਤੇ ਉਨ੍ਹਾਂ ਦੀਆਂ ਰਾਣੀਆਂ ਤੇਰੀਆਂ ਦਾਈਆਂ ਹੋਣਗੀਆਂ,ਉਹ ਮੂੰਹ ਭਾਰ ਡਿੱਗ ਕੇ ਤੈਨੂੰ ਮੱਥਾ ਟੇਕਣਗੇ,ਅਤੇ ਤੇਰੇ ਪੈਰਾਂ ਦੀ ਖ਼ਾਕ ਚੱਟਣਗੇ,ਤਾਂ ਤੂੰ ਜਾਣੇਗੀ ਕਿ ਮੈਂ ਯਾਹਵੇਹ ਹਾਂ,ਅਤੇ ਮੇਰੇ ਉੱਤੇ ਆਸ ਰੱਖਣ ਵਾਲੇ ਕਦੇ ਸ਼ਰਮਿੰਦੇ ਨਾ ਹੋਣਗੇ।”
24ਕੀ ਲੁੱਟ ਸੂਰਮੇ ਕੋਲੋਂ ਲਈ ਜਾਵੇਗੀ?ਜਾਂ ਦੁਸ਼ਟ ਦੇ ਹੱਥੋਂ ਕੈਦੀ ਛੁਡਾਏ ਜਾਣਗੇ?
25ਪਰ ਯਾਹਵੇਹ ਇਹ ਗੱਲਾਂ ਆਖਦਾ ਹੈ:“ਹਾਂ, ਯੋਧਿਆਂ ਤੋਂ ਗ਼ੁਲਾਮ ਲਏ ਜਾਣਗੇ,ਅਤੇ ਜ਼ਾਲਮਾ ਦੀ ਲੁੱਟ ਉਹਨਾਂ ਦੇ ਹੱਥੋਂ ਵਾਪਸ ਲਿਆਵਾਂਗਾ।ਮੈਂ ਉਨ੍ਹਾਂ ਨਾਲ ਲੜਾਂਗਾ ਜੋ ਤੇਰੇ ਨਾਲ ਝਗੜਾ ਕਰਦੇ ਹਨ।ਅਤੇ ਤੇਰੇ ਬੱਚਿਆਂ ਨੂੰ ਮੈਂ ਬਚਾਵਾਂਗਾ।26ਮੈਂ ਤੇਰੇ ਸਤਾਉਣ ਵਾਲਿਆਂ ਨੂੰ ਉਹਨਾਂ ਦਾ ਆਪਣਾ ਮਾਸ ਖੁਆਵਾਂਗਾ,ਉਹ ਦਾਖ਼ਰਸ ਵਾਗੂੰ ਆਪਣਾ ਲਹੂ ਪੀਣਗੇ ਅਤੇ ਮਸਤ ਹੋਣਗੇ,ਅਤੇ ਸਾਰੇ ਲੋਕ ਜਾਣ ਲੈਣਗੇਕਿ ਮੈਂ ਯਾਹਵੇਹ ਤੇਰਾ ਬਚਾਉਣ ਵਾਲਾ ਹਾਂ,ਅਤੇ ਤੇਰਾ ਛੁਟਕਾਰਾ ਦੇਣ ਵਾਲਾ, ਯਾਕੋਬ ਦਾ ਸਰਵਸ਼ਕਤੀਮਾਨ ਮੈਂ ਹੀ ਹਾਂ।”

Biblica, Inc.

https://app.library.bible/content/38de522697cd8943