ਯਸ਼ਾਯਾਹ5

ਅੰਗੂਰੀ ਬਾਗ਼ ਦਾ ਗੀਤ

1ਮੈਂ ਆਪਣੇ ਪ੍ਰੀਤਮ ਲਈ,ਉਸ ਦੇ ਅੰਗੂਰੀ ਬਾਗ਼ ਬਾਰੇ ਇੱਕ ਗੀਤ ਗਾਵਾਂਗਾ:ਮੇਰੇ ਪ੍ਰੀਤਮ ਦਾ ਇੱਕ ਉਪਜਾਊ ਪਹਾੜੀ ਉੱਤੇਇੱਕ ਅੰਗੂਰੀ ਬਾਗ਼ ਸੀ।2ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ,ਅਤੇ ਸਭ ਤੋਂ ਵਧੀਆ ਵੇਲਾਂ ਲਾਈਆ,ਅਤੇ ਉਸ ਦੇ ਵਿਚਕਾਰ ਇੱਕ ਬੁਰਜ ਬਣਾਇਆਨਾਲੇ ਦਾਖ਼ਰਸ ਲਈ ਉਸ ਵਿੱਚ ਇੱਕ ਹੌਦ ਪੁੱਟਿਆ।ਤਦ ਉਸ ਨੇ ਚੰਗੇ ਅੰਗੂਰਾਂ ਦੀ ਫ਼ਸਲ ਦੀ ਉਡੀਕ ਕੀਤੀ,ਪਰ ਉਸਨੂੰ ਜੰਗਲੀ ਅੰਗੂਰ ਲੱਗੇ।
3“ਹੁਣ ਤੁਸੀਂ ਯੇਰੂਸ਼ਲੇਮ ਦੇ ਵਾਸੀਓ ਅਤੇ ਯਹੂਦਾਹ ਦੇ ਲੋਕੋ,ਮੇਰੇ ਅਤੇ ਮੇਰੇ ਅੰਗੂਰੀ ਬਾਗ ਵਿੱਚ ਨਿਆਂ ਕਰੋ।4ਮੇਰੇ ਅੰਗੂਰੀ ਬਾਗ਼ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਸੀਜੋ ਮੈਂ ਉਸ ਲਈ ਕੀਤਾ ਹੈ?ਜਦੋਂ ਮੈਂ ਚੰਗੇ ਅੰਗੂਰ ਲੱਗਣ ਦੀ ਉਡੀਕ ਕੀਤੀ,ਤਾਂ ਇਹ ਮਾੜੇ ਹੀ ਕਿਉਂ ਨਿਕਲੇ?5ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਨ ਜਾ ਰਿਹਾ ਹਾਂ:ਮੈਂ ਉਸ ਦੀ ਵਾੜ ਹਟਾ ਦਿਆਂਗਾ,ਅਤੇ ਉਹ ਤਬਾਹ ਹੋ ਜਾਵੇਗਾ।ਮੈਂ ਉਸ ਦੀ ਕੰਧ ਨੂੰ ਢਾਹ ਸੁੱਟਾਗਾ,ਅਤੇ ਉਹ ਮਿੱਧੀ ਜਾਵੇਗੀ।6ਮੈਂ ਉਸ ਨੂੰ ਉਜਾੜ ਬਣਾ ਦਿਆਂਗਾ,ਨਾ ਛਾਂਗਿਆ ਜਾਵੇਗਾ ਅਤੇ ਨਾ ਗੋਡਿਆ ਜਾਵੇਗਾ,ਅਤੇ ਉੱਥੇ ਝਾੜੀਆਂ ਅਤੇ ਕੰਡੇ ਉੱਗਣਗੇ।ਮੈਂ ਬੱਦਲਾਂ ਨੂੰ ਹੁਕਮ ਦਿਆਂਗਾਉਸ ਉੱਤੇ ਮੀਂਹ ਨਾ ਪਾਉਣ।”
7ਸਰਬਸ਼ਕਤੀਮਾਨ ਯਾਹਵੇਹ ਦਾ ਅੰਗੂਰੀ ਬਾਗ਼ ਇਸਰਾਏਲ ਦੀ ਕੌਮ ਹੈ,ਅਤੇ ਯਹੂਦਾਹ ਦੇ ਲੋਕਅੰਗੂਰੀ ਵੇਲਾਂ ਹਨ ਜਿਨ੍ਹਾਂ ਵਿੱਚ ਉਹ ਪ੍ਰਸੰਨ ਸੀ।ਉਸ ਨੇ ਨਿਆਂ ਨੂੰ ਉਡੀਕਿਆ, ਅਤੇ ਵੇਖੋ, ਖੂਨ ਵੇਖਿਆ!ਧਰਮ ਦੀ ਆਸ ਲਈ, ਅਤੇ ਵੇਖੋ, ਦੁਹਾਈ ਦੀ ਆਵਾਜ਼ ਸੁਣੀ।

ਲਾਹਨਤ ਅਤੇ ਨਿਆਉਂ

8ਹਾਏ ਉਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ,ਅਤੇ ਖੇਤ ਨਾਲ ਖੇਤ ਰਲਾਉਂਦੇ ਹਨ,ਜਦ ਤੱਕ ਕੋਈ ਥਾਂ ਨਾ ਰਹੇ,ਤਾਂ ਜੋ ਤੁਸੀਂ ਉਸ ਧਰਤੀ ਵਿੱਚ ਇਕੱਲੇ ਵੱਸੋ!
9ਸਰਬਸ਼ਕਤੀਮਾਨ ਯਾਹਵੇਹ ਨੇ ਮੇਰੇ ਸੁਣਨ ਵਿੱਚ ਇਹ ਐਲਾਨ ਕੀਤਾ ਹੈ:“ਸੱਚ-ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ,ਵੱਡੇ ਅਤੇ ਚੰਗੇ ਘਰ ਵਿਰਾਨ ਹੋ ਜਾਣਗੇ।10ਇੱਕ ਦਸ ਏਕੜ ਦਾ ਬਾਗ ਸਿਰਫ ਇੱਕ ਮਣ  ਦਾਖ਼ਰਸ ਪੈਦਾ ਕਰੇਗਾ।ਅਤੇ ਬੀਜ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਅੰਨ ਮਿਲੇਗਾ।”
11ਹਾਏ! ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਕੇਸ਼ਰਾਬ ਦੇ ਪਿੱਛੇ ਦੌੜਨ,ਜੋ ਰਾਤ ਨੂੰ ਦੇਰ ਤੱਕ ਜਾਗਦੇ ਹਨਤਾਂ ਜੋ ਸ਼ਰਾਬ ਉਹਨਾਂ ਨੂੰ ਮਸਤ ਕਰ ਦੇਵੇ।12ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਦਾਖ਼ਰਸ ਤਾਂ ਹਨ,ਪਰ ਉਨ੍ਹਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ,ਨਾ ਉਹ ਹੱਥਾਂ ਦੇ ਕੰਮਾਂ ਬਾਰੇ ਸੋਚਦੇ ਹਨ13ਇਸ ਲਈ ਮੇਰੀ ਪਰਜਾ ਗਿਆਨ ਨਾ ਹੋਣ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ,ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ।14ਇਸ ਲਈ ਮੌਤ ਆਪਣੇ ਜਬਾੜੇ ਫੈਲਾਉਂਦੀ ਹੈ,ਆਪਣਾ ਮੂੰਹ ਖੋਲ੍ਹਦੀ ਹੈ।ਇਸ ਵਿੱਚ ਉਹਨਾਂ ਦੇ ਅਹਿਲਕਾਰ ਅਤੇ ਜਨਤਾਉਹਨਾਂ ਦੇ ਸਾਰੇ ਝਗੜਾਲੂਆਂ ਅਤੇ ਅਨੰਦ ਕਰਨ ਵਾਲਿਆਂ ਨਾਲ ਉਤਰੇਗੀ।15ਇਸ ਲਈ ਲੋਕ ਨਿਵਾਏ ਜਾਂਦੇ ਹਨ,ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ।16ਪਰ ਸਰਬਸ਼ਕਤੀਮਾਨ ਯਾਹਵੇਹ ਆਪਣੇ ਨਿਆਂ ਨਾਲ ਉੱਚਾ ਕੀਤਾ ਜਾਵੇਗਾ,ਅਤੇ ਪਵਿੱਤਰ ਪਰਮੇਸ਼ਵਰ ਆਪਣੇ ਧਰਮੀ ਕੰਮਾਂ ਦੁਆਰਾ ਪਵਿੱਤਰ ਸਾਬਤ ਹੋਵੇਗਾ।17ਤਦ ਭੇਡਾਂ ਆਪਣੀ ਜੂਹ ਵਿੱਚ ਚਰਨਗੇ।ਅਮੀਰਾਂ ਦੇ ਖੰਡਰਾਂ ਵਿੱਚ ਲੇਲੇ ਚਰਾਏ ਜਾਣਗੇ।
18ਉਨ੍ਹਾਂ ਲਈ ਹਾਏ ਜਿਹੜੇ ਪਾਪ ਨੂੰ ਛਲ ਦੀਆਂ ਰੱਸੀਆਂ ਨਾਲ ਖਿੱਚਦੇ ਹਨ,ਅਤੇ ਬੁਰਿਆਈ ਨੂੰ ਗੱਡੇ ਦੀਆਂ ਰੱਸੀਆਂ ਨਾਲ ਖਿੱਚਦੇ ਹਨ,19ਉਨ੍ਹਾਂ ਲਈ ਜਿਹੜੇ ਕਹਿੰਦੇ ਹਨ, “ਪਰਮੇਸ਼ਵਰ ਛੇਤੀ ਕਰੇ;ਉਹ ਆਪਣੇ ਕੰਮ ਨੂੰ ਤੇਜੀ ਨਾਲ ਕਰੇ,ਤਾਂ ਜੋ ਅਸੀਂ ਇਸਨੂੰ ਵੇਖ ਸਕੀਏ।ਇਸਰਾਏਲ ਦੇ ਪਵਿੱਤਰ ਪੁਰਖ ਦੀ ਯੋਜਨਾ,ਅਤੇ ਨੇੜੇ ਆਵੇ ਤਾਂ ਜੋ ਅਸੀਂ ਉਹ ਨੂੰ ਜਾਣੀਏ,ਤਾਂ ਜੋ ਅਸੀਂ ਇਸ ਨੂੰ ਜਾਣ ਸਕੀਏ।”
20ਹਾਏ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ,ਜਿਹੜੇ ਹਨੇਰੇ ਨੂੰ ਚਾਨਣਅਤੇ ਚਾਨਣ ਨੂੰ ਹਨ੍ਹੇਰਾ ਆਖਦੇ ਹਨਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ,ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ।
21ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਬੁੱਧਵਾਨ ਅਤੇ ਆਪਣੀ ਨਿਗਾਹ ਵਿੱਚ ਚਾਤਰ ਹਨ।
22ਹਾਏ! ਉਹਨਾਂ ਉੱਤੇ ਜਿਹੜੇ ਦਾਖ਼ਰਸ ਪੀਣ ਵਿੱਚ ਸੂਰਮੇ ਹਨ,ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ,23ਜੋ ਰਿਸ਼ਵਤ ਲਈ ਦੋਸ਼ੀ ਨੂੰ ਬਰੀ ਕਰਦੇ ਹਨ,ਪਰ ਨਿਰਦੋਸ਼ਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ।24ਇਸ ਲਈ, ਜਿਵੇਂ ਅੱਗ ਦੀਆਂ ਜੀਭਾਂ ਤੂੜੀ ਨੂੰ ਚੱਟ ਲੈਂਦੀਆਂ ਹਨਅਤੇ ਜਿਵੇਂ ਸੁੱਕਾ ਘਾਹ ਅੱਗ ਵਿੱਚ ਡੁੱਬ ਜਾਂਦਾ ਹੈ,ਉਸੇ ਤਰ੍ਹਾਂ ਉਨ੍ਹਾਂ ਦੀਆਂ ਜੜ੍ਹਾਂ ਸੜ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਫੁੱਲ ਮਿੱਟੀ ਵਾਂਗ ਉੱਡ ਜਾਂਦੇ ਹਨ।ਕਿਉਂਕਿ ਉਨ੍ਹਾਂ ਨੇ ਸਰਬਸ਼ਕਤੀਮਾਨ ਯਾਹਵੇਹ ਦੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ।25ਇਸ ਲਈ ਯਾਹਵੇਹ ਦਾ ਕ੍ਰੋਧ ਆਪਣੇ ਲੋਕਾਂ ਉੱਤੇ ਭੜਕਦਾ ਹੈ।ਉਸ ਨੇ ਆਪਣਾ ਹੱਥ ਉਹਨਾਂ ਦੇ ਉੱਤੇ ਚੁੱਕਿਆ, ਅਤੇ ਉਹਨਾਂ ਨੂੰ ਮਾਰਿਆ,ਤਾਂ ਪਰਬਤ ਕੰਬ ਗਏ,ਅਤੇ ਲਾਸ਼ਾਂ ਗਲੀਆਂ ਵਿੱਚ ਕੂੜੇ ਵਾਂਗ ਹਨ।ਇਸ ਦੇ ਬਾਵਜੂਦ ਉਸ ਦਾ ਕ੍ਰੋਧ ਨਹੀਂ ਹਟਿਆ,ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
26ਉਹ ਦੂਰ-ਦੂਰ ਦੀਆਂ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ,ਉਹ ਧਰਤੀ ਦੀਆਂ ਹੱਦਾਂ ਤੋਂ ਸੀਟੀ ਵਜਾਵੇਗਾ,ਉਹ ਇੱਥੇਤੇਜ਼ੀ ਨਾਲ ਅਤੇ ਰਫਤਾਰ ਨਾਲ ਆਉਂਦੇ ਹਨ!27ਉਨ੍ਹਾਂ ਵਿੱਚੋਂ ਕੋਈ ਨਾ ਥੱਕਦਾ ਹੈ, ਨਾ ਠੋਕਰ ਖਾਦਾ ਹੈ, ਨਾ ਕੋਈ ਉਂਘਲਾਉਂਦਾ, ਨਾ ਸੌਂਦਾ ਹੈ।ਨਾ ਕਿਸੇ ਦਾ ਕਮਰਬੰਦ ਖੁੱਲ੍ਹਦਾ ਹੈ,ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ।28ਉਨ੍ਹਾਂ ਦੇ ਤੀਰ ਤਿੱਖੇ ਹਨ,ਅਤੇ ਉਨ੍ਹਾਂ ਦੇ ਸਾਰੇ ਧਣੁੱਖ ਕੱਸੇ ਹੋਏ ਹਨ;ਉਹਨਾਂ ਦੇ ਘੋੜਿਆਂ ਦੇ ਖੁਰ ਚਕਮ-ਚਮਕ ਵਰਗੇ ਜਾਪਦੇ ਹਨ,ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ।29ਉਨ੍ਹਾਂ ਦੀ ਦਹਾੜ ਸ਼ੇਰ ਵਰਗੀ ਹੈ,ਉਹ ਜਵਾਨ ਸ਼ੇਰਾਂ ਵਾਂਗ ਗਰਜਦੇ ਹਨ।ਉਹ ਗੂੰਜਦੇ ਹਨ ਜਦੋਂ ਉਹ ਆਪਣੇ ਸ਼ਿਕਾਰ ਨੂੰ ਫੜ ਲੈਂਦੇ ਹਨਅਤੇ ਉਸਨੂੰ ਬਚਾਉਣ ਲਈ ਕੋਈ ਨਾ ਹੋਵੇ।30ਉਸ ਦਿਨ ਉਹ ਉਸ ਉੱਤੇ ਸਮੁੰਦਰ ਦੀ ਗਰਜ ਵਾਂਗ ਗਰਜਣਗੇ।ਅਤੇ ਜੇ ਕੋਈ ਧਰਤੀ ਵੱਲ ਵੇਖਦਾ ਹੈ,ਉੱਥੇ ਸਿਰਫ ਹਨੇਰਾ ਅਤੇ ਬਿਪਤਾ ਹੈ;ਸੂਰਜ ਵੀ ਬੱਦਲਾਂ ਨਾਲ ਹਨੇਰਾ ਹੋ ਜਾਵੇਗਾ।

Biblica, Inc.

https://app.library.bible/content/38de522697cd8943