ਯਸ਼ਾਯਾਹ4
1ਉਸ ਦਿਨ ਸੱਤ ਔਰਤਾਂਇੱਕ ਆਦਮੀ ਨੂੰ ਫੜਨਗੀਆਂਅਤੇ ਆਖਣਗੀਆਂ, “ਅਸੀਂ ਆਪਣਾ ਭੋਜਨ ਖਾਵਾਂਗੀਆਂ ਅਤੇ ਆਪਣੇ ਕੱਪੜੇ ਪਾਵਾਂਗੀਆਂ।ਸਾਨੂੰ ਸਿਰਫ ਤੇਰੇ ਨਾਮ ਨਾਲ ਬੁਲਾਉਣ ਦਿਓ।ਸਾਡੀ ਅਣ-ਵਿਆਹੀਆਂ ਦੀ ਸ਼ਰਮਿੰਦਗੀ ਦੂਰ ਕਰ!”
ਯਾਹਵੇਹ ਦੀ ਸ਼ਾਖਾ
2ਉਸ ਦਿਨ ਯਾਹਵੇਹ ਦੀ ਸ਼ਾਖ ਸੁੰਦਰ ਅਤੇ ਸ਼ਾਨਦਾਰ ਹੋਵੇਗੀ, ਅਤੇ ਧਰਤੀ ਦਾ ਫਲ ਇਸਰਾਏਲ ਵਿੱਚ ਬਚੇ ਹੋਇਆਂ ਲਈ ਮਾਣ ਅਤੇ ਸ਼ਾਨ ਹੋਵੇਗਾ।3ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯੇਰੂਸ਼ਲੇਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ, ਜਿਹਨਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਗਏ ਹਨ।4ਯਾਹਵੇਹ ਸੀਯੋਨ ਦੀਆਂ ਔਰਤਾਂ ਦੀ ਗੰਦਗੀ ਨੂੰ ਧੋ ਦੇਵੇਗਾ। ਉਹ ਯੇਰੂਸ਼ਲੇਮ ਤੋਂ ਖੂਨ ਦੇ ਧੱਬਿਆਂ ਨੂੰ ਨਿਆਂ ਦੀ ਆਤਮਾ ਅਤੇ ਅੱਗ ਦੀ ਆਤਮਾ ਨਾਲ ਸਾਫ਼ ਕਰੇਗਾ।5ਤਾਂ ਯਾਹਵੇਹ ਸੀਯੋਨ ਪਰਬਤ ਦੇ ਸਾਰੇ ਠਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਧੂੰਏਂ ਦਾ ਬੱਦਲ ਅਤੇ ਰਾਤ ਨੂੰ ਬਲਦੀ ਅੱਗ ਦਾ ਪ੍ਰਕਾਸ਼ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਵਾਂਗੂੰ ਹੋਵੇਗੀ।6ਇਹ ਦਿਨ ਦੀ ਗਰਮੀ ਤੋਂ ਇੱਕ ਪਨਾਹ ਅਤੇ ਛਾਂ ਅਤੇ ਤੂਫਾਨ ਅਤੇ ਮੀਂਹ ਤੋਂ ਇੱਕ ਪਨਾਹ ਅਤੇ ਛੁਪਣ ਦਾ ਸਥਾਨ ਹੋਵੇਗਾ।Biblica, Inc.