ਯਸ਼ਾਯਾਹ6

ਯਸ਼ਾਯਾਹ ਦਾ ਹੁਕਮ

1ਜਿਸ ਸਾਲ ਰਾਜਾ ਉਜ਼ੀਯਾਹ ਦੀ ਮੌਤ ਹੋਈ, ਮੈਂ ਯਾਹਵੇਹ ਨੂੰ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਸਦੇ ਬਸਤਰ ਦੇ ਪੱਲੇ ਨਾਲ ਭਵਨ ਭਰ ਗਿਆ।2ਉਹ ਦੇ ਉੱਪਰ ਸਰਾਫ਼ੀਮ ਸਨ, ਹਰ ਇੱਕ ਦੇ ਛੇ-ਛੇ ਖੰਭ ਸਨ, ਉਹ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਸਨ, ਅਤੇ ਦੋ ਨਾਲ ਉਹ ਉੱਡ ਰਹੇ ਸਨ।3ਅਤੇ ਉਹ ਇੱਕ ਦੂਸਰੇ ਨੂੰ ਪੁਕਾਰ ਰਹੇ ਸਨ:“ਪਵਿੱਤਰ, ਪਵਿੱਤਰ, ਪਵਿੱਤਰ ਹੈ ਯਾਹਵੇਹ ਸਰਬਸ਼ਕਤੀਮਾਨ;ਸਾਰੀ ਧਰਤੀ ਉਸਦੀ ਮਹਿਮਾ ਨਾਲ ਭਰੀ ਹੋਈ ਹੈ।”
4ਅਤੇ ਉਹਨਾਂ ਦੇ ਪੁਕਾਰਨ ਵਾਲੇ ਦੀ ਆਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ।
5ਤਦ ਮੈਂ ਆਖਿਆ, “ਹਾਏ ਮੇਰੇ ਉੱਤੇ! ਮੈਂ ਬਰਬਾਦ ਹੋ ਗਿਆ ਹਾਂ! ਕਿਉਂਕਿ ਮੈਂ ਅਸ਼ੁੱਧ ਬੁੱਲ੍ਹਾਂ ਵਾਲਾ ਆਦਮੀ ਹਾਂ, ਮੈਂ ਅਸ਼ੁੱਧ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ, ਕਿਉਂ ਜੋ ਮੇਰੀਆਂ ਅੱਖਾਂ ਨੇ ਸਰਬਸ਼ਕਤੀਮਾਨ ਯਾਹਵੇਹ ਮਹਾਰਾਜਾ ਨੂੰ ਵੇਖਿਆ ਹੈ।”
6ਤਦ ਸਰਾਫ਼ੀਮ ਵਿੱਚੋਂ ਇੱਕ ਮੇਰੇ ਵੱਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭੱਖਦਾ ਹੋਇਆ ਕੋਲਾ ਸੀ, ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ।7ਉਸ ਨੇ ਇਸ ਕੋਲੇ ਨਾਲ ਮੇਰੇ ਮੂੰਹ ਨੂੰ ਛੂਹਿਆ ਅਤੇ ਕਿਹਾ, “ਵੇਖ, ਤੇਰੇ ਬੁੱਲ੍ਹਾਂ ਤੋਂ ਬਦੀ ਦੂਰ ਹੋ ਗਈ ਹੈ ਅਤੇ ਤੇਰੇ ਪਾਪ ਮਾਫ਼ ਹੋ ਗਏ ਹਨ।”
8ਤਦ ਮੈਂ ਯਾਹਵੇਹ ਦੀ ਆਵਾਜ਼ ਇਹ ਆਖਦਿਆਂ ਸੁਣੀ, “ਮੈਂ ਕਿਸ ਨੂੰ ਭੇਜਾਂ? ਅਤੇ ਸਾਡੇ ਲਈ ਕੌਣ ਜਾਵੇਗਾ?”
ਅਤੇ ਮੈਂ ਕਿਹਾ, “ਮੈਂ ਇੱਥੇ ਹਾਂ, ਮੈਨੂੰ ਭੇਜੋ!”
9ਉਸ ਨੇ ਆਖਿਆ, “ਜਾ ਅਤੇ ਇਨ੍ਹਾਂ ਲੋਕਾਂ ਨੂੰ ਆਖ:“ ‘ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ।ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ, ਪਰ ਬੁਝੋਗੇ ਨਹੀਂ।’10ਇਨ੍ਹਾਂ ਲੋਕਾਂ ਦੇ ਮਨ ਮੋਟੇ ਹਨ;ਅਤੇ ਕੰਨ ਭਾਰੇ ਕਰ ਦੇਉਹਨਾਂ ਦੀਆਂ ਅੱਖਾਂ ਬੰਦ ਕਰ।ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ,ਅਤੇ ਆਪਣੇ ਕੰਨਾਂ ਨਾਲ ਸੁਣਨ,ਆਪਣੇ ਦਿਲਾਂ ਨਾਲ ਸਮਝਣ,ਅਤੇ ਮੁੜ ਕੇ ਚੰਗੇ ਹੋ ਜਾਣ।”
11ਤਦ ਮੈਂ ਆਖਿਆ, “ਹੇ ਯਾਹਵੇਹ, ਕਿੰਨਾ ਚਿਰ?”
ਅਤੇ ਉਸ ਨੇ ਉੱਤਰ ਦਿੱਤਾ:
“ਜਦੋਂ ਤੱਕ ਸ਼ਹਿਰ ਉਜਾੜ ਨਾ ਹੋ ਜਾਣ ਅਤੇ ਬੇ-ਅਬਾਦ ਨਾ ਹੋ ਜਾਣ,ਅਤੇ ਘਰ ਬੇ-ਚਰਾਗ ਨਾ ਹੋ ਜਾਣ,ਅਤੇ ਜ਼ਮੀਨ ਪੂਰੀ ਹੀ ਉਜੜ ਨਾ ਹੋ ਜਾਵੇ,
12ਜਦ ਤੱਕ ਯਾਹਵੇਹ ਨੇ ਸਾਰੇ ਲੋਕਾਂ ਨੂੰ ਦੂਰ ਨਹੀਂ ਭੇਜ ਦਿੱਤਾ ਹੈਅਤੇ ਧਰਤੀ ਪੂਰੀ ਤਰ੍ਹਾਂ ਤਿਆਗ ਦਿੱਤੀ ਗਈ ਹੈ।13ਅਤੇ ਭਾਵੇਂ ਦੇਸ਼ ਵਿੱਚ ਦਸਵਾਂ ਹਿੱਸਾ ਬਚਿਆ ਰਹੇ,ਉਹ ਫੇਰ ਬਰਬਾਦ ਹੋ ਜਾਵੇਗਾ।ਪਰ ਜਿਵੇਂ ਚੀਲ ਜਾਂ ਬਲੂਤ ਦੇ ਰੁੱਖਜਦ ਉਹ ਵੱਢੇ ਜਾਂਦੇ ਹਨ ਤਾਂ ਉਨ੍ਹਾਂ ਦਾ ਟੁੰਡ ਖੜ੍ਹਾ ਰਹਿੰਦਾ ਹੈ,ਉਸੇ ਤਰ੍ਹਾਂ ਹੀ ਪਵਿੱਤਰ ਵੰਸ਼ ਉਹ ਦਾ ਟੁੰਡ ਹੈ।”

Biblica, Inc.

https://app.library.bible/content/38de522697cd8943