ਯਸ਼ਾਯਾਹ48

ਜ਼ਿੱਦੀ ਇਸਰਾਏਲ

1“ਹੇ ਯਾਕੋਬ ਦੀ ਸੰਤਾਨ, ਇਹ ਸੁਣੋ,ਤੁਸੀਂ ਜਿਹੜੇ ਇਸਰਾਏਲ ਦੇ ਨਾਮ ਨਾਲ ਸੱਦੇ ਜਾਂਦੇ ਹੋਅਤੇ ਯਹੂਦਾਹ ਦੇ ਵੰਸ਼ ਵਿੱਚੋਂ ਆਏ ਹੋ,ਜਿਹੜੇ ਯਾਹਵੇਹ ਦੇ ਨਾਮ ਦੀ ਸਹੁੰ ਖਾਂਦੇਅਤੇ ਇਸਰਾਏਲ ਦੇ ਪਰਮੇਸ਼ਵਰ ਦਾ ਵਰਣਨ ਕਰਦੇ ਹੋਪਰ ਸੱਚਾਈ ਜਾਂ ਧਾਰਮਿਕਤਾ ਵਿੱਚ ਨਹੀਂ,2ਉਹ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਨਾਗਰਿਕ ਕਹਾਉਂਦੇ ਹਨ,ਅਤੇ ਇਸਰਾਏਲ ਦੇ ਪਰਮੇਸ਼ਵਰ ਉੱਤੇ ਭਰੋਸਾ ਰੱਖਣ ਦਾ ਦਾਅਵਾ ਕਰਦੇ ਹਨ,ਜਿਸ ਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।3ਮੈਂ ਪਹਿਲਾਂ ਦੀਆਂ ਗੱਲਾਂ ਨੂੰ ਬਹੁਤ ਪਹਿਲੇ ਸਮੇਂ ਹੀ ਦੱਸ ਦਿੱਤਾ ਸੀ,ਮੇਰੇ ਮੂੰਹ ਨੇ ਉਨ੍ਹਾਂ ਦਾ ਐਲਾਨ ਕੀਤਾ ਅਤੇ ਮੈਂ ਉਨ੍ਹਾਂ ਨੂੰ ਪ੍ਰਗਟ ਕੀਤਾ;ਤਦ ਅਚਾਨਕ ਮੈਂ ਉਹਨਾਂ ਨੂੰ ਕਰ ਦਿੱਤਾ, ਅਤੇ ਉਹ ਹੋ ਗਈਆ।4ਕਿਉਂਕਿ ਮੈਂ ਜਾਣਦਾ ਸੀ ਕਿ ਤੁਸੀਂ ਕਿੰਨੇ ਜ਼ਿੱਦੀ ਹੋ,ਤੇਰੀ ਗਰਦਨ ਦੀਆਂ ਮਾਸਪੇਸ਼ੀਆਂ ਲੋਹੇ ਦੀਆਂ ਹਨ,ਤੇਰਾ ਮੱਥੇ ਪਿੱਤਲ ਦਾ ਹੈ।5ਇਸ ਲਈ ਮੈਂ ਤੁਹਾਨੂੰ ਇਹ ਗੱਲਾਂ ਬਹੁਤ ਪਹਿਲਾਂ ਦੱਸੀਆਂ ਸਨ;ਉਨ੍ਹਾਂ ਦੇ ਵਾਪਰਨ ਤੋਂ ਪਹਿਲਾਂ ਮੈਂ ਤੁਹਾਨੂੰ ਉਨ੍ਹਾਂ ਦੀ ਘੋਸ਼ਣਾ ਕੀਤੀ,ਤਾਂ ਜੋ ਤੁਸੀਂ ਇਹ ਨਾ ਕਹਿ ਸਕੋ,‘ਮੇਰੀਆਂ ਮੂਰਤੀਆਂ ਨੇ ਉਨ੍ਹਾਂ ਨੂੰ ਬਣਾਇਆ ਹੈ;ਮੇਰੀ ਲੱਕੜ ਦੀ ਮੂਰਤੀ ਅਤੇ ਧਾਤ ਦੇ ਦੇਵਤੇ ਨੇ ਇਨ੍ਹਾਂ ਨੂੰ ਬਣਾਇਆ ਹੈ।’6ਤੁਸੀਂ ਇਹ ਗੱਲਾਂ ਸੁਣੀਆਂ ਹਨ; ਉਹਨਾਂ ਸਾਰਿਆਂ ਨੂੰ ਦੇਖੋ।ਕੀ ਤੁਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰੋਗੇ?“ਹੁਣ ਤੋਂ ਮੈਂ ਤੁਹਾਨੂੰ ਨਵੀਆਂ ਚੀਜ਼ਾਂ ਬਾਰੇ ਦੱਸਾਂਗਾ,ਤੁਹਾਨੂੰ ਅਣਜਾਣ ਲੁਕੀਆਂ ਗੱਲਾਂ ਬਾਰੇ।7ਉਹ ਹੁਣ ਉਤਪੰਨ ਗਏ ਹਨ, ਬਹੁਤ ਸਮਾਂ ਪਹਿਲਾਂ ਨਹੀਂ;ਤੁਸੀਂ ਉਨ੍ਹਾਂ ਬਾਰੇ ਅੱਜ ਤੋਂ ਪਹਿਲਾਂ ਨਹੀਂ ਸੁਣਿਆ ਹੋਵੇਗਾ।ਇਸ ਲਈ ਤੁਸੀਂ ਇਹ ਨਹੀਂ ਕਹਿ ਸਕਦੇ,‘ਹਾਂ, ਮੈਂ ਉਨ੍ਹਾਂ ਨੂੰ ਜਾਣਦਾ ਸੀ।’8ਤੁਸੀਂ ਨਾ ਤਾਂ ਸੁਣਿਆ ਹੈ ਅਤੇ ਨਾ ਹੀ ਸਮਝਿਆ ਹੈ;ਪੁਰਾਣੇ ਸਮੇਂ ਤੋਂ ਤੁਹਾਡੇ ਕੰਨ ਨਹੀਂ ਖੁੱਲ੍ਹੇ।ਮੈਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਧੋਖੇਬਾਜ਼ ਹੋ;ਤੁਹਾਨੂੰ ਜਨਮ ਤੋਂ ਹੀ ਬਾਗੀ ਕਿਹਾ ਜਾਂਦਾ ਸੀ।9ਮੈਂ ਆਪਣੇ ਨਾਮ ਦੀ ਖ਼ਾਤਰ ਆਪਣੇ ਕ੍ਰੋਧ ਨੂੰ ਰੋਕ ਰੱਖਿਆ ਹੈ;ਆਪਣੀ ਉਸਤਤ ਦੀ ਖ਼ਾਤਰ, ਮੈਂ ਇਸਨੂੰ ਤੇਰੇ ਲਈ ਰੋਕ ਰੱਖਾਂਗਾ,ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਾ ਕਰ ਦਿੱਤਾ ਜਾਵੇ।10ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ,ਮੈਂ ਤੁਹਾਨੂੰ ਬਿਪਤਾ ਦੀ ਭੱਠੀ ਵਿੱਚ ਪਰਖਿਆ ਹੈ।11ਮੈਂ ਇਹ ਆਪਣੇ ਲਈ, ਹਾਂ ਆਪਣੇ ਹੀ ਲਈ, ਇਹ ਕਰਦਾ ਹਾਂ;ਮੈਂ ਆਪਣੇ ਆਪ ਨੂੰ ਬਦਨਾਮ ਕਿਵੇਂ ਹੋਣ ਦੇ ਸਕਦਾ ਹਾਂ?ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿਆਂਗਾ।

ਇਸਰਾਏਲ ਅਜ਼ਾਦ ਹੋਇਆ

12“ਯਾਕੋਬ, ਮੇਰੀ ਗੱਲ ਸੁਣ,ਹੇ ਇਸਰਾਏਲ, ਜਿਸ ਨੂੰ ਮੈਂ ਸੱਦਿਆ ਹੈ,ਮੈਂ ਉਹੀ ਹਾਂ;ਮੈਂ ਪਹਿਲਾ ਹਾਂ ਅਤੇ ਮੈਂ ਆਖਰੀ ਹਾਂ।13ਮੇਰੇ ਆਪਣੇ ਹੱਥ ਨੇ ਧਰਤੀ ਦੀ ਨੀਂਹ ਰੱਖੀ,ਅਤੇ ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫ਼ੈਲਾਇਆ।ਜਦੋਂ ਮੈਂ ਉਨ੍ਹਾਂ ਨੂੰ ਸੱਦਦਾ ਹਾਂ,ਉਹ ਸਾਰੇ ਇਕੱਠੇ ਖਲੋ ਜਾਂਦੇ ਹਨ।
14“ਤੁਸੀਂ ਸਾਰੇ ਇਕੱਠੇ ਹੋਵੋ ਅਤੇ ਸੁਣੋ:ਮੂਰਤੀਆਂ ਵਿੱਚੋਂ ਕਿਸ ਨੇ ਇਨ੍ਹਾਂ ਗੱਲਾਂ ਦੀ ਭਵਿੱਖਬਾਣੀ ਕੀਤੀ ਹੈ?ਯਾਹਵੇਹ ਦਾ ਚੁਣਿਆ ਹੋਇਆ ਸਹਿਯੋਗੀ ਬਾਬੇਲ ਦੇ ਵਿਰੁੱਧ ਆਪਣਾ ਮਕਸਦ ਪੂਰਾ ਕਰੇਗਾ;ਉਹ ਦੀ ਬਾਂਹ ਕਸਦੀਆਂ  ਦੇ ਵਿਰੁੱਧ ਹੋਵੇਗੀ।15ਮੈਂ ਹਾਂ, ਮੈਂ ਹੀ, ਬੋਲਿਆ ਹੈ;ਹਾਂ, ਮੈਂ ਉਸਨੂੰ ਬੁਲਾਇਆ ਹੈ।ਮੈਂ ਉਸ ਨੂੰ ਲਿਆਵਾਂਗਾ,ਅਤੇ ਉਹ ਆਪਣੇ ਕੰਮ ਵਿੱਚ ਕਾਮਯਾਬ ਹੋਵੇਗਾ।
16“ਮੇਰੇ ਨੇੜੇ ਆਓ ਅਤੇ ਇਹ ਸੁਣੋ:“ਪਹਿਲੀ ਘੋਸ਼ਣਾ ਤੋਂ ਮੈਂ ਗੁਪਤ ਵਿੱਚ ਗੱਲ ਨਹੀਂ ਕੀਤੀ;ਜਦੋਂ ਇਹ ਵਾਪਰਦਾ ਹੈ, ਮੈਂ ਉੱਥੇ ਹਾਂ।”ਅਤੇ ਹੁਣ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰਆਪਣੇ ਆਤਮਾ ਨਾਲ ਘੱਲਿਆ ਹੈ।
17ਇਹ ਹੈ ਜੋ ਯਾਹਵੇਹ ਆਖਦਾ ਹੈ,ਤੁਹਾਡਾ ਮੁਕਤੀਦਾਤਾ, ਇਸਰਾਏਲ ਦਾ ਪਵਿੱਤਰ ਪੁਰਖ:“ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ,ਜੋ ਤੁਹਾਨੂੰ ਸਿਖਾਉਂਦਾ ਹੈ ਅਤੇ ਤੁਹਾਡੇ ਲਈ ਸਭ ਤੋਂ ਵਧੀਆ ਕੀ ਹੈ,ਜੋ ਤੁਹਾਨੂੰ ਉਸ ਰਾਹ ਵਿੱਚ ਸੇਧ ਦਿੰਦਾ ਹੈ,18ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦਿੱਤਾ ਹੁੰਦਾ,ਤੇਰੀ ਸ਼ਾਂਤੀ ਦਰਿਆ ਵਰਗੀ ਹੁੰਦੀ,ਤੇਰੀ ਭਲਾਈ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦੀ।19ਤੇਰੀ ਸੰਤਾਨ ਰੇਤ ਵਾਂਗੂੰ ਹੁੰਦੀ,ਤੇਰੇ ਬੱਚੇ ਉਸ ਦੇ ਅਣਗਿਣਤ ਦਾਣਿਆਂ ਵਰਗੇ ਹੁੰਦੇ।ਉਨ੍ਹਾਂ ਦਾ ਨਾਮ ਕਦੇ ਵੀ ਮਿਟਾਇਆ ਨਹੀਂ ਜਾਵੇਗਾਅਤੇ ਨਾ ਹੀ ਮੇਰੇ ਸਾਹਮਣੇ ਤੋਂ ਨਸ਼ਟ ਕੀਤਾ ਜਾਵੇਗਾ।”
20ਬਾਬੇਲ ਨੂੰ ਛੱਡੋ,ਕਸਦੀਆਂ ਤੋਂ ਭੱਜੋ!ਖੁਸ਼ੀ ਦੇ ਜੈਕਾਰਿਆਂ ਦੀ ਆਵਾਜ਼ ਨਾਲ ਦੱਸੋਅਤੇ ਇਸ ਦਾ ਐਲਾਨ ਕਰੋ।ਇਸਨੂੰ ਧਰਤੀ ਦੀਆਂ ਹੱਦਾਂ ਤੱਕ ਭੇਜੋ;ਕਹੋ, “ਯਾਹਵੇਹ ਨੇ ਆਪਣੇ ਸੇਵਕ ਯਾਕੋਬ ਨੂੰ ਛੁਡਾਇਆ ਹੈ।”21ਜਦੋਂ ਉਹ ਉਜਾੜਾਂ ਵਿੱਚੋਂ ਦੀ ਲੰਘਦਾ ਸੀ ਤਾਂ ਉਹ ਪਿਆਸੇ ਨਹੀਂ ਸਨ;ਉਸ ਨੇ ਉਨ੍ਹਾਂ ਲਈ ਚੱਟਾਨ ਵਿੱਚੋਂ ਪਾਣੀ ਵਹਾ ਦਿੱਤਾ।ਉਸ ਨੇ ਚੱਟਾਨ ਨੂੰ ਪਾੜ ਦਿੱਤਾਅਤੇ ਪਾਣੀ ਬਾਹਰ ਨਿਕਲ ਗਿਆ।
22“ਦੁਸ਼ਟ ਲੋਕਾਂ ਲਈ ਕੋਈ ਸ਼ਾਂਤੀ ਨਹੀਂ ਹੈ,” ਯਾਹਵੇਹ ਆਖਦਾ ਹੈ।

Biblica, Inc.

https://app.library.bible/content/38de522697cd8943