ਯਸ਼ਾਯਾਹ47
ਬਾਬੇਲ ਦਾ ਪਤਨ
1“ਹੇ ਬਾਬੇਲ ਦੀ ਕੁਆਰੀਏ ਧੀਏ,ਹੇਠਾਂ ਆ ਕੇ ਖ਼ਾਕ ਵਿੱਚ ਬੈਠ!ਹੇ ਕਸਦੀਆਂ ਦੀ ਧੀਏ,ਸਿੰਘਾਸਣ ਬਿਨ੍ਹਾਂ ਥੱਲੇ ਬੈਠ,ਕਿਉਂ ਜੋ ਤੂੰ ਅੱਗੇ ਨੂੰ ਸੋਹਲਅਤੇ ਕੋਮਲ ਨਾ ਸਦਾਵੇਂਗੀ।2ਚੱਕੀ ਦੇ ਪੱਥਰ ਲੈ ਅਤੇ ਆਟਾ ਪੀਸ;ਆਪਣਾ ਬੁਰਕਾ ਲਾਹ,ਘੱਗਰਾ ਚੁੱਕ ਲੈ, ਲੱਤਾਂ ਨੰਗੀਆਂ ਕਰ,ਤਾਂ ਜੋ ਨਦੀਆਂ ਤੋਂ ਪਾਰ ਲੰਘ ਸਕੇ।3ਤੇਰਾ ਨੰਗੇਜ਼ ਪਰਗਟ ਕੀਤਾ ਜਾਵੇਗਾ;ਅਤੇ ਤੇਰੀ ਸ਼ਰਮ ਬੇਨਕਾਬ ਹੋ ਜਾਵੇਗੀਮੈਂ ਬਦਲਾ ਲਵਾਂਗਾ;ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ।”4ਸਾਡਾ ਮੁਕਤੀਦਾਤਾ ਯਾਹਵੇਹ ਸਰਬਸ਼ਕਤੀਮਾਨ ਉਸਦਾ ਨਾਮ ਹੈ ਅਤੇ ਜੋ,ਇਸਰਾਏਲ ਦਾ ਪਵਿੱਤਰ ਪੁਰਖ ਹੈ।5“ਚੁੱਪ ਵਿੱਚ ਬੈਠ, ਹਨੇਰੇ ਵਿੱਚ ਜਾ,ਕਸਦੀਆਂ ਦੀ ਸ਼ਹਿਰ ਦੀ ਰਾਣੀ;ਕਿਉਂ ਜੋ ਤੂੰ ਅੱਗੇ ਤੋਂਰਾਜੇ ਦੀ ਰਾਣੀ ਨਾ ਸਦਾਵੇਂਗੀ।6ਮੈਂ ਆਪਣੇ ਲੋਕਾਂ ਨਾਲ ਕ੍ਰੋਧਵਾਨ ਸੀਅਤੇ ਆਪਣੀ ਵਿਰਾਸਤ ਨੂੰ ਭ੍ਰਿਸ਼ਟ ਕੀਤਾ।ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ,ਅਤੇ ਤੂੰ ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕੀਤਾ।ਬੁੱਢਿਆਂ ਉੱਤੇ ਵੀ ਤੂੰ ਬਹੁਤ ਭਾਰਾ ਜੂਲਾ ਰੱਖਿਆ।7ਤੁਸੀਂ ਕਿਹਾ ਸੀ, ‘ਮੈਂ ਸਦਾ ਲਈ ਹਾਂ,ਸਦੀਵੀ ਰਾਣੀ!’ਪਰ ਤੁਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾਅਤੇ ਨਾ ਹੀ ਸੋਚਿਆ ਕਿ ਹੋ ਸਕਦਾ ਹੈ।8“ਹੁਣ, ਸੁਣੋ, ਹੇ ਅਨੰਦ ਦੇ ਪ੍ਰੇਮੀ,ਜਿਹੜੀ ਨਿਸ਼ਚਿਤ ਬੈਠਦੀ ਹੈ, ਅਤੇ ਆਪਣੇ ਦਿਲ ਵਿੱਚ ਆਖਦੀ ਹੈ,ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ,ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਗੀ।9ਇਹ ਦੋਵੇਂ ਤੁਹਾਨੂੰ ਇੱਕ ਪਲ ਅਤੇ ਇੱਕ ਦਿਨ ਵਿੱਚ,ਪਛਾੜ ਦੇਣਗੀਆਂ,ਬੱਚਿਆਂ ਦਾ ਨੁਕਸਾਨ ਅਤੇ ਵਿਧਵਾ ਹੋ ਜਾਣਾ।ਤੁਹਾਡੇ ਬਹੁਤ ਸਾਰੇ ਜਾਦੂ-ਟੂਣਿਆਂ ਅਤੇ ਤੁਹਾਡੇ ਸਾਰੇ ਸ਼ਕਤੀਸ਼ਾਲੀ ਜਾਦੂ ਦੇ ਬਾਵਜੂਦ,ਉਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਆਉਣਗੇ।10ਤੂੰ ਆਪਣੀ ਬੁਰਿਆਈ ਉੱਤੇ ਭਰੋਸਾ ਰੱਖਿਆ ਹੈਅਤੇ ਕਿਹਾ ਹੈ, ‘ਮੈਨੂੰ ਕੋਈ ਨਹੀਂ ਵੇਖਦਾ।’ਤੇਰੀ ਬੁੱਧੀ ਅਤੇ ਗਿਆਨ ਤੁਹਾਨੂੰ ਗੁਮਰਾਹ ਕਰਦੇ ਹਨਜਦੋਂ ਤੁਸੀਂ ਆਪਣੇ ਆਪ ਨੂੰ ਆਖਦੇ ਹੋ,‘ਮੈਂ ਹਾਂ, ਅਤੇ ਮੇਰੇ ਤੋਂ ਬਿਨਾ ਕੋਈ ਨਹੀਂ ਹੈ।’11ਤੁਹਾਡੇ ਉੱਤੇ ਬਿਪਤਾ ਆਵੇਗੀ,ਅਤੇ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਇਸ ਨੂੰ ਕਿਵੇਂ ਦੂਰ ਕਰਨਾ ਹੈ।ਤੁਹਾਡੇ ਉੱਤੇ ਇੱਕ ਬਿਪਤਾ ਆਵੇਗੀਕਿ ਤੁਸੀਂ ਰਿਹਾਈ ਦੀ ਕੀਮਤ ਨਾਲ ਨਹੀਂ ਬਚ ਸਕਦੇ।ਇੱਕ ਤਬਾਹੀ ਜਿਸਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇਅਚਾਨਕ ਤੁਹਾਡੇ ਉੱਤੇ ਆ ਜਾਵੇਗਾ।12“ਤੂੰ ਆਪਣੀਆਂ ਝਾੜਾ-ਫੂਕੀਆਂ ਵਿੱਚ,ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ ਕਾਇਮ ਰਹਿ,ਜਿਨ੍ਹਾਂ ਵਿੱਚ ਤੂੰ ਆਪਣੀ ਜੁਆਨੀ ਤੋਂ ਮਿਹਨਤ ਕੀਤੀ,ਸ਼ਾਇਦ ਤੈਨੂੰ ਲਾਭ ਹੋ ਸਕੇ,ਸ਼ਾਇਦ ਤੂੰ ਉਹਨਾਂ ਨੂੰ ਡਰਾ ਸਕੇ।13ਤੂੰ ਆਪਣੀਆਂ ਬਹੁਤੀਆਂ ਸਲਾਹਾਂ ਨਾਲ ਥੱਕ ਗਈ,ਅਕਾਸ਼ ਦੇ ਜਾਂਚਣ ਵਾਲੇ, ਤਾਰਿਆਂ ਦੇ ਵੇਖਣ ਵਾਲੇ, ਨਵੇਂ ਚੰਦ ਦੇ ਟੇਵੇ ਲਾਉਣ ਵਾਲੇ,ਉਹ ਖੜ੍ਹੇ ਹੋ ਜਾਣ ਅਤੇ ਤੈਨੂੰ ਉਨ੍ਹਾਂ ਗੱਲਾਂ ਤੋਂ ਬਚਾਉਣ,ਜਿਹੜੀਆਂ ਤੇਰੇ ਉੱਤੇ ਬੀਤਣਗੀਆਂ।14ਵੇਖੋ, ਉਹ ਕੱਖ ਵਾਂਗੂੰ ਹੋਣਗੇ,ਅੱਗ ਉਹਨਾਂ ਨੂੰ ਸਾੜੇਗੀ,ਉਹ ਆਪਣੇ ਆਪ ਨੂੰ ਲੰਬ ਦੇ ਜ਼ੋਰ ਤੋਂ ਨਹੀਂ ਛੁਡਾ ਸਕਣਗੇ,ਇਹ ਕੋਲੇ ਸੇਕਣ ਲਈ ਨਹੀਂ ਹੋਣਗੇ, ਨਾ ਅਜਿਹੀ ਅੱਗ ਜਿਸ ਦੇ ਨੇੜੇ ਕੋਈ ਬੈਠ ਸਕੇ;15ਤੁਹਾਡੇ ਲਈ ਇਹ ਸਭ ਕੁਝ ਹੈਇਹਨਾਂ ਨਾਲ ਤੁਸੀਂ ਬਚਪਨ ਤੋਂ ਹੀ ਸਹਾਰਿਆ ਅਤੇ ਮਿਹਨਤ ਕੀਤੀ ਹੈ।ਉਹ ਸਾਰੇ ਆਪਣੀ ਗਲਤੀ ਵਿੱਚ ਚਲੇ ਜਾਂਦੇ ਹਨ;ਅਜਿਹਾ ਕੋਈ ਨਹੀਂ ਜੋ ਤੁਹਾਨੂੰ ਬਚਾ ਸਕੇ।Biblica, Inc.