ਯਸ਼ਾਯਾਹ46
ਬਾਬੇਲ ਦੇ ਦੇਵਤੇ
1ਬੇਲ ਦੇਵਤਾ ਝੁਕ ਜਾਂਦਾ ਹੈ, ਨਬੋ ਦੇਵਤਾ ਝੁਕ ਜਾਂਦਾ ਹੈ;ਉਹਨਾਂ ਦੇ ਬੁੱਤ ਜਾਨਵਰਾਂ ਅਤੇ ਪਸ਼ੂਆਂ ਉੱਤੇ ਲੱਦੇ ਹੋਏ ਹਨ।2ਉਹ ਇਕੱਠੇ ਝੁਕਦੇ ਅਤੇ ਮੱਥਾ ਟੇਕਦੇ ਹਨ;ਬੋਝ ਨੂੰ ਛੁਡਾਉਣ ਵਿੱਚ ਅਸਮਰੱਥ,ਉਹ ਆਪ ਹੀ ਗ਼ੁਲਾਮੀ ਵਿੱਚ ਚਲੇ ਜਾਂਦੇ ਹਨ।3ਹੇ ਯਾਕੋਬ ਦੀ ਸੰਤਾਨ, ਮੇਰੀ ਗੱਲ ਸੁਣੋ,ਇਸਰਾਏਲ ਦੇ ਸਾਰੇ ਬਚੇ ਹੋਏ ਲੋਕੋ,ਤੁਹਾਨੂੰ ਜਿਨ੍ਹਾਂ ਨੂੰ ਮੈਂ ਤੁਹਾਡੇ ਜਨਮ ਤੋਂ ਸੰਭਾਲਿਆ ਹੈ,ਅਤੇ ਤੁਹਾਡੇ ਜਨਮ ਤੋਂ ਲੈ ਕੇ ਚੱਲਿਆ ਹੈ।4ਤੁਹਾਡੀ ਬੁਢਾਪੇ ਅਤੇ ਧੌਲੇ ਵਾਲਾਂ ਤੱਕ ਵੀਮੈਂ ਉਹ ਹਾਂ, ਮੈਂ ਉਹ ਹਾਂ ਜੋ ਤੁਹਾਨੂੰ ਸੰਭਾਲਾਂਗਾ।ਮੈਂ ਤੈਨੂੰ ਬਣਾਇਆ ਹੈ ਅਤੇ ਮੈਂ ਤੈਨੂੰ ਚੁੱਕਾਂਗਾ।ਮੈਂ ਤੈਨੂੰ ਸੰਭਾਲਾਂਗਾ ਅਤੇ ਤੈਨੂੰ ਬਚਾਵਾਂਗਾ।5ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ ਜਾਂ ਮੇਰੇ ਬਰਾਬਰ ਗਿਣੋਗੇ?ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ ਕਿ ਅਸੀਂ ਉਸ ਵਰਗੇ ਹੋਈਏ?6ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ,ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ,ਉਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਦੇਵਤਾ ਬਣਾਉਂਦਾ ਹੈ,ਫੇਰ ਉਹ ਉਸ ਅੱਗੇ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ।7ਉਹ ਇਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲੈ ਜਾਂਦੇ ਹਨ;ਉਹਨਾਂ ਨੇ ਇਸ ਨੂੰ ਇਸ ਦੀ ਥਾਂ ਤੇ ਸਥਾਪਿਤ ਕੀਤਾ, ਅਤੇ ਇਹ ਉੱਥੇ ਖੜ੍ਹਾ ਹੈ,ਉਸ ਥਾਂ ਤੋਂ ਇਹ ਹਿੱਲ ਨਹੀਂ ਸਕਦਾ।ਭਾਵੇਂ ਕੋਈ ਇਸ ਨੂੰ ਪੁਕਾਰਦਾ ਹੈ, ਇਹ ਜਵਾਬ ਨਹੀਂ ਦੇ ਸਕਦਾ;ਇਹ ਉਹਨਾਂ ਨੂੰ ਉਹਨਾਂ ਦੀਆਂ ਮੁਸੀਬਤਾਂ ਤੋਂ ਨਹੀਂ ਬਚਾ ਸਕਦਾ।8ਹੇ ਅਪਰਾਧੀਉ “ਇਹ ਯਾਦ ਰੱਖੋ, ਇਸ ਨੂੰ ਚੇਤੇ ਰੱਖੋ,ਇਸ ਨੂੰ ਦਿਲ ਵਿੱਚ ਰੱਖੋ!9ਪੁਰਾਣੀਆਂ ਗੱਲਾਂ ਨੂੰ ਯਾਦ ਰੱਖੋ, ਜਿਹੜੀਆਂ ਬਹੁਤ ਪੁਰਾਣੀਆਂ ਹਨ;ਮੈਂ ਪਰਮੇਸ਼ਵਰ ਹਾਂ, ਅਤੇ ਹੋਰ ਕੋਈ ਨਹੀਂ ਹੈ;ਮੈਂ ਹੀ ਪਰਮੇਸ਼ਵਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ਹੈ।10ਮੈਂ ਮੁੱਢ ਤੋਂ ਅੰਤ ਨੂੰ,ਪੁਰਾਣੇ ਸਮਿਆਂ ਤੋਂ, ਜੋ ਅਜੇ ਆਉਣ ਵਾਲਾ ਹੈ, ਦੱਸਦਾ ਹਾਂ।ਮੈਂ ਆਖਦਾ ਹਾਂ, ‘ਮੇਰਾ ਮਕਸਦ ਕਾਇਮ ਰਹੇਗਾ,ਅਤੇ ਮੈਂ ਉਹ ਸਭ ਕੁਝ ਕਰਾਂਗਾ ਜੋ ਮੈਂ ਚਾਹਾਂਗਾ।’11ਪੂਰਬ ਤੋਂ ਮੈਂ ਇੱਕ ਸ਼ਿਕਾਰੀ ਪੰਛੀ ਨੂੰ ਬੁਲਾਵਾਂਗਾ;ਦੂਰ-ਦੁਰਾਡੇ ਤੋਂ, ਮੇਰੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਆਦਮੀ,ਜੋ ਮੈਂ ਕਿਹਾ ਹੈ, ਉਹ ਮੈਂ ਨਿਭਾਵਾਂਗਾ;ਜੋ ਮੈਂ ਯੋਜਨਾ ਬਣਾਈ ਹੈ, ਉਹ ਮੈਂ ਕਰਾਂਗਾ।12ਹੇ ਜ਼ਿੱਦੀ ਦਿਲ ਵਾਲਿਓ, ਮੇਰੀ ਸੁਣੋ,ਤੁਸੀਂ ਜਿਹੜੇ ਹੁਣ ਮੇਰੇ ਧਰਮ ਤੋਂ ਦੂਰ ਹੋ।13ਮੈਂ ਆਪਣੇ ਧਰਮ ਨੂੰ ਨੇੜੇ ਲਿਆ ਰਿਹਾ ਹਾਂ,ਉਹ ਦੂਰ ਨਹੀਂ ਹੈ।ਅਤੇ ਮੇਰੀ ਮੁਕਤੀ ਵਿੱਚ ਦੇਰੀ ਨਹੀਂ ਹੋਵੇਗੀ।ਮੈਂ ਸੀਯੋਨ ਨੂੰ ਮੁਕਤੀ ਦਿਆਂਗਾ, ਇਸਰਾਏਲ ਲਈ ਮੇਰੀ ਸ਼ਾਨ।”Biblica, Inc.