ਯਸ਼ਾਯਾਹ42

ਯਾਹਵੇਹ ਦਾ ਦਾਸ

1“ਵੇਖੋ ਇਹ ਮੇਰਾ ਸੇਵਕ ਹੈ, ਜਿਸ ਨੂੰ ਮੈਂ ਸੰਭਾਲਦਾ ਹਾਂ,ਮੇਰਾ ਚੁਣਿਆ ਹੋਇਆ ਜਿਸ ਤੋਂ ਮੈਂ ਪ੍ਰਸੰਨ ਹਾਂ;ਮੈਂ ਆਪਣਾ ਆਤਮਾ ਉਸ ਉੱਤੇ ਰੱਖਾਗਾ,ਅਤੇ ਉਹ ਕੌਮਾਂ ਵਿੱਚ ਨਿਆਂ ਲਿਆਵੇਗਾ।2ਉਹ ਨਾ ਰੌਲਾ ਪਾਵੇਗਾ, ਨਾ ਉੱਚੀ ਬੋਲੇਗਾ,ਨਾ ਚੌਕਾਂ ਵਿੱਚ ਉਸ ਦੀ ਆਵਾਜ਼ ਉੱਠੇਗੀ।3ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ,ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ,ਉਹ ਵਫ਼ਾਦਾਰੀ ਨਾਲ ਇਨਸਾਫ਼ ਕਰੇਗਾ;4ਜਦ ਤੱਕ ਉਹ ਧਰਤੀ ਉੱਤੇ ਨਿਆਂ ਕਾਇਮ ਨਾ ਕਰ ਲਵੇਤਦ ਤੱਕ ਉਹ ਨਾ ਹਿੱਲੇਗਾ ਅਤੇ ਨਾ ਹੀ ਨਿਰਾਸ਼ ਹੋਵੇਗਾ,ਉਸ ਦੇ ਉਪਦੇਸ਼ ਵਿੱਚ ਟਾਪੂ ਆਪਣੀ ਉਮੀਦ ਰੱਖਣਗੇ।”
5ਇਹ ਉਹੀ ਹੈ ਜੋ ਯਾਹਵੇਹ ਪਰਮੇਸ਼ਵਰ ਆਖਦਾ ਹੈਅਕਾਸ਼ ਦਾ ਸਿਰਜਣਹਾਰ, ਜੋ ਉਹਨਾਂ ਨੂੰ ਫੈਲਾਉਂਦਾ ਹੈ,ਜੋ ਧਰਤੀ ਨੂੰ ਫੈਲਾਉਂਦਾ ਹੈ ਜੋ ਉਸ ਵਿੱਚੋਂ ਨਿਕਲਦਾ ਹੈ,ਜੋ ਆਪਣੇ ਲੋਕਾਂ ਨੂੰ ਸਾਹ ਦਿੰਦਾ ਹੈ,ਅਤੇ ਉਸ ਉੱਤੇ ਚੱਲਣ ਵਾਲਿਆਂ ਨੂੰ ਜੀਵਨ ਦਿੰਦਾ ਹੈ।6“ਮੈਂ ਯਾਹਵੇਹ ਨੇ ਤੁਹਾਨੂੰ ਧਾਰਮਿਕਤਾ ਵਿੱਚ ਬੁਲਾਇਆ ਹੈ;ਮੈਂ ਤੇਰਾ ਹੱਥ ਫੜਾਂਗਾ।ਮੈਂ ਤੇਰੀ ਰਾਖੀ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਨੇਮ ਬਣਾਵਾਂਗਾ,ਅਤੇ ਪਰਾਈਆਂ ਕੌਮਾਂ ਲਈ ਚਾਨਣ ਠਹਿਰਾਵਾਂਗਾ,7ਅੱਖਾਂ ਖੋਲ੍ਹਣ ਲਈ ਜੋ ਅੰਨ੍ਹੇ ਹਨ,ਕੈਦੀਆਂ ਨੂੰ ਕੈਦ ਵਿੱਚੋਂ ਛੁਡਾਉਣ ਲਈਅਤੇ ਹਨੇਰੇ ਵਿੱਚ ਬੈਠੇ ਲੋਕਾਂ ਨੂੰ ਕੋਠੜੀ ਵਿੱਚੋਂ ਛੁਡਾਉਣ ਲਈ।
8“ਮੈਂ ਯਾਹਵੇਹ ਹਾਂ; ਇਹ ਮੇਰਾ ਨਾਮ ਹੈ!ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿਆਂਗਾਨਾ ਮੂਰਤੀਆਂ ਨੂੰ ਆਪਣੀ ਮਹਿਮਾ ਦੇਵਾਂਗਾ।9ਵੇਖੋ, ਪਹਿਲੀਆਂ ਗੱਲਾਂ ਬੀਤ ਗਈਆਂ ਹਨ,ਅਤੇ ਮੈਂ ਨਵੀਆਂ ਗੱਲਾਂ ਦੱਸਦਾ ਹਾਂ,ਇਸ ਤੋਂ ਪਹਿਲਾਂ ਕਿ ਉਹ ਹੋਂਦ ਵਿੱਚ ਆਉਣਮੈਂ ਤੁਹਾਨੂੰ ਦੱਸਦਾ ਹਾਂ।”

ਯਾਹਵੇਹ ਦੀ ਉਸਤਤ ਦਾ ਗੀਤ

10ਯਾਹਵੇਹ ਲਈ ਇੱਕ ਨਵਾਂ ਗੀਤ ਗਾਓ,ਧਰਤੀ ਦੇ ਸਿਰੇ ਤੋਂ ਉਸ ਦੀ ਉਸਤਤ ਕਰੋ,ਤੁਸੀਂ ਵੀ ਜਿਹੜੇ ਸਮੁੰਦਰ ਦੀ ਡੂੰਘਿਆਈ ਵਿੱਚ ਚੱਲਦੇ ਹੋ,ਤੁਸੀਂ ਟਾਪੂਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਸਾਰੇ।11ਉਜਾੜ ਅਤੇ ਉਸ ਦੇ ਕਸਬੇ ਆਪਣੀਆਂ ਆਵਾਜ਼ਾਂ ਉਠਾਉਣ,ਉਹ ਬਸਤੀਆਂ ਜਿੱਥੇ ਕੇਦਾਰ ਰਹਿੰਦਾ ਹੈ ਖੁਸ਼ ਹੋਣ,ਸਲਾ ਦੇ ਲੋਕ ਖੁਸ਼ੀ ਵਿੱਚ ਗਾਉਣ,ਉਨ੍ਹਾਂ ਨੂੰ ਪਹਾੜ ਦੀਆਂ ਚੋਟੀਆਂ ਤੋਂ ਲਲਕਾਰਨ ਦਿਓ।12ਉਹ ਯਾਹਵੇਹ ਦੀ ਮਹਿਮਾ ਕਰਨਅਤੇ ਟਾਪੂਆਂ ਵਿੱਚ ਉਸ ਦੀ ਉਸਤਤ ਦਾ ਐਲਾਨ ਕਰਨ।13ਯਾਹਵੇਹ ਇੱਕ ਜੇਤੂ ਸੂਰਮੇ ਵਾਂਗ ਨਿੱਕਲੇਗਾ,ਇੱਕ ਯੋਧੇ ਵਾਂਗ ਉਹ ਆਪਣੇ ਜੋਸ਼ ਨੂੰ ਵਧਾਵੇਗਾ;ਉਹ ਚੀਕ-ਚਿਹਾੜਾ ਪਾਵੇਗਾ ਅਤੇ ਜੰਗ ਦਾ ਨਾਅਰਾ ਮਾਰੇਗਾ,ਅਤੇ ਆਪਣੇ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕਰੇਗਾ।
14“ਬਹੁਤ ਦੇਰ ਤੱਕ ਮੈਂ ਚੁੱਪ ਰਿਹਾ,ਮੈਂ ਚੁੱਪ ਰਿਹਾ ਅਤੇ ਆਪਣੇ ਆਪ ਨੂੰ ਰੋਕ ਲਿਆ।ਹੁਣ ਮੈਂ ਜਣਨ ਵਾਲੀ ਔਰਤ ਵਾਂਗੂੰ ਚੀਕਾਂ ਮਰਾਂਗਾ,ਮੈਂ ਹਾਉਂਕੇ ਭਰਾਂਗਾ ਅਤੇ ਔਖੇ-ਔਖੇ ਸਾਹ ਲਵਾਂਗਾ।15ਮੈਂ ਪਹਾੜਾਂ ਅਤੇ ਟਿੱਬਿਆਂ ਨੂੰ ਉਜਾੜ ਦਿਆਂਗਾਅਤੇ ਉਨ੍ਹਾਂ ਦੀ ਸਾਰੀ ਬਨਸਪਤੀ ਨੂੰ ਸੁਕਾ ਦਿਆਂਗਾ।ਮੈਂ ਨਦੀਆਂ ਨੂੰ ਟਾਪੂਆਂ ਵਿੱਚ ਬਦਲ ਦਿਆਂਗਾ ਅਤੇ ਤਲਾਬਾਂ ਨੂੰ ਸੁਕਾ ਦਿਆਂਗਾ।16ਮੈਂ ਅੰਨ੍ਹਿਆਂ ਨੂੰ ਉਨ੍ਹਾਂ ਤਰੀਕਿਆਂ ਨਾਲ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ,ਮੈਂ ਉਨ੍ਹਾਂ ਦੀ ਅਣਜਾਣ ਰਾਹਾਂ ਉੱਤੇ ਅਗਵਾਈ ਕਰਾਂਗਾ।ਮੈਂ ਉਹਨਾਂ ਦੇ ਅੱਗੇ ਹਨੇਰੇ ਨੂੰ ਚਾਨਣ,ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ।ਮੈਂ ਇਹ ਕੰਮ ਕਰਾਂਗਾਅਤੇ ਉਹਨਾਂ ਨੂੰ ਨਾ ਤਿਆਗਾਂਗਾ।17ਪਰ ਜਿਹੜੇ ਲੋਕ ਮੂਰਤੀਆਂ ਉੱਤੇ ਭਰੋਸਾ ਰੱਖਦੇ ਹਨ,ਜੋ ਮੂਰਤੀਆਂ ਨੂੰ ਆਖਦੇ ਹਨ, ‘ਤੁਸੀਂ ਸਾਡੇ ਦੇਵਤੇ ਹੋ,’ਸ਼ਰਮ ਨਾਲ ਮੁੜ ਜਾਣਗੇ।

ਇਸਰਾਏਲ ਅੰਨ੍ਹੇ ਅਤੇ ਬੋਲੇ

18“ਹੇ ਬੋਲ੍ਹਿਓ, ਸੁਣੋ!ਹੇ ਅੰਨ੍ਹਿਓ ਵੇਖਣ ਲਈ ਗੌਰ ਕਰੋ!19ਮੇਰੇ ਸੇਵਕ ਤੋਂ ਬਿਨਾ ਅੰਨ੍ਹਾ ਕੌਣ ਹੈ,ਅਤੇ ਮੇਰੇ ਭੇਜੇ ਦੂਤ ਵਰਗਾ ਬੋਲਾ ਹੈ?ਮੇਰੇ ਨਾਲ ਇਕਰਾਰਨਾਮੇ ਵਾਲੇ ਵਰਗਾ ਅੰਨ੍ਹਾ ਕੌਣ ਹੈ,ਜਾਂ ਯਾਹਵੇਹ ਦੇ ਸੇਵਕ ਵਰਗਾ ਅੰਨ੍ਹਾ ਕੌਣ ਹੈ?20ਤੁਸੀਂ ਬਹੁਤ ਸਾਰੀਆਂ ਗੱਲਾਂ ਵੇਖੀਆਂ ਹਨ, ਪਰ ਤੁਸੀਂ ਧਿਆਨ ਨਹੀਂ ਦਿੱਤਾ।ਤੁਹਾਡੇ ਕੰਨ ਖੁੱਲ੍ਹੇ ਹਨ, ਪਰ ਤੁਸੀਂ ਸੁਣਦੇ ਨਹੀਂ।”21ਇਹ ਯਾਹਵੇਹ ਨੂੰ ਪ੍ਰਸੰਨ ਹੋਇਆ ਕਿ ਉਹ ਆਪਣੀ ਧਾਰਮਿਕਤਾ ਦੇ ਕਾਰਨ ਉਸਦੀ ਬਿਵਸਥਾ ਨੂੰ ਮਹਾਨ ਅਤੇ ਸ਼ਾਨਦਾਰ ਬਣਾਵੇ।22ਪਰ ਇਹ ਉਹ ਲੋਕ ਹਨ ਜੋ ਲੁੱਟੇ ਗਏ ਅਤੇ ਮੁੱਠੇ ਗਏ ਹਨ,ਉਹ ਸਾਰੇ ਟੋਇਆਂ ਵਿੱਚ ਫਸੇ ਹੋਏ ਹਨਜਾਂ ਜੇਲ੍ਹਾਂ ਵਿੱਚ ਲੁਕੇ ਹੋਏ ਹਨ।ਉਹ ਲੁੱਟੇ ਗਏ ਹਨ,ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ।ਉਹ ਲੁੱਟ ਬਣ ਗਏ ਹਨ,ਪਰ ਕੋਈ ਨਹੀਂ ਆਖਦਾ, “ਉਨ੍ਹਾਂ ਨੂੰ ਵਾਪਸ ਮੋੜ ਦਿਓ।”
23ਤੁਹਾਡੇ ਵਿੱਚੋਂ ਕੌਣ ਇਸ ਨੂੰ ਸੁਣੇਗਾ ਜਾਂਆਉਣ ਵਾਲੇ ਸਮੇਂ ਵਿੱਚ ਧਿਆਨ ਦੇਵੇਗਾ?24ਕਿਸ ਨੇ ਯਾਕੋਬ ਨੂੰ ਲੁੱਟਣ ਲਈ,ਅਤੇ ਇਸਰਾਏਲ ਨੂੰ ਲੁੱਟਣ ਵਾਲਿਆਂ ਦੇ ਹਵਾਲੇ ਕੀਤਾ?ਕੀ ਉਹ ਯਾਹਵੇਹ ਨਹੀਂ ਸੀ, ਜਿਸ ਦੇ ਵਿਰੁੱਧ ਅਸੀਂ ਪਾਪ ਕੀਤਾ ਹੈ?ਕਿਉਂਕਿ ਉਹ ਉਸ ਦੇ ਰਾਹਾਂ ਉੱਤੇ ਨਹੀਂ ਚੱਲਣਗੇ।ਉਨ੍ਹਾਂ ਨੇ ਉਸ ਦੀ ਬਿਵਸਥਾ ਨੂੰ ਨਹੀਂ ਮੰਨਿਆ।25ਇਸ ਲਈ ਉਹ ਨੇ ਉਸ ਉੱਤੇ ਆਪਣੇ ਕ੍ਰੋਧ ਦੀ ਤੇਜ਼ੀਅਤੇ ਲੜਾਈ ਦੀ ਸ਼ਕਤੀ ਪਾ ਦਿੱਤੀ,ਉਹ ਨੇ ਉਸ ਨੂੰ ਆਲੇ-ਦੁਆਲੇ ਅੱਗ ਲਾਈ, ਪਰ ਉਸ ਨੇ ਨਾ ਸਮਝਿਆ,ਅਤੇ ਉਸ ਨੂੰ ਸਾੜ ਦਿੱਤਾ, ਪਰ ਉਸ ਨੇ ਦਿਲ ਉੱਤੇ ਨਾ ਲਾਇਆ।

Biblica, Inc.

https://app.library.bible/content/38de522697cd8943