ਯਸ਼ਾਯਾਹ43
ਸਿਰਫ ਇਸਰਾਏਲ ਦਾ ਮੁਕਤੀਦਾਤਾ
1ਪਰ ਹੁਣ, ਯਾਹਵੇਹ ਇਹ ਆਖਦਾ ਹੈ,ਹੇ ਯਾਕੋਬ, ਜਿਸ ਨੇ ਤੈਨੂੰ ਰਚਿਆ,ਹੇ ਇਸਰਾਏਲ, ਜਿਸ ਨੇ ਤੈਨੂੰ ਬਣਾਇਆ,“ਡਰ ਨਾ, ਕਿਉਂਕਿ ਮੈਂ ਤੈਨੂੰ ਛੁਡਾਇਆ ਹੈ,ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ; ਤੂੰ ਮੇਰੀ ਹੀ ਹੈ।2ਜਦੋਂ ਤੂੰ ਪਾਣੀਆਂ ਵਿੱਚੋਂ ਦੀ ਲੰਘੇਗਾ,ਮੈਂ ਤੇਰੇ ਨਾਲ ਹੋਵਾਂਗਾ;ਅਤੇ ਜਦੋਂ ਤੂੰ ਦਰਿਆਵਾਂ ਵਿੱਚੋਂ ਦੀ ਲੰਘੇਗਾ,ਉਹ ਤੈਨੂੰ ਨਾ ਡੋਬਣਗੀਆਂ।ਜਦੋਂ ਤੂੰ ਅੱਗ ਵਿੱਚੋਂ ਦੀ ਲੰਘੇਗਾ,ਉਹ ਤੈਨੂੰ ਨਾ ਸਾੜੇਗੀ;ਅੱਗ ਦੀਆਂ ਲਾਟਾਂ ਤੈਨੂੰ ਨਹੀਂ ਸਾੜਨਗੀਆਂ।3ਕਿਉਂ ਜੋ ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ,ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਮੁਕਤੀਦਾਤਾ;ਮੈਂ ਮਿਸਰ ਨੂੰ ਤੇਰੀ ਰਿਹਾਈ ਲਈ ਅਤੇ ਕੂਸ਼ ਅਤੇ ਸ਼ਬਾ ਨੂੰ ਤੇਰੇ ਵਟਾਂਦਰੇ ਵਿੱਚ ਦਿੰਦਾ ਹਾਂ।4ਕਿਉਂਕਿ ਤੂੰ ਮੇਰੀ ਨਿਗਾਹ ਵਿੱਚ ਕੀਮਤੀ ਅਤੇ ਆਦਰਯੋਗ ਹੈ,ਅਤੇ ਕਿਉਂਕਿ ਮੈਂ ਤੈਨੂੰ ਪਿਆਰ ਕੀਤਾ,ਮੈਂ ਤੇਰੇ ਬਦਲੇ ਮਨੁੱਖਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ।5ਨਾ ਡਰ, ਮੈਂ ਤੇਰੇ ਨਾਲ ਹਾਂ;ਮੈਂ ਤੇਰੇ ਬੱਚਿਆਂ ਨੂੰ ਪੂਰਬ ਤੋਂ ਲਿਆਵਾਂਗਾਅਤੇ ਤੁਹਾਨੂੰ ਪੱਛਮ ਤੋਂ ਇਕੱਠਾ ਕਰਾਂਗਾ।6ਮੈਂ ਉੱਤਰ ਨੂੰ ਆਖਾਂਗਾ, ‘ਉਨ੍ਹਾਂ ਨੂੰ ਛੱਡ ਦਿਓ’ਅਤੇ ਦੱਖਣ ਨੂੰ, ‘ਉਨ੍ਹਾਂ ਨੂੰ ਨਾ ਰੋਕ।’ਤੂੰ ਮੇਰੇ ਪੁੱਤਰਾਂ ਨੂੰ ਦੂਰ ਤੋਂ ਲਿਆ,ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ ਲਿਆ।7ਹਰ ਕੋਈ ਜੋ ਮੇਰੇ ਨਾਮ ਨਾਲ ਬੁਲਾਇਆ ਜਾਂਦਾ ਹੈ,ਜਿਸਨੂੰ ਮੈਂ ਆਪਣੇ ਲਈ ਉਤਪੰਨ ਕੀਤਾ ਹੈ,ਜਿਸਨੂੰ ਮੈਂ ਸਿਰਜਿਆ ਅਤੇ ਬਣਾਇਆ ਹੈ।”8ਉਨ੍ਹਾਂ ਨੂੰ ਬਾਹਰ ਕੱਢੋ ਜਿਨ੍ਹਾਂ ਦੀਆਂ ਅੱਖਾਂ ਹਨ ਪਰ ਅੰਨ੍ਹੇ ਹਨ,ਜਿਨ੍ਹਾਂ ਦੇ ਕੰਨ ਹਨ ਪਰ ਬੋਲੇ ਹਨ।9ਸਾਰੀਆਂ ਕੌਮਾਂ ਇਕੱਠੀਆਂ ਹੋਣਅਤੇ ਲੋਕ ਇਕੱਠੇ ਹੋਣ।ਉਨ੍ਹਾਂ ਦੇ ਦੇਵਤਿਆਂ ਵਿੱਚੋਂ ਕਿਸ ਨੇ ਇਸ ਬਾਰੇ ਭਵਿੱਖਬਾਣੀ ਕੀਤੀਅਤੇ ਸਾਨੂੰ ਪਹਿਲੀਆਂ ਗੱਲਾਂ ਬਾਰੇ ਦੱਸੇ?ਉਹ ਆਪਣੇ ਗਵਾਹਾਂ ਨੂੰ ਲਿਆ ਕੇ ਇਹ ਸਾਬਤ ਕਰਨ ਕਿ ਉਹ ਸਹੀ ਸਨ,ਤਾਂ ਜੋ ਦੂਸਰੇ ਸੁਣ ਸਕਣ ਅਤੇ ਕਹਿਣ, “ਇਹ ਸੱਚ ਹੈ।”10ਯਾਹਵੇਹ ਆਖਦਾ ਹੈ “ਤੁਸੀਂ ਮੇਰੇ ਗਵਾਹ ਹੋ,ਅਤੇ ਮੇਰਾ ਸੇਵਕ ਜਿਸ ਨੂੰ ਮੈਂ ਇਸ ਲਈ ਚੁਣਿਆ,ਤਾਂ ਜੋ ਤੁਸੀਂ ਜਾਣ ਸਕੋ ਅਤੇ ਮੇਰੇ ਉੱਤੇ ਵਿਸ਼ਵਾਸ ਕਰੋਅਤੇ ਸਮਝੋ ਕਿ ਮੈਂ ਉਹ ਹਾਂ।ਮੇਰੇ ਤੋਂ ਪਹਿਲਾਂ ਨਾ ਕੋਈ ਦੇਵਤਾ ਸਾਜਿਆ ਗਿਆ,ਨਾ ਮੇਰੇ ਤੋਂ ਬਾਅਦ ਕੋਈ ਹੋਵੇਗਾ।11ਮੈਂ, ਹਾਂ, ਮੈਂ ਹੀ ਯਾਹਵੇਹ ਹਾਂ,ਅਤੇ ਮੇਰੇ ਤੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ ਹੈ।12ਮੈਂ ਪ੍ਰਗਟ ਕੀਤਾ ਅਤੇ ਬਚਾਇਆ ਅਤੇ ਪਰਚਾਰ ਕੀਤਾ,ਮੈਂ, ਨਾ ਕਿ ਤੁਹਾਡੇ ਵਿੱਚ ਕੋਈ ਵਿਦੇਸ਼ੀ ਦੇਵਤਾ ਹਾਂ।ਤੁਸੀਂ ਮੇਰੇ ਗਵਾਹ ਹੋ,” ਯਾਹਵੇਹ ਦਾ ਵਾਕ ਹੈ, “ਮੈਂ ਹੀ ਪਰਮੇਸ਼ਵਰ ਹਾਂ।13ਹਾਂ, ਪ੍ਰਾਚੀਨ ਦਿਨਾਂ ਤੋਂ ਲੈ ਕੇ ਮੈਂ ਹੀ ਉਹ ਹਾਂ।ਕੋਈ ਵੀ ਮੇਰੇ ਹੱਥੋਂ ਛੁਡਾ ਨਹੀਂ ਸਕਦਾ।ਜਦੋਂ ਮੈਂ ਕੰਮ ਕਰਦਾ ਹਾਂ ਤਾਂ ਕੌਣ ਰੋਕ ਸਕਦਾ ਹੈ?”ਪਰਮੇਸ਼ਵਰ ਦੀ ਦਇਆ ਅਤੇ ਇਸਰਾਏਲ ਦੀ ਬੇਵਫ਼ਾਈ
14ਯਾਹਵੇਹ ਤੁਹਾਡਾ ਛੁਡਾਉਣ ਵਾਲਾਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ,“ਤੁਹਾਡੇ ਨਮਿੱਤ ਮੈਂ ਬਾਬੇਲ ਵੱਲ ਭੇਜਿਆਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ,ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ।15ਮੈਂ ਯਾਹਵੇਹ ਹਾਂ, ਤੁਹਾਡਾ ਪਵਿੱਤਰ ਪੁਰਖ,ਇਸਰਾਏਲ ਦਾ ਸਿਰਜਣਹਾਰ, ਤੁਹਾਡਾ ਰਾਜਾ ਹਾਂ।”16ਇਹੀ ਹੈ ਜੋ ਯਾਹਵੇਹ ਆਖਦਾ ਹੈ,ਉਹ ਜਿਸ ਨੇ ਸਮੁੰਦਰ ਵਿੱਚੋਂ ਇੱਕ ਰਸਤਾ ਬਣਾਇਆ,ਸ਼ਕਤੀਸ਼ਾਲੀ ਪਾਣੀਆਂ ਵਿੱਚੋਂ ਇੱਕ ਰਸਤਾ,17ਉਹ ਜੋ ਰਥ ਅਤੇ ਘੋੜਾ,ਫੌਜ ਅਤੇ ਸੂਰਬੀਰ ਬਾਹਰ ਲੈ ਆਉਂਦਾ ਹੈ,ਉਹ ਇਕੱਠੇ ਲੇਟ ਜਾਂਦੇ, ਉਹ ਉੱਠਣਗੇ ਨਹੀਂ, ਉਹ ਮੰਦੇ ਪੈ ਗਏ,ਉਹ ਬੱਤੀ ਵਾਂਗੂੰ ਬੁਝ ਗਏ:18“ਪਹਿਲੀਆਂ ਚੀਜ਼ਾਂ ਨੂੰ ਭੁੱਲ ਜਾਓ;ਅਤੀਤ ਵਿੱਚ ਨਾ ਸੋਚੋ।19ਵੇਖੋ, ਮੈਂ ਇੱਕ ਨਵਾਂ ਕੰਮ ਕਰ ਰਿਹਾ ਹਾਂ!ਹੁਣ ਇਹ ਉੱਗਦਾ ਹੈ; ਕੀ ਤੁਸੀਂ ਇਸ ਨੂੰ ਨਹੀਂ ਸਮਝਦੇ?ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ,ਅਤੇ ਥਲ ਵਿੱਚ ਨਦੀਆਂ।20ਜੰਗਲੀ ਜਾਨਵਰ ਮੇਰਾ ਆਦਰ ਕਰਦੇ ਹਨ,ਗਿੱਦੜ ਅਤੇ ਉੱਲੂ,ਕਿਉਂਕਿ ਮੈਂ ਉਜਾੜ ਵਿੱਚ ਪਾਣੀ ਦਿੰਦਾ ਹਾਂਅਤੇ ਉਜਾੜ ਵਿੱਚ ਨਦੀਆਂ,ਆਪਣੇ ਚੁਣੇ ਹੋਏ ਲੋਕਾਂ ਨੂੰ ਪੀਣ ਲਈ।21ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਲਈ ਬਣਾਇਆਤਾਂ ਜੋ ਉਹ ਮੇਰੀ ਉਸਤਤ ਸੁਣਾਉਣ।22“ਹੇ ਯਾਕੋਬ, ਤੂੰ ਮੈਨੂੰ ਨਹੀਂ ਪੁਕਾਰਿਆ,ਹੇ ਇਸਰਾਏਲ, ਤੁਸੀਂ ਮੇਰੇ ਉੱਤੇ ਜ਼ਬਰਦਸਤੀ ਕਰਕੇ ਨਹੀਂ ਥੱਕੇ।23ਤੁਸੀਂ ਮੇਰੇ ਲਈ ਹੋਮ ਦੀਆਂ ਭੇਟਾਂ ਲਈ ਭੇਡਾਂ ਨਹੀਂ ਲਿਆਂਦੀਆਂ,ਨਾ ਹੀ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਕੀਤਾ।ਮੈਂ ਤੁਹਾਡੇ ਉੱਤੇ ਅਨਾਜ ਦੀਆਂ ਭੇਟਾਂ ਦਾ ਬੋਝ ਨਹੀਂ ਪਾਇਆਅਤੇ ਨਾ ਹੀ ਧੂਪ ਦੀਆਂ ਮੰਗਾਂ ਨਾਲ ਤੁਹਾਨੂੰ ਥੱਕਿਆ ਹੈ।24ਤੁਸੀਂ ਮੇਰੇ ਲਈ ਕੋਈ ਸੁਗੰਧਿਤ ਕਲਮ ਨਹੀਂ ਖਰੀਦਿਆ,ਨਾ ਮੇਰੇ ਉੱਤੇ ਤੇਰੀ ਬਲੀਆਂ ਦੀ ਚਰਬੀ ਪਾਈ ਹੈ।ਪਰ ਤੁਸੀਂ ਮੇਰੇ ਉੱਤੇ ਆਪਣੇ ਪਾਪਾਂ ਦਾ ਬੋਝ ਪਾਇਆ ਹੈਅਤੇ ਆਪਣੇ ਅਪਰਾਧਾਂ ਨਾਲ ਮੈਨੂੰ ਥੱਕਿਆ ਹੈ।25“ਮੈਂ, ਹਾਂ, ਮੈਂ ਹੀ ਉਹ ਹਾਂ,ਜੋ ਤੇਰੇ ਅਪਰਾਧਾਂ ਨੂੰ ਆਪਣੇ ਨਾਮ ਦੇ ਨਮਿੱਤ ਮਿਟਾਉਂਦਾ ਹਾਂ,ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।26ਮੈਨੂੰ ਯਾਦ ਕਰਾਓ,ਕਿ ਆਓ ਆਪਾਂ ਇਕੱਠੇ ਬਹਿਸ ਕਰੀਏ;ਤੂੰ ਹੀ ਆਪਣਾ ਨਿਰਣਾ ਕਰ ਤਾਂ ਜੋ ਤੂੰ ਧਰਮੀ ਠਹਿਰੇਂ।27ਤੁਹਾਡੇ ਪਹਿਲੇ ਪਿਤਾ ਨੇ ਪਾਪ ਕੀਤਾ ਸੀ;ਜਿਨ੍ਹਾਂ ਨੂੰ ਮੈਂ ਤੁਹਾਨੂੰ ਉਪਦੇਸ਼ ਦੇਣ ਲਈ ਭੇਜਿਆ ਸੀ, ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ।28ਇਸ ਲਈ ਮੈਂ ਪਵਿੱਤਰ ਅਸਥਾਨ ਦੇ ਉੱਚ-ਅਧਿਕਾਰੀਆਂ ਨੂੰ ਭਰਿਸ਼ਟ ਠਹਿਰਾਇਆ,ਅਤੇ ਮੈਂ ਯਾਕੋਬ ਨੂੰ ਫਿਟਕਾਰ, ਅਤੇ ਇਸਰਾਏਲ ਨੂੰ ਦੁਰਬਚਨ ਦਾ ਕਾਰਨ ਬਣਾ ਦਿੱਤਾ।Biblica, Inc.