ਯਸ਼ਾਯਾਹ41

ਇਸਰਾਏਲ ਦਾ ਸਹਾਇਕ

1ਹੇ ਟਾਪੂਆਂ ਦੇ ਲੋਕੋ, ਮੇਰੇ ਅੱਗੇ ਚੁੱਪ ਰਹੋ!ਕੌਮਾਂ ਆਪਣੀ ਤਾਕਤ ਨੂੰ ਨਵੇਂ ਸਿਰਿਓਂ ਪਾਉਣ!ਉਹ ਅੱਗੇ ਆਉਣ ਅਤੇ ਬੋਲਣ;ਅਸੀਂ ਇਕੱਠੇ ਹੋ ਕੇ ਨਿਆਂ ਦੇ ਲਈ ਨੇੜੇ ਆਈਏ।
2“ਕਿਸ ਨੇ ਪੂਰਬ ਤੋਂ ਇੱਕ ਨੂੰ ਭੜਕਾਇਆ ਹੈ,ਉਹ ਨੂੰ ਧਰਮ ਵਿੱਚ ਉਸਦੀ ਸੇਵਾ ਲਈ ਬੁਲਾਇਆ ਹੈ?ਉਹ ਕੌਮਾਂ ਨੂੰ ਉਸ ਦੇ ਹਵਾਲੇ ਕਰਦਾ ਹੈਤਾਂ ਉਹ ਰਾਜਿਆਂ ਨੂੰ ਆਪਣੇ ਅਧੀਨ ਕਰੇ,ਉਹ ਉਨ੍ਹਾਂ ਨੂੰ ਆਪਣੀ ਤਲਵਾਰ ਨਾਲ ਮਿੱਟੀ ਵਿੱਚ ਬਦਲ ਦਿੰਦਾ ਹੈ,ਆਪਣੇ ਧਣੁੱਖ ਨਾਲ ਉਡਾਏ ਹੋਏ ਕੱਖ ਵਾਂਗੂੰ ਕਰ ਦਿੰਦਾ ਹੈ।3ਉਹ ਉਨ੍ਹਾਂ ਦਾ ਪਿੱਛਾ ਕਰਦਾ ਹੈ ਅਤੇ ਬਿਨਾਂ ਕਿਸੇ ਰੋਕ-ਟੋਕ ਦੇ ਅੱਗੇ ਵਧਦਾ ਹੈ,ਜਿਸ ਰਾਹ ਤੋਂ ਉਹ ਦੇ ਪੈਰ ਪਹਿਲਾਂ ਨਹੀਂ ਤੁਰੇ ਸਨ।4ਇਹ ਕਿਸ ਨੇ ਕੀਤਾ ਅਤੇ ਕਿਸ ਨੇ ਇਸ ਨੂੰ ਪੂਰਾ ਕੀਤਾ,ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਮੁਕਾਇਆ?ਮੈਂ, ਯਾਹਵੇਹ ਹੀ!ਆਦ ਤੋਂ ਅੰਤ ਤੱਕ ਮੈਂ ਉਹੀ ਹਾਂ।”
5ਟਾਪੂਆਂ ਨੇ ਇਸ ਨੂੰ ਦੇਖਿਆ ਅਤੇ ਡਰ ਗਏ।ਧਰਤੀ ਦੇ ਸਿਰੇ ਕੰਬਦੇ ਹਨ,ਉਹ ਨੇੜੇ ਹੋ ਕੇ ਅੱਗੇ ਆਉਂਦੇ ਹਨ।6ਉਹ ਇੱਕ-ਦੂਜੇ ਦੀ ਮਦਦ ਕਰਦੇ ਹਨਅਤੇ ਆਪਣੇ ਸਾਥੀਆਂ ਨੂੰ ਕਹਿੰਦੇ ਹਨ, “ਤਕੜੇ ਹੋਵੋ!”7ਇਸੇ ਤਰ੍ਹਾਂ ਕਾਰੀਗਰ ਸੁਨਿਆਰੇ ਨੂੰ ਵੀ ਹਿੰਮਤ ਦਿੰਦਾ ਹੈ,ਜੋ ਹਥੌੜੇ ਨਾਲ ਧਾਤ ਨੂੰ ਸਮਤਲ ਕਰਦਾ ਹੈਅਤੇ ਮੇਖਾਂ ਨੂੰ ਮਾਰ ਕੇ ਹਿੰਮਤ ਦਿੰਦਾ ਹੈ।ਹਥੌੜਾ ਨਾਹੀ ਨੂੰ ਮਾਰਦਾ ਹੈ।ਉਹ ਹਥੌੜੇ ਮਾਰ ਕੇ ਕਿੱਲਾਂ ਨਾਲ ਪੱਕਿਆਂ ਕਰਦਾ ਹੈ ਭਈ ਉਹ ਹਿੱਲੇ ਨਾ।
8“ਪਰ ਤੂੰ, ਹੇ ਇਸਰਾਏਲ, ਮੇਰੇ ਸੇਵਕ,ਯਾਕੋਬ, ਜਿਸ ਨੂੰ ਮੈਂ ਚੁਣਿਆ ਹੈ,ਮੇਰੇ ਮਿੱਤਰ ਅਬਰਾਹਾਮ ਦੀ ਸੰਤਾਨ,9ਮੈਂ ਤੁਹਾਨੂੰ ਧਰਤੀ ਦੇ ਸਿਰੇ ਤੋਂ ਲੈ ਲਿਆ,ਇਸ ਦੇ ਸਭ ਤੋਂ ਦੂਰ ਦੇ ਕੋਨਿਆਂ ਤੋਂ ਮੈਂ ਤੁਹਾਨੂੰ ਬੁਲਾਇਆ ਹੈ।ਮੈਂ ਕਿਹਾ, ‘ਤੂੰ ਮੇਰਾ ਸੇਵਕ ਹੈ’;ਮੈਂ ਤੁਹਾਨੂੰ ਚੁਣਿਆ ਹੈ ਅਤੇ ਤੁਹਾਨੂੰ ਰੱਦ ਨਹੀਂ ਕੀਤਾ ਹੈ।10ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ,ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ਵਰ ਹਾਂ,ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ,ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।
11“ਸਾਰੇ ਲੋਕ ਜਿਹੜੇ ਤੁਹਾਡੇ ਵਿਰੁੱਧ ਗੁੱਸੇ ਹਨਜ਼ਰੂਰ ਸ਼ਰਮਿੰਦਾ ਅਤੇ ਬੇਇੱਜ਼ਤ ਹੋਣਗੇ,ਜੋ ਤੁਹਾਡਾ ਵਿਰੋਧ ਕਰਦੇ ਹਨਉਹ ਨਾ ਜਿਹੇ ਹੋ ਕੇ ਨਾਸ ਹੋ ਜਾਣਗੇ।12ਭਾਵੇਂ ਤੁਸੀਂ ਆਪਣੇ ਵੈਰੀਆਂ ਨੂੰ ਲੱਭਦੇ ਹੋ,ਤੂੰ ਉਨ੍ਹਾਂ ਨੂੰ ਨਹੀਂ ਲੱਭੇਗਾ।ਜਿਹੜੇ ਤੇਰੇ ਵਿਰੁੱਧ ਲੜਦੇ ਹਨ,ਉਹ ਕੁਝ ਵੀ ਨਹੀਂ ਹੋਣਗੇ।13ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂਜੋ ਤੇਰਾ ਸੱਜਾ ਹੱਥ ਫੜ੍ਹੀ ਬੈਠਾ ਹਾਂ,ਅਤੇ ਤੈਨੂੰ ਆਖਦਾ ਹੈ, ਨਾ ਡਰ;ਮੈਂ ਤੇਰੀ ਮਦਦ ਕਰਾਂਗਾ।14ਹੇ ਕੀੜੇ ਵਰਗੇ ਯਾਕੋਬ, ਨਾ ਡਰ,ਹੇ ਛੋਟੇ ਇਸਰਾਏਲ, ਨਾ ਡਰ,ਕਿਉਂ ਜੋ ਮੈਂ ਆਪ ਤੇਰੀ ਸਹਾਇਤਾ ਕਰਾਂਗਾ,”ਤੇਰਾ ਛੁਟਕਾਰਾ ਦੇਣ ਵਾਲਾ, ਇਸਰਾਏਲ ਦੇ ਪਵਿੱਤਰ ਯਾਹਵੇਹ ਦਾ ਵਾਕ ਹੈ।15“ਵੇਖੋ, ਮੈਂ ਤੈਨੂੰ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ,ਜਿਹਾ ਜਿਸ ਦੇ ਦੰਦ ਵੀ ਹਨ, ਠਹਿਰਾਵਾਂਗਾ।ਤੂੰ ਪਹਾੜਾਂ ਨੂੰ ਗਾਹੇਂਗਾ ਅਤੇ ਉਹਨਾਂ ਨੂੰ ਮਹੀਨ ਕਰੇਂਗਾ,ਅਤੇ ਤੂੰ ਟਿੱਬਿਆਂ ਨੂੰ ਕੱਖ ਵਾਂਗੂੰ ਬਣਾ ਦੇਵੇਂਗਾ।16ਤੂੰ ਉਹਨਾਂ ਨੂੰ ਛੱਟੇਂਗਾ ਅਤੇ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਵੇਗੀ,ਅਤੇ ਤੁਫ਼ਾਨ ਉਹਨਾਂ ਨੂੰ ਖਿਲਾਰ ਦੇਵੇਗਾ।ਪਰ ਤੂੰ ਯਾਹਵੇਹ ਵਿੱਚ ਅਨੰਦ ਕਰੇਗਾਅਤੇ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਮਹਿਮਾ ਕਰੋਗੇ।
17“ਗਰੀਬ ਅਤੇ ਲੋੜਵੰਦ ਪਾਣੀ ਨੂੰ ਭਾਲਦੇ ਹਨ,ਪਰ ਕੋਈ ਨਹੀਂ ਹੈ;ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਸੁੱਕੀਆਂ ਹੋਈਆਂ ਹਨ।ਪਰ ਮੈਂ ਯਾਹਵੇਹ ਉਨ੍ਹਾਂ ਨੂੰ ਉੱਤਰ ਦਿਆਂਗਾ;ਮੈਂ, ਇਸਰਾਏਲ ਦਾ ਪਰਮੇਸ਼ਵਰ, ਉਨ੍ਹਾਂ ਨੂੰ ਨਹੀਂ ਤਿਆਗਾਂਗਾ।18ਮੈਂ ਬੰਜਰ ਉਚਾਈਆਂ ਉੱਤੇ ਨਦੀਆਂ,ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ।ਮੈਂ ਉਜਾੜ ਨੂੰ ਪਾਣੀ ਦੇ ਕੁੰਡ,ਅਤੇ ਸੁੱਕੀ ਜ਼ਮੀਨ ਨੂੰ ਚਸ਼ਮੇ ਬਣਾ ਦਿਆਂਗਾ।19ਮੈਂ ਉਜਾੜ ਵਿੱਚ ਦਿਆਰਅਤੇ ਬਬੂਲ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ।ਮੈਂ ਮੈਦਾਨ ਵਿੱਚ ਸਰੂ ਦੇ ਰੁੱਖ,ਚੀਲ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ,20ਤਾਂ ਜੋ ਲੋਕ ਵੇਖਣ ਅਤੇ ਜਾਣ ਸਕਣ,ਵਿਚਾਰ ਕਰਨ ਅਤੇ ਸਮਝ ਸਕਣ,ਕਿ ਯਾਹਵੇਹ ਦੇ ਹੱਥ ਨੇ ਇਹ ਕੀਤਾ ਹੈ,ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਇਸ ਨੂੰ ਬਣਾਇਆ ਹੈ।
21“ਆਪਣਾ ਦਾਵਾ ਪੇਸ਼ ਕਰੋ,”ਯਾਹਵੇਹ ਆਖਦਾ ਹੈ।“ਆਪਣੀਆਂ ਦਲੀਲਾਂ ਪੇਸ਼ ਕਰੋ,”ਯਾਕੋਬ ਦਾ ਰਾਜਾ ਕਹਿੰਦਾ ਹੈ।22“ਉਹ ਮੂਰਤੀਆਂ, ਸਾਨੂੰ ਦੱਸਣ ਕੀ ਹੋਣ ਵਾਲਾ ਹੈ,ਸਾਨੂੰ ਦੱਸੋ ਕਿ ਪਹਿਲੀਆਂ ਚੀਜ਼ਾਂ ਕੀ ਸਨ,ਤਾਂ ਜੋ ਅਸੀਂ ਉਨ੍ਹਾਂ ਤੇ ਵਿਚਾਰ ਕਰ ਸਕੀਏ ਅਤੇ ਉਨ੍ਹਾਂ ਦਾ ਅੰਤਿਮ ਨਤੀਜਾ ਜਾਣ ਸਕੀਏ,ਜਾਂ ਸਾਨੂੰ ਆਉਣ ਵਾਲੀਆਂ ਗੱਲਾਂ ਦਾ ਵਰਣਨ ਕਰੋ।23ਸਾਨੂੰ ਦੱਸੋ ਕਿ ਭਵਿੱਖ ਵਿੱਚ ਕੀ ਹੋਵੇਗਾ,ਤਾਂ ਜੋ ਅਸੀਂ ਜਾਣ ਸਕੀਏ ਕਿ ਤੁਸੀਂ ਦੇਵਤੇ ਹੋ।ਕੁਝ ਅਜਿਹਾ ਕਰੋ, ਭਾਵੇਂ ਚੰਗਾ ਹੋਵੇ ਜਾਂ ਮਾੜਾ,ਤਾਂ ਜੋ ਅਸੀਂ ਨਿਰਾਸ਼ ਅਤੇ ਡਰ ਨਾਲ ਭਰ ਜਾਈਏ।24ਪਰ ਤੁਸੀਂ ਕਿਸੇ ਤੋਂ ਵੀ ਘੱਟ ਨਹੀਂ ਹੋਅਤੇ ਤੁਹਾਡੇ ਕੰਮ ਬਿਲਕੁਲ ਵਿਅਰਥ ਹਨ।ਜੋ ਕੋਈ ਤੁਹਾਨੂੰ ਚੁਣਦਾ ਹੈ, ਉਹ ਘਿਣਾਉਣਾ ਹੈ।
25“ਮੈਂ ਇੱਕ ਮਨੁੱਖ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ,ਇੱਕ ਚੜ੍ਹਦੇ ਸੂਰਜ ਵਿੱਚੋਂ ਜਿਹੜਾ ਮੇਰਾ ਨਾਮ ਪੁਕਾਰਦਾ ਹੈ।ਉਹ ਹਾਕਮਾਂ ਨੂੰ ਇਸ ਤਰ੍ਹਾਂ ਆਵੇਗਾ ਜਿਵੇਂ ਗਾਰੇ ਉੱਤੇ,ਜਿਵੇਂ ਉਹ ਮਿੱਟੀ ਨੂੰ ਮਿੱਧਣ ਵਾਲਾ ਘੁਮਿਆਰ ਹੋਵੇ।26ਇਹ ਗੱਲ ਸ਼ੁਰੂ ਤੋਂ ਕਿਸ ਨੇ ਦੱਸੀ, ਤਾਂ ਜੋ ਅਸੀਂ ਜਾਣ ਸਕੀਏ,ਜਾਂ ਪਹਿਲਾਂ, ਤਾਂ ਅਸੀਂ ਕਹਿ ਸਕੀਏ, ‘ਉਹ ਸਹੀ ਸੀ’?ਕਿਸੇ ਨੇ ਇਸ ਬਾਰੇ ਨਹੀਂ ਦੱਸਿਆ,ਕਿਸੇ ਨੇ ਇਹ ਭਵਿੱਖਬਾਣੀ ਨਹੀਂ ਕੀਤੀ,ਕਿਸੇ ਨੇ ਤੁਹਾਡੇ ਕੋਲੋਂ ਕੋਈ ਸ਼ਬਦ ਨਹੀਂ ਸੁਣਿਆ।27ਮੈਂ ਸਭ ਤੋਂ ਪਹਿਲਾਂ ਸੀਯੋਨ ਨੂੰ ਕਿਹਾ, ‘ਵੇਖੋ, ਉਹ ਇੱਥੇ ਹਨ!’ਮੈਂ ਯੇਰੂਸ਼ਲੇਮ ਨੂੰ ਖੁਸ਼ਖਬਰੀ ਦਾ ਸੰਦੇਸ਼ਵਾਹਕ ਦਿੱਤਾ।28ਮੈਂ ਵੇਖਦਾ ਹਾਂ ਪਰ ਕੋਈ ਨਹੀਂ ਹੈ,ਦੇਵਤਿਆਂ ਵਿੱਚ ਕੋਈ ਸਲਾਹ ਦੇਣ ਵਾਲਾ ਨਹੀਂ,ਜਦੋਂ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਤਾਂ ਕੋਈ ਉੱਤਰ ਦੇਣ ਵਾਲਾ ਨਹੀਂ ਹੈ।29ਵੇਖੋ, ਉਹ ਸਭ ਝੂਠੇ ਹਨ!ਉਨ੍ਹਾਂ ਦੇ ਕੰਮ ਬੇਕਾਰ ਹਨ;ਉਹਨਾਂ ਦੀਆਂ ਤਸਵੀਰਾਂ ਹਵਾ ਅਤੇ ਉਲਝਣ ਹਨ।”

Biblica, Inc.

https://app.library.bible/content/38de522697cd8943