ਯਸ਼ਾਯਾਹ40
ਪਰਮੇਸ਼ਵਰ ਦੇ ਲੋਕਾਂ ਲਈ ਦਿਲਾਸਾ
1ਦਿਲਾਸਾ ਦਿਓ, ਮੇਰੇ ਲੋਕਾਂ ਨੂੰ ਦਿਲਾਸਾ ਦਿਓ,ਤੁਹਾਡਾ ਪਰਮੇਸ਼ਵਰ ਆਖਦਾ ਹੈ।2ਯੇਰੂਸ਼ਲੇਮ ਨਾਲ ਪਿਆਰ ਨਾਲ ਗੱਲ ਕਰੋ,ਅਤੇ ਉਸ ਨੂੰ ਪੁਕਾਰ ਕੇ ਆਖੋ,ਕਿ ਉਸਦੀ ਸਖ਼ਤ ਸੇਵਾ ਪੂਰੀ ਹੋ ਗਈ ਹੈ,ਕਿ ਉਸਦੇ ਪਾਪ ਦਾ ਭੁਗਤਾਨ ਹੋ ਗਿਆ ਹੈ,ਯਾਹਵੇਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀਦੁੱਗਣੀ ਸਜ਼ਾ ਪਾ ਚੁੱਕੀ ਹੈ।3ਉਜਾੜ ਵਿੱਚਇੱਕ ਪੁਕਾਰਨ ਵਾਲੇ ਦੀ ਆਵਾਜ਼ ਇਹ ਕਹਿ ਰਹੀ ਹੈ:“ਯਾਹਵੇਹ ਲਈ ਰਸਤਾ ਤਿਆਰ ਕਰੋ;ਉਜਾੜ ਵਿੱਚ ਸਾਡੇ ਪਰਮੇਸ਼ਵਰ ਲਈਰਸਤਾ ਸਿੱਧਾ ਬਣਾਓ।4ਹਰ ਇੱਕ ਘਾਟੀ ਉੱਚੀ ਕੀਤੀ ਜਾਵੇਗੀ,ਹਰ ਪਰਬਤ ਅਤੇ ਪਹਾੜ ਪੱਧਰੇ ਕੀਤੇ ਜਾਣਗੇ।ਅਤੇ ਖੁਰਦਰੀ ਜ਼ਮੀਨ ਪੱਧਰੀ ਹੋ ਜਾਵੇਗੀ,ਕੱਚੀ ਥਾਂ ਇੱਕ ਮੈਦਾਨ ਬਣ ਜਾਵੇਗੀ।5ਅਤੇ ਯਾਹਵੇਹ ਦੀ ਮਹਿਮਾ ਪ੍ਰਗਟ ਹੋਵੇਗੀ,ਅਤੇ ਸਾਰੇ ਲੋਕ ਵੇਖਣਗੇ।ਕਿਉਂਕਿ ਯਾਹਵੇਹ ਦਾ ਮੂੰਹ ਬੋਲਿਆ ਹੈ।”6ਇੱਕ ਆਵਾਜ਼ ਆਖਦੀ ਹੈ, “ਪ੍ਰਚਾਰ ਕਰ।”ਅਤੇ ਮੈਂ ਕਿਹਾ, “ਮੈਂ ਕੀ ਪ੍ਰਚਾਰ ਕਰਾ?”“ਸਾਰੇ ਲੋਕ ਘਾਹ ਦੇ ਸਮਾਨ ਹਨ,ਅਤੇ ਉਨ੍ਹਾਂ ਦੀ ਸਾਰੀ ਵਫ਼ਾਦਾਰੀ ਖੇਤ ਦੇ ਫੁੱਲਾਂ ਵਰਗੀ ਹੈ।7ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ,ਕਿਉਂਕਿ ਯਾਹਵੇਹ ਦਾ ਸਾਹ ਉਹਨਾਂ ਉੱਤੇ ਵਗਦਾ ਹੈ,ਯਕੀਨਨ ਲੋਕ ਘਾਹ ਹੀ ਹਨ।8ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ,ਪਰ ਸਾਡੇ ਪਰਮੇਸ਼ਵਰ ਦਾ ਬਚਨ ਸਦਾ ਤੱਕ ਕਾਇਮ ਰਹਿੰਦਾ ਹੈ।”9ਹੇ ਸੀਯੋਨ ਵਿੱਚ ਖੁਸ਼ਖਬਰੀ ਦੇਣ ਵਾਲੇ,ਉੱਚੇ ਪਹਾੜ ਉੱਤੇ ਚੜ੍ਹ ਜਾ!ਹੇ ਯੇਰੂਸ਼ਲੇਮ ਨੂੰ ਖੁਸ਼ਖਬਰੀ ਦੇਣ ਵਾਲੇ,ਆਪਣੀ ਆਵਾਜ਼ ਜ਼ੋਰ ਨਾਲ ਉੱਚੀ ਕਰ,ਇਸ ਨੂੰ ਉੱਚਾ ਕਰ, ਡਰ ਨਾ;ਯਹੂਦਾਹ ਦੇ ਕਸਬਿਆਂ ਨੂੰ ਆਖੋ,“ਇਹ ਹੈ ਤੁਹਾਡਾ ਪਰਮੇਸ਼ਵਰ!”10ਵੇਖੋ, ਸਰਬਸ਼ਕਤੀਮਾਨ ਯਾਹਵੇਹ ਸ਼ਕਤੀ ਨਾਲ ਆਉਂਦਾ ਹੈ,ਅਤੇ ਉਹ ਇੱਕ ਸ਼ਕਤੀਸ਼ਾਲੀ ਬਾਂਹ ਨਾਲ ਰਾਜ ਕਰਦਾ ਹੈ।ਵੇਖੋ, ਉਸ ਦਾ ਇਨਾਮ ਉਸ ਦੇ ਨਾਲ ਹੈ,ਅਤੇ ਉਸ ਦਾ ਬਦਲਾ ਉਸ ਦੇ ਨਾਲ ਹੈ।11ਉਹ ਆਪਣੇ ਇੱਜੜ ਨੂੰ ਚਰਵਾਹੇ ਵਾਂਗ ਚਰਾਵੇਗਾ,ਉਹ ਲੇਲਿਆਂ ਨੂੰ ਆਪਣੀਆਂ ਬਾਹਾਂ ਨਾਲ ਸੰਭਾਲਦਾ ਹੈਅਤੇ ਉਨ੍ਹਾਂ ਨੂੰ ਆਪਣੇ ਦਿਲ ਦੇ ਨੇੜੇ ਲੈ ਜਾਂਦਾ ਹੈ;ਉਹ ਨਰਮੀ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਹੈ।12ਕਿਸ ਨੇ ਆਪਣੀਆਂ ਚੁਲੀਆਂ ਨਾਲ ਸਮੁੰਦਰਾਂ ਨੂੰ ਮਿਣਿਆ ਹੈ,ਜਾਂ ਆਪਣੇ ਹੱਥ ਦੀ ਚੌੜਾਈ ਨਾਲ ਅਕਾਸ਼ ਨੂੰ ਮਾਪਿਆ ਹੈ?ਅਤੇ ਪਹਾੜੀਆਂ ਇੱਕ ਸੰਤੁਲਨ ਵਿੱਚ ਹਨ?13ਕੌਣ ਯਾਹਵੇਹ ਦੇ ਆਤਮਾ ਨੂੰ ਸਮਝ ਸਕਦਾ ਹੈ,ਜਾਂ ਯਾਹਵੇਹ ਨੂੰ ਉਸ ਦੇ ਸਲਾਹਕਾਰ ਵਜੋਂ ਸਿਖਾ ਸਕਦਾ ਹੈ?14ਕਿਸ ਦੇ ਨਾਲ ਯਾਹਵੇਹ ਨੇ ਸਲਾਹ ਕੀਤੀ,ਕਿਸ ਨੇ ਉਹ ਨੂੰ ਸਮਝ ਬਖ਼ਸ਼ੀ,ਜਾਂ ਨਿਆਂ ਦਾ ਮਾਰਗ ਉਹ ਨੂੰ ਸਿਖਾਇਆ, ਜਾਂ ਉਸ ਨੂੰ ਵਿੱਦਿਆ ਸਿਖਾਈ,ਜਾਂ ਉਸ ਨੂੰ ਗਿਆਨ ਦਾ ਰਾਹ ਸਮਝਾਇਆ?15ਵੇਖੋ ਕੌਮਾਂ ਬਾਲਟੀ ਵਿੱਚ ਇੱਕ ਬੂੰਦ ਵਰਗੀਆਂ ਹਨ,ਉਹਨਾਂ ਨੂੰ ਤੱਕੜੀ ਦੀ ਧੂੜ ਸਮਝਿਆ ਜਾਂਦਾ ਹੈ;ਵੇਖੋ, ਉਹ ਟਾਪੂਆਂ ਨੂੰ ਧੂੜ ਦੇ ਕਣਾਂ ਵਾਂਗੂੰ ਚੁੱਕ ਲੈਂਦਾ ਹੈ।16ਨਾ ਲਬਾਨੋਨ ਜਗਵੇਦੀ ਦੀ ਅੱਗ ਲਈ ਥੋੜ੍ਹਾ ਹੈ,ਨਾ ਉਸ ਦੇ ਪਸ਼ੂ ਹੋਮ ਦੀਆਂ ਭੇਟਾਂ ਲਈ ਕਾਫ਼ੀ ਹਨ।17ਉਸ ਦੇ ਅੱਗੇ ਸਾਰੀਆਂ ਕੌਮਾਂ ਕੁਝ ਵੀ ਨਹੀਂ ਹਨ,ਉਹ ਉਸ ਦੀ ਨਜ਼ਰ ਵਿੱਚ ਵਿਅਰਥਅਤੇ ਕਿਸੇ ਵੀ ਚੀਜ਼ ਤੋਂ ਘੱਟ ਨਹੀਂ।18ਤਾਂ ਫਿਰ ਤੁਸੀਂ ਪਰਮੇਸ਼ਵਰ ਦੀ ਤੁਲਨਾ ਕਿਸ ਨਾਲ ਕਰੋਗੇ?ਤੁਸੀਂ ਉਸ ਦੀ ਤੁਲਨਾ ਕਿਸ ਮੂਰਤ ਨਾਲ ਕਰੋਗੇ?19ਜਿਵੇਂ ਇੱਕ ਮੂਰਤੀ ਲਈ, ਇੱਕ ਕਾਰੀਗਰ ਦੁਆਰਾ ਧਾਤੂ ਦਾ ਕੰਮ ਹੈ,ਅਤੇ ਇੱਕ ਸੁਨਿਆਰਾ ਉਸ ਨੂੰ ਸੋਨੇ ਨਾਲ ਮੜ੍ਹਦਾ ਹੈ,ਅਤੇ ਉਹ ਦੇ ਲਈ ਚਾਂਦੀ ਦੀਆਂ ਜ਼ੰਜੀਰਾਂ ਬਣਾਉਂਦਾ ਹੈ।20ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ,ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ,ਉਹ ਆਪਣੇ ਲਈ ਕੋਈ ਨਿਪੁੰਨ ਕਾਰੀਗਰ ਭਾਲਦਾ ਹੈ,ਤਾਂ ਜੋ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ।21ਕੀ ਤੁਸੀਂ ਨਹੀਂ ਜਾਣਦੇ?ਕੀ ਤੁਸੀਂ ਨਹੀਂ ਸੁਣਿਆ?ਕੀ ਇਹ ਤੁਹਾਨੂੰ ਮੁੱਢੋਂ ਨਹੀਂ ਦੱਸਿਆ ਗਿਆ?ਕੀ ਤੁਸੀਂ ਧਰਤੀ ਦੀ ਨੀਂਹ ਦੇ ਸਮੇਂ ਤੋਂ ਨਹੀਂ ਸਮਝੇ?22ਉਹ ਧਰਤੀ ਦੇ ਘੇਰੇ ਉੱਤੇ ਬਿਰਾਜਮਾਨ ਹੈ,ਅਤੇ ਉਹ ਦੇ ਲੋਕ ਟਿੱਡੀਆਂ ਵਰਗੇ ਹਨ।ਉਹ ਅਕਾਸ਼ਾਂ ਨੂੰ ਛੱਤਰੀ ਵਾਂਙੁ ਖਿਲਾਰਦਾ ਹੈ,ਅਤੇ ਰਹਿਣ ਲਈ ਤੰਬੂ ਵਾਂਗੂੰ ਫੈਲਾਉਂਦਾ ਹੈ।23ਉਹ ਸਰਦਾਰਾਂ ਨੂੰ ਨਸ਼ਟ ਕਰ ਦਿੰਦਾ ਹੈਅਤੇ ਇਸ ਸੰਸਾਰ ਦੇ ਹਾਕਮਾਂ ਨੂੰ ਬੇਕਾਰ ਕਰ ਦਿੰਦਾ ਹੈ।24ਉਹ ਅਜੇ ਲਾਏ ਹੀ ਹਨ,ਉਹ ਅਜੇ ਬੀਜੇ ਹੀ ਹਨ,ਉਹਨਾਂ ਦੀ ਨਾਲੀ ਨੇ ਅਜੇ ਧਰਤੀ ਵਿੱਚ ਜੜ੍ਹ ਹੀ ਫੜ੍ਹੀ ਹੈ,ਕਿ ਉਹ ਉਹਨਾਂ ਉੱਤੇ ਫੂਕ ਮਾਰਦਾ ਹੈ, ਅਤੇ ਉਹ ਕੁਮਲਾ ਜਾਂਦੇਅਤੇ ਤੂਫ਼ਾਨ ਉਹਨਾਂ ਨੂੰ ਕੱਖਾਂ ਵਾਂਗੂੰ ਉਡਾ ਕੇ ਲੈ ਜਾਂਦਾ ਹੈ।25“ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ?ਜਾਂ ਮੇਰੇ ਬਰਾਬਰ ਕੌਣ ਹੈ?” ਪਵਿੱਤਰ ਪੁਰਖ ਕਹਿੰਦਾ ਹੈ।26ਆਪਣੀਆਂ ਅੱਖਾਂ ਚੁੱਕ ਕੇ ਅਕਾਸ਼ ਵੱਲ ਵੇਖੋ,ਇਹ ਸਭ ਕਿਸ ਨੇ ਰਚਿਆ?ਉਹ ਜੋ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਇੱਕ-ਇੱਕ ਕਰਕੇ ਬਾਹਰ ਲਿਆਉਂਦਾ ਹੈਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਨਾਮ ਲੈ ਕੇ ਪੁਕਾਰਦਾ ਹੈ।ਉਸ ਦੀ ਮਹਾਨ ਸ਼ਕਤੀ ਅਤੇ ਵੱਡੇ ਬਲ ਦੇ ਕਾਰਨ,ਉਨ੍ਹਾਂ ਵਿੱਚੋਂ ਇੱਕ ਵੀ ਗੁਆਚਿਆ ਨਹੀਂ ਹੈ।27ਹੇ ਯਾਕੋਬ, ਤੂੰ ਕਿਉਂ ਆਖਦਾ ਹੈ?ਤੂੰ ਕਿਉਂ ਬੋਲਦਾ ਹੈ, ਇਸਰਾਏਲ,“ਕਿ ਮੇਰਾ ਰਾਹ ਯਾਹਵੇਹ ਤੋਂ ਲੁਕਿਆ ਹੋਇਆ ਹੈ;ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ਵਰ ਵੱਲੋਂ ਛੱਡਿਆ ਗਿਆ ਹੈ”?28ਕੀ ਤੁਸੀਂ ਨਹੀਂ ਜਾਣਿਆ?ਕੀ ਤੁਸੀਂ ਨਹੀਂ ਸੁਣਿਆ?ਯਾਹਵੇਹ ਪਰਮੇਸ਼ਵਰ ਸਦਾ ਦਾ ਪਰਮੇਸ਼ਵਰ ਹੈ,ਧਰਤੀ ਦੇ ਸਿਰਿਆਂ ਦਾ ਸਿਰਜਣਹਾਰ ਹੈ,ਉਹ ਨਾ ਹੁੱਸਦਾ ਹੈ, ਨਾ ਥੱਕਦਾ ਹੈ,ਉਹ ਦੀ ਸਮਝ ਅਥਾਹ ਹੈ,29ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ ਅਤੇਕਮਜ਼ੋਰਾਂ ਦੀ ਸ਼ਕਤੀ ਵਧਾਉਂਦਾ ਹੈ।30ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ,ਅਤੇ ਜੁਆਨ ਵੀ ਠੋਕਰ ਖਾ ਕੇ ਡਿੱਗ ਹੀ ਪੈਣਗੇ।31ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ,ਉਹ ਆਪਣੀ ਤਾਕਤ ਨਵੇਂ ਸਿਰਿਓਂ ਪਾਉਣਗੇ।ਉਹ ਉਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ।ਉਹ ਦੌੜਨਗੇ ਅਤੇ ਥੱਕਣਗੇ ਨਹੀਂ,ਉਹ ਤੁਰਨਗੇ ਅਤੇ ਹੁੱਸਣਗੇ ਨਹੀਂ।Biblica, Inc.