ਯਸ਼ਾਯਾਹ34

ਕੌਮਾਂ ਦੇ ਵਿਰੁੱਧ ਨਿਆਂ

1ਹੇ ਕੌਮੋ, ਨੇੜੇ ਆਓ ਅਤੇ ਸੁਣੋ।ਹੇ ਲੋਕੋ, ਧਿਆਨ ਦਿਓ!ਧਰਤੀ ਅਤੇ ਸਭ ਕੁਝ ਜੋ ਉਸ ਵਿੱਚ ਹੈ,ਸੰਸਾਰ ਅਤੇ ਜੋ ਕੁਝ ਇਸ ਵਿੱਚੋਂ ਨਿਕਲਦਾ ਹੈ, ਸੋ ਸੁਣੇ!2ਯਾਹਵੇਹ ਤਾਂ ਸਾਰੀਆਂ ਕੌਮਾਂ ਨਾਲ ਕ੍ਰੋਧਵਾਨ ਹੋਇਆ ਹੈ;ਉਹ ਦਾ ਕ੍ਰੋਧ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਉੱਤੇ ਹੈ।ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ,ਉਹ ਉਨ੍ਹਾਂ ਨੂੰ ਵੱਢਣ ਲਈ ਸੌਂਪ ਦੇਵੇਗਾ।3ਉਨ੍ਹਾਂ ਦੇ ਵੱਢੇ ਹੋਏ ਬਾਹਰ ਸੁੱਟ ਦਿੱਤੇ ਜਾਣਗੇ,ਉਨ੍ਹਾਂ ਦੀਆਂ ਲਾਸ਼ਾਂ ਤੋਂ ਬਦਬੂ ਆਵੇਗੀ।ਪਹਾੜ ਉਨ੍ਹਾਂ ਦੇ ਲਹੂ ਨਾਲ ਭਿੱਜ ਜਾਣਗੇ।4ਅਕਾਸ਼ ਦੇ ਸਾਰੇ ਤਾਰੇ ਖਤਮ ਹੋ ਜਾਣਗੇਅਤੇ ਅਕਾਸ਼ ਇੱਕ ਪੱਤਰੀ ਵਾਂਗ ਲਪੇਟਿਆ ਜਾਵੇਗਾ;ਤਾਰਿਆਂ ਦੀ ਸਾਰੀ ਸੈਨਾਂ ਝੜ ਜਾਵੇਗੀ,ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜੀਰ ਤੋਂ ਝੜ ਜਾਂਦੇ ਹਨ।
5ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ।ਵੇਖੋ, ਉਹ ਅਦੋਮ ਉੱਤੇ ਨਿਆਂ ਵਿੱਚ ਉਤਰਦਾ ਹੈ,ਜਿਨ੍ਹਾਂ ਲੋਕਾਂ ਨੂੰ ਮੈਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।6ਯਾਹਵੇਹ ਦੀ ਤਲਵਾਰ ਲਹੂ ਨਾਲ ਲਿੱਬੜੀ ਹੋਈ ਹੈ,ਉਹ ਚਰਬੀ ਨਾਲ ਢੱਕੀ ਹੋਈ ਹੈ।ਉਹ ਚਰਬੀ ਨਾਲ, ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ,ਮੇਂਢਿਆਂ ਦੇ ਗੁਰਦਿਆਂ ਦੀ ਚਰਬੀ ਨਾਲ ਤ੍ਰਿਪਤ ਹੋਈ ਹੈ।ਕਿਉਂ ਜੋ ਯਾਹਵੇਹ ਲਈ ਬੋਸਰਾਹ ਵਿੱਚ ਬਲੀ,ਅਤੇ ਅਦੋਮ ਦੇ ਦੇਸ ਵਿੱਚ ਵੱਡਾ ਕਤਲੇਆਮ ਹੋਇਆ ਹੈ7ਅਤੇ ਜੰਗਲੀ ਬਲਦ ਉਨ੍ਹਾਂ ਦੇ ਨਾਲ ਡਿੱਗ ਪੈਣਗੇ,ਵੱਛੇ ਅਤੇ ਵੱਡੇ ਬਲਦ।ਉਨ੍ਹਾਂ ਦੀ ਧਰਤੀ ਲਹੂ ਨਾਲ ਭਿੱਜ ਜਾਵੇਗੀ,ਅਤੇ ਮਿੱਟੀ ਚਰਬੀ ਨਾਲ ਭਿੱਜ ਜਾਵੇਗੀ।
8ਕਿਉਂਕਿ ਯਾਹਵੇਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ,ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ।9ਅਦੋਮ ਦੀਆਂ ਨਦੀਆਂ ਟੋਏ ਵਿੱਚ ਬਦਲ ਜਾਣਗੀਆਂ,ਉਸਦੀ ਧੂੜ ਬਲਦੀ ਗੰਧਕ ਵਿੱਚ ਬਦਲ ਜਾਵੇਗੀ।ਉਸਦੀ ਧਰਤੀ ਬਲਦਾ ਮੈਦਾਨ ਬਣ ਜਾਵੇਗੀ!10ਉਹ ਰਾਤ ਜਾਂ ਦਿਨ ਨਾ ਬੁਝੇਗਾ।ਇਸਦਾ ਧੂੰਆਂ ਸਦਾ ਲਈ ਉੱਠਦਾ ਰਹੇਗਾ।ਪੀੜ੍ਹੀਓ ਪੀੜ੍ਹੀ ਉਹ ਵਿਰਾਨ ਪਿਆ ਰਹੇਗਾ।ਕੋਈ ਵੀ ਇਸ ਵਿੱਚੋਂ ਦੁਬਾਰਾ ਨਹੀਂ ਲੰਘੇਗਾ।11ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ,ਅਤੇ ਉੱਲੂ ਅਤੇ ਕਾਂ ਉਹ ਦੇ ਵਿੱਚ ਵੱਸਣਗੇ।ਉਹ ਉਸ ਉੱਤੇ ਘਬਰਾਹਟ ਦੀ ਜ਼ਰੀਬ,ਅਤੇ ਵਿਰਾਨੀ ਦਾ ਸਾਹਲ ਖਿੱਚੇਗਾ।12ਉਸ ਦੇ ਸਰਦਾਰਾਂ ਕੋਲ ਰਾਜ ਕਹਾਉਣ ਲਈ ਕੁਝ ਵੀ ਨਹੀਂ ਹੋਵੇਗਾ,ਉਸ ਦੇ ਸਾਰੇ ਸਰਦਾਰ ਅਲੋਪ ਹੋ ਜਾਣਗੇ।13ਕੰਡੇ ਉਹ ਦੇ ਮਹਿਲ ਵਿੱਚ ਉੱਗਣਗੇ,ਬਿੱਛੂ ਬੂਟੀਆਂ ਅਤੇ ਝਾੜੀਆਂ ਉਹ ਦੇ ਗੜ੍ਹਾਂ ਵਿੱਚ।ਉਹ ਗਿੱਦੜਾਂ ਦਾ ਵਸੇਬਾਅਤੇ ਸ਼ੁਤਰਮੁਰਗ ਦਾ ਵਿਹੜਾ ਹੋਵੇਗਾ।14ਉਜਾੜ ਦੇ ਜੀਵ ਗਿੱਦੜਾਂ ਨਾਲ ਮਿਲਣਗੇ,ਅਤੇ ਜੰਗਲੀ ਬੱਕਰੀਆਂ ਇੱਕ-ਦੂਜੇ ਨੂੰ ਭਜਾਉਣਗੀਆਂ।ਉੱਥੇ ਰਾਤ ਦੇ ਜੀਵ ਵੀ ਲੇਟਣਗੇਅਤੇ ਆਪਣੇ ਲਈ ਆਰਾਮ ਦੇ ਸਥਾਨ ਲੱਭ ਲੈਣਗੇ।15ਮਾਦਾ ਉੱਲੂ ਉੱਥੇ ਆਲ੍ਹਣਾ ਪਾਵੇਗੀ ਅਤੇ ਆਂਡੇ ਦੇਵੇਗੀ,ਉਹ ਉਨ੍ਹਾਂ ਤੋਂ ਬਚੇਗੀ, ਅਤੇ ਆਪਣੇ ਖੰਭਾਂ ਦੀ ਛਾਂ ਹੇਠ ਆਪਣੇ ਬੱਚਿਆਂ ਦੀ ਦੇਖਭਾਲ ਕਰੇਗੀ।ਉੱਥੇ ਇੱਲਾਂ ਵੀ ਇਕੱਠੇ ਹੋਣਗੀਆਂ,ਹਰ ਇੱਕ ਆਪਣੇ ਸਾਥੀ ਨਾਲ।
16ਯਾਹਵੇਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋਇਹਨਾਂ ਵਿੱਚੋਂ ਇੱਕ ਵੀ ਗੱਲ ਘੱਟ ਨਾ ਹੋਵੇਗੀਕਿਸੇ ਨੂੰ ਵੀ ਉਸਦੇ ਸਾਥੀ ਦੀ ਕਮੀ ਨਹੀਂ ਹੋਵੇਗੀ।ਕਿਉਂ ਜੋ ਉਹ ਦੇ ਮੂੰਹ ਨੇ ਹੁਕਮ ਦਿੱਤਾ ਹੈ,ਅਤੇ ਉਹ ਦਾ ਆਤਮਾ ਉਨ੍ਹਾਂ ਨੂੰ ਇਕੱਠੇ ਕਰੇਗਾ।17ਉਹ ਉਨ੍ਹਾਂ ਦੇ ਹਿੱਸੇ ਵੰਡਦਾ ਹੈ;ਉਸਦਾ ਹੱਥ ਉਹਨਾਂ ਨੂੰ ਮਾਪ ਨਾਲ ਵੰਡਦਾ ਹੈ।ਉਹ ਸਦਾ ਲਈ ਇਸ ਦੇ ਮਾਲਕ ਹੋਣਗੇਅਤੇ ਪੀੜ੍ਹੀ ਦਰ ਪੀੜ੍ਹੀ ਉੱਥੇ ਵੱਸਣਗੇ।

Biblica, Inc.

https://app.library.bible/content/38de522697cd8943