ਯਸ਼ਾਯਾਹ33
ਬਿਪਤਾ ਅਤੇ ਸਹਾਇਤਾ
1ਹੇ ਨਾਸ ਕਰਨ ਵਾਲੇ,ਤੇਰੇ ਉੱਤੇ ਹਾਏ, ਜੋ ਨਾਸ ਨਹੀਂ ਹੋਏ!ਹੇ ਧੋਖੇਬਾਜ਼ ਤੇਰੇ ਉੱਤੇ ਹਾਏ,ਤੇਰੇ ਉੱਤੇ ਜੋ ਧੋਖਾ ਨਹੀਂ ਦਿੱਤਾ ਗਿਆ!ਜਦੋਂ ਤੁਸੀਂ ਤਬਾਹ ਕਰਨਾ ਬੰਦ ਕਰ ਦਿਓਗੇ,ਤੁਸੀਂ ਤਬਾਹ ਹੋ ਜਾਵੋਗੇ।ਜਦੋਂ ਤੁਸੀਂ ਧੋਖਾ ਦੇਣਾ ਬੰਦ ਕਰੋ,ਤੁਹਾਨੂੰ ਧੋਖਾ ਦਿੱਤਾ ਜਾਵੇਗਾ।2ਹੇ ਯਾਹਵੇਹ, ਸਾਡੇ ਉੱਤੇ ਕਿਰਪਾ ਕਰ;ਅਸੀਂ ਤੇਰੇ ਲਈ ਤਰਸਦੇ ਹਾਂ।ਹਰ ਸਵੇਰ ਨੂੰ ਸਾਡੀ ਤਾਕਤ ਬਣ,ਬਿਪਤਾ ਦੇ ਸਮੇਂ ਸਾਡੀ ਮੁਕਤੀ।3ਹੰਗਾਮੇ ਦੇ ਰੌਲ਼ੇ ਨਾਲ ਲੋਕ ਭੱਜ ਗਏ,ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ4ਹੇ ਕੌਮੋ, ਤੁਹਾਡੀ ਲੁੱਟ ਜਵਾਨ ਟਿੱਡੀਆਂ ਵਾਂਗ ਵੱਢੀ ਜਾਂਦੀ ਹੈ।ਜਿਵੇਂ ਟਿੱਡੀਆਂ ਝਪੱਟਾ ਮਾਰਦੀਆਂ ਹਨ, ਉਸ ਉਹ ਉੱਤੇ ਝੱਪਟਣਗੇ।5ਯਾਹਵੇਹ ਮਹਾਨ ਹੈ, ਕਿਉਂਕਿ ਉਹ ਉੱਚੀ ਥਾਂ ਤੇ ਵੱਸਦਾ ਹੈ;ਉਹ ਸੀਯੋਨ ਨੂੰ ਆਪਣੇ ਨਿਆਂ ਅਤੇ ਧਾਰਮਿਕਤਾ ਨਾਲ ਭਰ ਦੇਵੇਗਾ।6ਉਹ ਤੁਹਾਡੇ ਸਮਿਆਂ ਲਈ ਪੱਕੀ ਨੀਂਹ ਹੋਵੇਗਾ,ਮੁਕਤੀ, ਬੁੱਧ ਅਤੇ ਗਿਆਨ ਦਾ ਇੱਕ ਅਮੀਰ ਭੰਡਾਰ ਹੋਵੇਗਾ।ਯਾਹਵੇਹ ਦਾ ਡਰ ਇਸ ਖਜ਼ਾਨੇ ਦੀ ਕੁੰਜੀ ਹੈ।7ਵੇਖੋ, ਉਹਨਾਂ ਦੇ ਸੂਰਮੇ ਬਾਹਰ ਗਲੀਆਂ ਵਿੱਚ ਚਿੱਲਾਉਂਦੇ ਹਨ,ਸ਼ਾਂਤੀ ਦੇ ਰਾਜਦੂਤ ਵਿਲਕਦੇ ਹਨ।8ਰਾਜ ਮਾਰਗ ਉਜਾੜ ਹੋ ਗਏ ਹਨ,ਰਾਹਾਂ ਵਿੱਚ ਕੋਈ ਮੁਸਾਫ਼ਰ ਨਹੀਂ ਹੈ।ਨੇਮ ਤੋੜੇ ਜਾਂਦੇ ਹਨ,ਉਸ ਦੇ ਗਵਾਹਾਂ ਨੂੰ ਤੁੱਛ ਜਾਣਿਆ ਜਾਂਦਾ ਹੈ,ਕਿਸੇ ਦਾ ਆਦਰ ਨਹੀਂ ਕੀਤਾ ਜਾਂਦਾ।9ਧਰਤੀ ਸੁੱਕ ਜਾਂਦੀ ਹੈ ਅਤੇ ਉਜਾੜ ਹੋ ਜਾਂਦੀ ਹੈ,ਲਬਾਨੋਨ ਸ਼ਰਮਿੰਦਾ ਅਤੇ ਸੁੱਕ ਜਾਂਦਾ ਹੈ;ਸ਼ਰੋਨ ਅਰਾਬਾਹ ਵਰਗਾ ਹੋ ਗਿਆ,ਅਤੇ ਬਾਸ਼ਾਨ ਅਤੇ ਕਰਮਲ ਆਪਣੇ ਪੱਤੇ ਸੁੱਟਦੇ ਹਨ।10“ਹੁਣ ਮੈਂ ਉੱਠਾਂਗਾ,” ਯਾਹਵੇਹ ਆਖਦਾ ਹੈ।“ਹੁਣ ਮੈਂ ਉੱਚਾ ਹੋਵਾਂਗਾ;ਹੁਣ ਮੈਨੂੰ ਉੱਚਾ ਕੀਤਾ ਜਾਵੇਗਾ।11ਤੁਸੀਂ ਤੂੜੀ ਨੂੰ ਜਨਮ ਦਿੰਦੇ ਹੋ,ਤੁਸੀਂ ਤੂੜੀ ਨੂੰ ਜਨਮ ਦਿੰਦੇ ਹੋ।ਤੁਹਾਡਾ ਸਾਹ ਇੱਕ ਅੱਗ ਹੈ ਜੋ ਤੁਹਾਨੂੰ ਭਸਮ ਕਰ ਦਿੰਦੀ ਹੈ।12ਲੋਕ ਸੜ ਕੇ ਸੁਆਹ ਹੋ ਜਾਣਗੇ।ਕੱਟੀਆਂ ਹੋਈਆਂ ਝਾੜੀਆਂ ਵਾਂਗ ਉਹ ਸਾੜ ਦਿੱਤੇ ਜਾਣਗੇ।”13ਤੁਸੀਂ ਜਿਹੜੇ ਦੂਰ ਹੋ, ਸੁਣੋ ਕਿ ਮੈਂ ਕੀ ਕੀਤਾ ਹੈ।ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਜਾਣੋ!14ਸੀਯੋਨ ਵਿੱਚ ਪਾਪੀ ਡਰੇ ਹੋਏ ਹਨ;ਅਧਰਮੀ ਕੰਬਦਾ ਹੈ:“ਸਾਡੇ ਵਿੱਚੋਂ ਕੌਣ ਭਸਮ ਕਰਨ ਵਾਲੀ ਅੱਗ ਵਿੱਚ ਰਹਿ ਸਕਦਾ ਹੈ?ਸਾਡੇ ਵਿੱਚੋਂ ਕੌਣ ਸਦੀਪਕ ਸਾੜੇ ਕੋਲ ਰਹਿ ਸਕਦਾ ਹੈ?”15ਜਿਹੜੇ ਧਰਮ ਨਾਲ ਚੱਲਦੇ ਹਨਅਤੇ ਜੋ ਸਹੀ ਗੱਲਾਂ ਕਰਦਾ ਹੈ,ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾਅਤੇ ਰਿਸ਼ਵਤ ਲੈਣ ਤੋਂ ਆਪਣੇ ਹੱਥਾਂ ਨੂੰ ਰੋਕਦਾ ਹੈ,ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ,ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,16ਇਹ ਉਹ ਹਨ ਜੋ ਉਚਾਈਆਂ ਵਿੱਚ ਰਹਿਣਗੇ,ਜਿਨ੍ਹਾਂ ਦੀ ਪਨਾਹ ਪਹਾੜੀ ਕਿਲ੍ਹਾ ਹੋਵੇਗੀ।ਉਨ੍ਹਾਂ ਦੀ ਰੋਟੀ ਪੂਰਤੀ ਕੀਤੀ ਜਾਵੇਗੀ,ਅਤੇ ਉਹਨਾਂ ਨੂੰ ਪਾਣੀ ਦੀ ਕਦੀ ਕਮੀ ਨਹੀਂ ਹੋਵੇਗੀ।17ਤੇਰੀਆਂ ਅੱਖਾਂ ਰਾਜੇ ਨੂੰ ਉਹ ਦੀ ਸੁੰਦਰਤਾ ਵਿੱਚ ਵੇਖਣਗੀਆਂਅਤੇ ਦੂਰ ਤੱਕ ਫੈਲੀ ਹੋਈ ਧਰਤੀ ਨੂੰ ਵੇਖਣਗੀਆਂ।18ਤੇਰਾ ਮਨ ਉਸ ਬੀਤੇ ਹੋਏ ਭੈਅ ਬਾਰੇ ਸੋਚੇਗਾ:“ਲੇਖਾ ਲੈਣ ਵਾਲਾ ਕਿੱਥੇ ਹੈ?ਲਗਾਨ ਵਸੂਲਣ ਵਾਲਾ ਕਿੱਥੇ ਹੈ?ਬੁਰਜ਼ਾਂ ਦਾ ਗਿਣਨ ਵਾਲਾ ਕਿੱਥੇ ਹੈ?”19ਤੂੰ ਉਨ੍ਹਾਂ ਹੰਕਾਰੀ ਲੋਕਾਂ ਨੂੰ ਨਹੀਂ ਵੇਖੇਂਗਾ,ਜਿਨ੍ਹਾਂ ਦੀ ਬੋਲੀ ਅਸਪਸ਼ਟ ਹੈ,ਜਿਨ੍ਹਾਂ ਦੀ ਭਾਸ਼ਾ ਅਜੀਬ ਅਤੇ ਸਮਝ ਤੋਂ ਬਾਹਰ ਹੈ।20ਸਾਡੇ ਤਿਉਹਾਰਾਂ ਦੇ ਸ਼ਹਿਰ ਸੀਯੋਨ ਨੂੰ ਵੇਖੋ।ਤੁਹਾਡੀਆਂ ਅੱਖਾਂ ਯੇਰੂਸ਼ਲੇਮ ਨੂੰ ਵੇਖਣਗੀਆਂ,ਇੱਕ ਸ਼ਾਂਤੀ ਦਾ ਨਿਵਾਸ, ਇੱਕ ਤੰਬੂ ਜੋ ਹਿਲਾਇਆ ਨਹੀਂ ਜਾਵੇਗਾ;ਇਸ ਦੀ ਦਾਲ ਕਦੇ ਵੀ ਨਹੀਂ ਖਿੱਚੀ ਜਾਵੇਗੀ,ਇਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ।21ਉੱਥੇ ਯਾਹਵੇਹ ਸਾਡਾ ਸ਼ਕਤੀਮਾਨ ਸਾਡੇ ਅੰਗ-ਸੰਗ ਹੋਵੇਗਾ।ਇਹ ਚੌੜੀਆਂ ਨਦੀਆਂ ਅਤੇ ਦਰਿਆ ਦੇ ਸਥਾਨ ਵਰਗਾ ਹੋਵੇਗਾ।ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ,ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ,22ਕਿਉਂਕਿ ਯਾਹਵੇਹ ਸਾਡਾ ਨਿਆਂਕਾਰ ਹੈ,ਯਾਹਵੇਹ ਸਾਡਾ ਬਿਧੀਆਂ ਦੇਣ ਵਾਲਾ ਹੈ,ਯਾਹਵੇਹ ਸਾਡਾ ਰਾਜਾ ਹੈ।ਇਹ ਉਹੀ ਹੈ ਜੋ ਸਾਨੂੰ ਬਚਾਵੇਗਾ।23ਤੇਰੇ ਰੱਸੇ ਢਿੱਲੇ ਹਨ,ਉਹ ਮਸਤੂਲ ਉਹ ਦੇ ਥਾਂ ਨੂੰ ਕੱਸ ਨਾ ਸਕੇ,ਨਾ ਉਹ ਪਾਲ ਨੂੰ ਉਡਾ ਸਕੇ।ਤਦ ਸ਼ਿਕਾਰ ਅਤੇ ਲੁੱਟ ਬਹੁਤਾਇਤ ਨਾਲ ਵੰਡੀ ਜਾਵੇਗੀ,ਅਤੇ ਲੰਗੜੇ ਵੀ ਲੁੱਟ ਲੁੱਟਣਗੇ।24ਸੀਯੋਨ ਵਿੱਚ ਰਹਿਣ ਵਾਲਾ ਕੋਈ ਨਹੀਂ ਕਹੇਗਾ, “ਮੈਂ ਬਿਮਾਰ ਹਾਂ”;ਅਤੇ ਉੱਥੇ ਰਹਿਣ ਵਾਲਿਆਂ ਦੇ ਪਾਪ ਮਾਫ਼ ਕੀਤੇ ਜਾਣਗੇ।Biblica, Inc.