ਯਸ਼ਾਯਾਹ35
ਛੁਡਾਏ ਗਏ ਦੀ ਖੁਸ਼ੀ
1ਮਾਰੂਥਲ ਅਤੇ ਸੁੱਕੀ ਧਰਤੀ ਖੁਸ਼ ਹੋਵੇਗੀ;ਉਜਾੜ ਖੁਸ਼ ਹੋਵੇਗਾਅਤੇ ਨਰਗਸ ਵਾਂਗੂੰ ਖਿੜੇਗਾ,2ਇਹ ਖਿੜ ਜਾਵੇਗਾ;ਇਹ ਬਹੁਤ ਖੁਸ਼ ਹੋਵੇਗਾ ਅਤੇ ਜੈਕਾਰਾ ਗਜਾਏਗਾ।ਲਬਾਨੋਨ ਦੀ ਮਹਿਮਾ ਉਹ ਨੂੰ ਦਿੱਤੀ ਜਾਵੇਗੀ,ਕਰਮਲ ਅਤੇ ਸ਼ਰੋਨ ਦੀ ਸ਼ਾਨ;ਉਹ ਯਾਹਵੇਹ ਦੀ ਮਹਿਮਾ,ਸਾਡੇ ਪਰਮੇਸ਼ਵਰ ਦੀ ਸ਼ਾਨ ਨੂੰ ਵੇਖਣਗੇ।3ਕਮਜ਼ੋਰ ਹੱਥਾਂ ਨੂੰ ਤਕੜੇ ਕਰੋ,ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ;4ਘਬਰਾਉਂਦੇ ਦਿਲਾਂ ਵਾਲਿਆਂ ਨੂੰ ਆਖੋ,“ਤਕੜੇ ਰਹੋ, ਨਾ ਡਰੋ;ਤੁਹਾਡਾ ਪਰਮੇਸ਼ਵਰ ਆਵੇਗਾ,ਉਹ ਬਦਲਾ ਲੈਣ;ਅਤੇ ਫਲ ਦੇਣ ਲਈ ਆ ਰਿਹਾ ਹੈ,ਉਹ ਤੁਹਾਨੂੰ ਬਚਾਉਣ ਲਈ ਆਵੇਗਾ।”5ਤਦ ਅੰਨ੍ਹਿਆਂ ਦੀਆਂ ਅੱਖਾਂ ਖੁੱੱਲ੍ਹ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ।6ਤਦ ਲੰਗੜਾ ਹਿਰਨ ਵਾਂਗੂੰ ਛਾਲਾਂ ਮਾਰੇਗਾ,ਅਤੇ ਗੂੰਗੀ ਜੀਭ ਜੈਕਾਰਾ ਗਜਾਵੇਗੀ।ਕਿਉਂ ਜੋ ਉਜਾੜ ਵਿੱਚ ਪਾਣੀ ਵਗੇਗਾਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।7ਤੱਪਦੀ ਰੇਤ ਇੱਕ ਤਲਾਬ ਬਣ ਜਾਵੇਗੀ,ਪਿਆਸੀ ਜ਼ਮੀਨ ਬੁਲਬੁਲੇ ਝਰਨੇ ਬਣ ਜਾਵੇਗੀ।ਉਨ੍ਹਾਂ ਅੱਡਿਆਂ ਵਿੱਚ ਜਿੱਥੇ ਗਿੱਦੜ ਇੱਕ ਵਾਰ ਲੇਟ ਜਾਂਦੇ ਹਨ,ਘਾਹ ਅਤੇ ਕਾਨਾ ਅਤੇ ਦਬ ਹੋਣਗੇ।8ਅਤੇ ਉੱਥੇ ਇੱਕ ਰਾਜ ਮਾਰਗ ਹੋਵੇਗਾ।ਉਹ ਮਾਰਗ ਪਵਿੱਤਰ ਮਾਰਗ ਕਹਾਵੇਗਾ;ਇਹ ਉਨ੍ਹਾਂ ਲਈ ਹੋਵੇਗਾ ਜੋ ਉਸ ਰਾਹ ਉੱਤੇ ਚੱਲਦੇ ਹਨ।ਅਸ਼ੁੱਧ ਉਸ ਉੱਤੇ ਸਫ਼ਰ ਨਹੀਂ ਕਰੇਗਾ।ਦੁਸ਼ਟ ਮੂਰਖ ਇਸ ਉੱਤੇ ਨਹੀਂ ਜਾਣਗੇ।9ਉੱਥੇ ਨਾ ਕੋਈ ਸ਼ੇਰ ਹੋਵੇਗਾ,ਨਾ ਕੋਈ ਪਖੰਡੀ ਦਰਿੰਦਾ।ਉਹ ਉੱਥੇ ਨਹੀਂ ਮਿਲਣਗੇ।ਪਰ ਉੱਥੇ ਸਿਰਫ ਛੁਡਾਏ ਹੀ ਚੱਲਣਗੇ,10ਅਤੇ ਜਿਨ੍ਹਾਂ ਨੂੰ ਯਾਹਵੇਹ ਨੇ ਛੁਡਾਇਆ ਹੈ ਉਹ ਵਾਪਸ ਆ ਜਾਣਗੇ।ਉਹ ਗਾਉਂਦੇ ਹੋਏ ਸੀਯੋਨ ਵਿੱਚ ਦਾਖਲ ਹੋਣਗੇ।ਸਦੀਪਕ ਅਨੰਦ ਉਨ੍ਹਾਂ ਦੇ ਸਿਰਾਂ ਉੱਤੇ ਹੋਵੇਗਾ।ਉਹ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਗੇ,ਅਤੇ ਹਾਉਂਕੇ ਲੈਣ ਦਾ ਅੰਤ ਹੋ ਜਾਵੇਗਾ।Biblica, Inc.