ਯਸ਼ਾਯਾਹ32
ਧਰਮ ਦਾ ਰਾਜ
1ਵੇਖੋ, ਇੱਕ ਰਾਜਾ ਧਰਮ ਨਾਲ ਰਾਜ ਕਰੇਗਾਅਤੇ ਹਾਕਮ ਨਿਆਂ ਨਾਲ ਰਾਜ ਕਰਨਗੇ।2ਹਰ ਇੱਕ ਹਵਾ ਤੋਂ ਪਨਾਹ ਅਤੇ ਤੂਫ਼ਾਨ ਤੋਂ ਪਨਾਹ ਵਰਗਾ ਹੋਵੇਗਾ,ਮਾਰੂਥਲ ਵਿੱਚ ਪਾਣੀ ਦੀਆਂ ਨਦੀਆਂ ਵਾਂਗ ਅਤੇ ਪਿਆਸ ਦੀ ਧਰਤੀ ਵਿੱਚ ਇੱਕ ਵੱਡੀ ਚੱਟਾਨ ਦੇ ਪਰਛਾਵੇਂ ਵਰਗਾ ਹੋਵੇਗਾ।3ਤਦ ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ,ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।4ਕਾਹਲਿਆਂ ਦਾ ਮਨ ਗਿਆਨ ਸਮਝੇਗਾ,ਅਤੇ ਥਥਲਿਆਂ ਦੀ ਜ਼ਬਾਨ ਸਪੱਸ਼ਟ ਬੋਲਣ ਲਈ ਤਿਆਰ ਰਹੇਗੀ।5ਹੁਣ ਮੂਰਖ ਨੂੰ ਨੇਕ ਨਹੀਂ ਕਿਹਾ ਜਾਵੇਗਾਅਤੇ ਨਾ ਹੀ ਬਦਮਾਸ਼ ਦਾ ਆਦਰ ਕੀਤਾ ਜਾਵੇਗਾ।6ਕਿਉਂਕਿ ਮੂਰਖ ਲੋਕ ਮੂਰਖਤਾ ਬੋਲਦੇ ਹਨ,ਉਨ੍ਹਾਂ ਦੇ ਦਿਲ ਬਦੀ ਵੱਲ ਝੁਕੇ ਹੋਏ ਹਨ:ਉਹ ਅਧਰਮ ਦੀਆਂ ਗੱਲਾਂ ਦਾ ਅਭਿਆਸ ਕਰਦੇ ਹਨਅਤੇ ਯਾਹਵੇਹ ਬਾਰੇ ਗਲਤ ਗੱਲਾਂ ਕਰਦੇ ਹਨ;ਉਹ ਭੁੱਖਿਆਂ ਨੂੰ ਖਾਲੀ ਛੱਡ ਦਿੰਦੇ ਹਨਅਤੇ ਪਿਆਸੇ ਨੂੰ ਪਾਣੀ ਰੋਕਦੇ ਹਨ।7ਬਦਮਾਸ਼ ਬੁਰੇ ਤਰੀਕੇ ਵਰਤਦੇ ਹਨ,ਉਹ ਝੂਠ ਨਾਲ ਗਰੀਬਾਂ ਨੂੰ ਤਬਾਹ ਕਰਨ ਲਈ ਬੁਰੀਆਂ ਯੋਜਨਾਵਾਂ ਬਣਾਉਂਦੇ ਹਨ,ਭਾਵੇਂ ਲੋੜਵੰਦ ਦੀ ਬੇਨਤੀ ਨਿਆਂ ਹੋਵੇ।8ਪਰ ਨੇਕ ਲੋਕ ਨੇਕ ਯੋਜਨਾਵਾਂ ਬਣਾਉਂਦੇ ਹਨ,ਅਤੇ ਨੇਕ ਕੰਮਾਂ ਨਾਲ ਉਹ ਕਾਇਮ ਰਹਿੰਦੇ ਹਨ।ਯੇਰੂਸ਼ਲੇਮ ਦੀਆਂ ਔਰਤਾਂ
9ਹੇ ਆਲਸੀ ਔਰਤੋਂ, ਤੁਸੀਂ ਬਹੁਤ ਹੀ ਲਾਪਰਵਾਹ ਹੋ,ਉੱਠੋ ਅਤੇ ਮੇਰੀ ਅਵਾਜ਼ ਸੁਣੋ।ਤੁਸੀਂ ਧੀਆਂ ਜੋ ਸੁਰੱਖਿਅਤ ਮਹਿਸੂਸ ਕਰਦੀਆਂ ਹੋ,ਸੁਣੋ ਮੈਂ ਕੀ ਕਹਿਣਾ ਹੈ!10ਇੱਕ ਸਾਲ ਤੋਂ ਥੋੜ੍ਹੇ ਸਮੇਂ ਵਿੱਚਤੁਸੀਂ ਜੋ ਸੁਰੱਖਿਅਤ ਮਹਿਸੂਸ ਕਰਦੇ ਹੋ, ਕੰਬ ਜਾਓਗੇ;ਅੰਗੂਰ ਦੀ ਵਾਢੀ ਨਾਕਾਮ ਹੋ ਜਾਵੇਗੀ,ਅਤੇ ਫਲ ਦੀ ਵਾਢੀ ਨਾ ਹੀ ਆਵੇਗੀ।11ਹੇ ਲਾਪਰਵਾਹੋ, ਕੰਬ ਜਾਓ।ਹੇ ਨਿਸਚਿੰਤਣੀਓ, ਘਬਰਾ ਜਾਓ!ਆਪਣੇ ਸੋਹਣੇ ਕੱਪੜੇ ਉਤਾਰੋਆਪਣੇ ਲੱਕਾਂ ਉੱਤੇ ਤੱਪੜ ਬੰਨ੍ਹ ਲਓ।12ਉਹ ਫਲਦਾਰ ਵੇਲਅਤੇ ਮਨਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣਗੀਆਂ।13ਮੇਰੇ ਲੋਕਾਂ ਦੀ ਧਰਤੀ ਲਈ,ਕੰਡਿਆਂ ਅਤੇ ਝਾੜੀਆਂ ਨਾਲ ਭਰੀ ਹੋਈ ਧਰਤੀ ਲਈ,ਹਾਂ, ਸਾਰੇ ਘਰਾਂ ਲਈ ਸੋਗ ਕਰੋ ਖੁਸ਼ੀ ਦੇਅਤੇ ਇਸ ਅਨੰਦ ਦੇ ਸ਼ਹਿਰ ਲਈ।14ਕਿਲ੍ਹਾ ਛੱਡ ਦਿੱਤਾ ਜਾਵੇਗਾ,ਸੰਘਣੀ ਅਬਾਦੀ ਵਾਲਾ ਸ਼ਹਿਰ ਉਜਾੜ ਹੋ ਜਾਵੇਗਾ।ਗੜ੍ਹ ਅਤੇ ਪਹਿਰਾਬੁਰਜ ਸਦਾ ਲਈ ਉਜਾੜ ਹੋ ਜਾਣਗੇ,ਗਧਿਆਂ ਦਾ ਅਨੰਦ, ਇੱਜੜਾਂ ਲਈ ਚਰਾਗਾਹ ਹੋ ਜਾਣਗੇ,15ਜਦੋਂ ਤੱਕ ਆਤਮਾ ਸਾਡੇ ਉੱਤੇ ਉੱਪਰੋ ਤੋਂ ਨਹੀਂ ਪਾਇਆ ਜਾਂਦਾ,ਅਤੇ ਉਜਾੜ ਇੱਕ ਉਪਜਾਊ ਖੇਤ ਬਣ ਜਾਵੇਗਾ।ਅਤੇ ਉਪਜਾਊ ਖੇਤ ਜੰਗਲ ਵਾਂਗ ਜਾਪਦਾ ਹੈ।16ਯਾਹਵੇਹ ਦਾ ਨਿਆਂ ਉਜਾੜ ਵਿੱਚ ਵੱਸੇਗਾ,ਉਹ ਦਾ ਧਰਮ ਉਪਜਾਊ ਖੇਤ ਵਿੱਚ ਵੱਸੇਗਾ।17ਧਰਮ ਦਾ ਕੰਮ ਸ਼ਾਂਤੀ ਹੋਵੇਗਾ,ਧਰਮ ਦਾ ਫਲ ਸਦੀਪਕ ਚੈਨ ਅਤੇ ਆਸ ਹੋਵੇਗਾ।18ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ,ਅਮਨ ਦੇ ਵਾਸਾਂ ਵਿੱਚ,ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ।19ਜੰਗਲ ਦੇ ਡਿੱਗਣ ਦੇ ਸਮੇਂ ਗੜੇ ਪੈਣਗੇ,ਅਤੇ ਸ਼ਹਿਰ ਪੂਰੀ ਤਰ੍ਹਾਂ ਹੀ ਢਹਿ ਜਾਵੇਗਾ,20ਤੁਸੀਂ ਕਿੰਨੇ ਮੁਬਾਰਕ ਹੋਵੋਂਗੇ,ਹਰ ਨਦੀ ਵਿੱਚ ਆਪਣਾ ਬੀਜ ਬੀਜੋ,ਅਤੇ ਆਪਣੇ ਡੰਗਰਾਂ ਅਤੇ ਗਧਿਆਂ ਨੂੰ ਅਜ਼ਾਦ ਕਰ ਦਿਓ।Biblica, Inc.