ਯਸ਼ਾਯਾਹ31

ਉਹਨਾਂ ਉੱਤੇ ਹਾਏ ਜਿਹੜੇ ਮਿਸਰ ਉੱਤੇ ਭਰੋਸਾ ਰੱਖਦੇ ਹਨ

1ਹਾਏ ਉਹਨਾਂ ਉੱਤੇ, ਜਿਹੜੇ ਮਿਸਰ ਵਿੱਚ ਸਹਾਇਤਾ ਲਈ ਜਾਂਦੇ ਹਨ,ਜੋ ਘੋੜਿਆਂ ਉੱਤੇ ਆਸ ਰੱਖਦੇ ਹਨ,ਜੋ ਆਪਣੇ ਰਥਾਂ ਦੀ ਭੀੜ ਵਿੱਚ ਭਰੋਸਾ ਰੱਖਦੇ ਹਨਅਤੇ ਘੋੜ ਚੜ੍ਹਿਆਂ ਉੱਤੇ ਕਿਉਂਕਿ ਉਹ ਅੱਤ ਤਕੜੇ ਹਨਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਵੇਖਦੇ,ਅਤੇ ਨਾ ਯਾਹਵੇਹ ਤੋਂ ਮਦਦ ਮੰਗਦੇ ਹਨ।2ਪਰ ਯਾਹਵੇਹ ਵੀ ਅੱਤ ਬੁੱਧਵਾਨ ਹੈ ਅਤੇ ਬਿਪਤਾ ਲਿਆਵੇਗਾ,ਉਹ ਆਪਣੇ ਸ਼ਬਦ ਵਾਪਸ ਨਹੀਂ ਲੈਂਦਾ।ਉਹ ਉਸ ਦੁਸ਼ਟ ਕੌਮ ਦੇ ਵਿਰੁੱਧ ਉੱਠੇਗਾ,ਦੁਸ਼ਟਾਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ।3ਪਰ ਮਿਸਰੀ ਸਿਰਫ ਮਨੁੱਖ ਹੀ ਹਨ ਅਤੇ ਪਰਮੇਸ਼ਵਰ ਨਹੀਂ ਹਨ,ਉਨ੍ਹਾਂ ਦੇ ਘੋੜੇ ਮਾਸ ਹਨ, ਆਤਮਾ ਨਹੀਂ।ਜਦ ਯਾਹਵੇਹ ਆਪਣਾ ਹੱਥ ਚੁੱਕੇਗਾ,ਸਹਾਇਤਾ ਕਰਨ ਵਾਲੇ ਠੋਕਰ ਖਾਣਗੇ,ਜਿਹੜੇ ਸਹਾਇਤਾ ਕੀਤੇ ਗਏ ਉਹ ਡਿੱਗਣਗੇ,ਸਭ ਇਕੱਠੇ ਨਾਸ ਹੋ ਜਾਣਗੇ।
4ਯਾਹਵੇਹ ਨੇ ਮੈਨੂੰ ਇਹ ਆਖਿਆ ਹੈ,“ਜਿਵੇਂ ਬੱਬਰ ਸ਼ੇਰਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ,ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ,ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ,ਨਾ ਉਹਨਾਂ ਦੇ ਰੌਲੇ ਤੋਂ ਘਬਰਾਵੇਗਾ,ਉਸੇ ਤਰ੍ਹਾਂ ਹੀ ਸਰਬਸ਼ਕਤੀਮਾਨ ਯਾਹਵੇਹ ਉਤਰੇਗਾ,ਭਈ ਉਹ ਸੀਯੋਨ ਪਰਬਤ ਉੱਤੇਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ।5ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ,ਸੈਨਾਂ ਦਾ ਯਾਹਵੇਹ ਸਰਬਸ਼ਕਤੀਮਾਨ ਯੇਰੂਸ਼ਲੇਮ ਦੀ ਰੱਖਿਆ ਕਰੇਗਾ;ਉਹ ਇਸ ਦੀ ਢਾਲ਼ ਬਣੇਗਾ ਅਤੇ ਇਸ ਨੂੰ ਬਚਾਵੇਗਾ,ਉਹ ਹੀ ਉਸ ਵਿੱਚੋਂ ‘ਪਾਰ ਲੰਘੇਗਾ’ ਅਤੇ ਇਸ ਨੂੰ ਬਚਾਵੇਗਾ।”
6ਹੇ ਇਸਰਾਏਲੀਓ, ਜਿਸ ਦੇ ਵਿਰੁੱਧ ਤੁਸੀਂ ਬਹੁਤ ਬਗਾਵਤ ਕੀਤੀ ਹੈ ਉਸ ਵੱਲ ਮੁੜੋ।7ਕਿਉਂ ਜੋ ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਸੋਨੇ ਅਤੇ ਚਾਂਦੀ ਦੀਆਂ ਮੂਰਤੀਆਂ ਨੂੰ ਤਿਆਗ ਦੇਵੇਗਾ ਜੋ ਤੁਹਾਡੇ ਪਾਪੀ ਹੱਥਾਂ ਨੇ ਬਣਾਈਆਂ ਸਨ।8ਅੱਸ਼ੂਰ ਕਿਸੇ ਮਨੁੱਖੀ ਤਲਵਾਰ ਨਾਲ ਨਹੀਂ ਡਿੱਗੇਗਾ,ਇੱਕ ਤਲਵਾਰ, ਜੋ ਆਦਮੀ ਦੀ ਨਹੀਂ, ਉਹਨਾਂ ਨੂੰ ਖਾ ਜਾਵੇਗੀ।ਉਹ ਤਲਵਾਰ ਦੇ ਸਾਹਮਣੇ ਭੱਜਣਗੇਅਤੇ ਉਨ੍ਹਾਂ ਦੇ ਜਵਾਨਾਂ ਨੂੰ ਜਬਰੀ ਮਜ਼ਦੂਰੀ ਕਰਵਾਈ ਜਾਵੇਗੀ।9ਉਨ੍ਹਾਂ ਦਾ ਗੜ੍ਹ ਦਹਿਸ਼ਤ ਦੇ ਕਾਰਨ ਡਿੱਗ ਜਾਵੇਗਾ,ਅਤੇ ਉਹ ਦੇ ਹਾਕਮ ਝੰਡੇ ਤੋਂ ਘਬਰਾ ਕੇ ਭੱਜ ਜਾਣਗੇ,ਯਾਹਵੇਹ ਦਾ ਵਾਕ ਹੈ,ਜਿਸ ਦੀ ਅੱਗ ਸੀਯੋਨ ਵਿੱਚ ਹੈ,ਜਿਸ ਦੀ ਭੱਠੀ ਯੇਰੂਸ਼ਲੇਮ ਵਿੱਚ ਹੈ।

Biblica, Inc.

https://app.library.bible/content/38de522697cd8943