ਯਸ਼ਾਯਾਹ30

ਹਾਏ ਜ਼ਿੱਦੀ ਰਾਸ਼ਟਰ ਉੱਤੇ

1“ਹਾਏ ਵਿਦਰੋਹੀ ਬਾਲਕਾਂ ਉੱਤੇ!”ਯਾਹਵੇਹ ਦਾ ਵਾਕ ਹੈ,ਜਿਹੜੇ ਯੋਜਨਾ ਕਰਦੇ ਪਰ ਮੇਰੀ ਵੱਲੋਂ ਨਹੀਂ,ਜਿਹੜੇ ਨੇਮ ਬੰਨ੍ਹਦੇ ਹਨ ਪਰ ਮੇਰੇ ਆਤਮਾ ਤੋਂ ਨਹੀਂ,ਇਸ ਤਰ੍ਹਾਂ ਉਹ ਪਾਪ ਉੱਤੇ ਪਾਪ ਵਧਾਉਂਦੇ ਹਨ;2ਜੋ ਮੇਰੇ ਨਾਲ ਸਲਾਹ ਕੀਤੇ ਬਿਨਾਂਮਿਸਰ ਨੂੰ ਜਾਂਦੇ ਹਨ;ਜੋ ਫ਼ਿਰਾਊਨ ਦੀ ਸੁਰੱਖਿਆ ਅਤੇ ਸਹਾਇਤਾ ਲਈ,ਅਤੇ ਮਿਸਰ ਦੀ ਪਨਾਹ ਵੱਲ ਵੇਖਦੇ ਹਨ।3ਪਰ ਫ਼ਿਰਾਊਨ ਦੀ ਸੁਰੱਖਿਆ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ,ਅਤੇ ਮਿਸਰ ਦੀ ਪਨਾਹ ਤੇਰੀ ਬੇਇੱਜ਼ਤੀ ਹੋਵੇਗੀ।4ਭਾਵੇਂ ਸੋਆਨ ਵਿੱਚ ਉਨ੍ਹਾਂ ਦੇ ਅਧਿਕਾਰੀ ਹੋਣਅਤੇ ਉਨ੍ਹਾਂ ਦੇ ਦੂਤ ਹਾਨੇਸ ਵਿੱਚ ਆ ਗਏ ਹੋਣ,5ਉਹ ਸਾਰੇ ਉਸ ਕੌਮ ਦੇ ਕਾਰਨ,ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਸ਼ਰਮਿੰਦੇ ਹੋਣਗੇ,ਉਹ ਨਾ ਸਹਾਇਤਾ ਲਈ, ਨਾ ਲਾਭ ਲਈ,ਪਰ ਸ਼ਰਮਿੰਦਗੀ ਅਤੇ ਨਿੰਦਿਆ ਲਈ ਹੋਵੇਗੀ।
6ਨੇਗੇਵ ਦੇ ਜਾਨਵਰਾਂ ਬਾਰੇ ਇੱਕ ਭਵਿੱਖਬਾਣੀ:ਕਠਿਨਾਈ ਅਤੇ ਬਿਪਤਾ ਦੇ ਦੇਸ਼ ਵਿੱਚ,ਬੱਬਰ ਸ਼ੇਰ ਅਤੇ ਸ਼ੇਰਨੀਆਂ,ਨਾਗ ਅਤੇ ਸੱਪਾਂ ਦੇ ਦੁਆਰਾ,ਉਹ ਜੁਆਨ ਗਧਿਆਂ ਦੀ ਪਿੱਠ ਉੱਤੇ ਆਪਣਾ ਧਨ,ਅਤੇ ਊਠਾਂ ਦੇ ਕੁਹਾਨਾਂ ਉੱਤੇ ਆਪਣੇ ਖਜ਼ਾਨੇ,ਉਸ ਕੌਮ ਵੱਲ ਚੁੱਕੀ ਲਈ ਜਾਂਦੇ ਹਨ ਜਿਹੜੀ ਲਾਭਦਾਇਕ ਨਹੀਂ,7ਮਿਸਰ ਨੂੰ ਜਿਸ ਦੀ ਸਹਾਇਤਾ ਬਿਲਕੁਲ ਵਿਅਰਥ ਹੈ।ਇਸ ਲਈ ਮੈਂ ਉਸ ਨੂੰ “ਰਾਹਾਬ ਜਿਹੜੀ ਬੈਠੀ ਰਹਿੰਦੀ ਹੈ”ਸੱਦਿਆ ਹੈ!
8ਹੁਣ ਜਾ ਕੇ ਉਹਨਾਂ ਲਈ ਇੱਕ ਫੱਟੀ ਉੱਤੇ ਲਿਖ,ਇੱਕ ਪੱਤਰੀ ਵਿੱਚ ਦਰਜ ਕਰ,ਤਾਂ ਜੋ ਆਉਣ ਵਾਲੇ ਦਿਨਾਂ ਵਿੱਚਇਹ ਸਦੀਵੀ ਗਵਾਹ ਹੋਵੇ।9ਕਿਉਂ ਜੋ ਇਹ ਵਿਦਰੋਹੀ ਲੋਕ, ਧੋਖੇਬਾਜ਼ ਬੱਚੇ,ਬੱਚੇ ਜੋ ਯਾਹਵੇਹ ਦੀ ਸਿੱਖਿਆ ਨੂੰ ਸੁਣਨਾ ਨਹੀਂ ਚਾਹੁੰਦੇ।10ਉਹ ਦਰਸ਼ਨ ਵੇਖਣ ਵਾਲਿਆ ਨੂੰ ਆਖਦੇ ਹਨ,“ਹੋਰ ਦਰਸ਼ਨ ਨਾ ਵੇਖੋ!”ਅਤੇ ਨਬੀਆਂ ਨੂੰ ਆਖਦੇ ਹਨ,“ਸਾਨੂੰ ਸਹੀ ਦੇ ਦਰਸ਼ਨ ਨਾ ਦੱਸੋ!ਸਾਨੂੰ ਚੰਗੀਆਂ ਗੱਲਾਂ ਦੱਸੋ,ਭਰਮਾ ਦੀ ਭਵਿੱਖਬਾਣੀ ਦੱਸੋ।11ਇਸ ਰਾਹ ਨੂੰ ਛੱਡ,ਇਸ ਮਾਰਗ ਤੋਂ ਫਿਰ ਜਾਓ,ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨਾਲਸਾਡਾ ਸਾਹਮਣਾ ਕਰਨਾ ਬੰਦ ਕਰ!”
12ਇਸ ਲਈ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ:ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ,ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ,ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ,13ਇਸ ਲਈ ਇਹ ਬਦੀ ਤੁਹਾਡੇ ਲਈ ਡਿੱਗਣ ਵਾਲੀ ਤੇੜ ਵਾਂਗੂੰ ਹੋਵੇਗੀ,ਜਿਹੜੀ ਉੱਚੀ ਕੰਧ ਵਿੱਚ ਉੱਭਰੀ ਹੋਈ ਹੈ,ਜਿਸ ਦਾ ਟੁੱਟਣਾ ਅਚਾਨਕ, ਇੱਕ ਦਮ ਹੋਵੇਗਾ।14ਉਹ ਦਾ ਟੁੱਟਣਾ ਘੁਮਿਆਰ ਦੇ ਭਾਂਡੇ ਦੇ ਟੁੱਟਣ ਵਾਂਗੂੰ ਹੋਵੇਗਾ,ਜਿਸ ਨੂੰ ਉਹ ਚੂਰ-ਚੂਰ ਕਰਨ ਤੋਂ ਸਰਫ਼ਾ ਨਹੀਂ ਕਰਦਾ,ਅਤੇ ਜਿਸ ਦੇ ਟੁੱਕੜਿਆਂ ਵਿੱਚੋਂ ਇੱਕ ਠੀਕਰਾ ਵੀ ਨਾ ਲੱਭੇਗਾ,ਜਿਸ ਦੇ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾਵੇ,ਜਾਂ ਹੌਦ ਤੋਂ ਪਾਣੀ ਭਰਿਆ ਜਾਵੇ।
15ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ:“ਤੋਬਾ ਅਤੇ ਆਰਾਮ ਵਿੱਚ ਤੁਹਾਡੀ ਮੁਕਤੀ ਹੈ,ਸ਼ਾਂਤੀ ਅਤੇ ਭਰੋਸਾ ਵਿੱਚ ਤੁਹਾਡੀ ਤਾਕਤ ਹੈ,ਪਰ ਤੁਹਾਡੇ ਕੋਲ ਇਸ ਵਿੱਚੋਂ ਕੋਈ ਨਹੀਂ ਹੋਵੇਗਾ।16ਤੁਸੀਂ ਆਖਿਆ, ‘ਨਹੀਂ, ਅਸੀਂ ਘੋੜਿਆਂ ਉੱਤੇ ਭੱਜਾਂਗੇ।’ਇਸ ਲਈ ਤੁਸੀਂ ਭੱਜੋਗੇ!ਤੁਸੀਂ ਕਿਹਾ ਸੀ, ‘ਅਸੀਂ ਤੇਜ਼ ਘੋੜਿਆਂ ਉੱਤੇ ਸਵਾਰ ਹੋਵਾਂਗੇ।’ਇਸ ਲਈ ਤੁਹਾਡੇ ਪਿੱਛਾ ਕਰਨ ਵਾਲੇ ਤੇਜ਼ ਹੋਣਗੇ!17ਇੱਕ ਦੀ ਧਮਕੀ ਨਾਲਇੱਕ ਹਜ਼ਾਰਾਂ ਲੋਕ ਭੱਜ ਜਾਣਗੇ।ਪੰਜਾਂ ਦੀ ਧਮਕੀ ਨਾਲਤੁਸੀਂ ਸਾਰੇ ਭੱਜ ਜਾਵੋਂਗੇ,ਜਦੋਂ ਤੱਕ ਤੁਸੀਂ ਪਹਾੜ ਦੀ ਚੋਟੀ ਨਾਲ ਝੰਡੇ ਦੇ ਡੰਡੇ ਵਾਂਗ,ਪਹਾੜੀ ਉੱਤੇ ਝੰਡੇ ਵਾਂਗ ਨਹੀਂ ਛੱਡ ਜਾਂਦੇ ਹੋ।”
18ਫਿਰ ਵੀ ਯਾਹਵੇਹ ਤੁਹਾਡੇ ਉੱਤੇ ਮਿਹਰਬਾਨ ਹੋਣਾ ਚਾਹੁੰਦਾ ਹੈ;ਇਸ ਲਈ ਉਹ ਤੁਹਾਡੇ ਉੱਤੇ ਰਹਿਮ ਕਰਨ ਲਈ ਉੱਠੇਗਾ।ਕਿਉਂਕਿ ਯਾਹਵੇਹ ਨਿਆਂ ਦਾ ਪਰਮੇਸ਼ਵਰ ਹੈ।ਮੁਬਾਰਕ ਹਨ ਉਹ ਸਾਰੇ ਜਿਹੜੇ ਉਸ ਦੀ ਉਡੀਕ ਕਰਦੇ ਹਨ!
19ਸੀਯੋਨ ਦੇ ਲੋਕੋ, ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਹਨ, ਤੁਸੀਂ ਹੋਰ ਨਹੀਂ ਰੋਵੋਗੇ। ਉਹ ਤੁਹਾਡੀ ਦੁਹਾਈ ਦੀ ਆਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ।20ਭਾਵੇਂ ਯਾਹਵੇਹ ਤੁਹਾਨੂੰ ਬਿਪਤਾ ਦੀ ਰੋਟੀ ਅਤੇ ਬਿਪਤਾ ਦਾ ਪਾਣੀ ਦਿੰਦਾ ਹੈ, ਪਰ ਤੁਹਾਡੇ ਉਪਦੇਸ਼ਕ ਹੋਰ ਲੁਕੇ ਨਹੀਂ ਰਹਿਣਗੇ। ਤੁਸੀਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ।21ਭਾਵੇਂ ਤੁਸੀਂ ਸੱਜੇ ਜਾਂ ਖੱਬੇ ਮੁੜੋ, ਤੁਹਾਡੇ ਕੰਨ ਤੁਹਾਡੇ ਪਿੱਛੇ ਇੱਕ ਆਵਾਜ਼ ਸੁਣਨਗੇ, “ਇਹ ਰਸਤਾ ਹੈ; ਇਸ ਵਿੱਚ ਚੱਲੋ।”22ਤਦ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਅਤੇ ਸੋਨੇ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਮੂਰਤੀਆਂ ਦੀ ਬੇਅਦਬੀ ਕਰੋਗੇ। ਤੁਸੀਂ ਉਹਨਾਂ ਨੂੰ ਗੰਦੇ ਕੱਪੜਿਆਂ ਵਾਂਗੂੰ ਖਿਲਾਰ ਦਿਓਗੇ, “ਤੁਸੀਂ ਉਹਨਾਂ ਨੂੰ ਆਖੋਗੇ, ਦੂਰ ਹੋਵੋ!”
23ਜੋ ਬੀਜ ਤੁਸੀਂ ਜ਼ਮੀਨ ਵਿੱਚ ਬੀਜੋਗੇ ਉਸ ਲਈ ਉਹ ਤੁਹਾਡੇ ਲਈ ਮੀਂਹ ਵੀ ਭੇਜੇਗਾ ਅਤੇ ਜ਼ਮੀਨ ਵਿੱਚੋਂ ਜੋ ਭੋਜਨ ਆਵੇਗਾ ਉਹ ਉੱਤਮ ਅਤੇ ਭਰਪੂਰ ਹੋਵੇਗਾ। ਉਸ ਦਿਨ ਤੁਹਾਡੇ ਪਸ਼ੂ ਚੌੜੇ ਮੈਦਾਨਾਂ ਵਿੱਚ ਚਰਨਗੇ।24ਬਲਦ ਅਤੇ ਗਧੇ ਜਿਹੜੇ ਮਿੱਟੀ ਦਾ ਕੰਮ ਕਰਦੇ ਹਨ, ਚਾਰਾ ਅਤੇ ਮਾਸ ਖਾਣਗੇ, ਜਿਹੜੇ ਛੱਜ ਤੇ ਤੁੰਗਲੀ ਨਾਲ ਉਡਾਏ ਹੋਏ ਹੋਣਗੇ।25ਵੱਡੇ ਕਤਲੇਆਮ ਦੇ ਦਿਨ, ਜਦੋਂ ਬੁਰਜ ਡਿੱਗਣਗੇ, ਹਰ ਉੱਚੇ ਪਹਾੜ ਅਤੇ ਹਰ ਉੱਚੀ ਪਹਾੜੀ ਉੱਤੇ ਪਾਣੀ ਦੀਆਂ ਨਦੀਆਂ ਵਗਣਗੀਆਂ।26ਚੰਦ ਸੂਰਜ ਵਾਂਙੁ ਚਮਕੇਗਾ, ਅਤੇ ਸੂਰਜ ਦੀ ਰੋਸ਼ਨੀ ਸੱਤ ਗੁਣਾ ਵੱਧ ਚਮਕਦਾਰ ਹੋਵੇਗੀ, ਅਰਥਾਤ ਸੱਤਾਂ ਦਿਨਾਂ ਦੇ ਚਾਨਣ ਦੇ ਬਰਾਬਰ ਹੋਵੇਗਾ, ਜਦੋਂ ਯਾਹਵੇਹ ਆਪਣੇ ਲੋਕਾਂ ਦੇ ਜ਼ਖਮਾਂ ਨੂੰ ਭਰ ਦੇਵੇਗਾ ਅਤੇ ਜ਼ਖਮਾਂ ਨੂੰ ਚੰਗਾ ਕਰੇਗਾ।27ਵੇਖੋ, ਯਾਹਵੇਹ ਦਾ ਨਾਮ ਦੂਰੋਂ ਆਉਂਦਾ ਹੈ,ਕ੍ਰੋਧ ਨਾਲ ਭੱਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ।ਉਹ ਦੇ ਬੁੱਲ੍ਹ ਕਹਿਰ ਨਾਲ ਭਰੇ ਹੋਏ ਹਨ,ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਗੂੰ ਹੈ।28ਉਹ ਦਾ ਸਾਹ ਇੱਕ ਤੇਜ਼ ਵਗਦੇ ਪਾਣੀ ਵਾਂਗ ਹੈ,ਜਿਹੜਾ ਗਲ਼ ਤੱਕ ਪਹੁੰਚਦਾ ਹੈ।ਉਹ ਕੌਮਾਂ ਨੂੰ ਤਬਾਹੀ ਦੀ ਛਲਣੀ ਵਿੱਚ ਹਿਲਾ ਦਿੰਦਾ ਹੈ;ਤਾਂ ਜੋ ਉਹ ਕੌਮਾਂ ਨੂੰ ਤਬਾਹੀ ਦੇ ਛੱਜ ਨਾਲ ਛੱਟੇ,ਅਤੇ ਭਟਕਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਪਾਵੇਗਾ।29ਅਤੇ ਤੁਸੀਂ ਉਸ ਰਾਤ ਨੂੰ ਗਾਓਗੇਜਿਵੇਂ ਤੁਸੀਂ ਪਵਿੱਤਰ ਤਿਉਹਾਰ ਮਨਾਉਂਦੇ ਹੋ।ਤੁਹਾਡੇ ਦਿਲ ਖੁਸ਼ ਹੋਣਗੇਜਿਵੇਂ ਕੋਈ ਬੰਸਰੀ ਵਜਾਉਂਦੇ ਹੋਏਯਾਹਵੇਹ ਦੇ ਪਹਾੜ ਉੱਤੇ,ਇਸਰਾਏਲ ਦੀ ਚੱਟਾਨ ਵੱਲ ਜਾਂਦੇ ਹਨ।30ਯਾਹਵੇਹ ਲੋਕਾਂ ਨੂੰ ਉਸਦੀ ਸ਼ਾਨਦਾਰ ਆਵਾਜ਼ ਸੁਣਾਉਣ ਲਈ ਪ੍ਰੇਰਿਤ ਕਰੇਗਾਅਤੇ ਆਪਣੀ ਬਾਂਹ ਦਾ ਉਲਾਰ,ਤੱਤੇ ਕ੍ਰੋਧ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾਨਾਲੇ ਮੋਹਲੇਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ।31ਯਾਹਵੇਹ ਦੀ ਆਵਾਜ਼ ਅੱਸ਼ੂਰ ਨੂੰ ਚੂਰ-ਚੂਰ ਕਰ ਦੇਵੇਗੀ।ਉਹ ਆਪਣੇ ਡੰਡੇ ਨਾਲ ਉਨ੍ਹਾਂ ਨੂੰ ਮਾਰ ਦੇਵੇਗਾ।32ਯਾਹਵੇਹ ਦੀ ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਉਹਨਾਂ ਉੱਤੇ ਲਾਵੇਗਾ,ਡੱਫ਼ਾਂ ਨਾਲ ਅਤੇ ਬਰਬਤ ਨਾਲ ਹੋਵੇਗੀ,ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ ਉਹ ਉਹਨਾਂ ਨਾਲ ਲੜੇਗਾ।33ਪਹਿਲੇ ਸਮੇਂ ਤੋਂ ਇੱਕ ਸਿਵਾ  ਤਿਆਰ ਹੈ,ਉਹ ਰਾਜੇ ਦੇ ਲਈ ਡੂੰਘਾ ਤੇ ਖੁੱਲ੍ਹਾ ਕਰ ਕੇ ਠਹਿਰਾਇਆ ਗਿਆ ਹੈ,ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ,ਯਾਹਵੇਹ ਦਾ ਸਾਹ ਗੰਧਕ ਦੀ ਧਾਰ ਵਾਂਗੂੰ ਉਹ ਨੂੰ ਸੁਲਗਾਵੇਗਾ।

Biblica, Inc.

https://app.library.bible/content/38de522697cd8943