ਯਸ਼ਾਯਾਹ29

ਦਾਵੀਦ ਦੇ ਸ਼ਹਿਰ ਉੱਤੇ ਹਾਏ

1ਹੇ ਅਰੀਏਲ, ਤੇਰੇ ਉੱਤੇ ਹਾਏਉਸ ਸ਼ਹਿਰ ਉੱਤੇ ਜਿੱਥੇ ਦਾਵੀਦ ਵੱਸਦਾ ਸੀ!ਸਾਲ ਤੇ ਸਾਲ ਜੋੜੋਅਤੇ ਖੁਸ਼ੀ ਦੇ ਤਿਉਹਾਰਾਂ ਨੂੰ ਮਨਾਓ।2ਫਿਰ ਵੀ ਮੈਂ ਅਰੀਏਲ ਨੂੰ ਘੇਰਾਂਗਾ;ਉਹ ਸੋਗ ਕਰੇਗੀ ਅਤੇ ਵਿਰਲਾਪ ਕਰੇਗੀ,ਉਹ ਮੇਰੇ ਲਈ ਜਗਵੇਦੀ ਦੇ ਚੁੱਲ੍ਹੇ ਵਰਗੀ ਹੋਵੇਗੀ।3ਮੈਂ ਤੇਰੇ ਵਿਰੁੱਧ ਆਲੇ-ਦੁਆਲੇ ਛਾਉਣੀ ਲਵਾਂਗਾ,ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ।ਅਤੇ ਤੇਰੇ ਵਿਰੁੱਧ ਦਮਦਮਾ ਖੜ੍ਹਾ ਕਰਾਂਗਾ4ਤੂੰ ਧਰਤੀ ਦੀ ਡੂੰਘਿਆਈ ਤੋਂ ਬੋਲੇਂਗਾ,ਤੇਰਾ ਬੋਲ ਖ਼ਾਕ ਦੇ ਹੇਠੋਂ ਆਵੇਗਾ,ਤੇਰੀ ਆਵਾਜ਼ ਧਰਤੀ ਵਿੱਚੋਂ ਪ੍ਰੇਤਾਂ ਵਾਂਗੂੰ ਹੋਵੇਗੀ,ਅਤੇ ਤੇਰਾ ਬੋਲ ਖ਼ਾਕ ਵਿੱਚੋਂ ਘੁਸਰ-ਮੁਸਰ ਕਰੇਗਾ।
5ਪਰ ਤੁਹਾਡੇ ਬਹੁਤ ਸਾਰੇ ਵੈਰੀ ਧੂੜ ਵਾਂਗੂੰ ਹੋ ਜਾਣਗੇ,ਬੇਰਹਿਮ ਦਲ ਉੱਡ ਗਏ ਤੂੜੀ ਵਰਗੇ ਹੋ ਜਾਣਗੇ।ਇਹ ਅਚਾਨਕ, ਇੱਕਦਮ ਹੋ ਜਾਵੇਗਾ,6ਸਰਬਸ਼ਕਤੀਮਾਨ ਯਾਹਵੇਹ ਅਚਾਨਕਗਰਜ, ਭੁਚਾਲ ਅਤੇ ਵੱਡੇ ਸ਼ੋਰ ਨਾਲ,ਵਾਵਰੋਲੇ ਅਤੇ ਤੂਫ਼ਾਨ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀਆਂ ਲਾਟਾਂ ਨਾਲ ਆਵੇਗਾ।7ਤਦ ਸਾਰੀਆਂ ਕੌਮਾਂ ਦੀਆਂ ਫੌਜਾਂ ਜਿਹੜੀਆਂ ਅਰੀਏਲ ਦੇ ਵਿਰੁੱਧ ਲੜਦੀਆਂ ਹਨ,ਜੋ ਉਸ ਉੱਤੇ ਅਤੇ ਉਸ ਦੇ ਕਿਲ੍ਹੇ ਉੱਤੇ ਹਮਲਾ ਕਰਦੀਆਂ ਹਨ ਅਤੇ ਉਸ ਨੂੰ ਘੇਰਦੀਆਂ ਹਨ,ਅਤੇ ਉਸ ਦੇ ਤੰਗ ਕਰਨ ਵਾਲੇ ਸੁਫ਼ਨੇ ਵਾਂਗੂੰ,ਰਾਤ ਦੇ ਦਰਸ਼ਣ ਵਾਂਗੂੰ ਹੋ ਜਾਣਗੇ।8ਅਜਿਹਾ ਹੋਵੇਗਾ ਕਿ ਜਿਵੇਂ ਭੁੱਖਾ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਖਾ ਰਿਹਾ ਹਾਂ,ਪਰ ਜਦ ਉਹ ਜਾਗਦਾ ਹੈ, ਤਾਂ ਉਹ ਭੁੱਖਾ ਹੀ ਹੈ;ਜਾਂ ਜਿਵੇਂ ਤਿਹਾਇਆ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਪੀ ਰਿਹਾ ਹਾਂ।ਪਰ ਜਦ ਉਹ ਜਾਗਦਾ, ਤਾਂ ਵੇਖੋ, ਉਹ ਹੁੱਸਿਆ ਹੋਇਆ ਅਤੇ ਉਹ ਦਾ ਜੀ ਤਿਹਾਇਆ ਹੁੰਦਾ ਹੈ।ਤਿਵੇਂ ਹੀ ਉਨ੍ਹਾਂ ਸਾਰੀਆਂ ਕੌਮਾਂ ਦੇ ਦਲ ਨਾਲ ਹੋਵੇਗਾ, ਜਿਹੜੀਆਂ ਸੀਯੋਨ ਪਰਬਤ ਨਾਲ ਲੜਦੀਆਂ ਹਨ।
9ਠਹਿਰੋ ਅਤੇ ਹੈਰਾਨ ਹੋਵੋ,ਮੌਜਾਂ ਲੁੱਟੋ ਅਤੇ ਅੰਨ੍ਹੇ ਹੋ ਜਾਓ;ਮਤਵਾਲੇ ਹੋਵੋ ਪਰ ਦਾਖ਼ਰਸ ਨਾਲ ਨਹੀਂ,ਡਗਮਗਾਓ, ਪਰ ਸ਼ਰਾਬ ਨਾਲ ਨਹੀਂ।10ਯਾਹਵੇਹ ਨੇ ਤਾਂ ਤੁਹਾਡੇ ਉੱਤੇ ਗੂੜ੍ਹੀ ਨੀਂਦ ਦੀ ਰੂਹ ਵਹਾ ਦਿੱਤੀ ਹੈ:ਅਤੇ ਤੁਹਾਡੀਆਂ ਅੱਖਾਂ ਨੂੰ ਅਰਥਾਤ ਨਬੀ ਰੂਪੀ ਅੱਖਾਂ ਨੂੰ ਬੰਦ ਕੀਤਾ;ਅਤੇ ਤੁਹਾਡੇ ਸਿਰਾਂ ਨੂੰ ਅਰਥਾਤ ਦਰਸ਼ੀਆਂ ਨੂੰ ਕੱਜ ਦਿੱਤਾ ਹੈ।
11ਸਾਰਾ ਦਰਸ਼ਣ ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਗੂੰ ਹੈ, ਜਿਹੜੀ ਉਹ ਕਿਸੇ ਪੜ੍ਹੇ ਹੋਏ ਨੂੰ ਇਹ ਆਖ ਕੇ ਦੇਣ ਕਿ ਇਹ ਨੂੰ “ਪੜ੍ਹੋ ਤਾਂ,” ਪਰ ਉਹ ਆਖੇ, “ਮੈਂ ਪੜ੍ਹ ਨਹੀਂ ਸਕਦਾ; ਕਿਉਂ ਜੋ ਉਹ ਨੂੰ ਮੋਹਰ ਲੱਗੀ ਹੋਈ ਹੈ।”12ਜਾਂ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਪੱਤਰੀ ਦਿਓ ਜੋ ਪੜ੍ਹ ਨਹੀਂ ਸਕਦਾ ਹੈ ਅਤੇ ਕਹੇਗਾ, “ਕਿਰਪਾ ਕਰਕੇ ਇਸਨੂੰ ਪੜ੍ਹੋ,” ਤਾਂ ਉਹ ਜਵਾਬ ਦੇਣਗੇ, “ਮੈਨੂੰ ਪੜ੍ਹਨਾ ਨਹੀਂ ਆਉਂਦਾ।”
13ਯਾਹਵੇਹ ਆਖਦਾ ਹੈ,“ਇਹ ਲੋਕ ਆਪਣੇ ਮੂੰਹਾਂ ਤੋਂ ਹੀ ਮੇਰੇ ਨੇੜੇ ਆਉਂਦੇ ਹਨਅਤੇ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ,ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।ਉਨ੍ਹਾਂ ਦੀ ਆਰਧਨਾਸਿਰਫ ਮਨੁੱਖੀ ਨਿਯਮਾਂ ਤੇ ਅਧਾਰਤ ਹੈ ਜੋ ਉਨ੍ਹਾਂ ਨੂੰ ਸਿਖਾਏ ਗਏ ਹਨ।14ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ਼ ਕੰਮ ਕਰਾਂਗਾ,ਅਚਰਜ਼ ਅਤੇ ਅਜੂਬਾ ਕੰਮ,ਅਤੇ ਉਹਨਾਂ ਦੇ ਬੁੱਧਵਾਨਾਂ ਦੀ ਬੁੱਧ ਨਾਸ਼ ਹੋ ਜਾਵੇਗੀ,ਅਤੇ ਉਹਨਾਂ ਦੇ ਸਮਝਦਾਰਾ ਦੀ ਸਮਝ ਲੁਕਾਈ ਜਾਵੇਗੀ।”15ਹਾਏ ਉਹਨਾਂ ਉੱਤੇ ਜਿਹੜੇਆਪਣੀਆਂ ਯੋਜਨਾਵਾਂ ਨੂੰ ਯਾਹਵੇਹ ਤੋਂ ਲੁਕਾਉਣ ਲਈ ਡੂੰਘਾਈ ਵਿੱਚ ਜਾਂਦੇ ਹਨ,ਜੋ ਹਨੇਰੇ ਵਿੱਚ ਆਪਣਾ ਕੰਮ ਕਰਦੇ ਹਨ ਅਤੇ ਸੋਚਦੇ ਹਨ,“ਸਾਨੂੰ ਕੌਣ ਵੇਖਦਾ ਹੈ? ਕੌਣ ਜਾਣੇਗਾ?”16ਤੁਸੀਂ ਚੀਜ਼ਾਂ ਨੂੰ ਉਲਟਾਉਂਦੇ ਹੋ,ਜਿਵੇਂ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਂਦਾ ਹੈ!ਜੋ ਰਚਿਆ ਗਿਆ ਹੈ, ਕੀ ਉਹ ਉਸ ਨੂੰ ਕਹੇਗਾ ਜਿਸਨੇ ਇਸਨੂੰ ਬਣਾਇਆ ਹੈ,“ਤੂੰ ਮੈਨੂੰ ਨਹੀਂ ਬਣਾਇਆ”?ਕੀ ਘੜਾ ਘੁਮਿਆਰ ਨੂੰ ਕਹਿ ਸਕਦਾ ਹੈ,“ਤੂੰ ਕੁਝ ਨਹੀਂ ਜਾਣਦਾ”?
17ਕੀ ਥੋੜ੍ਹੇ ਹੀ ਸਮੇਂ ਵਿੱਚ ਲਬਾਨੋਨ ਇੱਕ ਉਪਜਾਊ ਖੇਤ ਵਿੱਚ ਨਹੀਂ ਬਦਲ ਜਾਵੇਗਾਅਤੇ ਉਪਜਾਊ ਖੇਤ ਜੰਗਲ ਵਰਗਾ ਨਹੀਂ ਲੱਗੇਗਾ?18ਉਸ ਦਿਨ ਬੋਲ਼ੇ ਪੱਤਰੀ ਦੀਆਂ ਗੱਲਾਂ ਨੂੰ ਸੁਣਨਗੇ,ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਤੇ ਹਨੇਰੇ ਵਿੱਚੋਂ ਵੇਖਣਗੀਆਂ।19ਇੱਕ ਵਾਰ ਫਿਰ ਨਿਮਰ ਲੋਕ ਯਾਹਵੇਹ ਵਿੱਚ ਅਨੰਦ ਹੋਣਗੇ;ਲੋੜਵੰਦ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਅਨੰਦ ਕਰਨਗੇ।20ਬੇਰਹਿਮ ਨਾਸ ਹੋ ਜਾਣਗੇ,ਮਖੌਲ ਕਰਨ ਵਾਲੇ ਦੂਰ ਹੋ ਜਾਣਗੇ,ਅਤੇ ਸਾਰੇ ਜਿਹੜੇ ਬੁਰਿਆਈ ਵੱਲ ਦੇਖਦੇ ਹਨ ਵੱਢ ਸੁੱਟੇ ਜਾਣਗੇ,21ਜਿਹੜੇ ਗੱਲਾਂ ਨਾਲ ਮਨੁੱਖ ਨੂੰ ਪਾਪੀ ਠਹਿਰਾਉਂਦੇ,ਅਤੇ ਉਹ ਦੇ ਲਈ ਜੋ ਸਭਾ ਵਿੱਚ ਤਾੜਨਾ ਕਰਦਾ ਹੈ ਫਾਹੀ ਲਾਉਂਦੇ ਹਨ,ਅਤੇ ਝੂਠੀ ਗਵਾਹੀ ਦੇ ਕੇ ਨਿਰਦੋਸ਼ ਨੂੰ ਨਿਆਂ ਤੋਂ ਵਾਂਝਾ ਕਰਦੇ ਹਨ।
22ਇਸ ਲਈ ਯਾਹਵੇਹ, ਜਿਸ ਨੇ ਅਬਰਾਹਾਮ ਨੂੰ ਛੁਡਾਇਆ, ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਇਹ ਆਖਦਾ ਹੈ:“ਯਾਕੋਬ ਹੁਣ ਸ਼ਰਮਿੰਦਾ ਨਹੀਂ ਹੋਵੇਗਾ;ਹੁਣ ਉਨ੍ਹਾਂ ਦੇ ਚਿਹਰੇ ਪੀਲੇ ਨਹੀਂ ਹੋਣਗੇ।23ਜਦੋਂ ਉਹ ਆਪਣੇ ਬੱਚਿਆਂ ਵਿੱਚ ਮੇਰੇ ਹੱਥਾਂ ਦੀ ਰਚਨਾ ਵੇਖਣਗੇ,ਉਹ ਮੇਰੇ ਨਾਮ ਨੂੰ ਪਵਿੱਤਰ ਰੱਖਣਗੇ।ਉਹ ਯਾਕੋਬ ਦੇ ਪਵਿੱਤਰ ਪੁਰਖ ਦੀ ਪਵਿੱਤਰਤਾ ਨੂੰ ਮੰਨਣਗੇ,ਅਤੇ ਇਸਰਾਏਲ ਦੇ ਪਰਮੇਸ਼ਵਰ ਦੇ ਭੈ ਵਿੱਚ ਖੜੇ ਹੋਣਗੇ।24ਉਹ ਜਿਹੜੇ ਮਨ ਦੇ ਭਟਕੇ ਹੋਏ ਸਮਝ ਜਾਣਗੇ,ਅਤੇ ਬੁੜ-ਬੁੜਾਉਣ ਵਾਲੇ ਸਿੱਖਿਆ ਪਾਉਣਗੇ।”

Biblica, Inc.

https://app.library.bible/content/38de522697cd8943