ਯਸ਼ਾਯਾਹ28
ਇਫ਼ਰਾਈਮ ਅਤੇ ਯਹੂਦਾਹ ਦੇ ਸਰਦਾਰਾਂ ਉੱਤੇ ਹਾਏ
1ਹਾਏ ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦੇ ਮੁਕਟ ਉੱਤੇ,ਮੁਰਝਾਏ ਫੁੱਲਾਂ ਉੱਤੇ, ਉਸ ਦੀ ਸ਼ਾਨਦਾਰ ਸੁੰਦਰਤਾ ਉੱਤੇ,ਇੱਕ ਉਪਜਾਊ ਵਾਦੀ ਦੇ ਸਿਰ ਉੱਤੇ ਬਿਰਾਜਮਾਨ ਹੈ।ਉਸ ਸ਼ਹਿਰ ਨੂੰ ਦਾਖ਼ਰਸ ਨਾਲ ਨੀਵਾਂ ਕਰਨ ਵਾਲਿਆਂ ਦਾ ਹੰਕਾਰ!2ਵੇਖੋ, ਯਾਹਵੇਹ ਕੋਲ ਇੱਕ ਸ਼ਕਤੀਸ਼ਾਲੀ ਅਤੇ ਬਲਵਾਨ ਜਨ ਹੈ।ਜੋ ਗੜਿਆਂ ਦੇ ਮੀਂਹ ਵਾਂਗੂੰ,ਨਾਸ ਕਰਨ ਵਾਲੇ ਬੁੱਲੇ ਵਾਂਗੂੰ,ਉਹ ਉਸ ਨੂੰ ਜ਼ੋਰ ਨਾਲ ਜ਼ਮੀਨ ਤੇ ਸੁੱਟ ਦੇਵੇਗਾ।3ਉਹ ਮਾਲਾ, ਇਫ਼ਰਾਈਮ ਦੇ ਸ਼ਰਾਬੀਆਂ ਦਾ ਘਮੰਡ,ਪੈਰਾਂ ਹੇਠ ਮਿੱਧਿਆ ਜਾਵੇਗਾ।4ਉਹ ਮੁਰਝਾਇਆ ਹੋਇਆ ਫੁੱਲ, ਉਸ ਦੀ ਸ਼ਾਨਦਾਰ ਸੁੰਦਰਤਾ,ਜਿਹੜਾ ਉਸ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ,ਵਾਢੀ ਦੇ ਪਹਿਲੇ ਪੱਕੇ ਹੰਜੀਰ ਵਾਂਗੂੰ ਹੋਵੇਗਾ,ਜਿਵੇਂ ਹੀ ਲੋਕ ਉਨ੍ਹਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਹਨ,ਉਹ ਉਹਨਾਂ ਨੂੰ ਨਿਗਲ ਲੈਂਦੇ ਹਨ।5ਉਸ ਦਿਨ ਸਰਬਸ਼ਕਤੀਮਾਨ ਯਾਹਵੇਹਆਪਣੀ ਪਰਜਾ ਦੇ ਬਚੇ ਹੋਇਆ ਲਈਇੱਕ ਸ਼ਾਨਦਾਰ ਤਾਜ,ਇੱਕ ਸੁੰਦਰਤਾ ਦਾ ਹਾਰ ਹੋਵੇਗਾ।6ਉਹ ਨਿਆਉਂ ਵਿੱਚ ਬੈਠਣ ਵਾਲੇ ਲਈਨਿਆਂ ਦਾ ਆਤਮਾ ਹੋਵੇਗਾ,ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ,ਉਹਨਾਂ ਲਈ ਬਲ ਹੋਵੇਗਾ।7ਇਹ ਵੀ ਦਾਖ਼ਰਸ ਨਾਲ ਝੂਲਦੇ ਫਿਰਦੇ ਹਨ,ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ;ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨਅਤੇ ਦਾਖ਼ਰਸ ਨਾਲ ਮਸਤ ਹੋ ਜਾਂਦੇ ਹਨ।ਉਹ ਸ਼ਰਾਬ ਨਾਲ ਡਗਮਗਾਉਂਦੇ ਹਨ,ਉਹ ਦਰਸ਼ਨਾਂ ਨੂੰ ਵੇਖ ਕੇ ਡਗਮਗਾਉਂਦੇ ਹਨ,ਉਹ ਫੈਸਲੇ ਕਰਦੇ ਸਮੇਂ ਠੋਕਰ ਖਾਂਦੇ ਹਨ।8ਸਾਰੀਆਂ ਮੇਜ਼ਾਂ ਉਲਟੀਆਂ ਨਾਲ ਢੱਕੀਆਂ ਹੋਈਆਂ ਹਨਅਤੇ ਸਾਰੀ ਜਗ੍ਹਾਂ ਗੰਦਗੀ ਨਾਲ ਭਰੀ ਹੋਈ ਹੈ।9“ਉਹ ਕਿਸਨੂੰ ਗਿਆਨ ਸਿਖਾਵੇਗਾ,ਅਤੇ ਕਿਸਨੂੰ ਪਰਚਾਰ ਦੀ ਸਮਝ ਦੇਵੇਗਾ?ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ,ਜਾਂ ਜਿਹੜੇ ਦੁੱਧੀਆਂ ਤੋਂ ਅਲੱਗ ਕੀਤੇ ਗਏ?10ਕਿਉਂਕਿ ਇਹ ਹੈ:ਇਹ ਕਰੋ, ਉਹ ਕਰੋ,ਇਸ ਲਈ ਇੱਕ ਨਿਯਮ, ਉਸ ਲਈ ਇੱਕ ਨਿਯਮ;ਥੋੜਾ ਇਧਰ, ਥੋੜਾ ਉਧਰ।”11ਤਾਂ ਠੀਕ ਹੈ, ਪਰਦੇਸੀ ਬੁੱਲ੍ਹਾਂ ਅਤੇ ਅਜੀਬ ਜੀਭਾਂ ਨਾਲਪਰਮੇਸ਼ਵਰ ਇਨ੍ਹਾਂ ਲੋਕਾਂ ਨਾਲ ਬੋਲੇਗਾ,12ਜਿਸ ਨੂੰ ਉਸ ਨੇ ਕਿਹਾ,“ਇਹ ਆਰਾਮ ਕਰਨ ਦਾ ਸਥਾਨ ਹੈ, ਥੱਕੇ ਹੋਏ ਲੋਕਾਂ ਨੂੰ ਆਰਾਮ ਕਰਨ ਦਿਓ”ਅਤੇ, “ਇਹ ਅਰਾਮ ਦਾ ਸਥਾਨ ਹੈ”ਪਰ ਉਨ੍ਹਾਂ ਨੇ ਨਹੀਂ ਸੁਣਿਆ।13ਤਾਂ ਉਨ੍ਹਾਂ ਲਈ ਯਾਹਵੇਹ ਦਾ ਬਚਨ ਇਹ ਗਾਵੇਗਾ:ਇਹ ਕਰੋ, ਉਹ ਕਰੋ,ਇਸ ਲਈ ਇੱਕ ਨਿਯਮ, ਉਸਦੇ ਲਈ ਇੱਕ ਨਿਯਮ;ਥੋੜਾ ਇੱਧਰ, ਥੋੜਾ ਉਧਰ,ਤਾਂ ਜੋ ਉਹ ਜਾਂਦੇ-ਜਾਂਦੇ ਪਿੱਛੇ ਹਟ ਜਾਣ।ਉਹ ਜ਼ਖਮੀ ਹੋ ਜਾਣਗੇ ਅਤੇ ਫਸਾਏ ਜਾਣਗੇ ਅਤੇ ਫੜੇ ਜਾਣਗੇ।14ਇਸ ਲਈ, ਤੁਸੀਂ ਮਖੌਲ ਕਰਨ ਵਾਲੇ ਯਾਹਵੇਹ ਦਾ ਬਚਨ ਸੁਣੋ,ਤੁਸੀਂ ਜਿਹੜੇ ਇਸ ਪਰਜਾ ਉੱਤੇ ਰਾਜ ਕਰਦੇ ਹੋ, ਜਿਹੜੀ ਯੇਰੂਸ਼ਲੇਮ ਵਿੱਚ ਹੈ।15ਤੁਸੀਂ ਸ਼ੇਖੀ ਮਾਰਦੇ ਹੋ, “ਅਸੀਂ ਮੌਤ ਨਾਲ ਨੇਮ ਬੰਨ੍ਹਿਆ ਹੈ,ਮੁਰਦਿਆਂ ਦੇ ਰਾਜ ਨਾਲ ਅਸੀਂ ਇੱਕ ਇਕਰਾਰਨਾਮਾ ਕੀਤਾ ਹੈ।ਜਦੋਂ ਕੋਈ ਵੱਡੀ ਬਿਪਤਾ ਆ ਜਾਂਦੀ ਹੈ,ਉਹ ਸਾਨੂੰ ਛੂਹ ਨਹੀਂ ਸਕਦੀ,ਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈਅਤੇ ਝੂਠ ਨੂੰ ਆਪਣਾ ਲੁਕਣ ਦਾ ਸਥਾਨ।”16ਸੋ ਪ੍ਰਭੂ ਯਾਹਵੇਹ ਇਹ ਆਖਦਾ ਹੈ,“ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ, ਇੱਕ ਪਰਖਿਆ ਹੋਇਆ ਪੱਥਰ।ਇੱਕ ਪੱਕੀ ਨੀਂਹ ਲਈ ਇੱਕ ਕੀਮਤੀ ਖੂੰਜੇ ਦਾ ਪੱਥਰ;ਜਿਹੜਾ ਇਸ ਤੇ ਭਰੋਸਾ ਕਰਦਾ ਹੈਉਹ ਕਦੇ ਵੀ ਘਬਰਾਇਆ ਨਹੀਂ ਜਾਵੇਗਾ।17ਮੈਂ ਨਿਆਂ ਨੂੰ ਮਾਪਣ ਦੀ ਲਕੀਰ ਬਣਾਵਾਂਗਾਅਤੇ ਧਾਰਮਿਕਤਾ ਨੂੰ ਸਾਹਲ ਦੀ ਰੇਖਾ ਬਣਾਵਾਂਗਾ।ਗੜੇ ਤੇਰੀ ਪਨਾਹ, ਝੂਠ ਨੂੰ ਹੂੰਝ ਕੇ ਲੈ ਜਾਣਗੇ,ਅਤੇ ਪਾਣੀ ਤੇਰੇ ਛੁਪਣ ਦੇ ਸਥਾਨ ਨੂੰ ਵਹਿ ਜਾਵੇਗਾ।18ਮੌਤ ਨਾਲ ਤੁਹਾਡਾ ਨੇਮ ਰੱਦ ਕੀਤਾ ਜਾਵੇਗਾ;ਮੁਰਦਿਆਂ ਦੇ ਰਾਜ ਨਾਲ ਤੁਹਾਡਾ ਇਕਰਾਰਨਾਮਾ ਕਾਇਮ ਨਹੀਂ ਰਹੇਗਾ।ਜਦੋਂ ਭਾਰੀ ਬਿਪਤਾ ਹੂੰਝਾ ਫੇਰਦੀ ਹੈ,ਤੁਹਾਨੂੰ ਉਸ ਦੁਆਰਾ ਮਾਰਿਆ ਜਾਵੇਗਾ।19ਜਿੰਨੀ ਵਾਰ ਉਹ ਆਵੇਗਾ, ਇਹ ਤੁਹਾਨੂੰ ਲੈ ਜਾਵੇਗਾ;ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀ ਲੰਘੇਗਾ।”ਅਤੇ ਇਸ ਖ਼ਬਰ ਨੂੰ ਸੁਣਨਾਨਿਰੀ ਘਬਰਾਹਟ ਹੀ ਹੋਵੇਗਾ।20ਪਲੰਘ ਲੰਮੇ ਪੈਣ ਲਈ ਛੋਟਾ ਹੈ, ਕਿ ਉਹ ਖਿੱਚਣ ਲਈ ਨਹੀਂ,ਅਤੇ ਕੰਬਲ ਓੜ੍ਹਨ ਲਈ ਤੰਗ ਹੈ।21ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਾਹਵੇਹ ਉੱਠ ਖੜ੍ਹਾ ਹੋਵੇਗਾ,ਅਤੇ ਉਹ ਕ੍ਰੋਧਵਾਨ ਹੋਵੇਗਾ ਜਿਵੇਂ ਉਹ ਗਿਬਓਨ ਦੀ ਵਾਦੀ ਵਿੱਚ ਗੁੱਸੇ ਵਿੱਚ ਸੀ।ਉਹ ਫੇਰ ਆਪਣਾ ਕੰਮ ਕਰੇਗਾ,ਜੋ ਅਚਰਜ ਅਤੇ ਅਦਭੁਤ ਹੈ22ਹੁਣ ਆਪਣਾ ਮਜ਼ਾਕ ਉਡਾਉਣਾ ਬੰਦ ਕਰੋ,ਨਾ ਹੋਵੇ ਕਿ ਤੁਹਾਡੇ ਬੰਧਨ ਪੱਕੇ ਹੋ ਜਾਣ,ਕਿਉਂ ਜੋ ਮੈ ਪ੍ਰਭੂ ਸਰਬਸ਼ਕਤੀਮਾਨ ਯਾਹਵੇਹ ਤੋਂਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ।23ਕੰਨ ਲਾਓ ਅਤੇ ਮੇਰੀ ਆਵਾਜ਼ ਸੁਣੋ,ਧਿਆਨ ਲਾਓ ਅਤੇ ਮੇਰਾ ਬਚਨ ਸੁਣੋ।24ਜਦੋਂ ਕਿਸਾਨ ਵਾਹੁਣ ਲਈ ਹਲ ਵਾਹੁੰਦਾ ਹੈ, ਤਾਂ ਕੀ ਉਹ ਲਗਾਤਾਰ ਹਲ ਵਾਹੁੰਦਾ ਹੈ?ਕੀ ਉਹ ਮਿੱਟੀ ਨੂੰ ਤੋੜ ਕੇ ਕੰਮ ਕਰਦਾ ਰਹਿੰਦਾ ਹੈ?25ਜਦ ਉਹ ਨੂੰ ਪੱਧਰਾ ਕਰ ਲਿਆ,ਕੀ ਉਹ ਸੌਂਫ ਨੂੰ ਨਹੀਂ ਖਿਲਾਰਦਾ, ਅਤੇ ਜੀਰੇ ਦਾ ਖੁੱਲ੍ਹਾ ਛਿੱਟਾ ਨਹੀਂ ਦਿੰਦਾ?ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਂਵਾਂ ਨੂੰ ਉਹਨਾਂ ਦੇ ਥਾਂ,ਅਤੇ ਮਸਰਾਂ ਨੂੰ ਉਹ ਦੇ ਬੰਨਿਆਂ ਉੱਤੇ ਨਹੀਂ ਪਾਉਂਦਾ?26ਉਸਦਾ ਪਰਮੇਸ਼ਵਰ ਉਸਨੂੰ ਸਿਖਾਉਂਦਾ ਹੈਅਤੇ ਉਸਨੂੰ ਸਹੀ ਰਾਹ ਸਿਖਾਉਂਦਾ ਹੈ।27ਸੌਂਫ ਤਾਂ ਗੰਡਾਸੇ ਨਾਲ ਨਹੀਂ ਗਾਹੀਦੀ,ਅਤੇ ਨਾ ਜੀਰੇ ਉੱਤੇ ਗੱਡੇ ਦਾ ਪਹੀਆ ਫੇਰੀਦਾ ਹੈ,ਪਰ ਸੌਂਫ ਲਾਠੀ ਨਾਲਅਤੇ ਜੀਰਾ ਡੰਡੇ ਨਾਲ ਕੁੱਟੀਦਾ ਹੈ।28ਰੋਟੀ ਬਣਾਉਣ ਲਈ ਦਾਣੇ ਪੀਸੇ ਜਾਂਦੇ ਹਨ;ਪਰ ਕੋਈ ਉਸ ਨੂੰ ਸਦਾ ਗਾਹੁੰਦਾ ਨਹੀਂ ਰਹਿੰਦਾ,ਅਤੇ ਜਦ ਉਹ ਆਪਣੇ ਗੱਡੇ ਦਾ ਪਹੀਆ ਅਤੇ ਆਪਣੇ ਘੋੜੇ ਉਸ ਉੱਤੇ ਚਲਾਉਂਦਾ ਹੈ,ਪਰ ਕੋਈ ਅਨਾਜ ਪੀਸਣ ਲਈ ਘੋੜਿਆਂ ਦੀ ਵਰਤੋਂ ਨਹੀਂ ਕਰਦਾ।29ਇਹ ਸਭ ਕੁਝ ਸਰਵਸ਼ਕਤੀਮਾਨ ਯਾਹਵੇਹ ਵੱਲੋਂ ਆਉਂਦਾ ਹੈ,ਜਿਸ ਦੀ ਯੋਜਨਾ ਅਦਭੁਤ ਹੈ,ਜਿਸ ਦੀ ਬੁੱਧੀ ਮਹਾਨ ਹੈ।Biblica, Inc.