ਯਸ਼ਾਯਾਹ27

ਇਸਰਾਏਲ ਦਾ ਛੁਟਕਾਰਾ

1ਉਸ ਦਿਨ,ਯਾਹਵੇਹ ਆਪਣੀ ਤਲਵਾਰ ਨਾਲ ਸਜ਼ਾ ਦੇਵੇਗਾ,ਆਪਣੀ ਭਿਆਨਕ, ਵੱਡੀ ਅਤੇ ਤਾਕਤਵਰ ਤਲਵਾਰ ਨਾਲ,ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾਅਤੇ ਉਸ ਅਜਗਰ ਨੂੰ ਜਿਹੜਾ ਸਮੁੰਦਰ ਵਿੱਚ ਹੈ ਘਾਤ ਕਰੇਗਾ।
2ਉਸ ਦਿਨ,“ਇੱਕ ਫਲਦਾਰ ਅੰਗੂਰੀ ਬਾਗ਼ ਲਈ ਮਿੱਠਾ ਗੀਤ ਗਾਇਓ!3ਮੈਂ, ਯਾਹਵੇਹ, ਇਸ ਦੀ ਨਿਗਰਾਨੀ ਕਰਦਾ ਹਾਂ;ਮੈਂ ਇਸ ਨੂੰ ਲਗਾਤਾਰ ਪਾਣੀ ਦਿੰਦਾ ਹਾਂ।ਮੈਂ ਦਿਨ ਰਾਤ ਇਸ ਦੀ ਰਾਖੀ ਕਰਦਾ ਹਾਂਤਾਂ ਜੋ ਕੋਈ ਇਸ ਨੂੰ ਨੁਕਸਾਨ ਨਾ ਪਹੁੰਚਾ ਸਕੇ।4ਮੈਂ ਗੁੱਸੇ ਨਹੀਂ ਹਾਂ,ਜੇਕਰ ਕੰਡੇ ਅਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ!ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ,ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ।5ਨਹੀਂ ਤਾਂ ਉਨ੍ਹਾਂ ਨੂੰ ਮੇਰੇ ਕੋਲ ਪਨਾਹ ਲਈ ਆਉਣ ਦਿਓ।ਉਹ ਮੇਰੇ ਨਾਲ ਸੁਲ੍ਹਾ ਕਰਨ,ਹਾਂ, ਉਹ ਮੇਰੇ ਨਾਲ ਸੁਲ੍ਹਾ ਕਰ ਲੈਣ।”
6ਆਉਣ ਵਾਲੇ ਦਿਨਾਂ ਵਿੱਚ ਯਾਕੋਬ ਜੜ੍ਹ ਫੜ ਲਵੇਗਾ,ਇਸਰਾਏਲ ਫੁੱਟੇਗਾ ਅਤੇ ਫੁੱਲੇਗਾਅਤੇ ਸਾਰੇ ਸੰਸਾਰ ਨੂੰ ਫਲਾਂ ਨਾਲ ਭਰ ਦੇਵੇਗਾ।
7ਕੀ ਯਾਹਵੇਹ ਨੇ ਉਹਨਾਂ ਨੂੰ ਅਜਿਹਾ ਮਾਰਿਆ, ਜਿਵੇਂ ਉਸ ਨੇ ਉਹਨਾਂ ਦੇ ਮਾਰਨ ਵਾਲਿਆਂ ਨੂੰ ਮਾਰਿਆ?ਕੀ ਉਹ ਮਾਰੀ ਗਈ ਹੈਜਿਵੇਂ ਉਹ ਮਾਰੇ ਗਏ ਸਨ ਜਿਨ੍ਹਾਂ ਨੇ ਉਸ ਨੂੰ ਮਾਰਿਆ ਸੀ?8ਯੁੱਧ ਅਤੇ ਗ਼ੁਲਾਮੀ ਨਾਲ ਤੁਸੀਂ ਉਹ ਦੇ ਨਾਲ ਝਗੜਾ ਕਰਦੇ ਹੋ,ਆਪਣੇ ਭਿਆਨਕ ਧਮਾਕੇ ਨਾਲ ਉਹ ਉਸ ਨੂੰ ਬਾਹਰ ਕੱਢਦਾ ਹੈ,ਜਿਸ ਦਿਨ ਪੂਰਬੀ ਹਵਾ ਵਗਦੀ ਹੈ।9ਜਦੋਂ ਯਾਕੋਬ ਜਗਵੇਦੀਆਂ ਦੇ ਪੱਥਰਾਂ ਨੂੰ ਤੋੜ ਦੇਵੇਗਾ,ਨਾ ਤਾਂ ਕੋਈ ਅਸ਼ੇਰਾਹ ਅਤੇ ਨਾ ਹੀ ਕੋਈ ਧੂਪ ਜਗਵੇਦੀ ਖੜੀ ਰਹੇਗੀਤਦ ਯਾਕੋਬ ਦਾ ਪਾਪ ਮਾਫ਼ ਕੀਤਾ ਜਾਵੇਗਾ,ਅਤੇ ਇਹ ਉਸਦੇ ਪਾਪਾਂ ਦਾ ਪ੍ਰਾਸਚਿਤ ਹੋਵੇਗਾ।10ਗੜ੍ਹ ਵਾਲਾ ਸ਼ਹਿਰ ਵਿਰਾਨ ਖੜ੍ਹਾ ਹੈ,ਇੱਕ ਛੱਡਿਆ ਹੋਇਆ ਨਿਵਾਸ, ਉਜਾੜ ਵਾਂਗੂੰ ਤਿਆਗਿਆ ਹੋਇਆ ਹੈ;ਉੱਥੇ ਵੱਛੇ ਚਰਨਗੇ,ਉੱਥੇ ਉਹ ਬੈਠਣਗੇ।ਅਤੇ ਉਹ ਦੀਆਂ ਟਹਿਣੀਆਂ ਨੂੰ ਖਾ ਜਾਵੇਗਾ।11ਜਦੋਂ ਉਹ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ, ਤਾਂ ਉਹ ਟੁੱਟ ਜਾਂਦੀਆਂ ਹਨਅਤੇ ਔਰਤਾਂ ਆਣ ਕੇ ਉਨ੍ਹਾਂ ਨੂੰ ਅੱਗ ਲਾਉਂਦੀਆਂ ਹਨ।ਕਿਉਂ ਜੋ ਇਹ ਸਮਝ ਤੋਂ ਰਹਿਤ ਲੋਕ ਹਨ।ਇਸ ਲਈ ਉਹਨਾਂ ਦੇ ਸਿਰਜਣਹਾਰ ਨੂੰ ਉਹਨਾਂ ਉੱਤੇ ਕੋਈ ਰਹਿਮ ਨਹੀਂ ਹੈ,ਅਤੇ ਉਹਨਾਂ ਦਾ ਸਿਰਜਣਹਾਰ ਉਹਨਾਂ ਉੱਤੇ ਕੋਈ ਮਿਹਰ ਨਹੀਂ ਕਰਦਾ।
12ਉਸ ਦਿਨ ਯਾਹਵੇਹ ਫ਼ਰਾਤ ਦੇ ਵਗਦੇ ਦਰਿਆ ਤੋਂ ਮਿਸਰ ਦੀ ਵਾੜੀ ਤੱਕ ਝਾੜ ਦੇਵੇਗਾ ਅਤੇ ਹੇ ਇਸਰਾਏਲੀਓ, ਤੁਸੀਂ ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਓਗੇ।13ਅਤੇ ਉਸ ਦਿਨ ਇੱਕ ਵੱਡੀ ਤੁਰ੍ਹੀ ਵਜਾਈ ਜਾਵੇਗੀ। ਉਹ ਜਿਹੜੇ ਅੱਸ਼ੂਰ ਵਿੱਚ ਨਾਸ਼ ਹੋ ਗਏ ਸਨ ਅਤੇ ਜਿਹੜੇ ਮਿਸਰ ਵਿੱਚ ਗ਼ੁਲਾਮ ਸਨ, ਉਹ ਆਉਣਗੇ ਅਤੇ ਯੇਰੂਸ਼ਲੇਮ ਵਿੱਚ ਪਵਿੱਤਰ ਪਹਾੜ ਉੱਤੇ ਯਾਹਵੇਹ ਦੀ ਉਪਾਸਨਾ ਕਰਨਗੇ।

Biblica, Inc.

https://app.library.bible/content/38de522697cd8943