ਯਸ਼ਾਯਾਹ24

ਪਰਮੇਸ਼ਵਰ ਧਰਤੀ ਦਾ ਨਿਆਂ ਕਰੇਗਾ

1ਵੇਖੋ, ਯਾਹਵੇਹ ਧਰਤੀ ਸੁੰਨੀ ਕਰ ਦੇਵੇਗਾ,ਅਤੇ ਉਹ ਨੂੰ ਵਿਰਾਨ ਕਰੇਗਾ;ਉਹ ਇਸ ਦੇ ਮੂੰਹ ਨੂੰ ਤਬਾਹ ਕਰ ਦੇਵੇਗਾਅਤੇ ਇਸ ਦੇ ਵਾਸੀਆਂ ਨੂੰ ਖਿੰਡਾ ਦੇਵੇਗਾ,2ਜਾਜਕ ਲਈ ਉਹੋ ਜਿਹਾ ਹੋਵੇਗਾ ਜੋ ਲੋਕਾਂ ਲਈ,ਜਿਵੇਂ ਦਾਸ ਤਿਵੇਂ ਉਸ ਦਾ ਮਾਲਕ,ਜਿਵੇਂ ਦਾਸੀ ਤਿਵੇਂ ਉਸ ਦੀ ਮਾਲਕਣ,ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ,ਜਿਵੇਂ ਕਰਜ਼ਾ ਦੇਣ ਵਾਲਾ ਤਿਵੇਂ ਕਰਜ਼ਾ ਲੈਣ ਵਾਲਾ,ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ ਹੋਵੇਗਾ।3ਧਰਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀਅਤੇ ਪੂਰੀ ਤਰ੍ਹਾਂ ਲੁੱਟੀ ਜਾਵੇਗੀ।ਯਾਹਵੇਹ ਨੇ ਇਹ ਸ਼ਬਦ ਬੋਲਿਆ ਹੈ।
4ਧਰਤੀ ਸੁੱਕ ਜਾਂਦੀ ਹੈ ਅਤੇ ਕੁਮਲਾ ਜਾਂਦੀ ਹੈ,ਸੰਸਾਰ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ,ਧਰਤੀ ਦੇ ਨਾਲ ਅਕਾਸ਼ ਵੀ ਢਿੱਲੇ ਪੈ ਜਾਂਦੇ ਹਨ।5ਧਰਤੀ ਨੂੰ ਉਹ ਦੇ ਲੋਕਾਂ ਨੇ ਪਲੀਤ ਕੀਤਾ ਹੈ।ਉਨ੍ਹਾਂ ਨੇ ਨੇਮਾਂ ਦੀ ਉਲੰਘਣਾ ਕੀਤੀ,ਅਤੇ ਬਿਧੀਆਂ ਨੂੰ ਤੋੜਿਆ ਹੈਅਤੇ ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਸੁੱਟਿਆ।6ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਜਾਂਦਾ ਹੈ।ਇਸ ਦੇ ਲੋਕਾਂ ਨੂੰ ਆਪਣਾ ਗੁਨਾਹ ਝੱਲਣਾ ਪਵੇਗਾ।ਇਸ ਲਈ ਧਰਤੀ ਦੇ ਵਾਸੀ ਭਸਮ ਹੋਏ,ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ।7ਨਵੀਂ ਦਾਖ਼ਰਸ ਸੁੱਕ ਜਾਂਦੀ ਹੈ ਅਤੇ ਵੇਲ ਕੁਮਲਾ ਜਾਂਦੀ ਹੈ;ਸਾਰੇ ਖੁਸ਼ ਦਿਲ ਹਾਉਂਕੇ ਭਰਦੇ ਹਨ।8ਡੱਫ਼ਾਂ ਦੀ ਖੁਸ਼ੀ ਬੰਦ ਹੋ ਗਈ,ਅਨੰਦ ਕਰਨ ਵਾਲਿਆਂ ਦਾ ਰੌਲ਼ਾ ਮੁੱਕ ਗਿਆ,ਬਰਬਤ ਦੀ ਖੁਸ਼ੀ ਬੰਦ ਹੋ ਗਈ।9ਉਹ ਦਾਖ਼ਰਸ ਗੀਤ ਦੇ ਨਾਲ ਨਹੀਂ ਪੀਂਦੇ,ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ।10ਬਰਬਾਦ ਹੋਇਆ ਸ਼ਹਿਰ ਵਿਰਾਨ ਪਿਆ ਹੈ;ਹਰ ਘਰ ਦੇ ਪ੍ਰਵੇਸ਼ ਦੁਆਰ ਤੇ ਪਾਬੰਦੀ ਹੈ।11ਉਹ ਗਲੀਆਂ ਵਿੱਚ ਦਾਖ਼ਰਸ ਲਈ ਦੁਹਾਈ ਦਿੰਦੇ ਹਨ।ਸਾਰੀ ਖੁਸ਼ੀ ਉਦਾਸੀ ਵਿੱਚ ਬਦਲ ਜਾਂਦੀ ਹੈ,ਸਾਰੀਆਂ ਖੁਸ਼ੀ ਦੀਆਂ ਆਵਾਜ਼ਾਂ ਧਰਤੀ ਤੋਂ ਦੂਰ ਹੋ ਜਾਂਦੀਆਂ ਹਨ।12ਸ਼ਹਿਰ ਉਜੜ ਕੇ ਰਹਿ ਗਿਆ ਹੈ,ਉਸ ਦੇ ਫਾਟਕ ਦੇ ਟੁਕੜੇ-ਟੁਕੜੇ ਹੋ ਗਏ ਹਨ।13ਧਰਤੀ ਉੱਤੇਅਤੇ ਕੌਮਾਂ ਵਿੱਚ ਅਜਿਹਾ ਹੀ ਹੋਵੇਗਾ,ਜਿਵੇਂ ਜ਼ੈਤੂਨ ਦੇ ਰੁੱਖ ਨੂੰ ਕੁੱਟਿਆ ਜਾਂਦਾ ਹੈ,ਜਾਂ ਜਿਵੇਂ ਅੰਗੂਰਾਂ ਦੀ ਵਾਢੀ ਤੋਂ ਬਾਅਦ ਝਾੜੀਆਂ ਛੱਡ ਦਿੱਤੀਆਂ ਜਾਂਦੀਆਂ ਹਨ।
14ਉਹ ਆਪਣੀਆਂ ਆਵਾਜ਼ਾਂ ਉੱਚੀਆਂ ਕਰਦੇ ਹਨ, ਉਹ ਜੈਕਾਰੇ ਲਾਉਂਦੇ ਹਨ।ਪੱਛਮ ਤੋਂ ਉਹ ਯਾਹਵੇਹ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ।15ਇਸ ਲਈ ਪੂਰਬ ਵਿੱਚ ਯਾਹਵੇਹ ਦੀ ਮਹਿਮਾ ਕਰੋ;ਸਮੁੰਦਰ ਦੇ ਟਾਪੂਆਂ ਵਿੱਚਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰੋ।16ਅਸੀਂ ਧਰਤੀ ਦੇ ਸਿਰੇ ਤੋਂ ਇਹ ਗਾਉਂਦੇ ਸੁਣਦੇ ਹਾਂ:“ਧਰਮੀ ਦੀ ਮਹਿਮਾ।”ਪਰ ਮੈਂ ਆਖਿਆ, “ਮੇਰੇ ਲਈ ਕੋਈ ਆਸ ਨਹੀਂ, ਮੇਰੇ ਲਈ ਕੋਈ ਆਸ ਨਹੀਂ!ਹਾਏ ਮੇਰੇ ਉੱਤੇ!ਠੱਗਾਂ ਨੇ ਠੱਗੀ ਕੀਤੀ!ਹਾਂ, ਠੱਗਾਂ ਨੇ ਠੱਗੀ ਕੀਤੀ!”17ਹੇ ਧਰਤੀ ਦੇ ਲੋਕੋ,ਡਰ, ਟੋਆ ਅਤੇ ਫੰਦਾ ਤੁਹਾਡੀ ਉਡੀਕ ਵਿੱਚ ਹਨ।18ਜੋ ਕੋਈ ਦਹਿਸ਼ਤ ਦੀ ਆਵਾਜ਼ ਵਿੱਚ ਭੱਜਦਾ ਹੈਇੱਕ ਟੋਏ ਵਿੱਚ ਡਿੱਗ ਜਾਵੇਗਾ।ਜੋ ਕੋਈ ਟੋਏ ਵਿੱਚੋਂ ਚੜ੍ਹੇਗਾਉਹ ਫੰਦੇ ਵਿੱਚ ਫਸ ਜਾਵੇਗਾ।ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ,ਧਰਤੀ ਦੀਆਂ ਨੀਹਾਂ ਹਿੱਲ ਜਾਂਦੀਆਂ ਹਨ।19ਧਰਤੀ ਪੂਰੀ ਤਰ੍ਹਾਂ ਹੀ ਟੁੱਟ ਗਈ,ਧਰਤੀ ਪੂਰੀ ਤਰ੍ਹਾਂ ਹੀ ਪਾਟ ਗਈ,ਧਰਤੀ ਪੂਰੀ ਤਰ੍ਹਾਂ ਹੀ ਹਿਲਾਈ ਗਈ।20ਧਰਤੀ ਸ਼ਰਾਬੀ ਵਾਂਙੁ ਹਿੱਲਦੀ ਹੈ,ਉਹ ਹਵਾ ਵਿੱਚ ਝੌਂਪੜੀ ਵਾਂਗੂੰ ਹਿੱਲਦੀ ਹੈ।ਇਸ ਦੀ ਬਗਾਵਤ ਦਾ ਦੋਸ਼ ਇਸ ਉੱਤੇ ਇੰਨਾ ਭਾਰਾ ਹੈਕਿ ਇਹ ਡਿੱਗਦਾ ਹੈ, ਦੁਬਾਰਾ ਕਦੇ ਵੀ ਉੱਠਣ ਲਈ ਨਹੀਂ।
21ਉਸ ਦਿਨ ਯਾਹਵੇਹਉੱਪਰ ਅਕਾਸ਼ ਵਿੱਚ ਸ਼ਕਤੀਆਂ ਨੂੰ ਅਤੇ ਹੇਠਾਂ ਧਰਤੀ ਦੇ ਰਾਜਿਆਂ ਨੂੰ ਸਜ਼ਾ ਦੇਵੇਗਾ।22ਜਿਵੇਂ ਗੁਲਾਮ ਭੋਹਰੇ ਵਿੱਚ ਇਕੱਠੇ ਕੀਤੇ ਜਾਂਦੇ ਹਨ,ਉਹ ਇਕੱਠੇ ਕੀਤੇ ਜਾਣਗੇ,ਉਹ ਕੈਦ ਵਿੱਚ ਕੈਦ ਕੀਤੇ ਜਾਣਗੇ,ਅਤੇ ਬਹੁਤਿਆਂ ਦਿਨਾਂ ਦੇ ਪਿੱਛੋਂ ਉਹਨਾਂ ਦੀ ਸੁੱਧ ਲਈ ਜਾਵੇਗੀ।23ਚੰਦ ਘਬਰਾ ਜਾਵੇਗਾ,ਸੂਰਜ ਸ਼ਰਮਿੰਦਾ ਹੋ ਜਾਵੇਗਾ;ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਸੀਯੋਨ ਪਰਬਤ ਉੱਤੇ ਅਤੇ ਯੇਰੂਸ਼ਲੇਮ ਵਿੱਚ,ਅਤੇ ਇਸ ਦੇ ਬਜ਼ੁਰਗਾਂ ਦੇ ਸਾਹਮਣੇ ਬਹੁਤ ਮਹਿਮਾ ਨਾਲ ਰਾਜ ਕਰੇਗਾ।

Biblica, Inc.

https://app.library.bible/content/38de522697cd8943