ਯਸ਼ਾਯਾਹ25
ਯਾਹਵੇਹ ਦੀ ਮਹਿਮਾ ਹੋਵੇ
1ਯਾਹਵੇਹ, ਤੂੰ ਮੇਰਾ ਪਰਮੇਸ਼ਵਰ ਹੈ;ਮੈਂ ਤੁਹਾਡੀ ਮਹਿਮਾ ਕਰਾਂਗਾ ਅਤੇ ਤੇਰੇ ਨਾਮ ਦੀ ਉਸਤਤ ਕਰਾਂਗਾ,ਕਿਉਂ ਜੋ ਤੁਸੀਂ ਪੂਰੀ ਵਫ਼ਾਦਾਰੀ ਵਿੱਚਅਚਰਜ ਕੰਮ ਕੀਤੇ ਹਨ,ਪ੍ਰਾਚੀਨ ਸਮੇਂ ਤੋਂ ਤੇਰੀਆਂ ਯੋਜਨਾਵਾਂ ਵਫ਼ਾਦਾਰੀ ਅਤੇ ਸਚਿਆਈ ਦੀਆਂ ਹਨ!2ਤੂੰ ਸ਼ਹਿਰ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ,ਗੜ੍ਹ ਵਾਲੇ ਨਗਰ ਨੂੰ ਖੰਡਰ ਬਣਾ ਦਿੱਤਾ ਹੈ,ਪਰਦੇਸੀਆਂ ਦਾ ਗੜ੍ਹ ਹੁਣ ਕੋਈ ਸ਼ਹਿਰ ਨਹੀਂ ਰਹੇਗਾ।ਇਹ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ।3ਇਸ ਲਈ ਤਕੜੇ ਲੋਕ ਤੇਰਾ ਆਦਰ ਕਰਨਗੇ।ਬੇਰਹਿਮ ਕੌਮਾਂ ਦੇ ਸ਼ਹਿਰ ਤੁਹਾਡਾ ਸਤਿਕਾਰ ਕਰਨਗੇ।4ਤੂੰ ਤਾਂ ਗਰੀਬਾਂ ਦਾ ਸਹਾਰਾ ਬਣਿਆ,ਕੰਗਾਲ ਦੇ ਲਈ ਤੂੰ ਉਮੀਦ ਕਾਇਮ ਕੀਤੀ,ਤੂੰ ਤੂਫਾਨ ਦੇ ਸਮੇਂ ਉਹਨਾਂ ਦੀ ਲਈ ਪਨਾਹ ਬਣਿਆਅਤੇ ਗਰਮੀ ਦੇ ਸਮੇਂ ਉਹਨਾਂ ਲਈ ਸਾਯਾ ਬਣਿਆ,ਕਿਉਂਕਿ ਬੇਰਹਿਮ ਲੋਕਾਂ ਦੇ ਜ਼ੁਲਮ ਭਰੇਕੰਮ ਕੰਧ ਨਾਲ ਟਕਰਾਉਣ ਵਾਲੇ ਤੂਫ਼ਾਨ ਵਰਗੇ,5ਅਤੇ ਮਾਰੂਥਲ ਦੀ ਗਰਮੀ ਵਰਗੇ ਹਨ,ਪਰ ਪ੍ਰਭੂ ਤੂੰ ਪਰਦੇਸੀਆਂ ਦੇ ਰੌਲੇ ਨੂੰ ਚੁੱਪ ਕਰਾਉਂਦਾ ਹੈ;ਜਿਵੇਂ ਬੱਦਲ ਦੇ ਪਰਛਾਵੇਂ ਨਾਲ ਗਰਮੀ ਘੱਟ ਜਾਂਦੀ ਹੈ,ਉਸੇ ਤਰ੍ਹਾਂ ਬੇਰਹਿਮ ਦਾ ਗੀਤ ਸ਼ਾਂਤ ਹੋ ਜਾਂਦਾ ਹੈ।6ਇਸ ਪਹਾੜ ਉੱਤੇ ਸਰਬਸ਼ਕਤੀਮਾਨ ਯਾਹਵੇਹਸਾਰੇ ਲੋਕਾਂ ਲਈ ਇੱਕ ਅਮੀਰ ਭੋਜਨ ਦਾ ਤਿਉਹਾਰ ਤਿਆਰ ਕਰੇਗਾ,ਪੁਰਾਣੀ ਦਾਖ਼ਰਸ ਦੀ ਦਾਅਵਤਸਭ ਤੋਂ ਵਧੀਆ ਮੀਟ ਅਤੇ ਸਭ ਤੋਂ ਵਧੀਆ ਦਾਖ਼ਰਸ।7ਅਤੇ ਇਸ ਪਰਬਤ ਤੇ ਉਸ ਪੜਦੇ ਨੂੰ ਨਾਸ ਕਰੇਗਾ,ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਉੱਤੇ ਪਿਆ ਹੈ,ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ।8ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ।ਸਰਬਸ਼ਕਤੀਮਾਨ ਯਾਹਵੇਹ ਸਾਰੇ ਚਿਹਰਿਆਂਤੋਂ ਹੰਝੂ ਪੂੰਝ ਦੇਵੇਗਾ;ਉਹ ਆਪਣੇ ਲੋਕਾਂ ਦੀ ਬੇਇੱਜ਼ਤੀ।ਧਰਤੀ ਉੱਤੋਂ ਦੂਰ ਕਰੇਗਾ।ਯਾਹਵੇਹ ਦਾ ਵਾਕ ਹੈ।9ਉਸ ਦਿਨ ਉਹ ਆਖਣਗੇ,“ਯਕੀਨਨ ਇਹ ਸਾਡਾ ਪਰਮੇਸ਼ਵਰ ਹੈ;ਅਸੀਂ ਉਸ ਉੱਤੇ ਭਰੋਸਾ ਕੀਤਾ ਅਤੇ ਉਸ ਨੇ ਸਾਨੂੰ ਬਚਾਇਆ ਹੈ,ਇਹ ਯਾਹਵੇਹ ਹੈ, ਅਸੀਂ ਉਸ ਵਿੱਚ ਭਰੋਸਾ ਕੀਤਾ ਹੈ;ਆਓ ਅਸੀਂ ਉਸ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।”10ਯਾਹਵੇਹ ਦਾ ਹੱਥ ਇਸ ਪਹਾੜ ਉੱਤੇ ਟਿਕਿਆਂ ਰਹੇਗਾ,ਪਰ ਮੋਆਬ ਆਪਣੀ ਧਰਤੀ ਵਿੱਚ ਮਿੱਧਿਆ ਜਾਵੇਗਾਜਿਵੇਂ ਰੂੜੀ ਵਿੱਚ ਤੂੜੀ ਨੂੰ ਮਿੱਧਿਆ ਜਾਂਦਾ ਹੈ।11ਅਤੇ ਉਹ ਉਸ ਦੇ ਵਿਚਕਾਰ ਆਪਣੇ ਹੱਥ ਮਾਰੇਗਾ,ਜਿਵੇਂ ਤੈਰਾਕ ਆਪਣੇ ਹੱਥ ਤੈਰਨ ਲਈ ਮਾਰਦਾ ਹੈ,ਪਰ ਉਹ ਉਸ ਦੇ ਘਮੰਡ ਨੂੰ,ਉਸ ਦੇ ਹੱਥਾਂ ਦੀ ਚਲਾਕੀ ਸਮੇਤ ਨੀਵਾਂ ਕਰ ਦੇਵੇਗਾ।12ਉਹ ਤੁਹਾਡੀਆਂ ਉੱਚੀਆਂ ਕਿਲ੍ਹੇ ਵਾਲੀਆਂ ਕੰਧਾਂ ਨੂੰ ਢਾਹ ਦੇਵੇਗਾਅਤੇ ਉਨ੍ਹਾਂ ਨੂੰ ਨੀਵਾਂ ਕਰ ਦੇਵੇਗਾ।ਉਹ ਉਨ੍ਹਾਂ ਨੂੰ ਧਰਤੀ ਉੱਤੇ,ਮਿੱਟੀ ਵਿੱਚ ਲੈ ਜਾਵੇਗਾ।Biblica, Inc.