ਯਸ਼ਾਯਾਹ23
ਸੂਰ ਦੇ ਵਿਰੁੱਧ ਇੱਕ ਭਵਿੱਖਬਾਣੀ
1ਸੂਰ ਦੇ ਵਿਰੁੱਧ ਇੱਕ ਭਵਿੱਖਬਾਣੀ:ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ!ਕਿਉਂਕਿ ਸੂਰ ਤਬਾਹ ਹੋ ਗਿਆ ਹੈਅਤੇ ਉੱਥੇ ਨਾ ਕੋਈ ਘਰ ਨਾ ਕੋਈ ਬੰਦਰਗਾਹ ਬਚੀ ਹੈ।ਕਿੱਤੀਮ ਦੀ ਧਰਤੀ ਤੋਂਇਹ ਬਚਨ ਉਨ੍ਹਾਂ ਕੋਲ ਆਇਆ ਹੈ।2ਹੇ ਟਾਪੂ ਦੇ ਲੋਕੋ, ਚੁੱਪ ਰਹੋਅਤੇ ਹੇ ਸੀਦੋਨ ਦੇ ਵਪਾਰੀਓ, ਜਿਨ੍ਹਾਂ ਨੂੰ ਮਲਾਹਾਂ ਨੇ ਧਨਵਾਨ ਕੀਤਾ ਹੈ।3ਬਹੁਤਿਆਂ ਪਾਣੀਆਂ ਦੇ ਕਾਰਨਸ਼ਿਹੋਰ ਦਾ ਅੰਨ,ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਉਹ ਦੀ ਆਮਦਨ ਸੀ,ਅਤੇ ਉਹ ਕੌਮਾਂ ਦੀ ਮੰਡੀ ਹੋਇਆ।4ਹੇ ਸੀਦੋਨ ਸ਼ਰਮ ਕਰੋ,ਕਿਉਂ ਜੋ ਸਮੁੰਦਰ ਅਰਥਾਤ ਸਮੁੰਦਰ ਦੇ ਗੜ੍ਹ ਨੇ ਬੋਲਿਆ ਹੈ,“ਨਾ ਤਾਂ ਮੈਨੂੰ ਪੀੜਾ ਲੱਗੀਆਂ ਅਤੇ ਨਾ ਹੀ ਮੈਂ ਜਨਮ ਦਿੱਤਾ,ਮੈਂ ਨਾ ਤਾਂ ਪੁੱਤਰ ਪਾਲੇ ਹਨ ਨਾ ਹੀ ਧੀਆਂ ਪਾਲੀਆ ਹਨ।”5ਜਦੋਂ ਮਿਸਰ ਦੀ ਗੱਲ ਆਵੇਗੀ,ਉਹ ਸੂਰ ਦੀ ਖ਼ਬਰ ਤੋਂ ਦੁਖੀ ਹੋਣਗੇ।6ਤਰਸ਼ੀਸ਼ ਨੂੰ ਪਾਰ ਕਰੋ;ਹੇ ਟਾਪੂ ਦੇ ਲੋਕੋ, ਰੋਵੋ।7ਕੀ ਇਹ ਤੁਹਾਡਾ ਅਨੰਦਮਈ ਸ਼ਹਿਰ ਹੈ,ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ,ਜਿਸ ਦੇ ਪੈਰਾਂ ਨੇ ਉਹ ਨੂੰ ਦੂਰ-ਦੁਰਾਡੇ ਦੇ ਵਿੱਚ ਵੱਸਣ ਲਈ ਲਿਆ ਹੈ?8ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇਮੁਕਟ ਰੱਖਣ ਵਾਲਾ ਹੈ,ਜਿਸ ਦੇ ਵਪਾਰੀ ਰਾਜਕੁਮਾਰ ਹਨਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ?9ਸਰਬਸ਼ਕਤੀਮਾਨ ਯਾਹਵੇਹ ਨੇ ਇਸ ਦੀ ਯੋਜਨਾ ਬਣਾਈ,ਆਪਣੀ ਸਾਰੀ ਸ਼ਾਨ ਵਿੱਚ ਉਸ ਦੇ ਹੰਕਾਰ ਨੂੰ ਘਟਾਉਣਅਤੇ ਧਰਤੀ ਦੇ ਸਾਰੇ ਪ੍ਰਸਿੱਧ ਲੋਕਾਂ ਨੂੰ ਨਿਮਰ ਕਰੇ।10ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ,ਹੇ ਤਰਸ਼ੀਸ਼ ਦੀ ਧੀਏਕਿਉਂ ਜੋ ਹੁਣ ਤੇਰੇ ਕੋਲ ਕੋਈ ਬੰਦਰਗਾਹ ਨਹੀਂ ਹੈ।11ਯਾਹਵੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈਅਤੇ ਉਸ ਦੇ ਰਾਜਾਂ ਨੂੰ ਹਿਲਾਇਆ ਹੈ।ਉਸ ਨੇ ਕਨਾਨ ਦੇ ਬਾਰੇ ਹੁਕਮ ਦਿੱਤਾ ਹੈਕਿ ਉਹ ਦੇ ਕਿਲ੍ਹੇ ਨਸ਼ਟ ਕੀਤੇ ਜਾਣ।12ਉਸ ਨੇ ਆਖਿਆ,ਹੇ ਸੀਦੋਨ ਦੀ ਦੁਖਿਆਰੀਏ ਕੁਆਰੀਏ ਧੀਏ!ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾ!ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ।13ਕਸਦੀਆਂ ਦੇ ਦੇਸ ਵੱਲ ਵੇਖੋ,ਇਸ ਪਰਜਾ ਦਾ ਹੁਣ ਕੋਈ ਲੇਖਾ ਨਹੀਂ ਹੈ!ਅੱਸ਼ੂਰੀਆਂ ਨੇ ਇਸ ਨੂੰ ਜੰਗਲੀ ਜਾਨਵਰਾਂ ਲਈ ਜਗ੍ਹਾ ਬਣਾ ਦਿੱਤਾ ਹੈ;ਉਨ੍ਹਾਂ ਨੇ ਆਪਣੇ ਘੇਰੇ ਵਾਲੇ ਬੁਰਜਾਂ ਨੂੰ ਖੜਾ ਕੀਤਾ,ਉਨ੍ਹਾਂ ਨੇ ਉਸ ਦੇ ਕਿਲ੍ਹੇ ਨੂੰ ਨੰਗਾ ਕਰ ਦਿੱਤਾ ਅਤੇ ਉਸ ਨੂੰ ਖੰਡਰ ਬਣਾ ਦਿੱਤਾ।14ਹੇ ਤਰਸ਼ੀਸ਼ ਦੇ ਜਹਾਜ਼ੋ, ਰੋਵੋ।ਤੇਰਾ ਗੜ੍ਹ ਤਬਾਹ ਹੋ ਗਿਆ ਹੈ!15ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ:16“ਹੇ ਵਿਸਰੀ ਹੋਈ ਵੇਸਵਾ,ਬਰਬਤ ਲੈ, ਸ਼ਹਿਰ ਵਿੱਚ ਫਿਰ!ਸੁਰੀਲੇ ਸੁਰ ਚੁੱਕ, ਬਹੁਤੇ ਗੀਤ ਗਾ,ਤਾਂ ਜੋ ਤੂੰ ਯਾਦ ਕੀਤੀ ਜਾਵੇਂ।”17ਸੱਤਰ ਸਾਲਾਂ ਦੇ ਅੰਤ ਵਿੱਚ, ਯਾਹਵੇਹ ਸੂਰ ਨਾਲ ਨਜਿੱਠੇਗਾ। ਉਹ ਆਪਣੀ ਲਾਹੇਵੰਦ ਵੇਸਵਾਗਮਨੀ ਵੱਲ ਵਾਪਸ ਆ ਜਾਵੇਗੀ ਅਤੇ ਧਰਤੀ ਦੇ ਚਿਹਰੇ ਉੱਤੇ ਸਾਰੇ ਰਾਜਾਂ ਨਾਲ ਆਪਣਾ ਵਪਾਰ ਕਰੇਗੀ।18ਉਸ ਦਾ ਲਾਭ ਅਤੇ ਉਸ ਦੀ ਕਮਾਈ ਯਾਹਵੇਹ ਲਈ ਵੱਖਰੀ ਕੀਤੀ ਜਾਵੇਗੀ। ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਸ ਦੀ ਕਮਾਈ ਦਾ ਲਾਭ ਯਾਹਵੇਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।Biblica, Inc.