ਯਸ਼ਾਯਾਹ22

ਯੇਰੂਸ਼ਲੇਮ ਬਾਰੇ ਇੱਕ ਭਵਿੱਖਬਾਣੀ

1ਦਰਸ਼ਣ ਦੀ ਘਾਟੀ ਦੇ ਵਿਰੁੱਧ ਇੱਕ ਭਵਿੱਖਬਾਣੀ:ਤੁਹਾਨੂੰ ਹੁਣ ਕੀ ਪਰੇਸ਼ਾਨੀ ਹੈ,ਤੁਸੀਂ ਜੋ ਸਾਰਿਆਂ ਦੇ ਸਾਰੇ ਕੋਠਿਆਂ ਉੱਤੇ ਚੜ੍ਹ ਗਏ ਹੋ,2ਹੇ ਸ਼ੋਰ ਨਾਲ ਭਰੇ ਹੋਏ ਰੌਲ਼ੇ ਵਾਲੇ ਸ਼ਹਿਰ!ਹੇ ਅਨੰਦਮਈ ਨਗਰ!ਤੁਹਾਡੇ ਵੱਢੇ ਨਾ ਤਲਵਾਰ ਨਾਲ ਮਾਰੇ ਗਏ,ਨਾ ਉਹ ਲੜਾਈ ਵਿੱਚ ਮਰੇ।3ਤੁਹਾਡੇ ਸਾਰੇ ਆਗੂ ਇਕੱਠੇ ਭੱਜ ਗਏ,ਉਹ ਕਮਾਨ ਦੀ ਵਰਤੋਂ ਕੀਤੇ ਬਿਨਾਂ ਫੜੇ ਗਏ ਹਨ।ਤੁਸੀਂ ਸਾਰੇ ਜਿਹੜੇ ਫੜ੍ਹੇ ਗਏ ਸੀ, ਇੱਕਠੇ ਕੈਦੀ ਬਣਾਏ ਗਏ,ਜਦੋਂ ਦੁਸ਼ਮਣ ਅਜੇ ਦੂਰ ਸੀ ਤਾਂ ਭੱਜ ਗਏ।4ਇਸ ਲਈ ਮੈਂ ਆਖਿਆ, “ਮੇਰੇ ਕੋਲੋਂ ਹਟ ਜਾਹ।ਮੈ ਫੁੱਟ-ਫੁੱਟ ਕੇ ਰੋਵਾਂਗਾ।ਮੇਰੇ ਲੋਕਾਂ ਦੀ ਤਬਾਹੀ ਉੱਤੇ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਨਾ ਕਰੋ।”
5ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ ਦਾ ਠਹਿਰਾਇਆ ਹੋਇਆ ਇੱਕ ਦਿਨ ਹੈ,ਦਰਸ਼ਣ ਵਾਲੀ ਘਾਟੀ ਵਿੱਚ ਰੌਲ਼ੇਅਤੇ ਲਤਾੜਨ ਅਤੇ ਗੜਬੜ ਦਾ ਦਿਨ,ਕੰਧਾਂ ਦਾ ਢੱਠਣਾ ਅਤੇ ਰੌਲ਼ਾ ਪਹਾੜਾਂ ਤੱਕ ਪਹੁੰਚਿਆ।6ਏਲਾਮ ਆਪਣੇ ਰਥਾਂ,ਅਤੇ ਘੋੜਿਆਂ ਨਾਲ ਤਰਕਸ਼ ਚੁੱਕਦੀ ਹੈ,ਕੀਰ ਢਾਲ਼ ਨੂੰ ਖੋਲ੍ਹਦਾ ਹੈ।7ਤੁਹਾਡੀਆਂ ਸਭ ਤੋਂ ਚੰਗੀਆਂ ਵਾਦੀਆਂ ਰਥਾਂ ਨਾਲ ਭਰੀਆਂ ਹੋਈਆਂ ਹਨ,ਅਤੇ ਘੋੜਸਵਾਰ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਤਾਇਨਾਤ ਹਨ।
8ਯਾਹਵੇਹ ਨੇ ਯਹੂਦਾਹ ਦੀ ਰੱਖਿਆ ਨੂੰ ਖੋਹ ਲਿਆ,ਅਤੇ ਤੁਸੀਂ ਉਸ ਦਿਨ ਜੰਗਲ ਦੇ ਮਹਿਲ ਵਿੱਚ ਹਥਿਆਰਾਂ ਵੱਲ ਵੇਖਿਆ।9ਤੁਸੀਂ ਵੇਖਿਆ ਕਿ ਦਾਵੀਦ ਦੇ ਸ਼ਹਿਰ ਦੀਆਂ ਕੰਧਾਂਬਹੁਤ ਥਾਵਾਂ ਤੋਂ ਟੁੱਟ ਗਈਆਂ ਸਨ,ਤੁਸੀਂ ਹੇਠਲੇ ਤਲਾਬ ਵਿੱਚ ਪਾਣੀਇਕੱਠਾ ਕੀਤਾ ਹੈ।10ਤੁਸੀਂ ਯੇਰੂਸ਼ਲੇਮ ਵਿੱਚ ਇਮਾਰਤਾਂ ਦੀ ਗਿਣਤੀ ਕੀਤੀਅਤੇ ਕੰਧ ਨੂੰ ਮਜ਼ਬੂਤ ਕਰਨ ਲਈ ਘਰਾਂ ਨੂੰ ਢਾਹ ਦਿੱਤਾ।11ਤੁਸੀਂ ਦੋ ਕੰਧਾਂ ਦੇ ਵਿਚਕਾਰਪੁਰਾਣੇ ਤਲਾਬ ਦੇ ਪਾਣੀ ਲਈ ਇੱਕ ਹੌਦ ਬਣਾਇਆ,ਪਰ ਤੁਸੀਂ ਉਸ ਨੂੰ ਬਣਾਉਣ ਵਾਲੇ ਵੱਲ ਨਹੀਂ ਦੇਖਿਆ,ਜਾਂ ਤੁਸੀਂ ਉਸ ਦੀ ਪਰਵਾਹ ਨਹੀਂ ਕੀਤੀ ਜਿਸ ਨੇ ਇਸ ਦੀ ਯੋਜਨਾ ਬਹੁਤ ਪਹਿਲਾਂ ਬਣਾਈ ਸੀ।
12ਉਸ ਦਿਨ ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ ਨੇਤੁਹਾਨੂੰ ਰੋਣ ਅਤੇ ਵਿਰਲਾਪ ਕਰਨ ਲਈ,ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ।13ਪਰ ਵੇਖੋ, ਖੁਸ਼ੀ ਅਤੇ ਅਨੰਦ ਮਨਾਇਆ ਗਿਆ,ਪਸ਼ੂਆਂ ਦਾ ਵੱਢਿਆ ਅਤੇ ਭੇਡਾਂ ਨੂੰ ਕੱਟਿਆ ਗਿਆ,ਮਾਸ ਖਾ ਕੇ ਅਤੇ ਦਾਖਰਸ ਪੀ ਕੇ!ਕਿਹਾ ਜਾ ਰਿਹਾ ਸੀ, “ਆਓ ਅਸੀਂ ਖਾਈਏ ਅਤੇ ਪੀਈਏ,ਕਿਉਂ ਜੋ ਕੱਲ ਨੂੰ ਤਾਂ ਅਸੀਂ ਮਰਨਾ ਹੀ ਹੈ!”
14ਸਰਬਸ਼ਕਤੀਮਾਨ ਯਾਹਵੇਹ ਨੇ ਇਹ ਮੇਰੇ ਸੁਣਨ ਵਿੱਚ ਪ੍ਰਗਟ ਕੀਤਾ ਹੈ, “ਤੁਹਾਡੇ ਮਰਨ ਦੇ ਦਿਨ ਤੱਕ ਇਸ ਪਾਪ ਨੂੰ ਮਾਫ਼ ਨਹੀਂ ਕੀਤਾ ਜਾਵੇਗਾ,” ਪ੍ਰਭੂ, ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ।
15ਪ੍ਰਭੂ ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:“ਇੱਕ ਭੰਡਾਰੀ ਕੋਲ ਅਰਥਾਤ ਸ਼ਬਨਾ ਕੋਲ ਜਾ,ਜਿਹੜਾ ਇਸ ਘਰ ਉੱਤੇ ਹੈ ਅਤੇ ਆਖ:16ਐਥੇ ਤੇਰੇ ਕੋਲ ਕੀ ਹੈ? ਅਤੇ ਐਥੇ ਤੇਰਾ ਕੌਣ ਹੈ? ਜੋ ਤੂੰ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ,ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚੱਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਬਣਾਉਂਦਾ?
17“ਹੇ ਬਲਵੰਤ ਮਨੁੱਖ, ਸਾਵਧਾਨ, ਯਾਹਵੇਹ ਤੈਨੂੰ ਮਜ਼ਬੂਤੀ ਨਾਲ ਫੜ੍ਹੇਗਾਅਤੇ ਤੈਨੂੰ ਦੂਰ ਸੁੱਟ ਦੇਵੇਗਾ।18ਉਹ ਤੈਨੂੰ ਗੇਂਦ ਵਾਂਗੂੰ ਕੱਸ ਕੇ ਲਪੇਟੇਗਾਅਤੇ ਤੈਨੂੰ ਇੱਕ ਵੱਡੇ ਦੇਸ਼ ਵਿੱਚ ਸੁੱਟ ਦੇਵੇਗਾ।ਉੱਥੇ ਤੂੰ ਮਰੇਂਗਾਅਤੇ ਉੱਥੇ ਜਿਨ੍ਹਾਂ ਰਥਾਂ ਉੱਤੇ ਤੁਸੀਂ ਬਹੁਤ ਮਾਣ ਕਰਦੇ ਸੀਤੁਹਾਡੇ ਮਾਲਕ ਦੇ ਘਰ ਦੀ ਬੇਇੱਜ਼ਤੀ ਹੋ ਜਾਵੇਗੀ।19ਮੈਂ ਤੁਹਾਨੂੰ ਤੁਹਾਡੇ ਅਹੁਦੇ ਤੋਂ ਹਟਾ ਦਿਆਂਗਾ,ਅਤੇ ਤੁਹਾਨੂੰ ਆਪਣੇ ਸਥਾਨ ਤੋਂ ਹਟਾ ਦਿੱਤਾ ਜਾਵੇਗਾ।
20“ਉਸ ਦਿਨ ਮੈਂ ਆਪਣੇ ਸੇਵਕ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ।21ਮੈਂ ਉਹ ਨੂੰ ਤੇਰਾ ਚੋਗਾ ਪਹਿਨਾਵਾਂਗਾ ਅਤੇ ਉਹ ਦੇ ਦੁਆਲੇ ਆਪਣੀ ਡੋਰੀ ਬੰਨ੍ਹਾਂਗਾ ਅਤੇ ਤੇਰਾ ਅਧਿਕਾਰ ਉਹ ਦੇ ਹਵਾਲੇ ਕਰ ਦਿਆਂਗਾ। ਉਹ ਯੇਰੂਸ਼ਲੇਮ ਅਤੇ ਯਹੂਦਾਹ ਦੇ ਲੋਕਾਂ ਲਈ ਪਿਤਾ ਹੋਵੇਗਾ।22ਮੈਂ ਦਾਵੀਦ ਦੇ ਘਰ ਦੀ ਚਾਬੀ ਉਹ ਦੇ ਮੋਢੇ ਉੱਤੇ ਰੱਖਾਂਗਾ। ਜੋ ਉਹ ਖੋਲ੍ਹੇਗਾ, ਕੋਈ ਬੰਦ ਨਾ ਕਰ ਸਕੇਗਾ ਅਤੇ ਜੋ ਉਹ ਬੰਦ ਕਰੇਗਾ, ਕੋਈ ਖੋਲ੍ਹ ਨਾ ਸਕੇਗਾ।23ਮੈਂ ਉਸ ਨੂੰ ਇੱਕ ਖੰਭੇ ਵਾਂਗ ਇੱਕ ਪੱਕੇ ਸਥਾਨ ਵਿੱਚ ਚਲਾ ਦਿਆਂਗਾ; ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ।24ਉਹ ਦੇ ਘਰਾਣੇ ਦੀ ਸਾਰੀ ਸ਼ਾਨ ਉਹ ਦੇ ਉੱਤੇ ਟੰਗੀ ਰਹੇਗੀ ਅਰਥਾਤ ਉਹ ਦੀ ਔਲਾਦ ਅਤੇ ਟਹਿਣੀਆਂ—ਉਹ ਦੇ ਸਾਰੇ ਛੋਟੇ ਭਾਂਡਿਆਂ, ਕਟੋਰਿਆਂ ਤੋਂ ਲੈ ਕੇ ਸਾਰੇ ਘੜਿਆਂ ਤੱਕ।
25“ਉਸ ਦਿਨ,” ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, “ਪੱਕੀ ਥਾਂ ਵਿੱਚ ਚਲਿਆ ਗਿਆ ਖੰਭ ਰਸਤਾ ਦੇਵੇਗਾ; ਉਹ ਕੱਟਿਆ ਜਾਵੇਗਾ ਅਤੇ ਡਿੱਗ ਜਾਵੇਗਾ, ਅਤੇ ਇਸ ਉੱਤੇ ਲਟਕਦਾ ਭਾਰ ਕੱਟਿਆ ਜਾਵੇਗਾ।” ਕਿਉਂ ਯਾਹਵੇਹ ਨੇ ਇਹ ਬੋਲਿਆ ਹੈ।

Biblica, Inc.

https://app.library.bible/content/38de522697cd8943