ਯਸ਼ਾਯਾਹ21

ਬਾਬੇਲ ਦੇ ਵਿਰੁੱਧ ਇੱਕ ਭਵਿੱਖਬਾਣੀ

1ਸਮੁੰਦਰ ਦੇ ਕੰਢੇ ਮਾਰੂਥਲ ਦੇ ਵਿਰੁੱਧ ਇੱਕ ਭਵਿੱਖਬਾਣੀ:ਜਿਵੇਂ ਦੱਖਣ ਭੂਮੀ ਤੇ ਵਾਵਰੋਲੇ ਆਉਂਦੇ ਹਨ,ਉਸੇ ਤਰ੍ਹਾਂ ਇੱਕ ਹਮਲਾਵਰ ਉਜਾੜ ਵਿੱਚੋਂ,ਦਹਿਸ਼ਤ ਦੇ ਦੇਸ਼ ਵਿੱਚੋਂ ਆਉਂਦਾ ਹੈ।
2ਮੈਨੂੰ ਇੱਕ ਭਿਆਨਕ ਦਰਸ਼ਣ ਵਿਖਾਇਆ ਗਿਆ ਹੈ:ਗੱਦਾਰ ਧੋਖਾ ਦਿੰਦਾ ਹੈ, ਲੁਟੇਰਾ ਲੁੱਟ ਲੈਂਦਾ ਹੈ।ਹੇ ਏਲਾਮ, ਹਮਲਾ ਕਰ! ਹੇ ਮਾਦਈ, ਘੇਰਾਬੰਦੀ ਕਰ!ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ।
3ਇਸ ਲਈ ਮੇਰਾ ਸਰੀਰ ਪੀੜਾਂ ਨਾਲ ਭਰਿਆ ਹੋਇਆ ਹੈ,ਪੀੜਾਂ ਨੇ ਮੈਨੂੰ ਜਣਨ ਵਾਲੀ ਔਰਤ ਵਾਂਗੂੰ ਫੜ ਲਿਆ ਹੈ।ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ,ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ।4ਮੇਰਾ ਦਿਲ ਡੋਲਦਾ ਹੈ,ਡਰ ਮੈਨੂੰ ਦੱਬ ਲੈਦਾਂ ਹੈ;ਜਿਸ ਸ਼ਾਮ ਲਈ ਮੈਂ ਤਰਸਦਾ ਸੀਉਹ ਮੇਰੇ ਲਈ ਡਰਾਉਣੀ ਬਣ ਗਈ ਹੈ।
5ਉਹ ਭੋਜਨ ਲਈ ਮੇਜ਼ ਲਾਉਂਦੇ ਹਨ,ਉਹ ਗਲੀਚੇ ਵਛਾਉਂਦੇ ਹਨ,ਉਹ ਖਾਂਦੇ-ਪੀਂਦੇ ਹਨ!ਹੇ ਹਾਕਮੋ ਉੱਠੋ,ਢਾਲ਼ਾਂ ਨੂੰ ਤੇਲ ਮਲੋ!
6ਯਾਹਵੇਹ ਮੈਨੂੰ ਇਹ ਆਖਦਾ ਹੈ:“ਜਾ, ਇੱਕ ਚੌਕੀਦਾਰ ਬਿਠਾ,ਅਤੇ ਜੋ ਕੁਝ ਉਹ ਵੇਖੇ ਉਹ ਸਾਨੂੰ ਦੱਸੇ।7ਜਦੋਂ ਉਹ ਘੋੜਿਆਂ,ਗਧਿਆਂ ਅਤੇ ਊਠਾਂ ਤੇ ਸਵਾਰਾਂ ਨੂੰ ਆਉਂਦਿਆਂ ਵੇਖੇ,ਤਾਂ ਉਨ੍ਹਾਂ ਵੱਲ ਖਾਸ ਧਿਆਨ ਦੇਵੇ।ਜਾਂ ਊਠਾਂ ਉੱਤੇ ਸਵਾਰਾਂ ਨੂੰ ਵੇਖੇ,ਉਹ ਸੁਚੇਤ ਰਹੇ,ਸਗੋਂ ਪੂਰੀ ਤਰ੍ਹਾਂ ਸੁਚੇਤ ਰਹੇ।”
8ਅਤੇ ਪਹਿਰੇਦਾਰ ਸ਼ੇਰ ਵਾਂਗ ਗਰਜੇਗਾ ਅਤੇ ਆਖੇਗਾ,“ਹੇ ਯਾਹਵੇਹ, ਮੈਂ ਹਰ ਰੋਜ਼ ਪਹਿਰੇ ਦੇ ਬੁਰਜ ਉੱਤੇ ਖੜ੍ਹਾ ਰਹਿੰਦਾ ਹਾਂ,ਹਰ ਰਾਤ ਮੈਂ ਆਪਣੇ ਪਹਿਰੇ ਉੱਤੇ ਰਹਿੰਦਾ ਹਾਂ।9ਵੇਖੋ, ਇੱਥੇ ਇੱਕ ਆਦਮੀ ਘੋੜਿਆਂ ਦੀ ਇੱਕ ਟੋਲੀ ਨਾਲ ਰੱਥ ਉੱਤੇ ਆਉਂਦਾ ਹੈ।ਉਸਨੇ ਕਿਹਾ:‘ਡਿੱਗ ਪਿਆ, ਬਾਬੇਲ ਡਿੱਗ ਪਿਆ!ਉਸ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤਾਂ ਜ਼ਮੀਨ ਉੱਤੇ ਚਕਨਾਚੂਰ ਹੋਈਆਂ ਪਈਆਂ ਹਨ!’ ”
10ਮੇਰੇ ਲੋਕ ਜਿਹੜੇ ਪਿੜ ਵਿੱਚ ਕੁਚਲੇ ਗਏ ਹਨ,ਮੈਂ ਤੁਹਾਨੂੰ ਦੱਸਦਾ ਹਾਂ ਜੋ ਮੈਂ ਕੀ ਸੁਣਿਆ ਹੈਯਾਹਵੇਹ ਸਰਬਸ਼ਕਤੀਮਾਨ,ਇਸਰਾਏਲ ਦੇ ਪਰਮੇਸ਼ਵਰ ਵੱਲੋਂ।

ਅਦੋਮ ਦੇ ਵਿਰੁੱਧ ਇੱਕ ਭਵਿੱਖਬਾਣੀ

11ਦੂਮਾਹ ਦੇ ਵਿਰੁੱਧ ਇੱਕ ਭਵਿੱਖਬਾਣੀ:ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ,“ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ?ਹੇ ਪਹਿਰੇਦਾਰਾ, ਰਾਤ ਦੀ ਕੀ ਖ਼ਬਰ ਹੈ?”12ਪਹਿਰੇਦਾਰਾ ਨੇ ਉੱਤਰ ਦਿੱਤਾ,“ਸਵੇਰ ਆ ਰਹੀ ਹੈ, ਅਤੇ ਨਾਲੇ ਰਾਤ ਵੀ।ਜੇ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਪੁੱਛੋ;ਅਤੇ ਫਿਰ ਤੋਂ ਵਾਪਸ ਆਓ।”

ਅਰਬ ਦੇ ਵਿਰੁੱਧ ਇੱਕ ਭਵਿੱਖਬਾਣੀ

13ਅਰਬ ਦੇ ਵਿਰੁੱਧ ਇੱਕ ਭਵਿੱਖਬਾਣੀ:ਹੇ ਦਦਾਨੀਆਂ ਦੇ ਕਾਫ਼ਲੇ,ਜਿਹੜੇ ਅਰਬ ਦੇ ਜੰਗਲਾਂ ਵਿੱਚ ਡੇਰੇ ਲਾਉਂਦੇ ਹੋ।14ਤੁਸੀਂ ਜਿਹੜੇ ਤੇਮਾ ਵਿੱਚ ਰਹਿੰਦੇ ਹੋਪਿਆਸੇ ਲਈ ਪਾਣੀ ਲਿਆਓ;ਭਗੌੜਿਆਂ ਲਈ ਭੋਜਨ ਲਿਆਓ।15ਉਹ ਤਲਵਾਰ ਤੋਂ,ਖਿੱਚੀ ਹੋਈ ਤਲਵਾਰ ਤੋਂ,ਝੁਕੇ ਹੋਏ ਧਨੁਸ਼ ਤੋਂਅਤੇ ਲੜਾਈ ਦੀ ਗਰਮੀ ਤੋਂ ਭੱਜਦੇ ਹਨ।
16ਯਾਹਵੇਹ ਮੈਨੂੰ ਇਹ ਆਖਦਾ ਹੈ, “ਇੱਕ ਸਾਲ ਦੇ ਅੰਦਰ, ਜਿਵੇਂ ਕਿ ਇਕਰਾਰਨਾਮੇ ਵਿੱਚ ਬੰਨ੍ਹਿਆ ਹੋਇਆ ਸੇਵਕ ਇਸ ਨੂੰ ਗਿਣਦਾ ਹੈ, ਕੇਦਾਰ ਦੀ ਸਾਰੀ ਸ਼ਾਨ ਖਤਮ ਹੋ ਜਾਵੇਗੀ।17ਤੀਰ ਅੰਦਾਜ਼ਾਂ ਤੋਂ ਬਚਣ ਵਾਲੇ, ਕੇਦਾਰ ਦੇ ਯੋਧੇ ਥੋੜੇ ਹੋਣਗੇ।” ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਬੋਲਿਆ ਹੈ।

Biblica, Inc.

https://app.library.bible/content/38de522697cd8943