ਯਸ਼ਾਯਾਹ18
ਕੂਸ਼ ਦੇ ਵਿਰੁੱਧ ਇੱਕ ਭਵਿੱਖਬਾਣੀ
1ਹਾਏ! ਭੀਂ ਕਰਨ ਵਾਲੇ ਖੰਭਾਂ ਦਾ ਦੇਸ,ਜਿਹੜਾ ਕੂਸ਼ ਅਰਥਾਤ ਇਥੋਪਿਆ ਦੀਆਂ ਨਦੀਆਂ ਦੇ ਪਾਰ ਹੈ,2ਜਿਹੜਾ ਰਾਹ ਦੂਤਾਂ ਨੂੰ ਸਮੁੰਦਰ ਰਾਹੀਂਕਾਨਿਆਂ ਦੀਆਂ ਬੇੜੀਆਂ ਵਿੱਚ ਪਾਣੀਆਂ ਦੇ ਉੱਤੇ ਇਹ ਆਖ ਕੇ ਭੇਜਦਾ ਹੈ।ਹੇ ਫੁਰਤੀਲੇ ਦੂਤੋ, ਇੱਕ ਕੌਮ ਵੱਲ ਜਾਓ,ਜਿਸ ਦੇ ਲੋਕ ਲੰਮੇ ਅਤੇ ਸੋਹਣੇ ਹਨ, ਉਨ੍ਹਾਂ ਲੋਕਾਂ ਵੱਲ ਜਿਨ੍ਹਾਂ ਦਾ ਭੈਅ ਦੂਰ-ਦੂਰ ਤੱਕ ਮੰਨਿਆ ਜਾਂਦਾ ਹੈ,ਇੱਕ ਕੌਮ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ,ਜਿਸ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ।3ਹੇ ਸਾਰੇ ਜਗਤ ਦੇ ਲੋਕੋ,ਹੇ ਧਰਤੀ ਦੇ ਵਾਸੀਓ,ਜਦੋਂ ਪਹਾੜਾਂ ਉੱਤੇ ਝੰਡਾ ਉੱਚਾ ਹੋਵੇਗਾ,ਤੁਸੀਂ ਵੇਖੋਂਗੇ,ਅਤੇ ਜਦੋਂ ਤੁਰ੍ਹੀ ਵੱਜੇਗੀ, ਤਾਂ ਤੁਸੀਂ ਸੁਣੋਗੇ।4ਯਾਹਵੇਹ ਨੇ ਮੈਨੂੰ ਇਹ ਆਖਿਆ ਹੈ:“ਧੁੱਪ ਵਿੱਚ ਤੇਜ ਗਰਮੀ,ਅਤੇ ਵਾਢੀ ਦੀ ਗਰਮੀ ਵਿੱਚ ਤ੍ਰੇਲ ਦੇ ਬੱਦਲ ਦੀ ਤਰ੍ਹਾਂ,ਮੈਂ ਸ਼ਾਂਤੀ ਨਾਲ ਆਪਣੇ ਭਵਨ ਵਿੱਚੋਂ ਝਾਕਾਂਗਾ।”5ਕਿਉਂਕਿ, ਵਾਢੀ ਤੋਂ ਪਹਿਲਾਂ, ਜਦੋਂ ਫੁੱਲ ਮੁੱਕ ਜਾਵੇਗਾਅਤੇ ਫੁੱਲ ਪੱਕਣ ਵਾਲਾ ਅੰਗੂਰ ਬਣ ਜਾਵੇਗਾ,ਉਹ ਦਾਤਰੀ ਨਾਲ ਟਹਿਣੀਆਂ ਨੂੰ ਕੱਟ ਦੇਵੇਗਾ,ਅਤੇ ਫੈਲੀਆਂ ਟਾਹਣੀਆਂ ਨੂੰ ਕੱਟ ਕੇ ਦੂਰ ਕਰ ਦੇਵੇਗਾ।6ਉਹ ਪਹਾੜਾਂ ਦੇ ਸ਼ਿਕਾਰੀ ਪੰਛੀਆਂ ਲਈ,ਅਤੇ ਧਰਤੀ ਦੇ ਜਾਨਵਰਾਂ ਲਈ ਇਕੱਠੀਆਂ ਛੱਡੀਆਂ ਜਾਣਗੀਆਂ,ਤਾਂ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਗਰਮੀ ਕੱਟਣਗੇ,ਅਤੇ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਉੱਤੇ ਸਰਦੀ ਕੱਟਣਗੇ।7ਉਸ ਸਮੇਂ ਸਰਬਸ਼ਕਤੀਮਾਨ ਯਾਹਵੇਹ ਲਈ ਤੋਹਫ਼ੇ ਲਿਆਂਦੇ,ਇੱਕ ਉੱਚੇ ਅਤੇ ਮੁਲਾਇਮ ਚਮੜੀ ਵਾਲੇ ਲੋਕਾਂ ਤੋਂ,ਦੂਰ-ਦੂਰ ਤੱਕ ਡਰੇ ਹੋਏ ਲੋਕਾਂ ਤੋਂ,ਇੱਕ ਅਜੀਬ ਬੋਲੀ ਦੀ ਹਮਲਾਵਰ ਕੌਮ ਤੋਂ,ਜਿਸ ਦੀ ਜ਼ਮੀਨ ਨਦੀਆਂ ਦੁਆਰਾ ਵੰਡੀ ਗਈ ਹੈ।ਸੀਯੋਨ ਦੇ ਪਰਬਤ ਨੂੰ ਸਰਬਸ਼ਕਤੀਮਾਨ ਯਾਹਵੇਹ ਲਈ ਇੱਕ ਨਜ਼ਰਾਨਾ ਲਿਆਂਦਾ ਜਾਵੇਗਾ।Biblica, Inc.