ਯਸ਼ਾਯਾਹ17
ਦੰਮਿਸ਼ਕ ਦੇ ਵਿਰੁੱਧ ਇੱਕ ਭਵਿੱਖਬਾਣੀ
1ਦੰਮਿਸ਼ਕ ਦੇ ਵਿਰੁੱਧ ਇੱਕ ਭਵਿੱਖਬਾਣੀ:ਦੇਖੋ, ਦੰਮਿਸ਼ਕ ਹੁਣ ਇੱਕ ਸ਼ਹਿਰ ਨਹੀਂ ਰਹੇਗਾਪਰ ਖੰਡਰ ਦਾ ਢੇਰ ਬਣ ਜਾਵੇਗਾ।2ਅਰੋਏਰ ਦੇ ਸ਼ਹਿਰ ਉਜਾੜ ਹੋ ਜਾਣਗੇਅਤੇ ਇੱਜੜਾਂ ਦੇ ਲਈ ਛੱਡ ਦਿੱਤੇ ਜਾਣਗੇ,ਜੋ ਉਨ੍ਹਾਂ ਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ।3ਇਫ਼ਰਾਈਮ ਵਿੱਚੋਂ ਗੜ੍ਹ ਵਾਲੇ ਨਗਰ, ਦੰਮਿਸ਼ਕ ਵਿੱਚੋਂ ਰਾਜ,ਅਤੇ ਅਰਾਮ ਦੇ ਬਚੇ ਹੋਏ ਮੁੱਕ ਜਾਣਗੇ,ਅਤੇ ਜੋ ਹਾਲ ਇਸਰਾਏਲੀਆਂ ਦੇ ਪਰਤਾਪ ਦਾ ਹੋਇਆ,ਉਹੋ ਉਨ੍ਹਾਂ ਦਾ ਹਾਲ ਹੋਵੇਗਾ,ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।4“ਉਸ ਦਿਨ ਯਾਕੋਬ ਦੀ ਮਹਿਮਾ ਘੱਟ ਜਾਵੇਗੀ;ਉਸ ਦੇ ਸਰੀਰ ਦੀ ਚਰਬੀ ਨਸ਼ਟ ਹੋ ਜਾਵੇਗੀ।5ਇਹ ਇਸ ਤਰ੍ਹਾਂ ਹੋਵੇਗਾ ਜਦੋਂ ਵੱਢਣ ਵਾਲੇ ਖੜ੍ਹੇ ਅਨਾਜ ਦੀ ਵਾਢੀ ਕਰਦੇ ਹਨ,ਆਪਣੀਆਂ ਬਾਹਾਂ ਵਿੱਚ ਅਨਾਜ ਇਕੱਠਾ ਕਰਦੇ ਹਨ,ਜਿਵੇਂ ਕੋਈ ਰਫ਼ਾਈਮ ਦੀ ਵਾਦੀ ਵਿੱਚ ਅਨਾਜ ਦੇ ਸਿੱਟੇ ਚੁਗਦਾ ਹੈ।6ਤਾਂ ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ,ਜਿਵੇਂ ਜ਼ੈਤੂਨ ਦੇ ਹਲੂਣੇ ਨਾਲ,ਦੋ-ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ,ਚਾਰ-ਪੰਜ ਫਲਦਾਰ ਰੁੱਖ ਦੇ ਬਾਹਰਲੇ ਟਹਿਣਿਆਂ ਉੱਤੇ ਰਹਿ ਜਾਣਗੇ,”ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਵਾਕ ਹੈ।7ਉਸ ਦਿਨ ਲੋਕ ਆਪਣੇ ਕਰਤਾਰ ਵੱਲ ਵੇਖਣਗੇ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਆਪਣੀਆਂ ਅੱਖਾਂ ਫੇਰਨਗੇ।8ਉਹ ਜਗਵੇਦੀਆਂ ਵੱਲ ਨਾ ਵੇਖਣਗੇ,ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ,ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ।9ਉਸ ਦਿਨ ਉਹਨਾਂ ਦੇ ਤਕੜੇ ਸ਼ਹਿਰ ਜਿਹੜੇ ਇਸਰਾਏਲੀਆਂ ਦੇ ਕਾਰਨ ਉਹਨਾਂ ਨੇ ਛੱਡ ਦਿੱਤੇ ਸਨ, ਝਾੜੀਆਂ ਅਤੇ ਉੱਗਣ ਲਈ ਛੱਡੀਆਂ ਥਾਵਾਂ ਵਰਗੇ ਹੋ ਜਾਣਗੇ ਅਤੇ ਸਭ ਵਿਰਾਨ ਹੋ ਜਾਵੇਗਾ।10ਤੁਸੀਂ ਸਾਰੇ ਆਪਣੇ ਮੁਕਤੀਦਾਤੇ ਪਰਮੇਸ਼ਵਰ ਨੂੰ ਭੁੱਲ ਗਏ ਹੋ,ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ।ਇਸ ਲਈ, ਭਾਵੇਂ ਤੁਸੀਂ ਸਭ ਤੋਂ ਉੱਤਮ ਬੂਟੇ ਲਗਾਉਂਦੇ ਹੋਅਤੇ ਵਿਦੇਸ਼ੀ ਵੇਲਾਂ ਨੂੰ ਬੀਜਦੇ ਹੋ,11ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇ,ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ,ਪਰ ਫ਼ਸਲ ਸੋਗਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ।12ਬਹੁਤ ਸਾਰੀਆਂ ਕੌਮਾਂ ਉੱਤੇ ਹਾਏ ਜਿਹੜੀਆਂ ਗੁੱਸੇ ਕਰਦੀਆਂ ਹਨ,ਉਹ ਸਮੁੰਦਰ ਵਾਂਗ ਕ੍ਰੋਧਿਤ ਕਰਦੀਆਂ ਹਨ!ਉਨ੍ਹਾਂ ਲੋਕਾਂ ਉੱਤੇ ਹਾਏ ਜਿਹੜੇ ਗਰਜਦੇ ਹਨ,ਉਹ ਵੱਡੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ!13ਭਾਵੇਂ ਲੋਕ ਵਗਦੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ,ਜਦੋਂ ਉਹ ਉਨ੍ਹਾਂ ਨੂੰ ਝਿੜਕਦਾ ਹੈ ਤਾਂ ਉਹ ਦੂਰ ਭੱਜ ਜਾਂਦੇ ਹਨ,ਹਵਾ ਦੇ ਅੱਗੇ ਪਹਾੜਾਂ ਉੱਤੇ ਤੂੜੀ ਵਾਂਗ,ਹਨੇਰੀ ਦੇ ਅੱਗੇ ਤੂੜੀ ਵਾਂਗ ਭੱਜਦੇ ਹਨ।14ਸ਼ਾਮ ਨੂੰ, ਅਚਾਨਕ ਦਹਿਸ਼ਤ!ਸਵੇਰ ਤੋਂ ਪਹਿਲਾਂ, ਉਹ ਚਲੇ ਗਏ ਹਨ!ਇਹ ਉਨ੍ਹਾਂ ਦਾ ਹਿੱਸਾ ਹੈ ਜੋ ਸਾਨੂੰ ਲੁੱਟਦੇ ਹਨ,ਉਨ੍ਹਾਂ ਦਾ ਜੋ ਸਾਨੂੰ ਲੁੱਟਦੇ ਹਨ।Biblica, Inc.