ਯਸ਼ਾਯਾਹ19

ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ

1ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ:ਵੇਖੋ, ਯਾਹਵੇਹ ਇੱਕ ਉੱਡਦੇ ਬੱਦਲਉੱਤੇ ਸਵਾਰ ਹੋ ਕੇ ਮਿਸਰ ਨੂੰ ਆ ਰਿਹਾ ਹੈ।ਮਿਸਰ ਦੇ ਬੁੱਤ ਉਸ ਦੇ ਅੱਗੇ ਕੰਬਦੇ ਹਨ,ਅਤੇ ਮਿਸਰੀਆਂ ਦੇ ਦਿਲ ਡਰ ਨਾਲ ਪਿਘਲ ਜਾਂਦੇ ਹਨ।
2“ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਭੜਕਾਵਾਗਾ, ਉਹ ਆਪਸ ਵਿੱਚ ਲੜਨਗੇਭਰਾ ਆਪਣੇ ਭਰਾ ਨਾਲ,ਗੁਆਂਢੀ ਆਪਣੇ ਗੁਆਂਢੀ ਨਾਲ,ਸ਼ਹਿਰ ਦੇ ਵਿਰੁੱਧ ਸ਼ਹਿਰ,ਰਾਜ ਦੇ ਵਿਰੁੱਧ ਰਾਜ ਯੁੱਧ ਕਰੇਗਾ।3ਮਿਸਰ ਦੇ ਲੋਕ ਹਾਰ ਜਾਣਗੇ,ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿਆਂਗਾ,ਉਹ ਮੂਰਤੀਆਂ ਅਤੇ ਮੁਰਦਿਆਂ ਦੀਆਂ ਆਤਮਾਵਾਂ,ਮਾਧਿਅਮਾਂ ਅਤੇ ਜਾਦੂਗਰਾਂ ਦੀ ਸਲਾਹ ਲੈਣਗੇ।4ਮੈਂ ਮਿਸਰੀਆਂ ਨੂੰਇੱਕ ਜ਼ਾਲਮ ਮਾਲਕ ਦੇ ਹਵਾਲੇ ਕਰ ਦਿਆਂਗਾ,ਅਤੇ ਇੱਕ ਭਿਆਨਕ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ,”ਯਾਹਵੇਹ, ਸਰਬਸ਼ਕਤੀਮਾਨ ਦਾ ਵਾਕ ਹੈ।
5ਨਦੀ ਦੇ ਪਾਣੀ ਸੁੱਕ ਜਾਣਗੇ,ਅਤੇ ਦਰਿਆ ਖੁਸ਼ਕ ਅਤੇ ਖਾਲੀ ਹੋ ਜਾਵੇਗਾ।6ਨਹਿਰਾਂ ਵਿੱਚੋਂ ਬਦਬੂ ਆਵੇਗੀ;ਮਿਸਰ ਦੀਆਂ ਨਦੀਆਂ ਘੱਟਦੇ-ਘੱਟਦੇ ਸੁੱਕ ਜਾਣਗੀਆਂ,ਕਾਨੇ ਅਤੇ ਕਾਹਲੇ ਮੁਰਝਾ ਜਾਣਗੇ,7ਨੀਲ ਦਰਿਆ ਉੱਤੇ,ਅਤੇ ਉਹ ਦੇ ਕੰਢੇ ਉੱਤੇ ਵਿਰਾਨੀ ਹੋਵੇਗੀ,ਜੋ ਕੁਝ ਨੀਲ ਦਰਿਆ ਦੇ ਕੋਲ ਬੀਜਿਆ ਜਾਵੇ, ਉਹ ਸੁੱਕ ਜਾਵੇਗਾ,ਉੱਡ ਜਾਵੇਗਾ ਅਤੇ ਫੇਰ ਹੋਵੇਗਾ ਨਹੀਂ।8ਮਛੇਰੇ ਹਾਹਾਕਾਰ ਅਤੇ ਵਿਰਲਾਪ ਕਰਨਗੇ,ਉਹ ਸਾਰੇ ਜਿਹੜੇ ਨੀਲ ਵਿੱਚ ਕੁੰਡੀਆਂ ਪਾਉਂਦੇ ਹਨ,ਰੋਣਗੇ ਅਤੇ ਉਹ ਜਿਹੜੇ ਪਾਣੀਆਂ ਦੇ ਉੱਤੇ ਜਾਲ ਵਿਛਾਉਂਦੇ ਹਨਢਿੱਲੇ ਪੈ ਜਾਣਗੇ।9ਮਹੀਨ ਕਤਾਨ ਦੇ ਕਾਰੀਗਰ,ਅਤੇ ਚਿੱਟੇ ਸੂਤ ਦੇ ਬੁਣਨ ਵਾਲਿਆਂ ਦੀ ਆਸ ਟੁੱਟ ਜਾਵੇਗੀ।10ਕੱਪੜੇ ਪਹਿਨਣ ਵਾਲੇ ਉਦਾਸ ਹੋ ਜਾਣਗੇ,ਅਤੇ ਸਾਰੇ ਮਜ਼ਦੂਰ ਦਿਲੋਂ ਬਿਮਾਰ ਹੋਣਗੇ।
11ਸੋਆਨ ਦੇ ਅਧਿਕਾਰੀ ਮੂਰਖਾਂ ਤੋਂ ਬਿਨਾ ਹੋਰ ਕੁਝ ਨਹੀਂ ਹਨ।ਫ਼ਿਰਾਊਨ ਦੇ ਬੁੱਧੀਮਾਨ ਸਲਾਹਕਾਰ ਬੇਲੋੜੀ ਸਲਾਹ ਦਿੰਦੇ ਹਨ।ਤੁਸੀਂ ਫ਼ਿਰਾਊਨ ਨੂੰ ਕਿਵੇਂ ਕਹਿ ਸਕਦੇ ਹੋ,“ਮੈਂ ਬੁੱਧਵਾਨਾਂ ਵਿੱਚੋਂ ਇੱਕ ਹਾਂ,ਪ੍ਰਾਚੀਨ ਦੇ ਰਾਜਿਆਂ ਦਾ ਚੇਲਾ ਹਾਂ”?
12ਤੁਹਾਡੇ ਬੁੱਧਵਾਨ ਹੁਣ ਕਿੱਥੇ ਹਨ?ਉਹ ਤੁਹਾਨੂੰ ਦਿਖਾਉਣ ਅਤੇ ਦੱਸ ਦੇਣ ਕਿਸਰਬਸ਼ਕਤੀਮਾਨ ਯਾਹਵੇਹ ਨੇ ਮਿਸਰ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ।13ਸੋਆਨ ਦੇ ਅਧਿਕਾਰੀ ਮੂਰਖ ਬਣ ਗਏ ਹਨ,ਨੋਫ਼ ਸ਼ਹਿਰ ਦੇ ਆਗੂ ਧੋਖਾ ਖਾ ਗਏ ਹਨ।ਉਸ ਦੇ ਲੋਕਾਂ ਦੇ ਖੂੰਜੇ ਦੇ ਪੱਥਰਾਂ ਨੇ ਮਿਸਰ ਨੂੰਕੁਰਾਹੇ ਪਾ ਦਿੱਤਾ ਹੈ।14ਯਾਹਵੇਹ ਨੇ ਉਨ੍ਹਾਂ ਵਿੱਚਇੱਕ ਚੱਕਰ ਆਉਣ ਦੀ ਆਤਮਾ ਪਾਈ ਹੈ;ਉਹ ਮਿਸਰ ਨੂੰ ਉਸ ਦੇ ਸਾਰੇ ਕੰਮਾਂ ਵਿੱਚ ਡਗਮਗਾ ਦਿੰਦੇ ਹਨ,ਜਿਵੇਂ ਇੱਕ ਸ਼ਰਾਬੀ ਆਪਣੀ ਉਲਟੀ ਵਿੱਚ ਘੁੰਮਦਾ ਹੈ।15ਮਿਸਰ ਕੁਝ ਨਹੀਂ ਕਰ ਸਕਦਾ,ਸਿਰ ਜਾਂ ਪੂਛ, ਖਜ਼ੂਰ ਦੀ ਟਾਹਣੀ ਜਾਂ ਕਾਨਾ।
16ਉਸ ਦਿਨ ਮਿਸਰੀ ਕਮਜ਼ੋਰ ਹੋ ਜਾਣਗੇ। ਉਹ ਉੱਚੇ ਹੋਏ ਹੱਥ ਤੋਂ ਡਰ ਨਾਲ ਕੰਬਣਗੇ ਕਿ ਯਾਹਵੇਹ ਉਨ੍ਹਾਂ ਦੇ ਵਿਰੁੱਧ ਉਠਾਉਂਦਾ ਹੈ।17ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ। ਐਥੋਂ ਤੱਕ ਕਿ ਹਰੇਕ ਜਿਹੜਾ ਇਸ ਗੱਲ ਨੂੰ ਸੁਣੇਗਾ, ਉਹ ਸਰਬਸ਼ਕਤੀਮਾਨ ਯਾਹਵੇਹ ਦੀ ਯੋਜਨਾ ਦੇ ਕਾਰਨ ਜਿਹੜੀ ਉਸ ਨੇ ਉਨ੍ਹਾਂ ਦੇ ਵਿਰੁੱਧ ਬਣਾਈ ਹੈ, ਡਰੇਗਾ।
18ਉਸ ਦਿਨ ਮਿਸਰ ਦੇ ਪੰਜ ਸ਼ਹਿਰ ਕਨਾਨ ਦੀ ਭਾਸ਼ਾ ਬੋਲਣਗੇ ਅਤੇ ਯਾਹਵੇਹ ਸਰਬਸ਼ਕਤੀਮਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣਗੇ। ਉਨ੍ਹਾਂ ਵਿੱਚੋਂ ਇੱਕ ਨੂੰ ਸੂਰਜ ਦਾ ਸ਼ਹਿਰ ਆਖਿਆ ਜਾਵੇਗਾ।
19ਉਸ ਦਿਨ ਮਿਸਰ ਦੇ ਵਿਚਕਾਰ ਯਾਹਵੇਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਾਹਵੇਹ ਲਈ ਇੱਕ ਥੰਮ੍ਹ ਹੋਵੇਗਾ।20ਇਹ ਮਿਸਰ ਦੀ ਧਰਤੀ ਵਿੱਚ ਸਰਬਸ਼ਕਤੀਮਾਨ ਯਾਹਵੇਹ ਲਈ ਇੱਕ ਨਿਸ਼ਾਨ ਅਤੇ ਗਵਾਹ ਹੋਵੇਗਾ। ਜਦੋਂ ਉਹ ਆਪਣੇ ਜ਼ੁਲਮਾਂ ਦੇ ਕਾਰਨ ਯਾਹਵੇਹ ਨੂੰ ਪੁਕਾਰਨਗੇ, ਤਾਂ ਉਹ ਉਹਨਾਂ ਨੂੰ ਇੱਕ ਮੁਕਤੀਦਾਤਾ ਅਤੇ ਬਚਾਓ ਕਰਨ ਵਾਲਾ ਭੇਜੇਗਾ, ਅਤੇ ਉਹ ਉਹਨਾਂ ਨੂੰ ਬਚਾਵੇਗਾ।21ਸੋ ਯਾਹਵੇਹ ਮਿਸਰੀਆਂ ਲਈ ਆਪਣੇ ਆਪ ਨੂੰ ਪਰਗਟ ਕਰੇਗਾ ਅਤੇ ਉਸ ਦਿਨ ਉਹ ਯਾਹਵੇਹ ਨੂੰ ਮੰਨਣਗੇ। ਉਹ ਬਲੀਆਂ ਅਤੇ ਅਨਾਜ ਦੀਆਂ ਭੇਟਾਂ ਨਾਲ ਪੂਜਾ ਕਰਨਗੇ; ਉਹ ਯਾਹਵੇਹ ਅੱਗੇ ਸੁੱਖਣਾ ਸੁੱਖਣਗੇ ਅਤੇ ਉਨ੍ਹਾਂ ਨੂੰ ਪੂਰਾ ਵੀ ਕਰਨਗੇ।22ਯਾਹਵੇਹ ਮਿਸਰ ਦੇ ਲੋਕਾਂ ਨੂੰ ਇੱਕ ਮਹਾਂਮਾਰੀ ਨਾਲ ਮਾਰ ਦੇਵੇਗਾ; ਉਹ ਉਨ੍ਹਾਂ ਨੂੰ ਮਾਰ ਦੇਵੇਗਾ ਅਤੇ ਨਾਲੇ ਉਨ੍ਹਾਂ ਨੂੰ ਚੰਗਾ ਵੀ ਕਰੇਗਾ। ਉਹ ਯਾਹਵੇਹ ਵੱਲ ਮੁੜਨਗੇ, ਅਤੇ ਉਹ ਉਨ੍ਹਾਂ ਦੀਆਂ ਬੇਨਤੀਆਂ ਦਾ ਜਵਾਬ ਦੇਵੇਗਾ ਅਤੇ ਉਨ੍ਹਾਂ ਨੂੰ ਚੰਗਾ ਕਰੇਗਾ।
23ਉਸ ਦਿਨ ਮਿਸਰ ਤੋਂ ਅੱਸ਼ੂਰ ਤੱਕ ਇੱਕ ਰਾਜਮਾਰਗ ਹੋਵੇਗਾ। ਅੱਸ਼ੂਰੀ ਮਿਸਰ ਨੂੰ ਅਤੇ ਮਿਸਰੀ ਅੱਸ਼ੂਰ ਨੂੰ ਜਾਣਗੇ। ਮਿਸਰੀ ਅਤੇ ਅੱਸ਼ੂਰੀ ਇਕੱਠੇ ਉਪਾਸਨਾ ਕਰਨਗੇ।24ਉਸ ਦਿਨ ਇਸਰਾਏਲ ਮਿਸਰ ਅਤੇ ਅੱਸ਼ੂਰ ਦੇ ਨਾਲ ਤੀਸਰਾ ਹੋਵੇਗਾ ਜੋ ਧਰਤੀ ਉੱਤੇ ਇੱਕ ਬਰਕਤ ਹੋਵੇਗਾ।25ਸਰਬਸ਼ਕਤੀਮਾਨ ਯਾਹਵੇਹ ਉਨ੍ਹਾਂ ਨੂੰ ਇਹ ਆਖ ਕੇ ਅਸੀਸ ਦੇਵੇਗਾ, “ਮੁਬਾਰਕ ਹੋਵੇ ਮਿਸਰ ਮੇਰੀ ਪਰਜਾ, ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਵਿਰਾਸਤ ਹੋਵੇ।”

Biblica, Inc.

https://app.library.bible/content/38de522697cd8943