ਯਸ਼ਾਯਾਹ16
1ਦੇਸ਼ ਦੇ ਹਾਕਮ ਲਈ ਲੇਲੇ ਭੇਜੋ,ਸੇਲਾ ਨਗਰ ਤੋਂ, ਮਾਰੂਥਲ ਦੇ ਪਾਰ,ਧੀ ਸੀਯੋਨ ਦੇ ਪਰਬਤ ਵੱਲ।2ਜਿਵੇਂ ਅਵਾਰਾ ਪੰਛੀਅਤੇ ਗੁਆਚੇ ਹੋਏ ਬੋਟ ਹੁੰਦੇ ਹਨ,ਉਸੇ ਤਰ੍ਹਾਂ ਹੀ ਅਰਨੋਨ ਦੇ ਪੱਤਣਾਂ ਉੱਤੇਮੋਆਬ ਦੀਆਂ ਧੀਆਂ ਹੋਣਗੀਆਂ।3ਮੋਆਬ ਆਖਦਾ ਹੈ, “ਆਪਣਾ ਮਨ ਬਣਾ ਲੈ।ਇੱਕ ਫ਼ੈਸਲਾ ਦਿਓ।ਆਪਣਾ ਪਰਛਾਵਾਂ ਦੁਪਹਿਰ ਵੇਲੇਰਾਤ ਵਰਗਾ ਬਣਾ,ਭਗੌੜਿਆਂ ਨੂੰ ਲੁਕਾ,ਸ਼ਰਨਾਰਥੀਆਂ ਨੂੰ ਧੋਖਾ ਨਾ ਦਿਓ।4ਮੋਆਬੀ ਭਗੌੜਿਆਂ ਨੂੰ ਤੁਹਾਡੇ ਕੋਲ ਰਹਿਣ ਦਿਓ।ਨਾਸ਼ ਕਰਨ ਵਾਲੇ ਤੋਂ ਉਨ੍ਹਾਂ ਦੀ ਪਨਾਹ ਹੋਵੇ।”ਜ਼ੁਲਮ ਕਰਨ ਵਾਲੇ ਦਾ ਅੰਤ ਹੋ ਜਾਵੇਗਾ,ਅਤੇ ਤਬਾਹੀ ਮੁੱਕ ਜਾਵੇਗੀ,ਹਮਲਾਵਰ ਧਰਤੀ ਤੋਂ ਅਲੋਪ ਹੋ ਜਾਵੇਗਾ।5ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਕੀਤਾ ਜਾਵੇਗਾ;ਵਫ਼ਾਦਾਰੀ ਵਿੱਚ ਇੱਕ ਆਦਮੀ ਇਸ ਉੱਤੇ ਬੈਠੇਗਾ,ਇੱਕ ਦਾਵੀਦ ਦੇ ਘਰਾਣੇ ਵਿੱਚੋਂ,ਉਹ ਜੋ ਸਚਿਆਈ ਵਿੱਚ ਨਿਆਂ ਦੀ ਭਾਲ ਕਰਦਾ ਹੈ,ਅਤੇ ਧਰਮ ਦੇ ਕੰਮ ਨੂੰ ਤੇਜ਼ੀ ਨਾਲ ਕਰੇਗਾ।6ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ,ਉਸ ਦਾ ਹੰਕਾਰ ਕਿੰਨਾ ਵੱਡਾ ਹੈ!ਉਸ ਦਾ ਘਮੰਡ, ਉਸ ਦਾ ਹੰਕਾਰ ਅਤੇ ਉਸ ਦੀ ਬੇਇੱਜ਼ਤੀ;ਉਸ ਦੀਆਂ ਸ਼ੇਖੀਆਂ ਵੀ ਖਾਲੀ ਹਨ।7ਇਸ ਲਈ ਮੋਆਬ,ਮੋਆਬ ਲਈ ਧਾਹਾਂ ਮਾਰੇਗਾ ਅਤੇ ਇਕੱਠੇ ਹੋ ਕੇ ਰੋਣਗੇ।ਕੀਰ ਹੇਰਾਸੇਥ ਦੇ ਸੌਗੀ ਦੀਆਂ ਪਿੰਨੀਆਂ ਲਈਵਿਰਲਾਪ ਅਤੇ ਸੋਗ ਕਰੇਗਾ।8ਹੇਸ਼ਬੋਨ ਦੇ ਖੇਤ,ਸਿਬਮਾਹ ਪਿੰਡ ਦੇ ਅੰਗੂਰਾਂ ਦੀਆਂ ਵੇਲਾਂ ਸੁੱਕ ਗਈਆਂ,ਕੌਮਾਂ ਦੇ ਹਾਕਮਾਂ ਨੇ ਸਭ ਤੋਂ ਵਧੀਆ ਵੇਲਾਂ ਨੂੰ ਮਿੱਧਿਆ ਹੈ,ਜੋ ਇੱਕ ਵਾਰ ਯਾਜ਼ਰ ਵਿੱਚ ਪਹੁੰਚੀਆਂ,ਅਤੇ ਮਾਰੂਥਲ ਵੱਲ ਫੈਲ ਗਈਆਂ।ਉਨ੍ਹਾਂ ਦੀਆਂ ਟਹਿਣੀਆਂ ਫੈਲ ਗਈਆਂ ਅਤੇ ਸਮੁੰਦਰ ਤੱਕ ਚੱਲੀਆਂ ਗਈਆਂ।9ਇਸ ਲਈ ਮੈਂ ਸਿਬਮਾਹ ਦੀਆਂ ਵੇਲਾਂ ਲਈ ਰੋਂਦਾ ਹਾਂ, ਜਿਵੇਂ ਯਾਜ਼ਰ ਰੋਂਦਾ ਹੈ।ਹੇਸ਼ਬੋਨ ਅਤੇ ਅਲਾਲੇਹ,ਮੈਂ ਤੁਹਾਨੂੰ ਹੰਝੂਆਂ ਨਾਲ ਭਿਉਂ ਦਿਆਂਗਾ!ਤੁਹਾਡੇ ਪੱਕੇ ਹੋਏ ਫਲਅਤੇ ਤੁਹਾਡੀਆਂ ਫ਼ਸਲਾਂ ਉੱਤੇ ਖੁਸ਼ੀ ਦੇ ਜੈਕਾਰੇ ਸ਼ਾਂਤ ਹੋ ਗਏ ਹਨ।10ਬਾਗਾਂ ਵਿੱਚੋਂ ਅਨੰਦ ਅਤੇ ਪ੍ਰਸੰਨਤਾ ਦੂਰ ਕੀਤੀ ਗਈ ਹੈ,ਅੰਗੂਰਾਂ ਦੇ ਬਾਗ਼ਾਂ ਵਿੱਚ ਕੋਈ ਗਾਉਂਦਾ ਜਾਂ ਰੌਲਾ ਨਹੀਂ ਪਾਉਂਦਾ;ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ,ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਦਿੱਤਾ ਹੈ।11ਮੇਰਾ ਦਿਲ ਮੋਆਬ ਲਈ ਰਬਾਬ ਵਾਂਗ ਵਿਰਲਾਪ ਕਰਦਾ ਹੈ,ਮੇਰਾ ਦਿਲ ਕੀਰ ਹੇਰਾਸੇਥ ਲਈ ਵੀ।12ਜਦੋਂ ਮੋਆਬ ਆਪਣੇ ਉੱਚੇ ਸਥਾਨ ਉੱਤੇ ਪ੍ਰਗਟ ਹੁੰਦਾ ਹੈ,ਉਹ ਸਿਰਫ ਆਪਣੇ ਆਪ ਨੂੰ ਪਹਿਨਦੀ ਹੈ;ਜਦੋਂ ਉਹ ਆਪਣੇ ਧਰਮ ਅਸਥਾਨ ਤੇ ਪ੍ਰਾਰਥਨਾ ਕਰਨ ਜਾਂਦੀ ਹੈ,ਇਸਦਾ ਕੋਈ ਲਾਭ ਨਹੀਂ ਹੁੰਦਾ।13ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਪਹਿਲਾਂ ਹੀ ਮੋਆਬ ਬਾਰੇ ਬੋਲਿਆ ਹੈ।14ਪਰ ਹੁਣ ਯਾਹਵੇਹ ਆਖਦਾ ਹੈ, “ਤਿੰਨ ਸਾਲਾਂ ਦੇ ਅੰਦਰ, ਜਿਵੇਂ ਕਿ ਇਕਰਾਰਨਾਮੇ ਵਿੱਚ ਬੰਨ੍ਹਿਆ ਹੋਇਆ ਇੱਕ ਨੌਕਰ ਉਨ੍ਹਾਂ ਨੂੰ ਗਿਣੇਗਾ, ਮੋਆਬ ਦੀ ਸ਼ਾਨ ਅਤੇ ਉਸ ਦੇ ਸਾਰੇ ਬਹੁਤ ਸਾਰੇ ਲੋਕ ਤੁੱਛ ਜਾਣੇ ਜਾਣਗੇ, ਅਤੇ ਉਸ ਦੇ ਬਚੇ ਹੋਏ ਬਹੁਤ ਥੋੜ੍ਹੇ ਅਤੇ ਕਮਜ਼ੋਰ ਹੋਣਗੇ।”
Biblica, Inc.