ਯਸ਼ਾਯਾਹ15

ਮੋਆਬ ਦੇ ਵਿਰੁੱਧ ਇੱਕ ਭਵਿੱਖਬਾਣੀ

1ਮੋਆਬ ਦੇ ਵਿਰੁੱਧ ਇੱਕ ਭਵਿੱਖਬਾਣੀ:ਮੋਆਬ ਦਾ ਆਰ ਨਗਰ ਇੱਕ ਹੀ ਰਾਤ ਵਿੱਚ ਬਰਬਾਦ,ਅਤੇ ਵਿਰਾਨ ਕੀਤਾ ਗਿਆ!ਮੋਆਬ ਦਾ ਕੀਰ ਨਗਰ ਵੀ ਇੱਕ ਹੀ ਰਾਤ ਵਿੱਚ ਬਰਬਾਦ,ਅਤੇ ਵਿਰਾਨ ਕੀਤਾ ਗਿਆ!2ਦੀਬੋਨ ਰੋਣ ਲਈ ਮੰਦਰ ਦੀਆਂ,ਉੱਚੀਆਂ ਥਾਵਾਂ ਤੇ ਉਤਾਹਾਂ ਗਿਆ;ਮੋਆਬ ਦੇ ਲੋਕ ਨਬੋ ਅਤੇ ਮੇਦੇਬਾ ਦੇ ਨਗਰਾਂ ਲਈ ਰੋ ਰਹੇ ਹਨ।ਹਰ ਇੱਕ ਦਾ ਸਿਰ,ਅਤੇ ਦਾੜ੍ਹੀ ਮੁੰਨੀ ਹੋਈ ਹੈ।3ਉਹ ਗਲੀਆਂ ਵਿੱਚ ਤੱਪੜ ਪਾਉਂਦੇ ਹਨ,ਛੱਤਾਂ ਉੱਤੇ ਅਤੇ ਚੌਂਕਾਂ ਵਿੱਚਉਹ ਸਾਰੇ ਵਿਰਲਾਪ ਕਰਦੇ ਹਨ,ਰੋਂਦੇ ਹੋਏ ਮੱਥਾ ਟੇਕਦੇ ਹਨ।4ਹੇਸ਼ਬੋਨ ਅਤੇ ਅਲਾਲੇਹ ਪੁਕਾਰਦੇ ਹਨ,ਉਨ੍ਹਾਂ ਦੀਆਂ ਆਵਾਜ਼ਾਂ ਯਹਾਜ਼ ਤੱਕ ਸੁਣਾਈ ਦਿੰਦੀਆਂ ਹਨ।ਇਸ ਲਈ ਮੋਆਬ ਦੇ ਸ਼ਸਤਰਧਾਰੀ ਪੁਕਾਰਦੇ ਹਨ,ਅਤੇ ਉਨ੍ਹਾਂ ਦੇ ਦਿਲ ਬੇਚੈਨ ਹੋ ਜਾਂਦੇ ਹਨ।
5ਮੇਰਾ ਦਿਲ ਮੋਆਬ ਲਈ ਪੁਕਾਰਦਾ ਹੈ;ਉਸ ਦੇ ਭਗੌੜੇ ਸੋਆਰ ਤੱਕ,ਅਤੇ ਏਗਲਥ ਸ਼ੈਲੀਸ਼ੀਯਾਹ ਤੱਕ ਭੱਜ ਗਏ।ਉਹ ਪਹਾੜੀ ਉੱਤੇ ਲੂਹੀਥ ਨੂੰ,ਰੋਂਦੇ ਹੋਏ ਜਾਂਦੇ ਹਨ;ਉਹ ਹੋਰੋਨਾਇਮ ਦੇ ਰਾਹ ਉੱਤੇਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ।6ਨਿਮਰੀਮ ਦੇ ਪਾਣੀ ਸੁੱਕ ਗਏ ਹਨ ਅਤੇ ਘਾਹ ਸੁੱਕ ਗਿਆ ਹੈ,ਬਨਸਪਤੀ ਖਤਮ ਹੋ ਗਈ ਹੈਅਤੇ ਕੁਝ ਵੀ ਹਰਾ ਨਹੀਂ ਬਚਿਆ ਹੈ।7ਇਸ ਲਈ ਜੋ ਦੌਲਤ ਉਨ੍ਹਾਂ ਨੇ ਇਕੱਠੀ ਕੀਤੀ ਅਤੇ ਸੰਭਾਲੀ ਹੈ,ਉਹ ਉਸ ਨੂੰ ਅਰਬੀਮ ਦੀ ਘਾਟ ਉੱਤੇ ਲੈ ਜਾਂਦੇ ਹਨ।8ਉਨ੍ਹਾਂ ਦੀ ਦੁਹਾਈ ਮੋਆਬ ਦੀ ਸਰਹੱਦ ਦੇ ਨਾਲ ਗੂੰਜਦੀ ਹੈ;ਉਹਨਾਂ ਦਾ ਵਿਰਲਾਪ ਏਗਲਾਇਮ ਤੱਕ,ਉਹਨਾਂ ਦਾ ਵਿਰਲਾਪ ਬੀਅਰ-ਏਲਿਮ ਤੱਕ ਹੈ।9ਦੀਮੋਨਾ ਦਾ ਪਾਣੀ ਲਹੂ ਨਾਲ ਭਰਿਆ ਹੋਇਆ ਹੈ,ਪਰ ਮੈਂ ਦੀਮੋਨਾ ਉੱਤੇ ਹੋਰ ਵੀ ਮੁਸੀਬਤ ਲਿਆਵਾਂਗਾਮੋਆਬ ਦੇ ਭਗੌੜਿਆਂ ਉੱਤੇ ਅਤੇ ਦੇਸ ਵਿੱਚ ਰਹਿਣ ਵਾਲਿਆਂ ਉੱਤੇ ਬੱਬਰ ਸ਼ੇਰ ਲਿਆਵਾਂਗਾ।

Biblica, Inc.

https://app.library.bible/content/38de522697cd8943