ਯਸ਼ਾਯਾਹ14
1ਯਾਹਵੇਹ ਯਾਕੋਬ ਉੱਤੇ ਰਹਿਮ ਕਰੇਗਾ;ਇੱਕ ਵਾਰ ਫਿਰ ਉਹ ਇਸਰਾਏਲ ਨੂੰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਵਸਾਏਗਾ।ਪਰਦੇਸੀ ਉਨ੍ਹਾਂ ਵਿੱਚ ਸ਼ਾਮਲ ਹੋਣਗੇਅਤੇ ਯਾਕੋਬ ਦੇ ਉੱਤਰਾਧਿਕਾਰੀਆਂ ਨਾਲ ਏਕਤਾ ਕਰਨਗੇ।2ਕੌਮਾਂ ਉਨ੍ਹਾਂ ਨੂੰ ਲੈ ਕੇਉਨ੍ਹਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ।ਅਤੇ ਇਸਰਾਏਲ ਕੌਮਾਂ ਉੱਤੇ ਕਬਜ਼ਾ ਕਰ ਲਵੇਗਾਅਤੇ ਇਸਰਾਏਲ ਦਾ ਘਰਾਣਾ ਉਨ੍ਹਾਂ ਨੂੰ ਆਪਣੇ ਦਾਸ ਅਤੇ ਦਾਸੀਆਂ ਕਰ ਕੇ ਯਾਹਵੇਹ ਦੀ ਧਰਤੀ ਉੱਤੇ ਆਪਣੇ ਵੱਸ ਵਿੱਚ ਰੱਖੇਗਾ।ਅਤੇ ਉਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ,ਅਤੇ ਆਪਣੇ ਦੁੱਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ।3ਜਿਸ ਦਿਨ ਯਾਹਵੇਹ ਤੁਹਾਨੂੰ ਤੁਹਾਡੇ ਦੁੱਖਾਂ ਅਤੇ ਪਰੇਸ਼ਾਨੀਆਂ ਤੋਂ ਅਤੇ ਤੁਹਾਡੇ ਕੋਲੋ ਕਰਵਾਈ ਗਈ ਕਠੋਰ ਮਿਹਨਤ ਤੋਂ ਛੁਟਕਾਰਾ ਦੇਵੇਗਾ,4ਫਿਰ ਤੂੰ ਬਾਬੇਲ ਦੇ ਰਾਜੇ ਦੇ ਵਿਰੁੱਧ ਇਹ ਤਾਹਨਾ ਮਾਰੀ ਅਤੇ ਆਖੀ:ਦੁੱਖ ਦੇਣ ਵਾਲੇ ਦਾ ਕਿਵੇਂ ਅੰਤ ਹੋ ਗਿਆ ਹੈ!ਉਸ ਦਾ ਕਹਿਰ ਕਿਵੇਂ ਮੁੱਕ ਗਿਆ ਹੈ!5ਯਾਹਵੇਹ ਨੇ ਦੁਸ਼ਟਾਂ ਦੀ ਲਾਠੀ,ਹਾਕਮਾਂ ਦੇ ਰਾਜਦੰਡ ਨੂੰ ਤੋੜ ਦਿੱਤਾ ਹੈ,6ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ,ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।7ਸਾਰੀ ਧਰਤੀ ਅਰਾਮ ਅਤੇ ਸ਼ਾਂਤੀ ਵਿੱਚ ਹੈ;ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।8ਇੱਥੋਂ ਤੱਕ ਕਿ ਲਬਾਨੋਨ ਦੀ ਦਿਆਰ ਅਤੇ ਸਰੂ ਦੇ ਰੁੱਖ ਵੀਤੇਰੇ ਉੱਤੇ ਖੁਸ਼ ਹੁੰਦੇ ਅਤੇ ਆਖਦੇ ਹਨ,“ਜਦੋਂ ਦਾ ਤੂੰ ਡਿੱਗਿਆ,ਕੋਈ ਸਾਨੂੰ ਵੱਢਣ ਲਈ ਨਹੀਂ ਆਉਂਦਾ।”9ਹੇਠਾਂ ਮੁਰਦਿਆਂ ਦਾ ਰਾਜ ਤੁਹਾਡੇ ਆਉਣ ਤੇ ਤੁਹਾਨੂੰ ਮਿਲਣ ਲਈ ਅਸਥਿਰ ਹੈ;ਕਿ ਤੇਰੇ ਆਉਣ ਤੇ ਤੈਨੂੰ ਮਿਲਣ;ਉਹ ਤੇਰੇ ਲਈ ਮਰਿਆ ਹੋਇਆ ਸਾਰੇ ਆਤਮਵਾਂ ਨੂੰ;ਸਾਰੇ ਜਿਹੜੇ ਧਰਤੀ ਦੇ ਸਰਦਾਰ ਸਨ;ਇਹ ਉਨ੍ਹਾਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਉਠਾਉਂਦਾ ਹੈਉਹ ਸਾਰੇ ਜਿਹੜੇ ਕੌਮਾਂ ਦੇ ਰਾਜੇ ਸਨ।10ਉਹ ਸਾਰੇ ਉੱਤਰ ਦੇਣਗੇ,ਉਹ ਤੁਹਾਨੂੰ ਆਖਣਗੇ,“ਤੁਸੀਂ ਵੀ ਨਿਰਬਲ ਹੋ ਗਏ ਹੋ।ਤੁਸੀਂ ਵੀ ਸਾਡੇ ਵਰਗੇ ਹੋ ਗਏ ਹੋ।”11ਤੁਹਾਡੀਆਂ ਸਾਰੀਆਂ ਰੌਣਕਾਂ ਨੂੰ ਕਬਰ ਵਿੱਚ ਉਤਾਰ ਦਿੱਤਾ ਗਿਆ ਹੈ,ਤੁਹਾਡੀਆਂ ਰਬਾਬਾਂ ਦੇ ਸ਼ੋਰ ਵੀ ਨਾਲ ਹੀ;ਕੀੜੇ ਤੇਰੇ ਹੇਠ ਵਿਛਾਏ ਗਏ,ਅਤੇ ਕਿਰਮ ਹੀ ਤੇਰਾ ਓੜ੍ਹਨਾ ਹਨ।12ਹੇ ਸਵੇਰ ਦੇ ਤਾਰੇ,ਤੂੰ ਸਵਰਗ ਤੋਂ ਕਿਵੇਂ ਡਿੱਗਿਆ ਹੈ!ਤੂੰ ਕਿਵੇਂ ਧਰਤੀ ਉੱਤੇ ਸੁੱਟਿਆ ਗਿਆ,ਹੇ ਕੌਮਾਂ ਦੇ ਢਾਉਣ ਵਾਲੇ!13ਤੂੰ ਆਪਣੇ ਮਨ ਵਿੱਚ ਕਿਹਾ ਸੀ,“ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ;ਮੈਂ ਆਪਣਾ ਸਿੰਘਾਸਣ ਪਰਮੇਸ਼ਵਰ ਦੇ ਤਾਰਿਆਂ ਤੋਂ ਉੱਚਾ ਕਰਾਂਗਾ;ਮੈਂ ਸਭਾ ਦੇ ਪਰਬਤ ਉੱਤੇ,ਜ਼ਾਫ਼ੋਨ ਪਰਬਤ ਦੀਆਂ ਸਭ ਤੋਂ ਉੱਚੀਆਂ ਹੱਦਾਂ ਉੱਤੇ ਬੈਠਾਂਗਾ।14ਮੈਂ ਬੱਦਲਾਂ ਦੀਆਂ ਚੋਟੀਆਂ ਉੱਤੇ ਚੜ੍ਹਾਂਗਾ;ਮੈਂ ਆਪਣੇ ਆਪ ਨੂੰ ਅੱਤ ਮਹਾਨ ਬਣਾਵਾਂਗਾ।”15ਪਰ ਤੂੰ ਮੁਰਦਿਆਂ ਦੇ ਰਾਜ ਵਿੱਚ,ਸਗੋਂ ਟੋਏ ਦੀਆਂ ਡੂੰਘਾਈਆਂ ਵਿੱਚ ਸੁੱਟਿਆ ਗਿਆ।16ਜਿਹੜੇ ਲੋਕ ਤੁਹਾਨੂੰ ਵੇਖਦੇ ਹਨ,ਉਹ ਤੇਰੇ ਬਾਰੇ ਸੋਚਦੇ ਹਨ:“ਕੀ ਇਹ ਉਹ ਆਦਮੀ ਹੈ ਜਿਸਨੇ ਧਰਤੀ ਨੂੰ ਹਿਲਾ ਦਿੱਤਾਅਤੇ ਰਾਜਾਂ ਨੂੰ ਕਾਂਬਾ ਲਾ ਦਿੱਤਾ,17ਇਨਸਾਨ ਜਿਸ ਨੇ ਸੰਸਾਰ ਨੂੰ ਇੱਕ ਉਜਾੜ ਬਣਾ ਦਿੱਤਾ,ਜਿਸ ਨੇ ਇਸ ਦੇ ਸ਼ਹਿਰਾਂ ਨੂੰ ਢਾਹ ਸੁੱਟਿਆਅਤੇ ਆਪਣੇ ਕੈਦੀਆਂ ਨੂੰ ਘਰ ਨਾ ਜਾਣ ਦਿੱਤਾ?”18ਕੌਮਾਂ ਦੇ ਸਾਰੇ ਰਾਜੇ ਸ਼ਾਨ ਨਾਲ ਲੇਟਦੇ ਹਨ,ਹਰੇਕ ਆਪਣੀ ਸਮਾਧ ਵਿੱਚ।19ਪਰ ਤੂੰ ਆਪਣੀ ਕਬਰ ਵਿੱਚੋਂਇੱਕ ਘਿਣਾਉਣੀ ਹੋਈ ਟਹਿਣੀ ਵਾਂਗ ਬਾਹਰ ਸੁੱਟਿਆ ਗਿਆ।ਤੂੰ ਮਾਰੇ ਹੋਏ ਲੋਕਾਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ,ਜਿਹੜੇ ਤਲਵਾਰ ਨਾਲ ਵਿੰਨ੍ਹੇ ਹੋਏ ਲੋਕ ਹਨ,ਜਿਹੜੇ ਟੋਏ ਦੇ ਪੱਥਰਾਂ ਵਿੱਚ ਉੱਤਰਦੇ ਹਨ।ਪੈਰਾਂ ਹੇਠ ਮਿੱਧੀ ਹੋਈ ਲਾਸ਼ ਵਾਂਗ,20ਤੁਸੀਂ ਉਨ੍ਹਾਂ ਨੂੰ ਦਫ਼ਨਾਉਣ ਵਿੱਚ ਸ਼ਾਮਲ ਨਹੀਂ ਹੋਵੋਗੇ,ਕਿਉਂ ਜੋ ਤੁਸੀਂ ਆਪਣੀ ਧਰਤੀ ਨੂੰ ਤਬਾਹ ਕੀਤਾ ਹੈਅਤੇ ਆਪਣੇ ਲੋਕਾਂ ਨੂੰ ਮਾਰਿਆ ਹੈ।ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ।21ਉਨ੍ਹਾਂ ਦੇ ਪੁਰਖਿਆਂ ਦੀ ਬਦੀ ਦੇ ਕਾਰਨ;ਉਹ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ;ਉਹ ਧਰਤੀ ਦੇ ਵਾਰਸ ਬਣਨ ਲਈ ਨਹੀਂ ਉੱਠਣਗੇਅਤੇ ਧਰਤੀ ਨੂੰ ਆਪਣੇ ਸ਼ਹਿਰਾਂ ਨਾਲ ਢੱਕਣ।22ਸਰਵਸ਼ਕਤੀਮਾਨ ਯਾਹਵੇਹ ਦਾ ਐਲਾਨ ਕਰਦਾ ਹੈ।“ਮੈਂ ਉਨ੍ਹਾਂ ਦੇ ਵਿਰੁੱਧ ਉੱਠਾਂਗਾ,ਅਤੇ ਮੈਂ ਬਾਬੇਲ ਦਾ ਨਾਮ ਅਤੇ ਨਿਸ਼ਾਨ ਮਿਟਾ ਦਿਆਂਗਾ,ਉਸ ਦੀ ਸੰਤਾਨ ਅਤੇ ਉੱਤਰਾਧਿਕਾਰੀ ਨੂੰ ਮਿਟਾ ਦਿਆਂਗਾ,”ਯਾਹਵੇਹ ਦਾ ਐਲਾਨ ਹੈ।23“ਮੈਂ ਉਸ ਨੂੰ ਉੱਲੂਆਂ ਦੀ ਜਗ੍ਹਾ ਅਤੇ ਦਲਦਲ ਵਿੱਚ ਬਦਲ ਦਿਆਂਗਾ।ਮੈਂ ਉਸ ਨੂੰ ਤਬਾਹੀ ਦੇ ਝਾੜੂ ਨਾਲ ਝਾੜ ਦਿਆਂਗਾ,”ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।24ਸਰਬਸ਼ਕਤੀਮਾਨ ਯਾਹਵੇਹ ਨੇ ਸਹੁੰ ਖਾਧੀ ਹੈ,“ਯਕੀਨਨ, ਜਿਵੇਂ ਮੈਂ ਯੋਜਨਾ ਬਣਾਈ ਹੈ, ਉਹ ਜਿਹਾ ਹੀ ਹੋਵੇਗਾ,ਅਤੇ ਜਿਵੇਂ ਮੈਂ ਸੋਚਿਆ ਹੈ, ਤਿਵੇਂ ਹੀ ਹੋਵੇਗਾ।25ਮੈਂ ਅੱਸ਼ੂਰੀਆਂ ਨੂੰ ਆਪਣੀ ਧਰਤੀ ਉੱਤੇ ਕੁਚਲ ਦਿਆਂਗਾ।ਮੈਂ ਆਪਣੇ ਪਹਾੜਾਂ ਉੱਤੇ ਉਹ ਨੂੰ ਮਿੱਧਾਂਗਾ।ਉਹ ਦਾ ਜੂਲਾ ਮੇਰੇ ਲੋਕਾਂ ਤੋਂ ਲੈ ਲਿਆ ਜਾਵੇਗਾ,ਅਤੇ ਉਹ ਦਾ ਬੋਝ ਉਨ੍ਹਾਂ ਦੇ ਮੋਢਿਆਂ ਤੋਂ ਹਟਾ ਦਿੱਤਾ ਜਾਵੇਗਾ।”26ਇਹ ਉਹ ਯੋਜਨਾ ਹੈ ਜੋ ਸਾਰੇ ਸੰਸਾਰ ਲਈ ਨਿਰਧਾਰਤ ਕੀਤੀ ਗਈ ਹੈ;ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ।27ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਠਾਣ ਲਿਆ ਹੈ, ਅਤੇ ਕੌਣ ਉਸਨੂੰ ਰੋਕ ਸਕਦਾ ਹੈ?ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?
ਫ਼ਲਿਸਤੀਆਂ ਦੇ ਵਿਰੁੱਧ ਇੱਕ ਭਵਿੱਖਬਾਣੀ
28ਇਹ ਭਵਿੱਖਬਾਣੀ ਉਸ ਸਾਲ ਆਈ ਜਦੋਂ ਰਾਜਾ ਆਹਾਜ਼ ਦੀ ਮੌਤ ਹੋ ਗਈ:29ਹੇ ਸਾਰੇ ਫ਼ਲਿਸਤੀਓ, ਖੁਸ਼ ਨਾ ਹੋਵੋਕਿ ਤੁਹਾਨੂੰ ਮਾਰਨ ਵਾਲਾ ਡੰਡਾ ਟੁੱਟ ਗਿਆ ਹੈ।ਕਿਉਂ ਜੋ ਨਾਗ ਦੀ ਜੜ੍ਹੋਂ ਫਨੀਅਰ ਸੱਪ ਨਿੱਕਲੇਗਾ,ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ।30ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀਅਤੇ ਕੰਗਾਲ ਚੈਨ ਨਾਲ ਲੇਟਣਗੇ।ਪਰ ਮੈਂ ਤੇਰੀ ਜੜ੍ਹ ਨੂੰ ਕਾਲ ਨਾਲ ਨਸ਼ਟ ਕਰ ਦਿਆਂਗਾ।ਇਹ ਤੁਹਾਡੇ ਬਚੇ ਹੋਏ ਲੋਕਾਂ ਨੂੰ ਮਾਰ ਦੇਵੇਗਾ।31ਹੇ ਫਾਟਕ, ਧਾਹਾਂ ਮਾਰ! ਹੇ ਸ਼ਹਿਰ, ਦੁਹਾਈ ਦੇ!ਹੇ ਸਾਰੇ ਫ਼ਲਿਸਤੀਓ, ਪਿਘਲ ਜਾਓ!ਧੂੰਏਂ ਦਾ ਇੱਕ ਬੱਦਲ ਉੱਤਰ ਵੱਲੋਂ ਆਉਂਦਾ ਹੈ,ਅਤੇ ਉਸ ਦੀਆਂ ਕਤਾਰਾਂ ਵਿੱਚ ਕੋਈ ਭਟਕਣ ਵਾਲਾ ਨਹੀਂ ਹੈ।32ਉਸ ਕੌਮ ਦੇ ਰਾਜਦੂਤਾਂ ਨੂੰ ਕੀ ਜਵਾਬ ਦਿੱਤਾ ਜਾਵੇਗਾ?“ਯਾਹਵੇਹ ਨੇ ਸੀਯੋਨ ਨੂੰ ਸਥਾਪਿਤ ਕੀਤਾ ਹੈ,ਅਤੇ ਉਸਦੇ ਦੁਖੀ ਲੋਕ ਉਸ ਵਿੱਚ ਪਨਾਹ ਪਾਉਣਗੇ।”Biblica, Inc.